ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਪੈਸਾ ਕਮਾਉਣ ਲਈ ਇੰਨਾ ਸਮਾਂ ਖਰਚ ਨਾ ਕਰੋ ਕਿ,
ਪੈਸਾ ਖਰਚ ਕਰਨ ਲਈ ਜਿੰਦਗੀ ਵਿਚ ਸਮਾਂ ਹੀ ਨਾ ਬਚੇ।

Create Wallpaper for this quote
punjabi thoughts for school
ਟੀਚਰ, ‘‘ਦੋ ਵਿੱਚੋਂ ਦੋ ਗਏ, ਬਾਕੀ ਕਿੰਨੇ ਬਚੇ?”
ਪੱਪੂ, ‘ਸਮਝ ਵਿੱਚ ਨਹੀਂ ਆਇਆ ਮਾਸਟਰ ਜੀ।”
ਟੀਚਰ, ‘‘ਸਮਝ ਲਓ ਤੁਹਾਡੇ ਕੋਲ ਦੋ ਰੋਟੀਆਂ ਹਨ, ਤੁਸੀਂ ਉਹ ਦੋ ਰੋਟੀਆਂ ਖਾ ਲਈਆਂ। ਦੱਸੋ ਹੁਣ ਤੁਹਾਡੇ ਕੋਲ ਕੀ ਬਚਿਆ?” ਪੱਪੂ, ‘‘ਸਬਜ਼ੀ।”

Create Wallpaper for this quote
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ । ਖੋਹਲ ਕੇ ਵੇਖਿਆ ।
ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "

Create Wallpaper for this quote
ਕੁੱਖ, ਰੁੱਖ ਅਤੇ ਪਾਣੀ, ਜੇ ਨਾ ਬਚੇ ਤਾਂ ਸਮਝੋ ਖ਼ਤਮ ਕਹਾਣੀ ....

Create Wallpaper for this quote

Recent Punjabi Searches