See all posters in Gall pate di category
Click on poster to download HD version of wallpaper

Collection of best inspirational punjabi messages and wallpapers, punjabi statusStatus 1 - 50 of 823 Total

ਤੁਹਾਡਾ ਮੁਕਾਬਲਾ ਸਿਰਫ ਆਪਣੇ ਨਾਲ ਹੈ ਕਿਸੇ ਹੋਰ ਨਾਲ ਨਹੀਂ
ਜੇਕਰ ਤੁਸੀਂ ਕੱਲ ਦੇ ਮੁਕਾਬਲੇ ਅੱਜ ਆਪ ਵਿਚ ਥੋੜਾ ਜਿਹਾ ਵੀ ਸੁਧਾਰ ਕੀਤਾ ਹੈ ਤਾਂ ਹੀ ਤੁਹਾਡੀ ਜਿੱਤ ਹੈ.

ਅਸਲੀ ਮਰਦ ਓਹੀ ਹੈ ਜੋ ਕਿੰਨੇ ਵੀ ਗੁੱਸੇ ਵਿਚ ਕਿਓਂ ਨਾ ਹੋਵੇ ਪਰ ਔਰਤ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਭੁਲਦਾ..

ਇੱਕ ਹੀ ਸਮਾਨਤਾ ਹੈ ਪਤੰਗ ਅਤੇ ਜਿੰਦਗੀ ‘ਚ ਉਦੋਂ ਤੱਕ ਹੀ ਵਾਹ ਵਾਹ ਹੁੰਦੀ ਹੈ ਜਦ ਤੱਕ ਉਚਾਈ ਤੇ ਹੋਵੇ..

ਆਪਣੇ ਬੱਚਿਆਂ ਨੂੰ ਉਸ ਸਮੇਂ ਪਿਆਰ ਜ਼ਰੂਰ ਦਿਉ ਜਿਸ ਸਮੇਂ ਉਹ ਇਸਦੇ ਬਿਲਕੁਲ ਵੀ ਲਾਇਕ ਨਹੀਂ ਹੁੰਦੇ ਕਿਉਂਕਿ ਉਹੀ ਸਮਾਂ ਅਜਿਹਾ ਹੁੰਦਾ ਹੈ ਜਿਸ ਵੇਲੇ ਉਨ੍ਹਾਂ ਨੂੰ ਇਸ ਦੀ ਅਸਲ ਵਿੱਚ ਲੋੜ ਹੁੰਦੀ ਹੈ ।

ਜੇ ਅਸੀਂ ਵਾਤਾਵਰਣ ਦੀ ਦੇਖਭਾਲ ਨਾ ਕੀਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹ ਲੈਣ ਲਈ ਵੀ ਬਹੁਤ ਜੱਦੋਜਹਿਦ ਕਰਨੀ ਪਏਗੀ...

ਪਿਤਾ ਨਿੰਮ ਦੇ ਦਰਖ਼ਤ ਦੇ ਜਿਹਾ ਹੁੰਦਾ ਹੈ, ਜਿਸਦੇ ਪੱਤੇ ਭਾਵੇਂ ਹੀ ਕੋੜੇ ਹੋਣ,ਪਰ ਉਹ ਛਾੰ ਹਮੇਸ਼ਾ ਠੰਡੀ ਦਿੰਦਾ ਹੈ..!!

ਵਕਤ ਜਦੋਂ ਬਦਲਦਾ ਹੈ
ਤਾਂ ਬਾਜੀਆਂ ਨਹੀਂ
ਜਿੰਦਗੀਆਂ ਪਲਟ ਜਾਂਦੀਆਂ ਨੇ।।

ਲਾਇਬ੍ਰੇਰੀਆਂ ਨਾਲੋਂ ਬਿਊਟੀ ਪਾਰਲਰ/ ਸੈਲੂਨ ਜਿਆਦਾ ਖੁੱਲੇ ਹਨ ਕਿਉਂਕਿ ਅਕਲਾਂ ਨਾਲੋਂ ਜਿਆਦਾ ਡਿਮਾਂਡ ਸ਼ਕਲਾਂ ਦੀ ਹੈ..

