ਪੰਜਾਬੀ ਵਿਚ type ਕਰੋ..
Click on poster to download HD version of wallpaper

Punjabi Status Messages

ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਤਰਾਂ ਦੇਖਦੇ ਹੋ??

ਚਿਹਰੇ ਤਾਂ ਸਭ ਯਾਦ ਨੇ
ਬੱਸ ਸਹੀ ਵਕ਼ਤ ਦਾ ਇੰਤਜ਼ਾਰ ਹੈ..

ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ,,
ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ

ਓਹ ਨਿਭਾ ਨਾ ਸਕੇ ਇਹ ਵੱਖਰੀ ਗੱਲ ਹੈ ,,
ਪਰ ਓਨਾਂ ਦੇ ਕੀਤੇ ਵਾਅਦੇ ਕਮਾਲ ਦੇ ਸੀ

ਰਿਸ਼ਤਿਆਂ ਦੇ ਬਾਗ ਵਿਚ ਇਕ ਦਰਖ਼ਤ ਨਿੰਮ ਵਰਗਾ ਵੀ ਰੱਖਣਾ |
ਜੋ ਸਿਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ ਚ ਦਵਾਈ ਵੀ ਬਣਦਾ..

ਕੁਝ ਸੋਹਣੇ ਰਾਸਤੇ ਭਟਕਣ ਤੋਂ ਬਿਨਾ ਨਹੀਂ ਲੱਭਦੇ..

ਪੈਸੇ ਹੋਵੇ ਤਾਂ ਕਮੀਆਂ ਲੁਕ ਜਾਂਦੀਆਂ ਨੇ...
ਜੇ ਨਾ ਹੋਵੇ ਤਾਂ ਗੁਣ.

ਮੈਂ ਕਰਾਂ ਅਰਦਾਸ ਉਸ ਮਾਲਕ ਅੱਗੇ..
ਤੱਤੀ ਵਾਹ ਨਾ ਕਿਸੇ ਨੂੰ ਲੱਗੇ...

ਦਿਲ ਦਾ ਬਣਾ ਕੇ ਮੈਂ, ਗੁਲਾਬ ਤੈਨੂੰ ਭੇਜਦਾਂ,
ਇਕੱਠੇ ਬਹਿ ਕੇ ਬੁਣਾਂਗੇ, ਖਵਾਬ ਤੈਨੂੰ ਭੇਜਦਾਂ,
ਦੂਰ ਰਹਿਣ ਨਾਲ, ਕੀ ਪੈ ਜਾਂਦੀਆਂ ਨੇ ਦੂਰੀਆਂ?
ਤੇਰੇ ਹਰ ਸਵਾਲ ਦਾ , ਜਵਾਬ ਤੈਨੂੰ ਭੇਜਦਾਂ,

ਜਿਨ੍ਹਾਂ ਉੱਤੇ ਮਾਣ ਹੋਵੇ ️ ਉਹੀ ਮੁੱਖ ਮੋੜਦੇ ਨੇ
ਜਿਨ੍ਹਾਂ ਨਾਲ ਸਾਂਝੇ ਸਾਹ ਹੋਣ ਉਹੀ ਸਾਂਝ ਤੋੜਦੇ ਨੇ

ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਸ਼ੁਭਕਾਮਨਾਵਾਂ !! ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ !!

ਦਾਲ ਰੋਟੀ ਘਰ ਦੀ
ਦੀਵਾਲੀ ਅੰਮ੍ਰਿਤਸਰ ਦੀ.

ਪੱਤੇ ਪੱਤੇ ਵਿਚ ਓਹਦਾ ਨੂਰ ਵਸਦਾ
ਜੀ ਕਿੱਦਾਂ ਕਹੀਏ ਸਾਡੇ ਕੋਲੋਂ ਦੂਰ ਵਸਦਾ.

ਇਜ਼ੱਤ ਕਦੇ ਵੀ ਮੰਗਣ ਵਾਲਿਆਂ ਨੂੰ ਨਹੀਂ ਮਿਲਦੀ
ਇਸ ਨੂੰ ਕਮਾਉਣਾ ਪੈਂਦਾ ਹੈ..

ਕਈ ਵਾਰ ਬੰਦਾ ਬਦਲਦਾ ਨਹੀਂ ਸਿਰਫ ਮੁਖੌਟਾ ਉਤਰ ਜਾਂਦਾ ਹੈ..

ਰੌਲਾ ਪਾ ਕੇ ਕੀ ਲੈਣਾ,ਤੂੰ ਗੱਲ ਨੂੰ ਦੱਬੀ ਰੱਖਿਆ ਕਰ...
ਚਾਹੇ ਜਿੰਦਗੀ ਛੋਟੀ ਹੈ, ਤੂੰ ਸੋਚ ਤਾਂ ਵੱਡੀ ਰੱਖਿਆ ਕਰ ...

ਟੇਡੇ ਮੇਡੇ ਰਾਹਾਂ ਨੇਂ ਮੰਜ਼ਿਲ ਵੀ ਮਿਲਾ ਹੀ ਦੇਣੀ ਆਂ...
ਏਨਾਂ ਧੱਕੇਆਂ ਧੌੜਿਆਂ ਨੇਂ ਜ਼ਿੰਦਗੀ ਵੀ ਸਮਝਾ ਹੀ ਦੇਣੀ ਆਂ...
ਜਿੱਥੇ ਖੁਸ਼ੀਆਂ ਗੋਡੇ ਟੇਕ ਗਈਆਂ...
ਉੱਥੇ ਗਮਾਂ ਵੀ ਫਤਿਹ ਬੁਲਾ ਹੀ ਦੇਣੀ ਆਂ...

ਕੁੱਝ ਲੈ ਰਹੀ ਤੇ ਕੁੱਝ ਘੱਲ ਰਹੀ ਹੈ...
ਬਸ ਇੰਝ ਹੀ ਜਿੰਦਗੀ ਚੱਲ ਰਹੀ ਹੈ...

ਚੁੱਪ ਕਰ ਜਾਣਾ, ਹਰ ਵਾਰ ਡਰਨਾ ਨਹੀਂ ਹੁੰਦਾ...
ਪੱਤਿਆਂ ਦਾ ਝੜ ਜਾਣਾ, ਰੁੱਖਾਂ ਦਾ ਮਰਨਾ ਨਹੀਂ ਹੁੰਦਾ..

ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
ਦੋ ਘੱਟ ਖਾ ਲਈਆ ਕਹਿ ਵੱਧ, ਬਹੁਤਾ ਰੋਲਾ ਨਹੀ ਪਾਈਦਾ ।।
ਗਰੀਬ ਬੰਦੇ ਉੱਤੇ ਫੋਕਾ ਰੋਹਬ ਨਹੀ ਦਿਖਾਈਦਾ ।।

ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ ,
ਪਤਾ ਨਈਂਓ ਹੁੰਦਾ ਆਉਣ ਵਾਲੇ ਵੇਲੇ ਦਾ..

ਸਾਡੇ ਕੋਲ ਨਾ ਓਹ ਗੱਲਾਂ
ਜੋ ਲੋਕ ਕਰਨ ਦੋ ਦੋ ਗੱਲਾਂ ...!

ਜ਼ਿੰਦਗੀ ਦੀ ਘੋਲ ਵੀ ਅਜੀਬ ਹੈ
ਸਦਾ ਹੀ ਸ਼ਰੀਫ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ#

ਅਸੀਂ ਹੁਣ ਉਹਨਾਂ ਦਾ ਖਿਆਲ ਛੱਡਤਾ ,
ਸਭ ਕੁੱਝ ਉਮਰਾਂ ਦੇ ਨਾਲ ਛੱਡਤਾ ,
ਜਿਹੜੇ ਪਲ ਜ਼ਿੰਦਗੀ ਚ ਉਹਦੇ ਨਾਲ ਸੀ ਬਿਤਾਏ ,
ਅਸੀਂ ਉਹਨਾਂ ਪਲਾਂ ਵਾਲਾ ਜ਼ਿੰਦਗੀ ਚੋਂ ਸਾਲ ਕੱਢਤਾ

ਵੱਟ ਮੁੱਛਾਂ ਨੂੰ, ਚੁੱਪ ਬੁੱਲਾਂ ਤੇ
ਰੋਹਬ ਅੱਖਾਂ 'ਚ, ਕਾਟੋ ਫੁੱਲਾਂ ਤੇ

ਮਿਹਨਤੀ ਲੋਕ ਵਿਖਾਵੇ ਦੀ ਜ਼ਿੰਦਗੀ ਤੋਂ ਬਹੁਤ ਦੂਰ ਹੁੰਦੇ ਹਨ...

ਬੋਲਣ ਦੇ ਵੀ ਵੱਖਰੋ ਵੱਖਰੇ ਤਰੀਕੇ ਨੇ
ਕਿਸੇ ਦੀ ਜੁਬਾਨ ਬੋਲਦੀ,
ਕਿਸੇ ਦੀ ਨੀਅਤ
ਤੇ ਕਿਸੇ ਦਾ ਵਕਤ।

ਜੋਗ ਫਕੀਰੀ ਇਸ਼ਕ ਇਕ ਪਾਸੇ...
ਯਾਰ ਸੋਹਣੇ ਦੀ ਦੀਦ ਇਕ ਪਾਸੇ...

ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ...
ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ...

ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ,
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ ,
ਜਦੋ ਆਜਮਾਇਆ ਤਾਂ ਪਤਾ ਲੱਗਿਆਂ ,
ਦੁਨੀਆ ਤਾਂ ਮਤਲਬ ਨਾਲ ਚਲਦੀ....

ਮਿੱਟੀ ਦੇ ਖਿਡੌਣੇ ਵਾਂਗੂ ਬੰਦੇ ਦੀ ਕਹਾਣੀ ਐ
ਪਤਾ ਨਹੀਂ ਕਿਹੜੇ ਵੇਲੇ ਖੇਡ ਮੁੱਕ ਜਾਣੀ ਐ..

ਜੇ ਦੁਨੀਆਂ ਦੀ ਨਜਰ ਚ ਨਵਾਬ ਬਣਨਾਂ ਤਾਂ..
ਮਾਂ ਪਿਉ ਦਾ ਗ਼ੁਲਾਮ ਬਣੋ..

ਸੂਰਤਾਂ ਤੇਰੇ ਤੋਂ ਪਹਿਲਾਂ, ਬਾਅਦ ਵੀ ਲੱਖਾਂ ਵੇਖੀਆਂ ਨੇ,
ਪਰ ਆਖਰੀ ਵਾਰ ਉਸ ਸ਼ਿੱਦਤ ਨਾਲ ਬੱਸ ਤੈਨੂੰ ਦੇਖਿਆ ਸੀ”

ਪਿਆਰ ਵਾਲੀ ਤੰਦ ਉਲਝੀ ਦੱਸ ਕਿੰਝ ਇਸਨੂੰ ਸੁਲਝਾਵਾਂ,
ਨੀ ਕਾਸ਼ਨੀ ਜੇ ਰੰਗ ਵਾਲੀਏ ਤੇਰੇ ਰੰਗ ਤੇ ਮੈ ਗੀਤ ਬਣਾਵਾ

Wish ਮੰਗਾ ਮੈਂ ਰੱਬਾ ਤੈਥੋਂ ਕਰਕੇ ਥੋੜੀ ਦਲੇਰੀ,
Rich ਹੋਣ ਨੂੰ ਅੱਜ ਕੱਲ ਬਾਹਲੀ ਰੂਹ ਜੀ ਕਰਦੀ ਮੇਰੀ...

ਖਵਾਹਿਸ਼ੋ ਕਾ ਕਾਫਿਲਾ ਬੀ ਅਜੀਬ ਹੀ ਹੈ
ਅਕਸਰ ਵਹੀਂ ਸੇ ਗੁਜ਼ਰਤਾ ਹੈ
ਜਹਾਂ ਰਾਸਤੇ ਨਹੀਂ ਹੋਤੇ...

ਸਭ ਕਹਿੰਦੇ ਤੇਰਾ ਦਿਲ ਪੱਥਰ ਦਾ ਏ
ਪਰ ਕੋਈ ਕੀ ਜਾਣੇ ਇਸ ਪੱਥਰ ਨੂੰ ਵੀ ਕਿਸੇ ਨੇ ਰੀਝ ਨਾਲ ਤੋੜਿਆ ਏ

ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ,
ਰੱਬ ਕਰਕੇ ਪੰਜਾਬਿਅਾਂ ਦੀ ਸਰਦਾਰੀ ਬਣੀ ਰਹੇ...

ਜੇ ਤੁਰਿਆ ਏ ਤੂੰ ਗੁਲਾਬ ਦੀ ਭਾਲ ਵਿੱਚ
ਹੋਵੇਗੀ ਜਰੂਰ ਕੰਡਿਆਂ ਨਾਲ ਤਾਂ ਮੁਲਾਕਾਤ..

ਆਸਰਾ ਬਾਬੇ ਨਾਨਕ ਦਾ.....

ਸਾਡੇ ਨੀ ਦਿਮਾਗ ਸ਼ਤਰੰਜ ਜਾਣਦੇ
ਜਿੱਦਾ ਕਰਦਾ ਆ ਕੋਈ ਓਦਾਂ ਹੋ ਜਾਈ ਦਾ ...

