List of Wisdom QuotesStatus 1 - 50 of 609 Total

ਜ਼ਿੰਦਗੀ ਦੀ ਘੋਲ ਵੀ ਅਜੀਬ ਹੈ
ਸਦਾ ਹੀ ਸ਼ਰੀਫ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ#

ਅਸੀਂ ਸਾਰੇ ਹੀ ਕਿਸੇ ਨਾ ਕਿਸੇ ਦੀ ਕਹਾਣੀ ਵਿਚ ਬੁਰੇ ਹਾਂ...

ਸਾਡੇ ਬੋਲਣ ਦਾ ਤਰੀਕਾ ਹੀ ਸਾਡੀ ਪਰਵਰਿਸ਼ ਦੀ ਗਵਾਹੀ ਦਿੰਦਾ ਹੈ..

ਕੌਣ ਭੁੱਲਾ ਸਕਦਾ ਹੈ ਕਿਸੇ ਨੂੰ ਬੱਸ ਆਕੜਾਂ ਹੀ ਰਿਸਤੇ ਖਤਮ ਕਰ ਦਿੰਦਿਆਂ ਨੇ.!!

ਸੋਚ ਖੂਬਸੂਰਤ ਹੋਵੇ ਤਾਂ, ਸਭ ਕੁਝ ਚੰਗਾ ਨਜਰ ਅਾਓੁਂਂਦਾ ਹੈ...

ਕੁਝ ਰਿਸ਼ਤੇ ਪੰਜਾਬੀ ਜੁੱਤੀ ਵਰਗੇ ਹੁੰਦੇ ਨੇ,
ਸ਼ੁਰੂ ਚ ਹੀ ਪਤਾ ਲੱਗ ਜਾਂਦਾ ਕਿ ਲੱਗਦੀ ਆ,
ਪਰ ਬੰਦਾ ਫਿਰ ਵੀ ਜਖ਼ਮ ਖਾਕੇ ਹੀ ਹੱਟਦਾ.

ਜੋ ਖੁਦ ਤਾਕਤਵਰ ਹੋ ਕੇ, ਕਮਜ਼ੋਰਾਂ ਦੀਆਂ ਗੱਲਾਂ ਸਹਿਣ ਕਰਦਾ ਹੈ,
ਉਸਨੂੰ ਹੀ ਅਸਲ ਵਿੱਚ ਮਾਫ਼ ਕਰਨਾ ਕਹਿੰਦੇ ਨੇ !!

ਜੇ ਬੁਲੰਦੀ ਦੀ ਉਡਾਨ ਤੇ ਹੋ ਤਾਂ ਥੋੜਾ ਜਿਹਾ ਸਬਰ ਕਰੋ,
ਪਰਿੰਦੇ ਦੱਸਦੇ ਨੇ ਕਿ ਅਸਮਾਨ ਵਿੱਚ ਟਿਕਾਣੇ ਨਹੀਂ ਹੁੰਦੇ.

ਸਾਡੇ ਲਈ ਅੱਜ ਹੀ ਸਭ ਕੁੱਝ ਹੈ,
ਭਵਿੱਖ ਦੀ ਚਿੰਤਾ ਕਮਜ਼ੋਰ ਬਣਾ ਦਿੰਦੀ ਹੈ,
ਤੇ ਬੀਤਿਆ ਹੋਇਆ ਕੱਲ ਸਾਨੂੰ ਅੱਗੇ ਨਹੀਂ ਵੱਧਣ ਦਿੰਦਾ !

ਮਾਤਾ ਪਿਤਾ ਤੋਂ ਬਾਅਦ ਜੇ ਕੋਈ ਸਭ ਤੋਂ ਜ਼ਿਆਦਾ ਪ੍ਰੇਰਨਾ ਦਿੰਦਾ ਹੈ ਤਾਂ,
ਉਹ ਹੈ ਬੱਸ ਦਾ ਕੰਡਕਟਰ ਜੋ ਕਹਿੰਦਾ ਹੈ ਅੱਗੇ ਵੱਧਦੇ ਅੱਗੇ ਵੱਧਦੇ ਰਹੋ.