ਖੁਸ਼ ਹੋਣ ਲਈ ਅਮੀਰ ਹੋਣ ਦਾ ਇੰਤਜਾਰ ਨਾ ਕਰੋ
ਖੁਸ਼ੀ ਬਿਲਕੁਲ ਮੁਫ਼ਤ ਹੁੰਦੀ ਹੈ...

ਤੁਹਾਡਾ ਮੁਕਾਬਲਾ ਸਿਰਫ ਤੁਹਾਡੇ ਨਾਲ ਹੈ, ਜੇਕਰ ਤੁਸੀਂ ਕੱਲ ਨਾਲੋਂ ਅੱਜ ਬਿਹਤਰ ਹੋ ਤਾਂ ਇਹ ਤੁਹਾਡੀ ਵੱਡੀ ਜਿੱਤ ਹੈ...

ਸ਼ਬਦਾਂ ਨਾਲ ਹੀ ਦਿਲਾਂ ਤੇ ਰਾਜ ਕੀਤਾ ਜਾਂਦਾ ਹੈ....
ਚਿਹਰਿਆ ਦਾ ਕੀ ਹੈ ਇਹ ਤਾਂ ਹਾਦਸਿਆਂ ਵਿੱਚ ਬਦਲ ਜਾਂਦੇ ਨੇ...!!!

ਸਿਰਫ ਕਹਿਣ ਨਾਲ ਰਿਸ਼ਤੇ ਨਹੀਂ ਨਿਭ ਜਾਂਦੇ,
ਮਾੜੇ ਸਮੇ ਚ ਸਾਥ ਵੀ ਨਿਭਾਉਣਾ ਪੈਂਦਾ..

ਜਿੰਦਗੀ ਵਿਚ ਸਮਝੌਤੇ ਕਰਨੇ ਵੀ ਸਿੱਖੋ,
ਜੇਕਰ ਦਰਵਾਜਾ ਛੋਟਾ ਹੈ ਤਾਂ ਉਸ ਨੂੰ ਤੋੜ੍ਹਨ ਦੀ ਬਜਾਏ ਝੁਕ ਕੇ ਲੰਘਣਾ ਸਿੱਖੋ..

ਲੱਭਣਾ ਹੈ ਤਾਂ ਆਪਣੀ ਪਰਵਾਹ ਕਰਨ ਵਾਲਿਆਂ ਨੂੰ ਲੱਭੋ ਇਸਤੇਮਾਲ ਕਰਨ ਵਾਲਿਆਂ ਨੇ ਤਾਂ ਤੁਹਾਨੂੰ ਖੁਦ ਹੀ ਲੱਭ ਲੈਣਾ ਹੈ

ਜੇਕਰ ਕੁਝ ਛੱਡਣਾ ਹੈ ਤਾਂ ਦੂਜਿਆਂ ਤੋਂ ਉਮੀਦ ਕਰਨਾ ਛੱਡ ਦਿਓ..

ਸਭ ਤੋਂ ਵਧੀਆ ਅਧਿਆਪਕ ਸਮਾਂ ਹੈ,
ਕਿਉਂਕਿ ਇਹ ਜੋ ਸਿਖਾ ਸਕਦਾ ਹੈ ਉਹ ਕੋਈ ਵੀ ਨਹੀਂ ਸਿਖਾ ਸਕਦਾ..

ਉਦੋਂ ਤਕ ਮਿਹਨਤ ਕਰੋ ਜਦੋਂ ਤਕ ਮਹਿੰਗੀ ਚੀਜ਼ ਸਸਤੀ ਨਾ ਲੱਗਣ ਲੱਗ ਜਾਵੇ...

ਜਿੰਦਗੀ ਹਰ ਤਜਰਬੇ ਨਾਲ ਕੁਝ ਨਾ ਕੁਝ ਸਿਖਾਉਂਦੀ ਹੈ,
ਬੱਸ ਤੁਸੀਂ ਸਿੱਖਣ ਨੂੰ ਤਿਆਰ ਹੋਣੇ ਚਾਹੀਦੇ..