ਜੇਕਰ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹੋ
ਤਾਂ ਜਿੱਤ ਜਰੂਰ ਤੁਹਾਡੀ ਹੋਵੇਗੀ...

ਕੌਡੀਆਂ ਦੇ ਭਾਅ ਇਥੇ ਹੀਰੇ ਰੁਲਦੇ.
ਲੱਖਾਂ ਦਾ ਵੀ ਮੁੱਲ ਬਣ ਜਾਂਦਾ ਕੱਖ ਦਾ.
ਹਰ ਕੋਈ ਚਾਹੁੰਦਾ ਹਵਾ ‘ਚ ਉੱਡਣਾ
ਪਰ ਰਹਿਣਾ ਓਥੇ ਕੁ ਪੈਂਦਾ ਜਿੱਥੇ ਰੱਬ ਰੱਖਦਾ...

ਹਰ ਚੀਜ਼ ਕਿਸਮਤ ਤੇ ਛੱਡੀ ਜਾਵੇ ਤਾਂ ਕਿਸਮਤ ਕੁੱਝ ਵੀ ਨਹੀ ਛੱਡਦੀ..

ਕੀ ਮਾਣ ਕਰਨਾ ਜਿੰਦਗੀ ਦਾ, ਗਿਣਤੀ ਦੇ ਸਵਾਸ ਹੁੰਦੇ ਨੇ
ਕਿਸਮਤ ਵਾਲੇ ਹੁੰਦੇ ਨੇ ਉਹ ਲੋਕ, ਜੋ ਕਿਸੇ ਲਈ ਖਾਸ ਹੁੰਦੇ ਨੇ।।।

ਲਫਜ਼ਾਂ ਤੋਂ ਖੁਸ਼ੀ , ਲਫਜ਼ਾਂ ਤੋਂ ਗਮ
ਲਫਜ਼ਾਂ ਤੋਂ ਜਖਮ ,ਲਫਜ਼ ਹੀ ਮਰਹਮ..

ਫੋਨ ਚੱਕ ਤੇ ਵਧਾਈਆਂ ਤੂੰ ਵੀ ਦੇ ਦੇ ਅੱਲ੍ਹੜੇ,
ਅੱਜ ਹੈਪੀ ਆਲਾ bday ਮੇਰੇ ਯਾਰ ਦਾ..

ਜਿਹਦਾ ਕਰੋ ਦਿਲੋਂ ਕਰੋ ਨਹੀਂ ਤੇ ਨਾ ਕਰੋ
°°°°°•••••••.........°°°°°°••••••
ਕੁਝ ਫਰਕ ਨੀ ਪੈਂਦਾ ਵਕਤ ਤਾਂ ਲੰਘ ਈ ਜਾਂਦਾ ਔਖਾ ਸੌਖਾ

ਸਰਬੱਤ ਦਾ ਭਲਾ...
ਵਾਹਿਗੁਰੂ ਸਭ ਦਾ ਭਲਾ ਕਰੀਂ...

ਬਾਜਾਂ ਵਾਲਿਆਂ ਬਚਾ ਲਈਂ ਸਾਨੂੰ ਡਿੱਗਣੋ
ਤੈਨੂੰ ਪਤਾ ਸਾਡੀ ਰਗ ਰਗ ਦਾ...

ਬੜੀ ਬਰਕਤ ਹੈ ਤੇਰੇ ਪਿਆਰ ਵਿਚ ਮਾਲਕਾ,
ਜਦੋਂ ਦਾ ਹੋਇਆ ਵੱਧਦਾ ਹੀ ਜਾ ਰਿਹਾ....

ਿਜੱਧਰ ਮੇਰੀ ਸੋਚ ਕਹੇਗੀ ੳੱਧਰ ਵਾਗਾਂ ਮੋੜਾਂਗਾ,
ਡੰਗਰ ਤੇ ਨਹੀਂ, ੳੱਧਰ ਜਾਵਾਂ ਿਜੱਧਰ ਸਾਰੇ ਜਾਂਦੇ ਨੇ !

ਪਲਸ ਪੋਲਿਉ, ਟੀਮ ਘਰ ਆਈ..
ਜੱਟ ਆਪਣੀ ਵਹੁਟੀ ਨੂੰ:- ਬੰਦੂਕ ਤੇ ਕਾਰਤੂਸ ਕਿੱਥੇ ਆ ??
ਟੀਮ ਭੱਜ ਗਈ....???
ਜੱਟ ਨੇ ਅਵਾਜ਼ ਮਾਰੀ..
ਓਏ ਰੁਕ ਜਾਓ ਏ ਤਾ ਮੇਰੇ ਜਵਾਕਾਂ ਦੇ ਨਾਮ ਆ...

ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ...

ਬਹੁਤਾ ਬਣ ਨਾ ਤੂੰ ਵੈਲੀ, ਦਿਲ ਕਰੇ ਪੰਗਾ ਲੈਲੀ
ਛੋਟੇ ਤੇਰੇ ਜਿਹੇ ਚਾਚਾ ਚਾਚਾ ਕਹਿੰਦੇ ਆ..

ਯਾਦਾਂ ਦਾ ਸੁਮੰਦਰ ਸਾਥੋਂ ਪਾਰ ਨਹੀ ਹੋਣਾ
ਵਾਂਗ ਲੋਕਾਂ ਦੇ ਮੁੜ ਮੁੜ ਕੇ ਸਾਥੋਂ ਪਿਅਾਰ ਨਹੀ ਹੋਣਾ

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ..👏
ਦਿਲਾਉਂਦਾ ਰਹੀ ਚੇਤਾ ਮੈਨੂੰ ਮੇਰੀ ਔਕਾਤ ਦਾ 🙇
………..............ੴ………………….....

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ...

ਦੁਸ਼ਮਣ ਬਣਓਣ ਦੀ ਕੰਮ ਇੰਨਾ ਸੋਖਾ ਕਿੱਥੇ
ਬਹੁਤ ਲੋਕਾੰ ਦਾ ਭਲਾ ਕਰਨਾ ਪੈੰਦਾ ...

ਹਨੇਰੇ ਤੋਂ ਬਾਅਦ ਹੋਇਆ ਸਵੇਰਾ
ਉਠਦੇ ਸਾਰ ਵਾਹਿਗੁਰੂ ਨਾਮ ਲਵਾਂ ਤੇਰਾ..
ਵਾਹਿਗੁਰੂ...

ਸ਼ੀਸ਼ਾ ਸਾਫ ਕੀਤਾ ਤਾਂ ਮੈਂ ਨਜ਼ਰ ਆਇਆ
ਮੈਂ ਸਾਫ ਕੀਤਾ ਤਾਂ ਤੂੰ ਨਜ਼ਰ ਆਇਆ

ਅੱਜ ਕੱਲ ਪਿਆਰ ਦਾ ਕੋਈ ਮਤਲਬ ਨਹੀਂ ਹੈ
◌__ਪਰ ਹਾਂ__◌
ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ_

ਜਿਸਨੇ ਨਹੀਂ ਸਿੱਖਣਾ ,ਉਸਦਾ ਕੋਈ ਗੁਰੂ ਨਹੀਂ ,
ਜਿਸਨੇ ਸਿੱਖਣਾ, ਸਾਰੀ ਕਾਇਨਾਤ ਉਸਦੀ ਗੁਰੂ ।।

ਗਰੀਬ ਨਾਲ ਕਰੀਬ ਦਾ ਰਿਸ਼ਤਾ ਵੀ ਛੁਪਾਉਂਦੇ ਨੇ ਲੋਕ
ਤੇ ਅਮੀਰ ਨਾਲ ਦੂਰ ਦਾ ਰਿਸ਼ਤਾ ਵੀ ਵਧਾ ਚੜਾ ਕੇ ਦੱਸਦੇ ਨੇ।।।

ਅਧਿਆਪਕ ਇੱਕ ਉਹ ਭਰੀ ਹੋਈ ਗਾਗਰ ਹੈ ਜਿਸ ਵਿੱਚੂ ਜਿਨ੍ਹਾਂ ਮਰਜ਼ੀ ਪਾਣੀ ਕੱਢ ਲਵੋ ਫਿਰ ਵੀ ਭਰੀ ਹੀ ਰਹਿੰਦੀ ਹੈ।

ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਬਸ ਇਹੀ ਕਹਾਂਗਾ " ਵਾਹਿਗੁਰੂ ਖੁਸ਼ ਰਖੀ ਸਦਾ ਹੀ ਜਿਹਨਾਂ ਨੇ ਸਾਨੂੰ ਜਿੰਦਗੀ ਵਿਚ ਕੁਝ ਕਰਨਾ ਸਿਖਾਈਆ"

ਰੱਬ ਮੇਹਰ ਕਰੇ ਜੇ ਸਾਡੇ ਤੇ ਬਸ ਬੋਲੇ ਬੋਲ ਪੁਗਾਈਏ,
ਚੰਦਰੇ ਜੱਗ ਤੋਂ ਹੋ ਓਹਲੇ, ਆਖਰੀ ਸਾਂਹ ਤੱਕ ਪਿਆਰ ਨਿਭਾਈਏ....

ਰੱਬ ਨਾ ਬਦਲ ਸਕਿਆ ਬੰਦੇ ਨੂੰ
ਪਰ ਬੰਦੇ ਨੇ ਆਪਣੇ ਮਤਲਬ ਲਈ ਕਈ ਰੱਬ ਬਦਲ ਲਏ

ਸੂਰਜ ਇਕੱਲਾ ਰਹਿੰਦਾ ਹੈ ਤਾਂ ਵੀ ਸਭ ਤੋਂ ਵੱਧ ਰੌਸ਼ਨੀ ਦਿੰਦਾ ਹੈ...

ਹੱਦ ਤੋਂ ਵੱਧ ਸੱਟਾ ਤਾਂ ਪੱਥਰ ਨੂੰ ਤੋੜ ਦਿੰਦੀਆਂ ਨੇ...
ਮੈਂ ਤਾਂ ਫਿਰ ਇਨਸਾਨ ਹਾਂ...’

ਅੰਮ੍ਰਿਤਸਰ ਵੱਲ ਜਾਂਦੇ ਰਾਹੀਓ
ਜਾਣਾ ਗੁਰੁਦੁਵਾਰੇ ਜੀ
ਹਰਿਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਜੀ.

ਲੱਖ ਮਾਣੀਅਾਂ ਛਾਵਾਂ 💕ਬੋਹੜਾਂ ਦੀਅਾਂ
ਪਰ ਕਿਸੇ ਵੀ ਪੱਖੋਂ ਜੋ ਬਚਪਨ ਚ ਮਾਣੀ ਓ ਛਾਂ ਨਾ 💕ਮਿਲੀ
ਚਾਹੇ ਲੱਖ ਰਿਸ਼ਤੇ ਨਿਭਾ ਲੲੇ ਪਰ 💕ਕਿਸੇ ਚੋਂ ਰੱਬਾ
ਮੈਨੂੰ ਮੇਰੀ 💕ਮਾਂ ਨਾ ਮਿਲੀ

ਸ਼ਰਤ ਲੱਗੀ ਸੀ ਦੁਨੀਅਾਂ ਦੀ ਖੁਸ਼ੀ ਨੂੰ ਇੱਕ ਲਫ਼ਜ਼ ਚ ਲਿਖਣ ਦੀ,
ੳੁਹ ਕਿਤਾਬਾਂ ਲੱਭਦੇ ਰਹਿ ਗੲੇ ਤੇ ਮੈਂ 'ਧੀ' ਲਿਖ ਦਿੱਤਾ.

ਰੱਬਾ ਉਹਨਾਂ ਨੂੰ ਖੁਸ਼ ਰੱਖੀਂ ਜਿਹੜੇ ਮੇਰੀਆਂ ਪੋਸਟਾਂ LIKE ਕਰਦੇ ਆ..😂

ਅਸੀਂ ਸਾਰੇ ਹੀ ਕਿਸੇ ਨਾ ਕਿਸੇ ਦੀ ਕਹਾਣੀ ਵਿਚ ਬੁਰੇ ਹਾਂ...

ਦੂਸਰਿਆ ਵਿੱਚ ਔਗੁਣ ਕੱਢਦਾ ਕੱਢਦਾ
ਗੱਠੜੀ ਅਪਣੀ ਹੀ ਕਰ ਲਈ ਭਾਰੀ..

ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ...

ਅਸੀਂ ਚੇਤਕ ਕਰਾਇਆ ਨਵਾਂ ਰੰਗ ਨੀ ਪਰਾਂ ਕਰਕੇ ਸਫਾਰੀ ਬਿੱਲੋ ਲੰਘ ਨੀ.

ਖੁਸ਼ੀ ਥੋੜੇ ਸਮੇ ਲਈ ਸਬਰ ਦਿੰਦੀ ਹੈ
ਪਰ ਸਬਰ ਹਮੇਸ਼ਾ ਲਈ ਖੁਸ਼ੀਆਂ ਦਿੰਦਾ ਹੈ..

ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ
ਮੇਰਾ ਵੀਰ ਜਿੰਨਾ ਮਰਜ਼ੀ ਲੜਦਾ ਰਵੇ
ਪਰ ਮੇਰੀ ਜਾਨ ਆ

ਨੇੜੇ ਜਾਂ ਦੂਰ
ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ.
ਹੈਪੀ ਰਕਸ਼ਾ ਬੰਧਨ.

