ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

Description:Punjabi Long messages and Punjabi Stories wallpaper