ਹਰ ਕੋਈ ਕਾਮਯਾਬੀ ਦੇ ਸਿਖਰ ਤੇ ਜਾਣਾ ਚਾਹੁੰਦਾ ਹੈ ਪਰ ਉਸ ਦੇ ਲਈ ਔਖਾ ਰਸਤਾ ਤਹਿ ਕਾਰਨ ਲਈ ਕੋਈ ਕੋਈ ਤਿਆਰ ਹੁੰਦਾ ਹੈ..

ਚੰਗੀ ਸੂਰਤ ਵਾਲੇ ਤਾਂ ਰੱਬ ਬਹੁਤ ਬਣਾਉਂਦਾ ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ..

ਬਨਾਵਟੀ ਰਿਸ਼ਤਿਆਂ ਤੋਂ ਕਿਤੇ ਜ਼ਿਆਦਾ ਸਕੂਨ ਦਿੰਦਾ ਹੈ ..
ਇਕਲਾਪਨ...

ਆਪਣੇ ਆਪ ਤੇ ਵਿਸ਼ਵਾਸ ਰੱਖੋ...

ਕਮਲਿਆ ਦੀ ਜ਼ਿੰਦਗੀ ਰਾਸ ਆ ਮੈਨੂੰ
ਬਹੁਤਿਆ ਸਿਆਣਿਆ ਚ ਦਿਲ ਨੀ ਲੱਗਦਾ ਮੇਰਾ

ਔਕੜਾਂ ਮਨੁੱਖ ਨੂੰ ਉਦੋਂ ਹੀ ਦਿਸਦੀਆਂ ਹਨ ਜਦੋਂ ਉਸ ਦੀ ਨਜ਼ਰ ਨਿਸ਼ਾਨੇ ਤੋਂ ਉੱਖੜ ਜਾਂਦੀ ਹੈ ।
ਇਰਾਦਾ ਪੱਕਾ ਰੱਖੋ ਅਤੇ ਆਪਣੇ ਨਿਸ਼ਾਨੇ 'ਤੇ ਪਹੁੰਚੋ ।

ਖੁੱਦ ਚਾਹੀਏ ਸਤਿਕਾਰ ਜੇ
ਸੱਭ ਦੀ ਇੱਜਤ ਕਰਨੀ ਚਾਹੀਦੀ
ਦੁਸ਼ਮਣ ਵੀ ਹੋਵੇ ਭਾਵੇਂ
ਦਸਤਾਰ ਕਦੇ ਨਹੀਂ ਲਾਹੀਦੀ

ਜਿੰਦਗੀ ਵਿਚ ਹਰ ਤਜੁਰਬਾ ਤੁਹਾਨੂੰ ਕੁਝ ਸਿਖਾਉਂਦਾ ਹੈ,
ਚੰਗਾ ਜਾਂ ਮਾੜਾ
ਪਸੰਦ ਤੁਹਾਡੀ ਹੈ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ??

ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ
ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ

ਮੜ੍ਹਕ ਨੀ ਭੋਰਾ ਦਿਲ ਤੇ ਦਿਮਾਗ 'ਚ,
ਪੱਤੇ ਕਿਸਮਤ ਵਾਲੇ ਭਾਵੇਂ ਠੱਗ ਨਿੱਕਲੇ,
ਖਾਕੇ ਠੋਕਰਾਂ ਹੀ ਹੁੰਦੀ ਆ ਪਰਖ ਬੰਦੇ ਦੀ,
ਰਗੜਕੇ ਪੱਥਰਾਂ ਨੂੰ ਅੱਗ ਨਿੱਕਲੇ......

ਬਦਲ ਲਏ ਹਨ ਉਦਾਸ ਹੋਣ ਦੇ ਤਰੀਕੇ,
ਜੇ ਕੋਈ ਦਿਲ ਵੀ ਦੁਖਾਏ ਤਾਂ ਥੋੜਾ ਜਿਹਾ ਮੁਸਕੁਰਾ ਦਿੰਦੇ ਹਾਂ..