ਜੁਗ ਜੁਗ ਜੀਵੇ ਮੇਰਾ ਵੀਰਾ ...

ਮਾਂ ਨਾਲ ਘਰ ਸੋਹਣਾ ਲੱਗਦਾ
ਪਿਓ ਨਾਲ ਸਰਦਾਰੀ ਹੁੰਦੀ ਏ..
ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ
ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ.

ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ,
ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ

ਪੱਤੇ ਪੱਤੇ ਵਿੱਚ ਉਹਦਾ ਨੂਰ ਵੱਸਦਾ...
ਜੀ ਕਿੱਦਾ ਕਹੀਏ ਸਾਡੇ ਕੋਲੋਂ ਦੂਰ ਵਸਦਾ

ਤੁਮਹਿ ਛਾਡਿ ਕੋਈ ਅਵਰਿ ਨ ਧਿਆਉ
ਜੋ ਬਰਿ ਚਾਹੂ ਸੋ ਤੁਮਿ ਤੇ ਪਾਉ ।।

ਜੇ ਮੰਗਣਾ ਸਹਾਰਾ,ਮੰਗ ਉਸ ਕਰਤਾਰ ਦਾ..
ਜਿਹੜਾ ਔਖੇ ਵੇਲੇ ਕਦੇ, ਪਲਟੀ ਨੀ ਮਾਰਦਾ...

ਪੂਰਨ ਹੋਇ ਹਮਾਰੀ ਆਸਾ
ਤੋਰਿ ਭਜਨ ਕੀ ਰਹੈ ਪਿਆਸਾ ।।

ਕਹਿੰਦੇ ਆ ਜੋੜੀ ਉੱਪਰੋ ਬਣਦੀ ਹੈ ਤੇ ਜਮੀਨ ਤੇ ਉੱਤਰਦੀ ਹੈ,
ਮੇਰੇ ਵਾਲੀ ਲੱਗਦਾ ਉੱਪਰ ਹੀ ਰਹਿ ਗਈ ਆ..

ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ
ਪੇਕੇ ਸੌਹਰੇ ਕਹਿਣ ਬਿਗਾਨੀ ਆਪਣਾ ਕਿਸ ਨੂੰ ਆਖੇ..

ਸ਼ੁਕਰ ਕਰ ...
ਫਿਕਰ ਨਾ ਕਰ..

ਉਮਰਾਂ ਦੇ ਸਾਥ ਤੈਥੋਂ ਕੀ ਨਿਭਣੇ
ਨੀ ਤੂੰ ਨਿੱਕੀ ਨਿੱਕੀ ਗੱਲ ਤੇ ਹੀ ਰੁੱਸ ਜਾਨੀ ਐਂ

ਭਾਂਵੇ ਇਹ ਖੁਸ਼ੀਆਂ ਵਾਂਗ, ਮੈਨੂੰ ਕਿਸੇ ਨਾਲ ਖੁੱਲਣ ਨਹੀਂ ਦਿੰਦੇ
ਪਰ ਦਰਦ ਵੀ ਚੰਗੇ ਦੋਸਤ ਨੇ ਮੇਰੇ' ਜੋ ਮੈਨੂੰ ਰੱਬ’ ਭੁੱਲਣ ਨਹੀਂ ਦਿੰਦੇ

ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ !

ਹਨੇਰਾ ਹੋ ਗਿਆ ਦੂਰ ਇਸ ਰਾਤ ਦੇ ਨਾਲ
ਨਵੀਆਂ ਖੁਸ਼ੀਆਂ ਆਈਆਂ ਇਸ ਦੀਵਾਲੀ ਦੇ ਨਾਲ
ਹੁਣ ਅੱਖਾਂ ਖੋਲੋ ਦੇਖੋ ਸਾਡਾ SCRAP ਆਇਆ ਹੈ
ਤੁਹਾਨੂੰ ਤੇ ਤੁਹਾਡੇ ਪਰਿਵਾਰ ਲਈ ਦੀਵਾਲੀ ਦੀਆਂ ਵਧਾਈਆਂ ਲਿਆਇਆ ਹੈ

ਹੈਪੀ ਗਰੀਨ ਦੀਵਾਲੀ !!

ਪਟਾਕਿਆਂ ਨੂੰ ਇਸ ਵਾਰ ਕਰੋ ਨਾਂਹ
ਹੈਪੀ ਦੀਵਾਲੀ
ਗਰੀਨ ਦੀਵਾਲੀ

ਦੀਵਾਲੀ ਤੇ ਪਟਾਕੇ ਨਾ ਚਲਾਉ
ਸਿਰਫ ਦੀਵੇ ਜਗਾਉ
ਰੁੱਖ ਲਗਾਓ ਜ਼ਿੰਦਗੀ ਖੁਸ਼ਹਾਲ ਬਣਾਓ

ਉੱਡਦੀ ਰੁੱੜਦੀ ਧੂੜ ਹਾਂ, ਮੈਂ ਕਿਸੇ ਰਾਹ ਪੁਰਾਣੇ ਦੀ
ਰੱਖ ਲਈ ਲਾਜ ਮਾਲਕਾ, ਇਸ ਬੰਦੇ ਨਿਮਾਣੇ ਦੀ.....

ਪ੍ਰਾਰਥਨਾ ਹਮੇਸ਼ਾ ਕੁਝ ਮੰਗਣ ਲਈ ਹੀ ਨਹੀਂ ਕਰਨੀ ਚਾਹੀਦੀ ਕਈ ਵਾਰ ਰੱਬ ਦਾ ਧੰਨਵਾਦ ਕਰਨ ਲਈ ਵੀ ਕਰਨੀ ਚਾਹੀਦੀ ਹੈ...

ਅਸਮਾਨ ਤੋਂ ਉੱਚਾ ਕੁੱਝ ਨਹੀਂ,
ਸਾਗਰ ਤੋਂ ਡੂੰਘਾ ਕੁੱਝ ਨਹੀਂ,
ਉਂਜ ਤਾ ਮੈਨੂੰ ਸਾਰੇ ਦੋਸਤ ਪਿਆਰੇ ਨੇ,
ਪਰ ਤੇਰੇ ਵਰਗਾ ਕੋਈ ਨਹੀਂ !!
Good Night

ਮੰਨਿਆ ਕੇ ਗੁੱਸੇ ਆ ਪਰ ਇੱਕ,
ਵਾਰੀ ਗੁੱਡ ਨਾਈਟ ਤਾ ਕਹਿ ਦੋ !!

ਆਪਾਂ ਤਾਂ ਚੱਲੇ ਬੈਡ ਤੇ, ਮੈਂ ਬਹੁਤ ਥੱਕ ਗਿਆ ਯਾਰ,
ਇੱਕ ਨਵਾਂ ਦਿਨ ਚਾਹੀਦਾ ਹੁਣ ਤਾਂ, Good Night

ਸੋਹਣੀ ਰਾਤ ਵਿੱਚ ਜਦੋਂ ਸਾਰੀ ਦੁਨੀਆਂ ਸੋ ਜਾਂਦੀ ਹੈ,
ਤਾਂ ਅਸੀਂ ਵੀ ਸੋ ਜਾਨੇ ਆਂ ਤੇਰੀਆਂ ਯਾਦਾਂ ਦੇ ਸੁਪਨੇ ਦੇਖਣ ਲਈ

ਪੱਖਾਂ ਚਲਾ ਕੇ ਕੰਬਲ ਲੈ ਕੇ ਇੱਕ ਲੱਤ,
ਬਾਹਰ ਕੱਢ ਕੇ ਸੌਣ ਵਾਲਾ ਮੌਸਮ ਆ ਗਿਆ !

ਦੁੱਖ ਮੇਂ ਸਿਮਰਨ ਸਭ ਕਰੇ, ਸੁਖ ਮੇਂ ਕਰੇ ਨਾ ਕੋਈ,
ਜੋ ਸੁਖ ਮੇਂ ਸਿਮਰਨ ਕਰੇ, ਦੁੱਖ ਕਹੇ ਕੋ ਹੋਏ ..

ਮੈਨੂੰ ਕਹਿੰਦੀ "ਤੁਸੀਂ future ਵਿਚ ਕੀ ਕਰਨਾ ? "
ਮੈਂ ਕਿਹਾ " ਕਈਆਂ ਦੇ ਭੁਲੇਖੇ ਦੂਰ ਕਰਨੇ ਆ.."

ਲੈ ਕੇ ਜੁੱਤੀ👟 ਥੱਲੇ👇 ਜਿੰਦਗੀ ਦੇ ਬੋਝ ਨੂੰ, ਯਾਰ ਲੁੱਟਦੇ ਨੇ ਮੌਜਾਂ ਦਿੱਲ ਖੋਲ ਕੇ

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ,
ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ

ਨਾ ਸੋਚਿਆ ਕਰ ਤੂੰ ਜਿੰਦਗੀ ਦੇ ਬਾਰੇ ਐਨਾ
ਜਿਸ ਪਰਮਾਤਮਾ ਨੇ ਜਿੰਦਗੀ ਦਿੱਤੀ ਹੈ ਉਹਨੂੰ ਤੇਰੇ ਤੋ ਜਿਆਦਾ ਫਿਕਰ ਹੈ.

ਜਿੰਨਾ ਦੀ Approachan ਤੇ ਤੂੰ ਉੱਡੀ ਫਿਰਦੀ,
ਨਾਕਿਆਂ ਤੇ ਲੈ-ਲੈ ਸਾਡਾ ਨਾਮ ਲੰਘਦੇ ।

ਹਰ ਸਵੇਰ ਇਕ ਖਾਲੀ CANVAS ਦੀ ਤਰਾਂ ਹੁੰਦੀ ਹੈ,
ਉਸ ਵਿਚ ਕਿ ਭਰਨਾ ਹੈ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ।

ਅੱਜ ਡਿੱਗੇ ਆ ਕੱਲ ਚੜਾਂਗੇ ਵੀ
ਤੇਰਾ ਸਹਾਰਾ ਨਹੀਂ ਭਾਲਦੇ ਆਪਣੇ ਪੈਰਾਂ ਤੇ ਖੜਾਂਗੇ ਵੀ।

ਜਦ ਮੈਂ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਲੱਗ ਪਿਆ..
ਤਾਂ ਸਭ ਲੋਕ ਕਹਿਣ ਲੱਗ ਪਏ ਤੂੰ ਮਤਲਬੀ ਹੋ ਗਿਆ ਹੈ ।

ਇਤਫਾਕ ਦੀ ਗੱਲ ਆ ਜੀਹਨੂੰ ਭੁਲਣਾ ਹੋਵੇ ਉਸਨੂੰ ਪਹਿਲਾ ਯਾਦ ਕਰਨਾ ਪੈਂਦਾ ...

ਕਿਸੇ ਵੀ ਕੰਮ ਦੀ ਸਫਲਤਾ ਦੀ ਚਾਬੀ ਹੈ
ਵਧੀਆ ਤਰੀਕੇ ਨਾਲ ਤਿਆਰੀ.....

ਮਾਂ ਦੀ ਬੁੱਕਲ ਹੁੰਦੀ ਹੈ ਸਵਰਗਾਂ ਦਾ ਪਰਛਾਵਾਂ,
ਰਹਿਣ ਸਲਾਮਤ ਰੱਬਾ ਜੱਗ ਤੇ ਸਭ ਦੀਆਂ ਮਾਵਾਂ..

ਅਸੀਂ ਸੋਚਦੇ ਹਾਂ ਰੱਬ ਸਾਨੂੰ ਉੱਪਰ ਤੋਂ ਦੇਖ ਰਿਹਾ ਹੈ,
ਜਦਕਿ ਰੱਬ ਸਾਨੂੰ ਅੰਦਰ ਤੋਂ ਦੇਖ ਰਿਹਾ ਹੈ..

🌳ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ❌
ਪਰਦੇਸਾਂ ✈ ਚ ਪੈਸਾ ਹੈ ਜ਼ਿੰਦਗੀ ਨਹੀਂ...

ਬੱਸ ਏਨੀ ਕੁ ਕਹਾਣੀ ਹੈ ਮੇਰੀ ਮੁਹੱਬਤ ਦੀ,
ਮੌਸਮ ਦੀ ਤਰਾਂ ਤੁਸੀਂ ਬਦਲ ਗਏ,
ਤੇ ਫ਼ਸਲ ਦੀ ਤਰਾਂ ਮੈਂ ਬਰਬਾਦ ਹੋ ਗਿਆ..

ਹਰ ਇਕ ਦੀ ਕਿਸਮਤ ਏਨੀ ਚੰਗੀ ਨਹੀਂ ਹੁੰਦੀ ਕਿ "GOOD MORNING "
ਕਹਿਣ ਲਈ ਤੁਹਾਡੇ ਵਰਗਾ ਪਿਆਰਾ ਦੋਸਤ ਮਿਲਿਆ ਹੋਵੇ..

ਤੁਹਾਡਾ ਵਿਚਾਰ ਸਵੇਰੇ ਸਵੇਰੇ ਸਾਡੀ ਸਵੇਰ ਨੂੰ ਮਹਿਕਾ ਦਿੰਦਾ ਹੈ..

GOOD MORNING ...