ਜੁਬਾਨ ਕੌੜੀ ਹੋਵੇ ਤਾਂ ਜਖ਼ਮ ਗਹਿਰਾ ਦਿੰਦੀ ਹੈ,
ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਹੈ.

ਜ਼ਿੰਦਗੀ ਦਾ ਕੋਈ ਅਰਥ ਨਹੀਂ ਹੈ,
ਜ਼ਿੰਦਗੀ ਜਿਉਣ ਵਾਲੇ ਨੇ ਹੀ,
ਇਸਦੇ ਅਰਥ ਲੱਭਣੇ ਹੁੰਦੇ ਹਨ !!

ਬੰਦਾ ਜ਼ਿੰਦਗੀ ਬਣਾਉਣ ਦੇ ਚੱਕਰ ਵਿੱਚ ਜ਼ਿੰਦਗੀ ਜਿਉਣਾ ਭੁੱਲ ਜਾਂਦਾ !

ਚੰਗੇ ਵਿਚਾਰਾਂ ਦੇ ਅਨੁਸਾਰ ਹੀ ਜੀਵਨ ਢਾਲਣ ਨਾਲ ਸਾਡਾ,
ਜੀਵਨ ਸੁਧਰੇਗਾ ਨਹੀਂ ਤਾਂ ਅਸੀਂ ਹਰ ਪਲ ਮਰਦੇ ਰਹਾਂਗੇ !

ਜ਼ਿੰਦਗੀ ਕੀ ਹੈ ?
ਜ਼ਿੰਦਗੀ ਨਾ ਦੁੱਖ ਹੈ !
ਜ਼ਿੰਦਗੀ ਨਾ ਸੁੱਖ ਹੈ !
ਜ਼ਿੰਦਗੀ ਨਾ ਖੁਸ਼ੀ ਹੈ !
ਜ਼ਿੰਦਗੀ ਆਪਣੇ ਆਪਣੇ
ਕਰਮਾਂ ਦਾ ਹਿਸਾਬ ਹੈ !

ਰਿਸ਼ਤੇ ਭਾਵੇਂ ਕਿੰਨੇ ਵੀ ਬੁਰੇ ਕਿਉਂ ਨਾ ਹੋਣ
ਕਦੇ ਵੀ ਤੋੜਨੇ ਨਹੀਂ ਚਾਹੀਦੇ ਕਿਉਕਿਂ,
ਪਾਣੀ ਜਿਨ੍ਹਾਂ ਮਰਜ਼ੀ ਗੰਦਾ ਹੋਵੇ ਜੇ ਪਿਆਸ
ਨਹੀਂ ਬੁਝਾ ਸਕਦਾ ਤਾਂ ਅੱਗ ਤਾਂ ਬੁਝਾ ਹੀ ਸਕਦਾ.

ਅਨਮੋਲ ਵਿਚਾਰ
ਸੰਤੋਖ ਤੋਂ ਵੱਡਾ ਕੋਈ ਸੁੱਖ ਨਹੀਂ
ਖਿਮਾ ਵਰਗਾ ਕੋਈ ਸ਼ਾਸਤਰ ਨਹੀਂ
ਇਜ਼ੱਤ ਤੋਂ ਵੱਡਾ ਕੋਈ ਇਨਾਮ ਨਹੀਂ
ਜ਼ਿੰਦਗੀ ਤੋਂ ਵੱਡਾ ਕੋਈ ਖ਼ਜ਼ਾਨਾ ਨਹੀਂ
ਅਹਿਸਾਸ ਵਰਗੀ ਕੋਈ ਭਗਤੀ ਨਹੀਂ