ਜ਼ਿੰਦਗੀ ਚ ਕੁਝ ਪਾਉਣਾ ਚਾਹੁੰਦੇ ਹੋ ਤਾਂ
ਤਰੀਕੇ ਬਦਲੋ ਇਰਾਦੇ ਨਹੀਂ

ਸ਼ੋਂਕੀ ਪੂਰੇ ਅਾ ਨਾ Showoff ਕਰਦੇ
ਪੈਰ ਖੋਲੀ ਦੇ ਨੇ ਚਾਦਰ ਨੂੰ ਦੇਖ ਕ

ਅਕਸਰ ਲੋਕ ਉਦੋ ਕਦਰ ਨਹੀ ਕਰਦੇ
ਜਦੋ ਉਹਨਾ ਨੂੰ ਸਾਨੂੰ ਗਵਾਉਣ ਦਾ ਡਰ ਨਹੀ ਰਹਿੰਦਾ

ਸੁਭਾਅ ਵਿੱਚ ਸਖਤੀ ਹੋਣੀ ਲਾਜ਼ਮੀ ਹੈ ਜਨਾਬ
ਸਮੁੁੰਦਰ ਪੀ ਜਾਦੇ ਲੋਕ ਜੇ ਖਾਰਾ ਨਾ ਹੁੰਦਾ

ਅਸੀਂ ਉਨ੍ਹਾਂ ਨੂੰ ਹੀ ਕਿਉ ਸਿਆਣਾ ਸਮਝਦੇ ਹਾਂ
ਜਿਹੜੇ ਸਾਡੇ ਨਾਲ ਸਹਿਮਤ ਹੁੰਦੇ ਨੇ

ਹਵਾਵਾਂ ਮੌਸਮ ਦਾ ਰਾਸਤਾ ਬਦਲ ਦਿੰਦੀਆਂ ਹਨ,
ਤੇ ਦੁਆਵਾਂ ਮੁਸੀਬਤ ਦਾ..

ਹਰ ਰੋਜ ਨੁਕਸ ਲੱਭਦੈਂ ਹੋਰਾਂ ਚੋਂ, ਕਦੀ ਆਪਣਾ ਦਿਲ ਵੀ ਖੋਜ ਸੱਜਣਾ
ਹਮੇਸ਼ਾ ਆਪਣਾ ਹੀ ਭਲਾ ਸੋਚਦਾ, ਕਦੇ ਦੂਜਿਆਂ ਦਾ ਵੀ ਸੋਚ ਸੱਜਣਾਂ

ਡਾਂਵਾਡੋਲ ਹੋਏ ਪੈਰਾਂ ਤੇ ਸਭ ਦੀ ਨਜ਼ਰ ਹੁੰਦੀ,
ਕਿੰਨਾ ਬੋਝ ਹੈ ਸਿਰ ਤੇ ਇਹ ਕੋਈ ਨੀ ਦੇਖਦਾ

ਇਨਸਾਨ ਕਹਿੰਦਾ ਹੈ ਖੁਸ਼ੀਆਂ ਆਉਣ ਤਾਂ ਮੈਂ ਮੁਸ੍ਕੁਰਾਵਾਂ..
ਖੁਸ਼ੀਆਂ ਕਹਿੰਦੀਆਂ ਨੇ ਤੁਸੀਂ ਮੁਸ੍ਕੁਰਾਓ ਤਾਂ ਮੈਂ ਆਵਾਂ..

ਕਿਸੇ ਦੀ ਇੱਜਤ ਨਾਲ ਪੇਸ਼ ਆਉਣਾ ਇਕ ਬੰਦੇ ਦੇ ਕਿਰਦਾਰ ਦਾ ਸਭ ਤੋਂ ਮਹੱਤਵਪੂਰਨ ਖੂਬੀ ਹੁੰਦੀ ਹੈ,
ਇਹ ਬਿਲਕੁਲ ਉਸੇ ਤਰਾਂ ਹੈ ਜਿਵੇਂ ਅਸੀਂ ਕੁਝ ਨਿਵੇਸ਼ ਕਰਦੇ ਹਾਂ ਅਤੇ ਜੋ ਕੁਝ ਵੀ ਅਸੀਂ ਦੂਜਿਆਂ ਨੂੰ ਦਿੰਦੇ ਹਨ ਉਹ ਵਿਆਜ ਸਮੇਤ ਵਾਪਿਸ ਮਿਲਦਾ ਹੈ...