ਖ਼ਾਬ ਤੇਰਾ ਕੋਈ ਨਾ ਕੋਈ ਲੋਚਦਾ ਜਰੂਰ ਹਾਂ
ਦਿਨ ਵਿੱਚ ਕੲੀ ਵਾਰ ਤੈਨੂੰ ਸੋਚਦਾ ਜਰੂਰ ਹਾਂ

ਕਿਉ ਭੱਜ ਰਿਹਾ ਦਿਲਾਂ ਪਿੱਛੇ ਪਰਛਾਵਿਆਂ ਦੇ
ਮੁਹੱਬਤਾਂ ਦੇ ਖੱਤ ਨੀ ਆਉਂਦੇ ਗਰੀਬਾ ਦੇ ਸਿਰਨਾਵੇਆਂ ਤੇ ....

ਫੁੱਲਾਂ ਦੀ ਮਹਿਕ ਲੈਣੀ ਜੇ, ਕੰਢਿਆਂ ਵਿੱਚ ਰੁੱਲਣਾ ਪੈਂਦਾ ਏ
ਕਿਸੇ ਦੂਜੇ ਨੂੰ ਸਮਝਣ ਲਈ, ਪਹਿਲਾਂ '' ਮੈਂ '' ਨੂੰ ਭੁੱਲਣਾ ਪੈਂਦਾ ਏ..!

ਮੰਜ਼ਿਲ ਦੂਰ ਤੇ ਸਫਰ ਬਹੁਤ ਹੈ ਛੋਟੀ ਜਿਹੀ ਜ਼ਿੰਦਗੀ ਫਿਕਰ ਬਹੁਤ ਹੈ,
ਮਾਰ ਦਿੰਦੀ ਕਦੋਂ ਦੀ ਸਾਨੂੰ ਇਹ ਦੁਨੀਆਂ ਪਰ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ।

ਦੁਨੀਆਂ 'ਚ ਰਹਿਣ ਦੀਆਂ ਸਭ ਤੋਂ ਚੰਗੀਆਂ ਥਾਵਾਂ,
ਕਿਸੇ ਦੇ ਦਿਲ 'ਚ ਜਾਂ ਦੁਆਵਾਂ 'ਚ !

ਜਦੋਂ ਪੈਸਾ ਬੋਲਦਾ ਹੈ ।
ਓਦੋਂ ਸੱਚ ਮੌਨ ਰਹਿੰਦਾ ਹੈ ।

ਬੁੱਧੀ ਨਾਲ ਪੈਸਾ ਕਮਾਇਆ ਜਾ ਸਕਦਾ ਹੈ,
ਨਾ ਕਿ ਪੈਸੇ ਨਾਲ ਬੁੱਧੀ ਹਾਸਿਲ ਕੀਤੀ ਜਾ ਸਕਦੀ ਹੈ ।

ਸਾਂਝੀ ਕੀਤੀ ਖੁਸ਼ੀ ਦੁੱਗਣੀ ਹੁੰਦੀ ਹੈ,
ਸਾਂਝਾ ਕੀਤਾ ਗਿਆ ਦੁੱਖ ਅੱਧਾ ਹੁੰਦਾ ਹੈ ।

ਉਹ ਹੱਥ ਸਦਾ ਪਵਿੱਤਰ ਹੁੰਦੇ ਹਨ,
ਜੋ ਪ੍ਰਾਰਥਨਾ ਤੋਂ ਜਿਆਦਾ ਸੇਵਾ ਲਈ ਉੱਠਣ ।

ਉਹ ਮਨੁੱਖ ਸੱਚਮੁੱਚ ਬੁੱਧੀਮਾਨ ਹੈ,
ਜੋ ਗੁੱਸੇ ਦੀ ਹਾਲਤ 'ਚੋ ਵੀ ਬੁਰੀ ਗੱਲ ਮੂੰਹ 'ਚ ਨਹੀਂ ਕੱਢਦਾ ।

ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ,
ਅਕਸਰ ਓਹੀ ਸਾਡੀਆਂ ਅੱਖਾਂ ਖੋਲ ਦਿੰਦੇ ਨੇ..

ਕਾਸ਼ ਮੇਰੀ "GIRLFRIEND" ਨੂੰ ਪਤਾ ਹੁੰਦਾ 😏
ਕਿ ਮੈਂ ਉਸਦਾ "BOYFRIEND" ਆਂ..😁 😆 😅

👉 "ਜਨਤਕ ਤੌਰ 'ਤੇ ਕੀਤੀ ਗਈ ਆਲੋਚਨਾ ਅਪਮਾਨ ਵਿੱਚ ਬਦਲ ਜਾਂਦੀ ਹੈ, 👈
👉 ਅਤੇ ਇਕਾਂਤ ਵਿੱਚ ਦੱਸਣ 'ਤੇ ਸਲਾਹ ਬਣ ਜਾਂਦੀ ਹੈ I"👈

"ਕਦੇ ਕਦੇ ਚੁੱਪ ਰਹਿਣ ਦਾ ਪਛਤਾਵਾ ਨਹੀਂ ਹੁੰਦਾ,
ਪਰ ਕਈ ਵਾਰ ਇਸ ਗੱਲ ਦਾ ਪਛਤਾਵਾ ਜ਼ਰੂਰ ਹੁੰਦਾ ਹੈ,
ਕਿ ਮੈਂ ਬੋਲਿਆ ਕਿਉਂ ?"

"ਕਿਸੇ ਤੋਂ ਬਦਲਾ ਲੈਣ ਦਾ ਸਭ ਤੋਂ ਚੰਗਾ ਤਰੀਕਾ ਹੈ,
ਤੁਹਾਡੀ ਤਰੱਕੀ"..

ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …

ਜਿੱਥੇ ਪਤਾ ਹੋਵੇ ਕਦਰ ਨੀਂ ਪੈਣੀ,
ਉੱਥੇ ਰੱਖੀ ਦੀ ਨੀਂ ਉੱਠਣੀਂ ਤੇ ਬਹਿਣੀਂ !

"ਅਤੀਤ 'ਤੇ ਕਦੇ ਧਿਆਨ ਨਾ ਦਿਓ,
ਭਵਿੱਖ ਦਾ ਸੁਪਨਾ ਨਾ ਦੇਖੋ,
ਵਰਤਮਾਨ 'ਤੇ ਧਿਆਨ ਦੇ ਕੇ
ਜੀਵਨ ਨੂੰ ਸੁਖਾਲਾ ਬਣਾਓ"

"ਤੁਸੀਂ ਆਪਣੇ ਗੁੱਸੇ ਕਾਰਨ ਸਜ਼ਾ ਨਹੀਂ ਭੋਗਦੇ,
ਬਲਕਿ ਤੁਸੀਂ ਆਪਣੇ ਗੁੱਸੇ ਤੋਂ ਸਜ਼ਾ ਭੋਗਦੇ ਹੋ I"

"ਤੁਰਨ ਦਾ ਹੌਂਸਲਾ ਤਾਂ ਰੱਖ ਦਿਸ਼ਾਵਾਂ ਬਹੁਤ ਨੇ,
ਰਾਹਾਂ ਦੇ ਕੰਢਿਆਂ ਦੀ ਫ਼ਿਕਰ ਨਾ ਕਰ,
ਤੇਰੇ ਨਾਲ ਦੁਆਂਵਾਂ ਬਹੁਤ ਨੇ..."

"ਖੂਹ ਵਿੱਚ ਉਤਰਨ ਵਾਲੀ ਬਾਲਟੀ ਜੇਕਰ ਝੁੱਕਦੀ ਹੈ ਤਾਂ ਭਰ ਕੇ ਬਾਹਰ ਨਿਕਲਦੀ ਹੈ,
ਜ਼ਿੰਦਗੀ ਦਾ ਵੀ ਗਣਿਤ ਇਹੀ ਹੈ ਜੋ ਝੁੱਕਦਾ ਹੈ ਉਹ ਪ੍ਰਾਪਤ ਕਰਦਾ ਹੈ I"

ਤੁਹਾਡੀ ਪਹਿਚਾਣ ਦੋ ਚੀਜਾਂ ਤੋਂ ਹੁੰਦੀ ਹੈ
੧. ਤੁਹਾਡਾ ਧੀਰਜ ਜਦੋਂ ਤੁਹਾਡੇ ਕੋਲ ਕੁਝ ਨਹੀਂ ਹੈ,
੨. ਤੁਹਾਡਾ ਰੱਵਈਆ ਜਦੋਂ ਤੁਹਾਡੇ ਕੋਲ ਸਭ ਕੁਝ ਹੈ ।

ਪ੍ਰਮਾਤਮਾ ਤੋਂ ਵੱਧ ਨੇੜੇ ਹੋਰ ਕੋਈ ਨਹੀਂ ਹੈ ।

ਰਿਸ਼ਤੇ ਹੁੰਦੇ ਨੇ ਮੋਤੀਆਂ ਦੀ ਤਰਾਂ
ਕੋਈ ਡਿੱਗ ਵੀ ਜਾਵੇ ਤਾਂ
ਝੁਕ ਕੇ ਚੱਕ ਲੈਣਾ ਚਾਹੀਦਾ ਹੈ ।

ਇੰਤਜ਼ਾਰ ਕਰਨ ਵਾਲਿਆਂ ਨੂੰ ਸਿਰਫ ਓੁਹਨਾ ਹੀ ਮਿਲਦਾ ਹੈ,
ਜਿੰਨਾਂ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ ।

ਵੱਡਾ ਆਦਮੀ ਉਹ ਕਹਿਲਾਉਂਦਾ ਹੈ,
ਜਿਸ ਮਿਲਣ ਤੋਂ ਬਾਅਦ ਕੋਈ ਖੁਦ ਨੂੰ ਛੋਟਾ ਮਹਿਸੂਸ ਨਾ ਕਰੇ ।

ਜੇ ਜ਼ਿੰਦਗੀ ਬੇਰੰਗ ਹੈ ਤਾਂ ਮਿਹਨਤ ਕਰੋ,
ਕਿਉਂਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ।

ਮਿੱਠੀ ਜ਼ੁਬਾਨ, ਵਧੀਆਂ ਆਦਤਾਂ, ਚੰਗਾ ਵਿਵਹਾਰ
ਅਤੇ
ਵਧੀਆਂ ਲੋਕ ਹਮੇਸ਼ਾਂ ਸਨਮਾਨਤ ਹੁੰਦੇ ਹਨ ।

ਪੁੱਤ ਦੌਲਤ ਵੰਡਦੇ ਹਨ ਅਤੇ ਧੀਆਂ ਦੁੱਖ-ਸੁੱਖ ।

ਜਿਸ ਘਰ 'ਚੋ ਮਾਂ ਦੀ ਕਦਰ ਨਹੀਂ ਹੁੰਦੀ,
ਉਸ ਘਰ 'ਚੋ ਕਦੇ ਬਰਕਤ ਨਹੀਂ ਹੁੰਦੀ ।

ਦੇਣ ਲਈ ਦਾਨ, ਲੈਣ ਲਈ ਗਿਆਨ
ਅਤੇ
ਛੱਡਣ ਲਈ ਹੰਕਾਰ, ਸਭ ਤੋਂ ਵਧੀਆਂ ਹਨ ।

ਬੁਰਾਈਆਂ ਕਦੇ ਖ਼ਤਮ ਨਹੀਂ ਹੁੰਦੀਆਂ,
ਸਿਰਫ ਆਪਣਾ ਰੂਪ ਬਦਲ ਲੈਂਦੀਆਂ ਹਨ ।

ਲੱਤਾਂ ਦੀ ਵਰਤੋਂ ਅੱਗੇ ਵੱਧਣ ਲਈ ਕਰੋ,
ਨਾ ਕਿ
ਦੂਜਿਆਂ ਦੇ ਮਾਮਲਿਆਂ 'ਚੋ ਅੜਾਉਣ ਲਈ ।

ਜਾਗਦੀਆਂ ਅੱਖਾਂ ਵਾਲੇ ਸੁਪਨੇ ਅਕਸਰ ਬੰਦੇ ਨੂੰ ਸੌਣ ਨਹੀਂ ਦਿੰਦੇ ।

ਕਾਮਯਾਬ ਲੋਕਾਂ ਕੋਲ ਹਮੇਸ਼ਾ ਸਭ ਤੋਂ ਵਧੀਆ ਨਹੀਂ ਹੁੰਦਾ
ਪਰ ਉਹ ਹਰ ਚੀਜ ਦਾ ਸਭ ਤੋਂ ਵਧੀਆ ਤਰੀਕੇ ਨਾਲ Use ਕਰਦੇ ਹਨ...

ਖੁਸ਼ ਰਹਿਣ ਦਾ simple ਤਰੀਕਾ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ ਬਲਕਿ ਹਰੇਕ ਨੂੰ ਜਿੱਤਣ ਦੀ ਕੋਸ਼ਿਸ਼ ਕਰੋ... ਕਿਸੇ ਤੇ ਨਾ ਹੱਸੋ ਬਲਕਿ ਹਰੇਕ ਨਾਲ ਹੱਸੋ...

"ਨਜ਼ਰ ਦੀ ਖਰਾਬੀ ਤਾਂ ਐਨਕ ਦੂਰ ਕਰ ਦਿੰਦੀ ਹੈ, ਪਰ ਨਜ਼ਰੀਏ ਦੀ ਖਰਾਬੀ ਕੌਣ ਦੂਰ ਕਰੇਗਾ ?"