ਬੇਵਕੂਫ ਔਰਤ ਆਪਣੇ ਪਤੀ ਨੂੰ ਗੁਲਾਮ ਬਣਾਉਂਦੀ ਅਤੇ ਗੁਲਾਮ ਦੀ ਪਤਨੀ ਬਣ ਕੇ ਰਹਿੰਦੀ ਹੈ,
ਅਕਲਮੰਦ ਔਰਤ ਆਪਣੇ ਪਤੀ ਨੂੰ ਬਾਦਸ਼ਾਹ ਬਣਾਉਂਦੀ ਹੈ ਅਤੇ ਬਾਦਸ਼ਾਹ ਦੀ ਰਾਣੀ ਬਣ ਕੇ ਰਹਿੰਦੀ ਹੈ.

ਘਰ ਦੇ ਬਾਹਰ ਬੇਸ਼ਕ ਦਿਮਾਗ ਲੈ ਕੇ ਜਾਉ ਕਿਉਂਕਿ ਬਾਹਰ ਬਾਜ਼ਾਰ ਹੈ ਪਰ,
ਘਰ ਦੇ ਅੰਦਰ ਹਮੇਸ਼ਾ ਦਿਲ ਲੈ ਕੇ ਜਾਉ ਕਿਉਂਕਿ ਅੰਦਰ ਇੱਕ ਪਰਿਵਾਰ ਹੈ.

ਮਾਣ ਕਿਸ ਗੱਲ ਦਾ.. ਇੱਕ ਪੱਥਰ ਦੀ ਹਸਤੀ ਵੀ ਤੈਥੋਂ ਵੱਡੀ ਹੈ ਬੰਦਿਆ..
ਤਾਜਮਹਿਲ ਰਹਿ ਜਾਂਦੇ ਨੇ ਦੁਨੀਆ 'ਚ ਤੇ ਸ਼ਹਿਨਸ਼ਾਹ ਚਲੇ ਜਾਂਦੇ ਨੇ..

6 ਗੱਲਾਂ 6 ਗੱਲਾਂ ਨੂੰ
ਖਤਮ ਕਰ ਦਿੰਦੀਆ ਨੇ
1: Sorry - ਗਲਤੀ ਨੂੰ
2: ਦੁੱਖ - ਜਿੰਦਗੀ ਨੂੰ
3: ਗੁੱਸਾ - ਰਿਸ਼ਤੇ ਨੂੰ
4: ਖੁਸ਼ੀ - ਦੁੱਖ ਨੂੰ
5: ਸਾਥ - ਗ਼ਮ ਨੂੰ
6: ਧੋਖਾ - ਦੋਸਤੀ ਨੂੰ

ਦੁਨੀਆਂ ਦਾ ਸਭ ਤੋਂ ਖੂਬਸੂਰਤ ਬੂਟਾ ਵਿਸ਼ਵਾਸ ਦਾ ਹੁੰਦਾ ਹੈ,
ਜੋ ਜ਼ਮੀਨ ਵਿੱਚ ਨਹੀਂ ਦਿਲ ਵਿੱਚ ਉੱਗਦਾ ਹੈ !

ਕਾਬੂ ਵਿੱਚ ਰੱਖੋ !
ਖਾਂਦੇ ਸਮੇਂ ਢਿੱਡ ਨੂੰ
ਕਿਸੇ ਦੇ ਘਰ ਜਾ ਕ ਅੱਖਾਂ ਨੂੰ
ਮਹਿਫ਼ਲ ਵਿੱਚ ਜਾ ਕੇ ਜੁਬਾਨ ਨੂੰ
ਅਰਦਾਸ ਕਰਦੇ ਸਮੇਂ ਦਿਲ ਨੂੰ
ਪਰਾਏ ਧਨ ਨੂੰ ਦੇਖ ਕੇ ਲਾਲਚ ਨੂੰ

ਕਦੀ ਕਦੀ ਅਸੀਂ ਧਾਗੇ ਬਹੁਤ ਕਮਜ਼ੋਰ ਚੁਣ ਲੈਂਦੇ ਹਾਂ,
ਸਾਰੀ ਉਮਰ ਗੰਢਾਂ ਬੰਨਣ ਵਿੱਚ ਹੀ ਲੰਘ ਜਾਂਦੀ ਹੈ !