ਹਰ ਇੱਕ ਤੇ ਭਰੋਸਾ ਨਾ ਕਰੋ
ਕਿਉਂਕਿ ਦੇਖਣ ਨੂੰ ਤਾਂ ਲੂਣ ਵੀ ਖੰਡ ਵਰਗਾ ਲੱਗਦਾ

ਮਾਂ ਬਾਪ ਲਈ ਸਲਾਹ
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ
ਆਪਣੇ ਮੁੰਡੇ ਨੂੰ net pack ਪਵਾਕੇ ਦਿਓ
ਸਾਰੀ ਰਾਤ ਜਾਗਕੇ ਘਰ ਦੀ ਰਖਵਾਲੀ ਕਰੂਗਾ

ਕਿਸਮਤ ਖਾਲੀ ਵਰਕੇ ਵਾਂਗ ਹੁੰਦੀ ਹੈ
ਭਰਨੀ ਤਾਂ ਆਪਣੀ ਮਿਹਨਤ ਨਾਲ ਪੈਦੀ ਹੈ

ਰੱਬ ਰੱਬ ਕਰਦੇ ਉਮਰ ਬੀਤੀ
ਰੱਬ ਕੀ ਹੈ ਕਦੇ ਸੋਚਿਆ ਹੀ ਨਹੀ਼
ਬਹੁਤ ਕੁਝ ਮੰਗ ਲਿਆ ਤੇ
ਬਹੁਤ ਕੁਝ ਪਾਇਆ
ਰੱਬ ਵੀ ਪਾਉਣਾ ਹੈ ਕਦੀ ਕਿਸੇ ਨੇ ਸੋਚਿਆ ਹੀ ਨਹੀ਼

ਕਿੰਨੀ ਬੁਰੀ ਲੱਗਦੀ ਹੈ ਜ਼ਿੰਦਗੀ
ਜਦ ਅਸੀਂ ਇਕੱਲਾ ਪਣ ਮਹਿਸੂਸ ਕਰਦੇ ਹਾਂ
ਮਰਨ ਤੋਂ ਬਾਅਦ ਮਿਲਦੇ ਨੇ ਚਾਰ ਕੰਦੇ
ਜਿਉਂਦੇ ਜੀ ਅਸੀਂ ਇਕ ਨੂੰ ਤਰਸ ਜਾਂਦੇ ਆ

ਕਿਸੇ ਦੀ ਆਦਤ ਲੱਗਣ ਲਈ
ਵਕਤ ਨਹੀ ਲੱਗਦਾ ਪਰ
ਆਦਤ ਛੱਡਣ ਲਈ ਸਾਰੀ ਉਮਰ ਲੱਗ ਜਾਂਦੀ ਆ

ਤਾਰੀਫ ਦੇ ਮੁਹਤਾਜ ਨਹੀ ਹੁੰਦੇ ਸੱਚੇ ਲੋਕ
ਕਿਉਂਕਿ ਅਸਲੀ ਫੁੱਲਾਂ ਦੇ ਉਂਪਰ ਇਤਰ ਨਹੀ ਛਿੜਕਾਇਆ ਜਾਂਦਾ

ਸਾਡਾ ਵਰਤਾਓ ਹਮੇੇੇਸਾ ਗਣਿਤ ਦੀ ੦ ਵਰਗਾ ਰਹਿਣਾ ਚਾਹੀਦਾ ਹੈ
ਜਿਸ ਦੀ ਅਪਣੀ ਕੋਈ ਕੀਮਤ ਨਹੀ
ਪਰ ਦੂਜਿਆਂ ਦੇ ਨਾਲ ਜੁੜਨ ਉਹਨਾਂ ਨੂੰ ਕੀਮਤੀ ਬਣਾ ਦੇਵੇ

ਬਿਹਤਰੀਨ ਇਨਸਾਨ ਆਪਣੀ ਮਿੱਠੀ ਜੁਬਾਨ ਕਾਰਨ ਹੀ ਜਾਣਿਆ ਜਾਂਦਾ ਹੈ
ਨਹੀ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਹਨ

1 2 3 4 5 6 7 8 9 10 11 12 13 14 15 16 17 Next >

List of amazing punjabi nice thought wallpapers,best punjabi status

Category

Punjabi CategoriesHindi CategoriesEnglish Categories