"ਹਲਕੀ-ਫੁਲਕੀ ਹੁੰਦੀ ਹੈ ਜ਼ਿੰਦਗੀ, ਬੋਝ ਤਾਂ ਖਵਾਹਿਸ਼ਾਂ ਦਾ ਹੁੰਦਾ ਹੈ"

"ਇੱਕ ਉੱਦਮੀ ਵਿਅਕਤੀ ਕਥਨੀ ਵਿੱਚ ਘੱਟ,
ਕਰਨੀ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ"

ਅੰਦਾਜ਼ਾ ਗ਼ਲਤ ਹੋ ਸਕਦਾ ਹੈ,
ਤਜਰਬਾ ਨਹੀਂ..

ਚੰਗੇ ਲੋਕ ਦੂਰੋਂ ਹੀ ਪਛਾਣੇ ਜਾਂਦੇ ਹਨ,
ਚਲਾਕ ਕੋਲ ਖੜਿਆ ਵੀ ਨਹੀਂ ਪਹਿਚਾਣਿਆਂ ਜਾਂਦਾ..

ਮੁਸਕਰਾਓ
ਕਿਉਂਕਿ ਦੁਨੀਆਂ ਦਾ ਹਰ ਬੰਦਾ ਖਿੜੇ ਹੋਏ ਚਿਹਰੇ
ਤੇ ਖਿੜੇ ਹੋਏ ਫ਼ੁੱਲ ਪਸੰਦ ਕਰਦਾ ਹੈ !

"ਸਥਿਤੀਆਂ ਕਦੇ ਸਮੱਸਿਆ ਨਹੀਂ ਬਣਦੀਆਂ,
ਸਮੱਸਿਆ ਇਸ ਲਈ ਬਣਦੀਆਂ ਹਨ,
ਕਿਉਂਕਿ ਸਾਨੂੰ ਉਨ੍ਹਾਂ ਸਥਿਤੀਆਂ ਨਾਲ ਲੜਨਾ ਨਹੀਂ ਆਉਂਦਾ I"

"ਸਮੇਂ ਦੀ ਸਭ ਤੋਂ ਵੱਡੀ ਖੋਜ਼ ਇਹ ਹੈ ਕਿ,
ਆਦਮੀ ਥੋੜ੍ਹਾ ਜਿਹਾ ਆਪਣਾ ਨਜ਼ਰੀਆਂ ਬਦਲੇ ਕਿ,
ਆਪਣਾ ਭਵਿੱਖ ਬਦਲ ਸਕਦਾ ਹੈ I"

"ਲਗਾਤਾਰ ਹੋ ਰਹੀਆਂ ਅਸਫ਼ਲਤਾਵਾਂ ਤੋਂ ਨਰਾਜ਼ ਨਹੀਂ ਹੋਣਾ ਚਾਹੀਦਾ,
ਕਿਉਂਕਿ ਕਈ ਵਾਰ ਗੁੱਛੇ ਦੀ ਅਖ਼ੀਰਲੀ ਚਾਬੀ ਵੀ ਜ਼ਿੰਦਾ ਖੋਲ਼ ਦਿੰਦੀ ਹੈ"

"ਜਿਹਨਾਂ ਵਿੱਚ ਇਕੱਲੇ ਚੱਲਣ ਦੇ ਹੌਂਸਲੇ ਹੁੰਦੇ ਨੇ,
ਇੱਕ ਦਿਨ ਉਹਨਾਂ ਪਿੱਛੇ ਹੀ ਕਾਫ਼ਲੇ ਹੁੰਦੇ ਨੇ"

"ਆਤਮ ਵਿਸ਼ਵਾਸ ਤੋਂ ਬਿਨ੍ਹਾਂ ਕਿਸੇ ਕੰਮ ਵਿੱਚ ਸਫ਼ਲ ਹੋਣ ਦੀ ਕਲਪਨਾ ਕਰਨਾ,
ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ"

"ਇੱਕ ਦਰੱਖਤ ਤੋਂ ਲੱਖਾਂ ਮਾਚਸ ਦੀਆਂ ਤੀਲੀਆਂ ਬਣਦੀਆਂ ਹਨ,
ਪਰ ਇੱਕ ਤੀਲੀ ਲੱਖਾਂ ਦਰੱਖਤਾਂ ਨੂੰ ਸਾੜ ਦਿੰਦੀ ਹੈ,
ਇਸੇ ਤਰ੍ਹਾਂ ਇੱਕ ਨਕਾਰਾਤਮਿਕ ਵਿਚਾਰ ਜਾਂ ਸ਼ੱਕ,
ਆਪਦੇ ਹਜ਼ਾਰਾਂ ਸੁਪਨਿਆਂ ਨੂੰ ਸਾੜ ਸਕਦਾ ਹੈ I"

ਸੌਖਾ ਨੀਂ "ਕਾਮਯਾਬੀਆਂ" ਦਾ ਪੱਲਾ ਫੜਨਾ,
ਸਾਰੇ ਸ਼ੌਕ ਮਾਰ ਕੇ "ਮਿਹਨਤ" ਕਰਨੀ ਪੈਂਦੀ ਹੈ ਕੁਝ ਪਾਉਣ ਲਈ.....

ਜੇ ਤੂੰ ਕੁੜੀ ਏ ਸ਼ੌਕੀਨ ਬਿੱਲੋਂ ਸ਼ਹਿਰ ਦੀ , ਵੈਲੀ ਪਿੰਡ ਦਾ ਰਕਾਨੇ ਮੈਂ ਵੀ ਅੱਤ ਦਾ ,

"ਸਾਰੇ ਸਬਕ਼ ਕਿਤਾਬਾਂ ਵਿੱਚੋ ਨਹੀਂ ਮਿਲਦੇ,
ਕੁੱਝ ਸਬਕ਼ ਜ਼ਿੰਦਗੀ ਵੀ ਸਿਖਾਉਂਦੀ ਹੈ"

"ਰਿਸ਼ਤਿਆਂ ਦੇ ਬਾਗ ਵਿੱਚ ਇੱਕ ਦਰੱਖਤ ਨਿੰਮ ਵਰਗਾ ਵੀ ਰੱਖਣਾ,
ਜੋ ਸਿੱਖਿਆ ਭਾਵੇਂ ਕੌੜੀ ਦਿੰਦਾ ਪਰ ਤਕਲੀਫ਼ 'ਚ ਦਵਾ ਵੀ ਬਣਦਾ I"

"ਮੁਸੀਬਤਾਂ ਦਾ ਜੀਵਨ ਵਿੱਚ ਆਉਣਾ "Part of Life" ਹੈ,
ਅਤੇ ਉਹਨਾਂ ਮੁਸੀਬਤਾਂ ਵਿੱਚ ਵੀ ਮੁਸਕਰਾ ਕੇ ਸ਼ਾਂਤੀ ਨਾਲ ਬਾਹਰ ਨਿਕਲਣਾ "Art of Life" ਹੈ I"

"ਵਕਤ ਹਮੇਸ਼ਾਂ ਤੁਹਾਡਾ ਹੈ,
ਚਾਹੇ ਇਸਨੂੰ ਸੌਂ ਕੇ ਗਵਾ ਲਵੋ,
ਚਾਹੇ ਮਿਹਨਤ ਕਰ ਕੇ ਕਮਾ ਲਵੋ"

ਜਿਹੜੇ ਮਾੜੇ ਟਾੲਿਮ ਸਾਥ ਛੱਡਗੇ
ਚੰਗੇ Time ਸਭ ਯਾਦ ਰੱਖੂ ...😐

"ਕਦੇ-ਕਦੇ ਲੰਗੜੇ ਘੋੜੇ ਤੇ ਦਾਅ ਲਗਾਉਣਾ ਜ਼ਿਆਦਾ ਸਹੀ ਹੁੰਦਾ ਹੈ,
ਕਿਉਂਕਿ ਦਰਦ ਜਦ ਜਨੂੰਨ ਬਣ ਜਾਂਦਾ ਹੈ,
ਤਾਂ ਮੰਜ਼ਿਲ ਬਹੁਤ ਨੇੜੇ ਲੱਗਣ ਲੱਗਦੀ ਹੈ I"

"ਜਦ ਦੂਜਿਆਂ ਨੂੰ ਸਮਝਾਉਣਾ ਔਖਾ ਹੋ ਜਾਏ ਤਾਂ,
ਖੁਦ ਨੂੰ ਸਮਝਾ ਲੈਣਾ ਜ਼ਿਆਦਾ ਫਾਇਦੇਮੰਦ ਹੈ"

"ਜੇ ਤੁਹਾਨੂੰ ਹਾਰਨ ਤੋਂ ਡਰ ਲੱਗਦਾ ਹੈ,
ਤਾਂ ਜਿੱਤਣ ਦੀ ਇੱਛਾ ਕਦੇ ਵੀ ਨਾਂ ਰੱਖਣਾ"

"ਹਿੰਮਤ ਦੱਸੀ ਨਹੀਂ ਜਾਂਦੀ, ਦਿਖਾਈ ਜਾਂਦੀ ਹੈ"...

"ਜੀਵਨ ਵਿੱਚ ਕਦੀ ਵੀ ਕਿਸੇ ਨੂੰ ਕਸੂਰਵਾਰ ਨਾ ਬਣਾਓ,
ਕਿਉਂਕਿ ਚੰਗੇ ਲੋਕ ਖੁਸ਼ੀਆਂ ਲਿਆਉਂਦੇ ਹਨ, ਅਤੇ ਬੁਰੇ ਲੋਕ ਤਜ਼ਰਬਾ I"

"ਸਫ਼ਲਤਾ ਹਮੇਸ਼ਾ ਚੰਗੇ ਵਿਚਾਰਾਂ ਨਾਲ ਮਿਲਦੀ ਹੈ,
ਅਤੇ ਚੰਗੇ ਵਿਚਾਰ ਚੰਗੇ ਲੋਕਾਂ ਤੋਂ ਹੀ ਮਿਲਦੇ ਹਨ I"

"ਸਮਰਥਨ ਅਤੇ ਵਿਰੋਧ ਕੇਵਲ ਵਿਚਾਰਾਂ ਦਾ ਹੋਣਾ ਚਾਹੀਦਾ ਹੈ, ਕਿਸੇ ਵਿਅਕਤੀ ਦਾ ਨਹੀਂ I"

ਓਹਨਾਂ ਦੀ ਪਰਵਾਹ ਨਾ ਕਰੋ ਜਿੰਨਾ ਦਾ ਵਿਸ਼ਵਾਸ ਸਮੇ ਦੇ ਨਾਲ ਬਦਲ ਜਾਂਦਾ ਹੈ,
ਪਰਵਾਹ ਸਦਾ ਓਹਨਾਂ ਦੀ ਕਰੋ ਜਿੰਨਾਂ ਦਾ ਵਿਸ਼ਵਾਸ ਤੁਹਾਡੇ ਉੱਤੇ ਉਦੋਂ ਬਣਿਆ ਰਹੇ ਜਦੋਂ ਤੁਹਾਡਾ ਸਮਾਂ ਬਦਲਿਆ ਹੋਵੇ..

ਵਿਸ਼ਵਾਸ ਕਰਨਾ ਸਿੱਖੋ..
ਸ਼ੱਕ ਤਾਂ ਸਾਰੀ ਦੁਨੀਆਂ ਕਰਦੀ ਹੈ..

ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਓਂ ਨਾ ਸ਼ੁਕਰ ਮਨਾਵਾਂ..

ਇਹ ਸ਼ੋਹਰਤ ਦੀ ਪੌੜੀ ਇਕ ਦਿਨ ਡਿਗ ਹੀ ਜਾਣੀ ਐ ,
ਇਹ ਪੈਸੇ ਦੀ ਦੌੜ ਤਾਂ ਗਿੱਲਾ ਚਲਦੀ ਰਹਿਣੀ ਐ ,
ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ,
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..

ਮੈਂ ਕਾਗਜ਼ ਦੀ ਬੇੜੀ ਰੱਬਾ,
ਤੂੰ ਮੈਨੂੰ ਪਾਰ ਲੰਘਾਇਆ,
ਸ਼ੁਕਰ ਕਰਨ ਮੈਂ ਤੇਰਾ ਹਰਦਮ,
ਮੈਂ ਜੋ ਮੰਗਿਆ ਸੋ ਪਾਇਆ..

ਲੋੜ ਤੋਂ ਵੱਧ ਸੋਚਣਾਂ ਨਾਖੁਸ਼ ਰਹਿਣ ਦਾ ਸਭ ਤੋਂ ਵੱਡਾ ਕਾਰਣ ਹੈ...