ਸਰੀਰ...ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ..
ਮਨ...ਪਵਿੱਤਰ ਹੋ ਸਕਦਾ ਹੈ ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ..

"ਸਰੀਰ"
ਕਦੇ ਵੀ ਪੂਰਾ ਪਵਿੱਤਰ ਨਹੀਂ ਹੋ ਸਕਦਾ, ਫੇਰ ਵੀ ਸਾਰੇ ਇਸਦੀ ਪਵਿੱਤਰਤਾ ਲਈ ਕੋਸ਼ਿਸ਼ਾਂ ਕਰਦੇ ਹਨ..

"ਮਨ"
ਪਵਿੱਤਰ ਹੋ ਸਕਦਾ ਹੈ ਪਰ ਅਫਸੋਸ ਕੋਈ ਕੋਸ਼ਿਸ਼ ਹੀ ਨਹੀਂ ਕਰਦਾ..

ਲੋਕੀਂ ਕਹਿੰਦੇ ਨੇ ਵਕ਼ਤ ਹਰ ਜਖ਼ਮ ਨੂੰ ਭਰ ਦਿੰਦਾ ਹੈ !
ਪਰ ਕਿਤਾਬਾਂ ਤੇ ਮਿੱਟੀ ਪੈਣ ਨਾਲ ਕਦੇ ਕਹਾਣੀ ਨਹੀਂ ਬਦਲ ਜਾਂਦੀ !

ਸਮਝ ਨਹੀਂ ਆਉਂਦੇ ਏ ਜ਼ਿੰਦਗੀ ਤੇਰੇ ਫੈਸਲੇ
ਇੱਕ ਪਾਸੇ ਕਹਿੰਨੀ ਏ "ਸਬਰ ਦਾ ਫ਼ਲ ਮੀਠਾ ਹੁੰਦਾ"
ਦੂਜੇ ਪਾਸੇ ਕਹਿੰਨੀ ਏ "ਵਕ਼ਤ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ"

ਬਹਿਸ ਕਰਨੀ ਤਾ ਬਥੇਰਿਆਂ ਨੂੰ ਆਉਂਦੀ ਹੈ !
ਪਰ ਗੱਲਬਾਤ ਕਰਨੀ ਕਿਸੇ-ਕਿਸੇ ਨੂੰ ਆਉਂਦੀ ਹੈ !!

ਅੱਗ ਆਪਣੇ ਹੀ ਲਾਉਂਦੇ ਨੇ,
ਜ਼ਿੰਦਗੀ ਨੂੰ ਵੀ ਤੇ ਲਾਸ਼ ਨੂੰ ਵੀ !

ਇਕ ਵਧੀਆ ਅਧਿਆਪਕ ਉਹ ਹੁੰਦਾ ਹੈ ਜੋ ਕਿਤਾਬ ਤੋਂ ਹੀ ਨਹੀਂ ਦਿਲ ਤੋਂ ਵੀ ਪੜਾਵੇ..
HAPPY TEACHERS DAY

ਵਧੀਆ ਅਧਿਆਪਕ ਮੋਮਬੱਤੀ ਦੀ ਤਰਾਂ ਹੁੰਦਾ ਹੈ ਦੂਜਿਆਂ ਨੂੰ ਰੌਸ਼ਨੀ ਦੇਣ ਲਈ ਆਪਣੇ ਆਪ ਦੀ ਪ੍ਰਵਾਹ ਨਹੀਂ ਕਰਦਾ..
ਸਾਰਿਆਂ ਨੂੰ HAPPY TEACHER 'S DAY ..

