ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 1 status
ContentWallpapers
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !


Create Wallpaper for this quote

Recent Punjabi Searches