"ਕਿਸੇ ਵੀ ਚੀਜ਼ ਦਾ ਪਛਤਾਵਾ ਨਾ ਕਰੋ,
ਜੇਕਰ ਉਹ ਚੰਗਾ ਹੈ ਤਾਂ "ਵਧੀਆ" ਹੈ,
ਜੇਕਰ ਉਹ ਬੁਰਾ ਹੈ ਤਾਂ "ਅਨੁਭਵ" ਹੈ I"

"ਸ਼ੱਕ ਨਾਲ ਵੀ ਅਕਸ਼ਰ ਖ਼ਤਮ ਹੋ ਜਾਂਦੇ ਨੇ ਰਿਸ਼ਤੇ,
ਕਸੂਰ ਹਰ ਵਾਰ ਗਲ਼ਤੀਆਂ ਦਾ ਨਹੀਂ ਹੁੰਦਾ I"

"ਸੋਚ ਨੂੰ ਬਦਲੋ, ਸਿਤਾਰੇ ⭐️ ਆਪੇ ਬਲਦ ਜਾਣਗੇ,
ਨਜ਼ਰ ਨੂੰ ਬਦਲੋ, ਨਜ਼ਾਰੇ ਆਪੇ ਬਦਲ ਜਾਣਗੇ,
ਕਿਸ਼ਤੀਆਂ ⛵️⛵️ ਬਦਲਨ ਦੀ ਜ਼ਰੂਰਤ ਨਹੀਂ,
ਦਿਸ਼ਾਵਾਂ ਨੂੰ ਬਦਲੋ, ਕਿਨਾਰੇ ਆਪੇ ਬਦਲ ਜਾਣਗੇ"..

"ਉਤਸ਼ਾਹ ਤੋਂ ਬਿਨ੍ਹਾਂ ਕੁਝ ਵੀ ਚੰਗਾ ਹਾਸਿਲ ਨਹੀਂ ਹੋ ਸਕਦਾ I"

"ਚੱਲਦਾ ਹੋਇਆ ਪਾਣੀ ਕਦੇ ਗੰਦਾ ਨਹੀਂ ਹੁੰਦਾ,
ਇਸ ਲਈ ਹਮੇਸ਼ਾ ਚਲਦੇ ਰਹੋ".!

"ਸਫ਼ਲ ਲੋਕ ਖੁਦ ਨੂੰ ਦੋਸ਼ੀ ਮੰਨਦੇ ਹਨ,
ਅਤੇ ਅਸਫ਼ਲ ਲੋਕ ਦੂਜਿਆਂ ਨੂੰ ਦੋਸ਼ ਦਿੰਦੇ ਹਨ"

"ਸਫ਼ਲਤਾ ਆਪਣੇ ਆਪ ਚੱਲ ਕੇ ਨਹੀਂ ਆਉਂਦੀ,
ਸਾਨੂੰ ਉਸ ਤੱਕ ਪਹੁੰਚਣਾ ਪੈਂਦਾ ਹੈ"

"ਆਲਸੀ ਬੰਦੇ ਦਾ ਨਾਂ ਤਾਂ ਵਰਤਮਾਨ ਹੁੰਦਾ, ਤੇ ਨਾਂ ਹੀ ਭਵਿੱਖ I"..

"ਸੰਸਾਰ ਵਿੱਚ ਮੁਸ਼ਕਲ ਕੰਮਾਂ ਵਿੱਚੋਂ ਇੱਕ ਕੰਮ ਹੈ,
ਕਰੋਧ ਤੇ ਜਿੱਤ ਹਾਸਲ ਕਰਨਾ I"

"ਦਿਲ ਨਾਲ ਕੀਤੇ ਗਏ ਫ਼ੈਸਲੇ, ਤਕਦੀਰ ਬਦਲ ਦਿੰਦੇ ਨੇ I"

"ਸਫ਼ਲਤਾ ਇੱਕ ਯਾਤਰਾ ਹੈ, ਨਾ ਕਿ ਇੱਕ ਮੰਜ਼ਿਲ ਹੈ"...

"ਸਫ਼ਲਤਾ ਨੂੰ ਸਿਰ ਤੇ ਚੜ੍ਹਨ ਨਾ ਦਿਓ,
ਅਤੇ ਅਸਫ਼ਲਤਾਂ ਨੂੰ ਦਿਲ ਵਿੱਚ ਉੱਤਰਨ ਨਾ ਦਿਓ" !

ਚੁੱਪ ਚਾਪ ਸੁਣਦਾ ਹਾਂ ਅਾਪਣੇ ਖਿਲਾਫ ਗੱਲਾਂ, ਮੈਂ ਜੁਆਬ ਦੇਣ ਦਾ ਹੱਕ ਸਮੇਂ ਨੂੰ ਦਿੱਤਾ ਹੋਇਆ ।

ਕੁੱਝ ਮੁਲਾਕਾਤਾਂ ਦਰਵਾਜ਼ੇ ਖੋਲ ਦਿੰਦੀਆਂ,
ਜਾਂ ਤਾਂ ਦਿਲਾਂ ਦੇ ਜਾਂ ਅੱਖਾਂ ਦੇ ।

ਖੁਸ਼ੀਆਂ😊 ਬੀਜ ਸੱਜਣਾਂ ਹਾਸੇ ☺ਉਗਣਂਗੇ...👨‍🔍

ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧੀਆ ਇਨਸਾਨਾਂ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ

ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ,
ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।

ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ, ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ

ਸਾਰਾ ਕੁੱਝ ਨਹੀਂ ਮਿਲਦਾ ਜ਼ਿੰਦਗੀ ਵਿੱਚ
ਕਿਸੇ ਦੀ “ਕਾਸ਼” ਤੇ ਕਿਸੇ ਦੀ “ਜੇ” ਰਹਿ ਹੀ ਜਾਂਦੀ ਹੈ ।

ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ. ਲੋਕ ਵੀ, ਰਸਤੇ ਵੀ, ਅਹਿਸਾਸ ਵੀ, ਤੇ ਕਦੀ ਕਦੀ ਅਸੀਂ ਖੁਦ ਵੀ !

ਨੀ ਜਿੰਨੀ ਤੇਰੇ iPhone ਦੀ CLARITY.. ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY

ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ.. ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ

ਮੁਸ਼ਕਿਲ ਰਾਹ ਹੀ ਸੋਹਣੀਆਂ ਮੰਜਿਲਾਂ ਤੱਕ ਲੈ ਜਾਂਦੇ ਨੇ

ਜਨਮ ਜਨਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।

ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ।

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ,
ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

ਬੱਚਿਆਂ ਨੂੰ POGO ਨੀ ਕੰਮ ਕਰਨ ਦਿੰਦਾ ਤੇ ਵਡਿਆਂ ਨੂੰ EGO ।

ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ
ਗਲਤੀ ਉਸਦੀ ਸੀ ਹੱਥ ਮੈਂਨੂੰ ਜੋੜਨੇਂ ਪਏ !

5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ

ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।

ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ

ਜਿੰਨ੍ਹਾਂ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ

ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ

ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ

ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ

ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ

ਚੜਦਾ ਬੰਦਾ ਤੇ ਚੜਦਾ ਸੂਰਜ,
ਲੋਕਾਂ ਦੀਆਂ ਅੱਖਾਂ 'ਚ' ਬੜਾ ਰੜਕਦਾ ।

ਜਰੂਰਤ ਤੋਂ ਜ਼ਿਅਾਦਾ ਤੇ ਅੱਜਕੱਲ ਖਰਚੇ ਨੇ,
ਤਾਹੀਂਓ ਤੇ ਜ਼ਿੰਦਗੀ ਟੈਨਸ਼ਨਾਂ ਨਾ ਭਰੀ ੲੇ !

ਅੱਜ ਉਹ ਨਾ ਨਜ਼ਰੀ ਆਉਂਦੇ ਨੇ, ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ, ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ..

ਅਸੀਂ ਸਾਦਗੀ 'ਚ ਥੋੜਾ ਝੁਕ ਕੀ ਗਏ. ਤੁਸੀਂ ਤਾਂ ਡਿੱਗਿਆ ਹੋਇਆਂ ਸਮਝਣ. ਲੱਗ ਪਏ

ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ

ਮੈਨੂੰ ਬੇਵਫਾ ਕਹਿਣ ਤੋਂ ਪਹਿਲਾਂ ਮੇਰਾ ਖੂਨ ਨਿਚੋੜ ਲਵੀਂ ਜੇ ਕਿਸੇ ਬੂੰਦ ਵਿੱਚੋਂ ਵਫਾ ਨਾਂ ਮਿਲੇ ਤਾਂ ਬੇਸ਼ੱਕ ਮੈਨੂੰ ਭੁੱਲ ਜਾਵੀਂ॥

ਅਗਰ ਤੁਸੀ ਇੱਕ ਪੇਨਸਿਲ ਬਣ ਕੇ ਕਿਸੇ ਦੀ ਖੁਸ਼ੀ ਨਹੀਂ ਲਿਖ ਸਕਦੇ, ਤਾਂ ਕੋਸ਼ਿਸ਼ ਕਰੋ,
ਕਿ ਇੱਕ ਚੰਗੀ ਰਬੜ ਬਣ ਕੇ ਕਿਸੇ ਦਾ ਦੁੱਖ ਤਾਂ ਮਿਟਾ ਸਕਦੋ ਹੋ ।

ਹੱਕਾਂ ਦੀ ਗੱਲ ਕੀਤੀ ਜਦੋਂ ਕਿਸਾਨਾ ਨੇ,
ਹੋਰ ਪਾਸੇ ਉਲਝਾਤੇ ਸਿਆਸਤਦਾਨਾ ਨੇ !!

ਡੇਅਰ ਫਿਉਚਰ ਵਾਈਫ ਜੀ ਦਿਲ ਨੀ ਲੱਗਦਾ ਮੇਰਾ, ਕਿੱਥੇ ੳ ਤੁਸੀਂ

ਮੇਰੀਏ ਸਰਦਾਰਨੀਏ,
ਨੀ ਤੈਨੂੰ ਉਮਰ ਮੇਰੀ ਲੱਗ ਜਾਵੇ ।

ਇਕ ਦਿਨ ਮੈਨੂੰ ਓੁਹ ਮਿਲੀ ਤੇ ਕਹਿੰਦੀ ਸੋਹਣਿਆਂ ਕੀ ਹੁਣ ਵੀ ਤੂੰ ਮੈਨੂੰ ਯਾਦ ਕਰਦਾ ਆ ਮੈ ਕੇਹਾ ਕਮਲੀਏ ਜੇ ਯਾਦ ਕਰਨਾ ਏਨਾ ਸੋਖਾ ਹੁੰਦਾ ਤਾ ਆਇਲੈਟਸ ਚ ਮੈਂ ਟੋਪ ਨਾ ਕਰ ਲੇੈਂਦਾ

"ਜੀਵਨ ਵਿੱਚ ਜਦ ਕੁਝ ਵੱਡਾ ਮਿਲ ਜਾਵੇ ਤਾਂ ਛੋਟੇ ਨੂੰ ਕਦੀ ਨਹੀਂ ਭੁਲਣਾ ਚਾਹੀਦਾ,
ਕਿਉਂਕਿ ਜਿੱਥੇ ਸੂਈ ਦਾ ਕੰਮ ਹੈ, ਉੱਥੇ ਤਲਵਾਰ ਕੰਮ ਨਹੀਂ ਕਰਦੀ I"

ਜਿਸਦੇ ਆਉਣ ਤੇ ਮੁਕੱਦਰਾਂ ਦਾ ਸਿਰਾ ਲੱਗ ਜਾਏ,
ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ..!

ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾ ਕਰੋ,
ਕਿ ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ..!

"ਜਿਸ ਦਿਨ ਸਾਨੂੰ ਇਹ ਸਮਝ ਆ ਜਾਵੇਗਾ,
ਕਿ ਸਾਹਮਣੇ ਵਾਲਾ ਗ਼ਲਤ ਨਹੀਂ ਉਸਦੀ ਸੋਚ ਸਾਡੇ ਤੋਂ ਅਲੱਗ ਹੈ,
ਉਸ ਦਿਨ ਸਾਡੇ ਸਾਰੇ ਦੁੱਖ ਖਤਮ ਹੋ ਜਾਣਗੇ I"

"ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ,
ਕਿਉਂਕਿ ਜਿਹੜਾ ਦੱਰਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ I"

ਜਿੰਨਾ ਵੱਡਾ ਸੰਘਰਸ਼ ਹੋਵੇਗਾ,
ਜਿੱਤ ਵੀ ਓਨੀਂ ਵੱਡੀ ਹੋਵੇਗੀ ।

ਵੀਰਾਂ ਦੇ ਸਿਰ ਤੇ ਕਰਦੀ ਹਰ ਭੈਣ ਸਰਦਾਰੀ..

ਦੋ ਚੀਜਾਂ ਬਿਨਾਂ ਘਰ ਨਹੀਂ ਬਣਦੇ,
"ਨੀਹਾਂ" ਅਤੇ "ਧੀਆਂ"..!

ਲੋਕ ਸਾਡੇ ਬਾਰੇ ਕੀ ਸੋਚਦੇ ਨੇ,
ਜੇਕਰ ਇਹ ਵੀ ਅਸੀਂ ਹੀ ਸੋਚਣ ਲੱਗ ਗਏ,
ਤਾਂ ਫਿਰ ਲੋਕ ਕੀ ਸੋਚਣਗੇ.

ਚੰਗੇ ਬੰਦੇ ਹਮੇਸ਼ਾ ਦੂਜੇ ਵਿਚੋਂ ਚੰਗਿਆਈ ਲੱਭਣ ਦੀ ਕੋਸ਼ਿਸ਼ ਕਰਦੇ ਹਨ.

ਖੂਬਸੂਰਤ ਲੋਕਾਂ ਦੀ ਪਹਿਚਾਣ,
ਓੁਹਨਾਂ ਨੂੰ ਹਮੇਸ਼ਾ ਦੂਜੇ ਬੰਦੇ ਵਿਚ ਖੂਬਸੂਰਤੀ ਦਿਸਦੀ ਹੈ...