ਬਿਨਾਂ ਕਿਤਾਬਾਂ ਤੋਂ ਜਿਹੜੀ ਪੜਾਈ ਸਿੱਖੀ ਜਾਂਦੀ ਹੈ ਓਹਨੂੰ ਜ਼ਿੰਦਗੀ ਕਹਿੰਦੇ ਨੇ !!

ਟੁੱਟੇ ਹੋਏ ਤਾਰੇ ਨੂੰ ਦੇਖ ਕੇ ਅਕਸਰ ਲੋਕ ਕੁੱਝ ਨਾ ਕੁੱਝ ਮੰਗਦੇ ਨੇ,
ਤੁਸੀਂ ਆਪ ਹੀ ਦੱਸੋ ! ਉਹ ਕਿਸੇ ਨੂੰ ਕੀ ਦੇਵੇਗਾ ਜੋ ਆਪ ਹੀ ਟੁੱਟ ਗਿਆ.

ਚੰਗੀ ਸਲਾਹ ਤੇ
ਚੰਗੇ ਵਿਚਾਰ
ਅੱਜਕੱਲ ਕੋੲੀ ਨਹੀ
ਕਿਸੇ ਨਾਲ share ਕਰਦਾ

ਚੰਗੀ ਸਲਾਹ ਤੇ
ਚੰਗੇ ਵਿਚਾਰ
ਅੱਜਕੱਲ ਕੋੲੀ ਨਹੀ
ਕਿਸੇ ਨਾਲ share ਕਰਦਾ

ਸਲੀਕਾ ਹੋਵੇ ਜੇ ਭਿੱਜੀਆਂ ਅੱਖਾਂ ਪੜਨ ਦਾ,
ਤਾਂ ਵਹਿੰਦੇ ਹੋਏ ਅੱਥਰੂ ਵੀ ਅਕਸਰ ਗੱਲਾਂ ਕਰਦੇ ਆ !!

ਲਫ਼ਜ਼ ਹੀ ਹੁੰਦੇ ਹਨ ਇਨਸਾਨ ਦਾ ਗਹਿਣਾ, ਸ਼ਕਲ ਦਾ ਕਿ ਏ !
ਇਹ ਤਾਂ ਉਮਰ ਅਤੇ ਹਾਲਤ ਨਾਲ ਬਦਲ ਹੀ ਜਾਂਦੀ ਏ !!

ਪੜਾਈ ਵੀ ਇੱਕ ਅਜੀਬ ਚੀਜ਼ ਹੈ !
ਜ੍ਹਿਨਾਂ ਲੋਕਾਂ ਨੇ PHD ਕੀਤੀ ਏ,
ਉਹ ਦੇਸ਼ ਵਿਰੁੱਧ ਨਾਅਰੇ ਲਾਉਂਦੇ ਨੇ, ਤੇ
12 ਪਾਸ ਸਿਆਚਿਨ ਵਿੱਚ ਮਾਈਨਸ 45 ਡਿਗਰੀ ਚ, ਦੇਸ਼ ਦੀ ਸੇਵਾ ਕਰਦੇ ਨੇ !

ਹਰ ਆਦਮੀ ਆਪਣੀ ਜ਼ਿੰਦਗੀ ਵਿੱਚ ਹੀਰੋ ਹੈ,
ਬਸ ਸਾਰਿਆਂ ਦੀ ਫ਼ਿਲਮ ਰਿਲੀਜ਼ ਨਹੀਂ ਹੁੰਦੀ !

ਧਰਮ ਸਾਰੇ ਉੱਚੇ ਨੇ, ਨੀਵੀ ਹੈ ਤਾਂ ਬੰਦੇ ਦੀ ਸੋਚ !

ਸੰਗੀਤ ਨਾਲ ਗਿਆਨ ਨਹੀਂ ਮਿਲਦਾ,
ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ,
ਪੱਥਰ ਤਾਂ ਇਸ ਲਈ ਪੂਜਦੇ ਨੇ ਲੋਕ,
ਕਿਉਂਕਿ ਭਰੋਸੇ ਲਾਇਕ ਇਨਸਾਨ ਨਹੀਂ ਮਿਲਦਾ !