ਸਫ਼ਰ ਜਿੰਨਾ ਵੀ ਲੰਮਾ ਹੋਵੇ
ਸ਼ੁਰੂ ਇੱਕ ਕਦਮ ਤੋਂ ਹੀ ਹੁੰਦਾ ਹੈ

"ਲੋਕੀ ਤੁਹਾਡੇ ਬਾਰੇ ਜਿੰਨਾ ਸੋਚਦੇ ਆ ਉਸਤੋਂ ਵੱਧ ਕਰਕੇ ਦਿਖਾਉ,
ਇਹੀ ਤੁਹਾਡੀ ਸਫ਼ਲਤਾ ਏ"....

ਕਈ ਵਾਰ "ਉੱਚਾ" ਉਡ ਲੈਣਾ ਚਾਹੀਦਾ,
ਪਰ ਉਨਾਂ ਕੁ ਜਿੱਥੋਂ ਜ਼ਮੀਨ ਸਾਫ਼ ਦਿਸੇ !

ਅੱਜ ਦੀ ਕੀਤੀ ਮਿਹਨਤ ਆਉਣ ਵਾਲੇ ਕੱਲ ਦੀ ਤਾਕਤ ਬਣਦੀ ਹੈ ।

"ਜਿਸਨੇ ਕਦੀ ਗਲਤੀ ਨਹੀ ਕੀਤੀ,
ਉਸਨੇ ਕਦੇ ਕੁਝ ਕਰਨ ਦੀ ਕੋਸਿਸ਼ ਹੀ ਨਹੀ ਕੀਤੀ I"...

ਜ਼ਿੰਦਗੀ ਦੀਆਂ ਸਭ ਤੋਂ ਮਹੱਤਵਪੂਰਨ ਦੋ ਗੱਲਾਂ ਹੈ ।
"ਸਮਾਂ" ਤੇ "ਸਬਰ"

ਆਪਣੇ ਉਹ ਨਹੀ ਜੋ ਤਸਵੀਰਾਂ ਵਿੱਚ ਨਾਲ ਖੜਨ,
ਆਪਣੇ ਉਹ ਹੁੰਦੇ ਜੋ ਮੁਸੀਬਤਾਂ ਵਿੱਚ ਨਾਲ ਖੜਨ !!

ਬੁੱਲੇ ਸ਼ਾਹ ਇੱਥੇ ਸੱਭ ਮੁਸਾਫ਼ਿਰ,
ਕਿਸੇ ਨਾਂ ਭਾਈ ਰਹਿਣਾ..
ਆਪੋ ਆਪਣੀ ਵਾਟ ਮੁੱਕਾ ਕੇ,
ਸੱਭ ਨੂੰ ਮੁੜਨਾ ਪੈਣਾ !!

"ਪਿਆਰ ਅਤੇ ਨਿਮਰਤਾ ਬਹੁਤ ਵੱਡੀ ਤਾਕਤ ਹੈ,
ਜੋ ਸਾਰਿਆਂ ਦਾ ਮਨ ਜਿੱਤ ਲੈਂਦੀ ਹੈ I"

ਵਕ਼ਤ ਤਾਂ ਖੈਰ ਵਕ਼ਤ ਤੇ ਬਦਲਦਾ ਹੈ, ਪਰ
ਇਨਸਾਨ ਬੇਵਕ਼ਤ ਬਦਲ ਜਾਂਦਾ ਹੈ !!

ਮਜ਼ਾਕ ਅਤੇ ਪੈਸਾ, ਬੰਦੇ ਨੂੰ ਵੇਖ ਕੇ ਉਡਾਣਾ ਚਾਹੀਦਾ ।

"ਆਲਸੀ ਤੇ ਸੁਸਤ ਲੋਕ ਅਕਸਰ ਮਿਹਨਤ ਕਰਨ ਵਾਲੇ
ਦੀਆਂ ਪ੍ਰਾਪਤੀਆਂ ਨੂੰ ਕਿਸ਼ਮਤ ਨਾਲ ਜੋੜ ਦਿੰਦੇ ਹਨ I"

"ਸੋਹਣੇ ਨਾ ਬਣੋ, ਚੰਗੇ ਬਣੋ
ਸਲਾਹ ਨਾ ਦਿਓ, ਮਦਦ ਕਰੋ I"

ਫੁੱਲਾਂ ਦੀ ਖੁਸ਼ਬੂ ਸਿਰਫ਼ ਉਸ ਪਾਸੇ ਜਾਂਦੀ ਹੈ, ਜਿਸ ਪਾਸੇ ਹਵਾ ਦਾ ਰੁਖ ਹੋਵੇ,
ਪਰ ਚੰਗੇ ਇਨਸਾਨ ਦੀ ਚੰਗਿਆਈ ਦੁਨੀਆਂ ਦੇ ਚਾਰੋਂ ਪਾਸੇ ਫੈਲਦੀ ਹੈ I

"ਕਿਸੇ ਨੂੰ ਧੋਖਾ ਦੇ ਕੇ ਇਹ ਨਾ ਸੋਚੋ ਕੇ ਤੁਸੀ ਕਿੰਨੇ ਚਲਾਕ ਹੋ,
ਬਲਕਿ ਇਹ ਸੋਚੋ ਕੇ ਉਸਨੂੰ ਤੁਹਾਡੇ ਤੇ ਕਿੰਨਾ ਵਿਸ਼ਵਾਸ਼ ਸੀ I"

ਜਿੰਦਗੀ ਜੋ ਵੀ ਦਿੰਦੀ ਹੈ ਓਸਨੂੰ ਖਿੜੇ ਮੱਥੇ ਸਵੀਕਾਰ ਕਰੋ,
ਕਿਉਂਕਿ ਜਦੋਂ ਜਿੰਦਗੀ ਕੁਝ ਲੈਣ ਤੇ ਆਉਂਦੀ ਹੈ ਤਾਂ ਸਾਡਾ ਆਖਰੀ ਸਾਹ ਤੱਕ ਵੀ ਲੈ ਜਾਂਦੀ ਹੈ

"ਜੇ ਪਰਛਾਵਾਂ ਕੱਦ ਤੋਂ ਅਤੇ ਗੱਲਾਂ ਔਕਾਤ ਤੋਂ ਵੱਡੀਆਂ ਹੋਣ ਲੱਗਣ, ਤਾਂ ਸਮਝੋ ਕਿ ਸੂਰਜ ਡੁੱਬਣ ਹੀ ਵਾਲਾ ਆ"..

ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ
ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥

ਦੋ ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ,
ਪਰ ਦੋ ਹੱਥਾਂ ਨੂੰ ਜੋੜ ਕੇ ਅਸੀਂ ਕਰੋੜਾਂ ਲੋਕਾਂ ਦੇ ਦਿਲ ਜ਼ਰੂਰ ਜਿੱਤ ਸਕਦੇ ਹਾ !

ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...!!! 👍

ਸਾਡੀ ਵੇਖ ਕੇ ਚੜਾਈ ਦਿਲ ਘਟਦਾ ਕਿੳੁ ਤੇਰਾ…
ਤੈਨੂੰ ਕਿਹਾ ਸੀ ਨਾ ਬੀਬਾ ਟਾੲਿਮ ਆਊਗਾ ਨੀ ਮੇਰਾ

ਐਨੀ ਹਿੰਮਤ ਸੀ ਕਿ ਦਰਿਆ ਵੀ ਪਾਰ ਕਰ ਲਵਾਂਗੇ
ਪਰ ਐਸੇ ਮਜਬੂਰ ਹੋਏ ਕਿ ਦੋ ਹੰਝੂਆਂ ਨੇ ਡੁਬੋ ਦਿੱਤਾ॥

ਤਕੜੀ ਘੱਟ ਆ ਪਰ ਨੋਟਿਸ ਤਾਂ ਜਰੂਰ ਕਰਦੀ ਆਂ
ਪਿਆਰ ਦਾ ਤੇ ਪਤਾ ਨੀ, ਪਰ ਲਾਇਕ ਤਾਂ ਜਰੂਰ ਕਰਦੀ ਆ...!!!

ਖੁਸ਼ੀਆਂ ਭਾਂਵੇਂ ਨਿੱਕੀਆਂ ਨੇ ਪਰ
ਇਹ ਅਸੀਂ ਆਪ ਕਮਾਈਆਂ ਨੇ,
ਕਿੰਝ ਜੀਣਾ ਇਸ ਜੱਗ ਤੇ ਸੱਜਣਾ,
ਇਹ ਅਕਲਾਂ ਸਾਨੂੰ ਠੋਕਰਾਂ ਖਾ ਕੇ ਆਈਆਂ ਨੇ !

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ,
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ !!

"ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸ਼ਮਤ ਲੋਕਾਂ ਨੂੰ ਹੀ ਮਿਲਦੇ ਹਨ,
ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ!"

"ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ,
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਹਨ I "

ਮਨ ਉਦਾਸ ..
ਕਰ ਅਰਦਾਸ..

ਮੁੱਕਦੇ ਸਾਹਾਂ ਦੀ ਦਰਦ ਕਹਾਣੀ ਜਾਂ ਨੈਣਾਂ ਚੋਂ ਵਹਿੰਦਾ ਪਾਣੀ,
ਅਗਲੇ ਸਫਰ ਲਈ ਯਾਦਾਂ ਦਾ ਸਮਾਨ ਛੱਡ ਕੇ ਜਾਵਾਂਗੇ,
ਤੇਰੇ ਰਾਹਾਂ ਦੇ ਵਿਚ ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ..

ਪੈਸੇ ਦੀ ਅਮੀਰੀ ਤਾਂ ਅੱਜਕਲ ਆਮ ਗੱਲ ਹੈ,
ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ ।

ਹੰਕਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਇਹ ਹੈ ਕਿ ਇਹ ਕਦੇ ਮਹਿਸੂਸ ਹੀ ਨਹੀਂ ਹੋਣ ਦਿੰਦਾ ਕਿ ਤੁਸੀ ਗ਼ਲਤ ਹੋ..

ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ,
ਪਰ ਤੂੰ ਤਾਂ ਸੱਜਣਾਂ ਉਸਨੂੰ ਗਵਾ ਦਿਤਾ, ਜੋ ਸਿਰਫ ਤੇਰਾ ਹੀ ਸੀ !

"ਪਹਿਚਾਣ" ਨਾਲ ਮਿਲਿਆ ਕੰਮ ਬਹੁਤ ਘੱਟ ਸਮੇਂ ਲਈ ਟਿਕਦਾ ਹੈ ਪਰ "ਕੰਮ" ਨਾਲ ਮਿਲੀ "ਪਹਿਚਾਣ" ਉਮਰ ਭਰ ਟਿਕਦੀ ਹੈ..

ਤੁਸੀਂ ਛੱਡੋ ਨਾ ਜੀ ਦਿਲ 💔 ❣️ ਥੋਨੂੰ ਛੱਡ ਕੇ ਨੀ ਜਾਂਦੇ..💓💑 😍

ਫੁੱਲ ਮੁਰਝਾਏ ਸੱਜਣਾਂ ਮੁੜ੍ਹਕੇ ਖਿਲਦੇ ਨਈਂ, ਚੇਤੇ ਰੱਖੀਂ ਯਾਰ ਗਵਾਚੇ ਮਿਲਦੇ ਨਈਂ...

ਪੈਸਾ 💵 ਜਿਵੇਂ ਨਚਾਈ 💃 ਜਾਂਦਾ ਦੁਨੀਆ ਨੱਚੀ 💃 ਜਾਂਦੀ ਆ..

ਸਬਰ ਇਕ ਇਹੋ ਜਿਹੀ ਸਵਾਰੀ ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੀਆਂ ਨਜ਼ਰਾਂ ਵਿਚ, ਨਾ ਕਿਸੇ ਦੇ ਕਦਮਾਂ ਵਿਚ..

ਜਿੱਥੇ ਯਾਰੀ ਪਾਂ ਲਈਂਏ ਉ ਮਿੱਤਰਾ,
ਉੱਥੇ ਘਾਟੇ ਵਾਦੇ ਨਹੀਂ ਦੇਖੀ ਦੇ ।

ਇਹ ਕਹਿ ਕੇ ਮੇਰੇ ਦੁਸ਼ਮਣ ਮੈਨੂੰ ਹੱਸਦਾ ਛੱਡ ਗਏ,
ਕੇ ਤੇਰੇ ਆਪਣੇ ਹੀ ਕਾਫੀ ਨੇ ਤੈਨੂੰ ਰਵਾਉਂਣ ਲਈ ।

ਨੀ ਅਸੀਂ ਸੱਚੇ ਪਿਅਾਰਾਂ ਵਾਲੇ ਹਾਂ, ਕਦੇ ਕਿਸੇ ਦਾ time ਨੀ ਚੱਕੀਦਾ,
ਕੱਪੜੇ ਮੈਲੇ ਪਾ ਸਕਦੇ ਅਾ, ਪਰ ਦਿਲ ਨੂੰ ਸਾਫ ਰੱਖੀ ਦਾ !

ਬਾਪੂ ਦਾ ਵਿਹਲਾ 😉 ਬੇਬੇ ਦਾ D.C 🚔 ਪੁੱਤ.. 😆

ਜਿੰਦਗੀ ਮੁਸਕਿਲ ਏ ਹਰ ਮੌੜ ਤੇ,
ਪਰ ਜਿੱਤ ਮਿਲਦੀ ਹਮੇਸ਼ਾ ਜੋਰ ਤੇ.. 💪

ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,
ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪

ਜਿਸਨੂੰ "ਮੈਂ" ਦੀ ਹਵਾ ਲੱਗੀ,
ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ..!

ਪੰਗੇ ਨਾ ਲੈ ਬੀਬਾ ‪ਦਿਲੋ‬ ਕੱਡਿਆ ਨੀ ਜਾਣਾ,
‪YaaR ਚਿੱਟੇ ਤੋਂ ਵੀ ਭੈੜਾ ਤੈਥੋ ਛੱਡਿਆ ਨੀ ਜਾਣਾ..!

ਨਿੱਤ ਨਵੀਂ ਕੁੜੀ ਦੀ ਨਜ਼ਰ ਲੱਗਜੇ "
ਥੱਕ ਗਈ ਆ ਬੇਬੇ ਵਾਰ ਵਾਰ ਮਿਰਚਾਂ...😏

'ਹਵਾ ਦਾ ਰੁੱਖ ਤੇ ਆਪਣਿਆਂ ਦਾ ਮੁੱਖ,
ਬਦਲਦਿਆਂ ਦੇਰ ਨੀ ਲੱਗਦੀ..!

ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਅਾ ਹਨ..!

ਦਾਨ ਦਾ ਕੋਈ ਵੀ ਕੰਮ ਜਿਨ੍ਹਾਂ ਮਰਜ਼ੀ ਛੋਟਾ ਹੋਵੇ,
ਕਦੇ ਬੇਕਾਰ ਨਹੀਂ ਜਾਂਦਾ..🙏

ਇਕ ਅਜੀਬ ਜਿਹੀ ਬੰਦਿਸ਼ ਹੈ ਦੋਸਤਾਂ ਦੇ ਪਿਆਰ ਵਿਚ..
ਨਾ ਓਹਨਾ ਨੇ ਕਦੇ ਕੈਦ ਵਿਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..

ਸ਼ੁਭ ਸਵੇਰ..
ਸੂਰਜ ਦੀਆਂ ਕਿਰਨਾਂ ਦੀ ਤਰਾਂ ਤੁਹਾਡਾ ਜੀਵਨ ਵੀ ਪ੍ਰਕਾਸ਼ਮਈ ਹੋਵੇ..

ਕਿਸੇ ਦੀਆਂ ਗ਼ਲਤੀਆਂ ਬੇਨਕਾਬ ਨਾ ਕਰ,
ਰੱਬ ਬੈਠਾ ਹੈ ਤੂੰ ਹਿਸਾਬ ਨਾ ਕਰ...

ਨਵਾਂ ਸਵੇਰਾ, ਨਵੀਂ ਕਿਰਨ, ਨਵੀਂ ਉਮੀਦ,
ਤੁਹਾਡੀ ਪਿਆਰੀ ਜਿਹੀ ਮੁਸਕੁਰਾਹਟ ਦੇ ਨਾਲ..

ਜਦੋਂ 5 minute ਦੀ ਮੁਸਕਾਨ ਨਾਲ ਫੋਟੋ ਚੰਗੀ ਆ ਸਕਦੀ ਹੈ,
ਤਾਂ ਹਮੇਸ਼ਾ ਮੁਸਕੁਰਾਉਣ ਨਾਲ ਜ਼ਿੰਦਗੀ ਕਿੰਨੀ ਵਧੀਆ ਹੋ ਸਕਦੀ ਹੈ..
Good Morning

ਜੋ ਤੁਹਾਡੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੋਵੇ,
ਉਸਨੂੰ ਕਦੇ ਵੀ ਧੋਖੇ ਵਿੱਚ ਨਾ ਰੱਖੋ..🙏

ਹੀਰੇ ਨੂੰ ਪਰਖਣਾ ਹੈ ਤਾਂ ਹਨੇਰੇ ਦਾ ਇੰਤਜ਼ਾਰ ਕਰੋ,
ਧੁੱਪ ਵਿਚ ਤਾਂ ਕੱਚ ਵੀ ਚਮਕਣ ਲੱਗ ਜਾਂਦਾ ਹੈ..

ਕਿਸੇ ਨੂੰ ਧੋਖਾ ਦੇ ਕੇ ਇਹ ਨਾ ਸਮਝੋ ਕਿ ਮੈਂ ਕਿੰਨਾ ਚਲਾਕ ਹਨ,
ਇਹ ਦੇਖੋ ਉਸਨੂੰ ਤੁਹਾਡੇ ਉੱਥੇ ਕਿੰਨਾ ਵਿਸ਼ਵਾਸ ਸੀ.

ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ..
ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ..

ਸਾਡਾ ਤਾਂ ਫੱਕਰ ਸੁਭਾਅ,
ਨਾ ਡਿੱਗਣ ਦਾ ਖ਼ਤਰਾ,
ਨਾ ਚੜ੍ਹਾਈ ਦੀ ਹਵਾ..

ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ ਹੈ,
ਪਰ ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !

ਨੂੰਹ ਨੂੰ ਵੀ ਧੀ ਕਹਿ ਕੇ ਬੁਲਾਓ..
ਉਹ ਵੀ ਹੱਸਣਾ ਜਾਣਦੀ ਹੈ..

Tata ਨਮਕ ਸਵਾਦ ਅਨੁਸਾਰ ਤੇ ਆਕੜ ਔਕਾਤ ਅਨੁਸਾਰ..🙏

ਤੇਰੇ ਜੱਟੀਏ ਹੰਡਾ ਵਿੰਚ ਰਚਜੂ..
ਮੁੰਡਾ ਗੰਨਿਆ ਤੋ ਬਣੀ ਅਲਕੋਲ ਵਰਗਾ..🍸🍷

ਧੂਏ ਦੀ ਤਰਾ ਉੱਡਣਾ ਸਿਖੋ, ਜਲਣਾ ਤਾਂ ਲੋਕ ਵੀ ਸਿਖ ਗਏ ਨੇ..

ਮੈਂ ਜਦੋਂ ਤੇਰੇ 😍 ਖਾਬਾਂ ਵਾਲੇ ਰਾਹ 🚶‍ਤੁਰਿਆ,
ਮੈਂ ਤੁਰਿਆ ਬੜਾ ਨਾਂ ਮੈਥੋਂ ਜਾਵੇ ਮੁੜਿਆ..🚶‍

ਤੁਹਾਡਾ ਹੁਨਰ ✍️ ਤੁਹਾਨੂੰ ਉਚਾਈਆਂ ਤੇ ਲੈ ਜਾਏਗਾ,
ਪਰ ਤੁਹਾਡਾ Character ਤੁਹਾਡੇ ✍️ ਹੁਨਰ ਨੂੰ ਹੋਰ ਚਮਕਾਏਗਾ..
Wishing you a GOOD MORNING..

ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ..🙏

ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ..

ਇਕ ਤੇਰੀ ਮੇਰੀ ਜੋੜੀ, ਉੱਤੋਂ ਦੋਨਾਂ ਨੂੰ ਅਕਲ ਥੋੜੀ..
ਲੜਦੇ ਭਾਵੇਂ ਲੱਖ ਰਹੀਏ, ਪਾਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ..

ਮੇਰੇ ਵਿਹੜੇ ਰੌਣਕਾਂ ਤੂੰ ਲਾਈਆਂ,
ਧੀਏ ਮੇਰੇ ਤੇ ਅਹਿਸਾਨ ਤੇਰਾ..🎇 🎉🌹

ਕਿਸਮਤ ਨਾਲ ਲੜਨ ਦਾ ਮਜ਼ਾ ਆ ਰਿਹਾ ਹੈ....
ਇਹ ਮੈਨੂੰ ਜਿੱਤਣ ਨੀ ਦਿੰਦੀ ਤੇ ਮੈਂ ਹਾਰ ਨੀ ਮੰਨਦਾ...

ਰੱਬ ਕਦੇ ਉਸ ਬੰਦੇ ਤੋਂ ਖੁਸ਼ ਨਹੀਂ ਹੁੰਦਾ,
ਜੋ ਬੰਦਾ ਕਦੇ ਰੱਬ ਦੇ ਦਿੱਤੇ ਤੇ ਖੁਸ਼ ਨਹੀਂ ਹੁੰਦਾ..

ਹੋਲੀ ਹੋਲੀ ਸਿੱਖ ਲਵਾਂਗੇ ਅਸੀਂ ਵੀ ਦੁਨੀਆਦਾਰੀ,
ਅਜੇ ਦਿਲ ਥੋੜਾ ਜਜ਼ਬਾਤੀ ਐ...
ਸਾਡੀ ਗੱਲ ਨੀ ਸੁਣਦਾ ਸਾਰੀ..

ਅੱਕੜ ਬੱਕੜ ਬੰਬੇ ਬੋ..
ਚਾਹੇ ਜੋ ਵੀ ਹੋ..
ਤੁਮ ਮੇਰੇ ਹੋ..

ਪਾਣੀ ਤੋ ਕੋਈ ਸੁੱਚਾ ਨਹੀ, 😇
ਮਾਂ-ਬਾਪ 👈 ਤੋ ਕੋਈ ਉਚਾ ☝ ਨਹੀ..

ਚਮ ਚਮ ਕਰਦੀ 🌝 ਚਾਂਦਨੀ,
ਟਿਮ ਟਿਮ ✨ ਕਰਦੇ ਤਾਰੇ,
ਕੋੲੀ msg 😔 ਨੀ ਕਰਦਾ,
ਲੱਗਦਾ 🌾ਕਣਕ ਵੱਢਦੇ ਸਾਰੇ...😜😜

ਡਾਲਰਾਂ 💸 ਤੋਂ ਵੱਧ ਯਾਰ 👬 ਸੋਹਣੀਏ 👧 ਕਮੀਏ ਆ,
ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ.. 💪

ਤੇਰੀ ਹੋਂਡਾ ਸਿਟੀ ਨਾਲੋਂ ਵੱਧ ਆ ਨਜ਼ਾਰੇ
ਦਿੰਦਾ
ਜੱਟ ਦਾ ਬੁਲੇਟ ਲੱਖ 💰 ਤੋਂ ਆ ਬਾਹਰ ਨੀ..

ਜੇ ਇਰਾਦਾ ਮਜ਼ਬੂਤ ਹੋਵੇ ਤਾਂ ਸਫਲਤਾ ਹਮੇਸ਼ਾ ਕਦਮ ਚੁੰਮਦੀ ਹੈ..

ਜਨਮਦਿਨ 🎂 ਦੀਆਂ ਲੱਖ-ਲੱਖ ਮੁਬਾਰਕਾਂ ਜੀ,
"ਰੱਬ" 🙏 ਤੁਹਾਡੀ ਉਮਰ ਲੰਬੀ ਕਰੇ ਤੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੇ..☝️

ਜਦੋ ਤੁਸੀਂ 🏕 ਜ਼ਮੀਨ ਤੇ ਆਏ ਤਾਂ 🏔 ਅਸਮਾਨ ਵੀ ਬਹੁਤ ਰੋਇਆ ਸੀ,
ਕਿਉਕਿ ਉਹਨੇ ਇਨ੍ਹਾਂ ਪਿਆਰਾ ਤਾਰਾ ਖੋਇਆ ਸੀ...
ਜਨਮ 🎂 ਦਿਨ ਮੁਬਾਰਕ ਮੇਰੇ ਯਾਰ..👬

👉 ਸੁੱਤੀ ਪਈ 😪 ਨੂੰ ਪੱਖੀ ਦੀ ਝੱਲ ਮਾਰੇ ਨੀ ਐਡਾ ਕਿਹੜਾ ਮੇਰਾ ਦਰਦੀ...👎👈

ਮੇਰੇ ਬਾਰੇ ਹੁਣ ਕਿ ਤੇਰਾ ਖਿਆਲ ਮੈਂ ਨਈਂ ਪੁੱਛਦਾ,
ਓਹਨਾ ਦਿਨਾਂ ਵਿਚ ਦੱਸਦੇ, ਮੈਨੂੰ ਚਾਹੁੰਦੀ ਸੀ ਕੇ ਨਈਂ...

ਰੱਬਾ ਪਾਉਣਾ ਤਾਂ ਮੀਹ ਪਾ ਦੇ,
ਹਨੇਰੀ ਤਾਂ ਸਾਡਾ ਸਟੇਟਸ ਹੀ ਬਥੇਰੀ ਲਿਆਈ ਜਾਂਦਾ..

ਕੁੜੀਆਂ ਦੀ ਇਕ ਖਾਸੀਅਤ ਐ, ਪਤਾ ਭਾਵੇਂ ਕੱਖ ਨਾ ਹੋਵੇ,
ਪਰ ਗੱਲ ਪੂਰੇ confidence ਨਾਲ ਕਰਦੀਆਂ ਨੇ...

ਸਫਲਤਾ ਨੂੰ ਸਿਰ ਤੇ ਅਤੇ ਅਸਫਲਤਾ ਨੂੰ ਦਿਲ ਵਿਚ ਉਤਰਨ ਨਾ ਦਿਓ..

ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ,
ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ..!!