ਮੰਜ਼ਿਲਾਂ ਕਿੰਨੀਆਂ ਵੀ ਉੱਚੀਆਂ ਹੋਣ,
ਰਸਤੇ ਹਮੇਸ਼ਾ ਪੈਰਾਂ ਹੇਠਾਂ ਹੀ ਹੁੰਦੇ ਹਨ !!

ਮੇਰੇ ਹੱਥਾਂ ਦੀਆਂ ਲਕੀਰਾਂ ਵੀ ਹਮੇਸ਼ਾ ਮੈਨੂੰ ਕਹਿੰਦੀਆਂ ਹਨ,
ਲਕੀਰਾਂ ਤੇ ਨਹੀਂ ਆਪਣੇ ਹੱਥਾਂ ਤੇ ਵਿਸ਼ਵਾਸ ਰੱਖ !!

ਗਰੀਬ ਦੇ ਬੂਹੇ ਤੇ ਰੱਬ ਤੋਂ ਇਲਾਵਾ
ਕਦੇ ਕੋਈ ਨਹੀਂ ਜਾਂਦਾ !!

ਹਵਾ ਦੀ ਤਰ੍ਹਾਂ ਹੁੰਦੀਆਂ ਹਨ ਮੁਸੀਬਤਾਂ ਵੀ ਕਿੰਨੀਆਂ ਵੀ,
ਖਿੜਕੀਆਂ ਬੰਦ ਕਰ ਲਵੋ ਅੰਦਰ ਆ ਹੀ ਜਾਂਦੀਆਂ ਹਨ !!

ਹਮੇਸ਼ਾ ਓਹੀ ਦੀਵੇ ਹੱਥਾਂ ਨੂੰ ਸਾੜ ਦਿੰਦੇ ਹਨ,
ਜਿਨ੍ਹਾਂ ਨੂੰ ਅਸੀਂ ਹਵਾ ਤੋਂ ਬਚਾ ਰਹੇ ਹੁੰਦੇ ਹਾਂ !!

ਸ਼ੁਕਰ ਹੈ ਦੁਨੀਆ 'ਚ ਸੀਰਤ ਤੱਕਣ ਵਾਲਾ ਸ਼ੀਸ਼ਾ ਨਹੀਂ ਹੈ
ਨਹੀਂ ਤਾਂ ਇਹ ਬਦਸੂਰਤਾਂ ਦੀ ਦੁਨੀਆ ਹੁੰਦੀ।

ਕਾਮਯਾਬ ਹੋਣ ਲਈ ਇਕੱਲੇ ਹੀ ਅੱਗੇ ਵੱਧਣਾ ਪੈਦਾ ਹੈ
ਲੋਕ ਤਾਂ ਪਿੱਛੇ ਉਦੋ ਆਉਦੇ ਜਦੋਂ ਤੁਸੀਂ ਕਾਮਯਾਬ ਹੋ !!

ਦੁਨੀਆ 'ਚ ਸਭ ਤੋਂ ਕੀਮਤੀ ਚੀਜ਼ ਸਿਰਫ ਅਤੇ ਸਿਰਫ ਮੌਜੂਦਾ ਸਮਾਂ ਹੈ
ਕਿਉਂਕਿ ਇਸ ਨੂੰ ਇਕ ਵਾਰ ਗਵਾ ਕੇ ਅਸੀਂ ਦੁਬਾਰਾ ਹਾਸਲ ਨਹੀਂ ਕਰ ਸਕਦੇ।

1 2 3 4 5 6 7 8 9 10 11 12 13 Next >

Wisdom Quotes related to life for better understanding of life.

Category

Punjabi CategoriesHindi CategoriesEnglish Categories