ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
“ਆਟਾ ਕਿੰਨੇ ਰੁਪਏ ਕਿਲੋ ਹੈ ਸੇਠ ਜੀ?”
“150 ਰੁਪਏ ਦਾ 10 ਕਿਲੋ ਦਾ ਥੈਲਾ।”
“ਪਰ ਸਾਹਮਣੇ ਵਾਲਾ ਦੁਕਾਨਦਾਰ ਤਾਂ 130 ਰੁਪਏ ਦਾ ਦੇ ਰਿਹਾ ਹੈ।”
“ਤਾਂ ਉਸ ਕੋਲੋਂ ਕਿਉਂ ਨਹੀਂ ਲੈ ਲੈਂਦਾ?”
“ਪਰ ਉਸ ਦੀ ਦੁਕਾਨ ‘ਤੇ ਆਟਾ ਨਹੀਂ ਹੈ।”
“ਜਦੋਂ ਮੇਰੀ ਦੁਕਾਨ ‘ਤੇ ਵੀ ਆਟਾ ਨਹੀਂ ਹੁੰਦਾ ਤਾਂ ਮੈਂ ਵੀ 130 ਰੁਪਏ ਦਾ 10 ਕਿਲੋ ਦਿੰਦਾ ਹਾਂ।”

Create Wallpaper for this quote
ਪੁਲਸ ਸਿਖਲਾਈ ਦੌਰਾਨ ਅਫਸਰ ਨੇ ਪੁੱਛਿਆ, ‘‘ਇਹ ਹੱਥ ਵਿੱਚ ਕੀ ਹੈ?”
ਵਿਨੈ, ‘‘ਸਰ, ਬੰਦੂਕ ਹੈ।”
ਅਫਸਰ, ‘‘ਇਹ ਬੰਦੂਕ ਨਹੀਂ, ਤੇਰੀ ਇੱਜ਼ਤ ਹੈ, ਸ਼ਾਨ ਹੈ, ਇਹ ਤੇਰੀ ਮਾਂ ਹੈ ਮਾਂ।”
ਫਿਰ ਅਫਸਰ ਨੇ ਦੂਜੇ ਸਿਪਾਹੀ ਵਿਨੋਦ ਨੂੰ ਪੁੱਛਿਆ, ‘‘ਇਹ ਹੱਥ ਵਿੱਚ ਕੀ ਹੈ?”
ਵਿਨੋਦ, ‘‘ਸਰ, ਇਹ ਵਿਨੈ ਦੀ ਮਾਂ ਹੈ, ਉਸ ਦੀ ਇੱਜ਼ਤ ਹੈ, ਉਸ ਦੀ ਸ਼ਾਨ ਹੈ ਅਤੇ ਸਾਡੀ ਮਾਸੀ ਹੈ ਮਾਸੀ।”

Create Wallpaper for this quote
ਗੋਲੂ, ‘‘ਤੂੰ ਸਕੂਲ ਆਉਣਾ ਕਿਉਂ ਬੰਦ ਕਰ ਦਿੱਤਾ?”
ਮੋਲੂ, ‘‘ਪਾਪਾ ਦੀ ਗੱਲ ਸੁਣ ਕੇ।”
ਗੋਲੂ, ‘‘ਕੀ ਪਾਪਾ ਨੇ ਮਨ੍ਹਾ ਕੀਤਾ ਸੀ?”
ਮੋਲੂ, ‘‘ਨਹੀਂ ਯਾਰ, ਪਾਪਾ ਕਹਿੰਦੇ ਰਹਿੰਦੇ ਹਨ ਕਿ ਵਾਰ-ਵਾਰ ਇੱਕੋ ਥਾਂ ‘ਤੇ ਜਾਣ ਨਾਲ ਇੱਜ਼ਤ ਘਟ ਜਾਂਦੀ ਹੈ।”

Create Wallpaper for this quote
ਪਤਨੀ, ‘‘ਹੁਣ ਹੱਦ ਹੋ ਗਈ ਹੈ। ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਅਤੇ ਕਦੀ ਵਾਪਸ ਨਹੀਂ ਆਵਾਂਗੀ।”
ਪਤੀ , ਹੱਸ-ਹੱਸ ਕੇ ਡਿੱਗ ਪਿਆ।
ਪਤੀ, ‘‘ਜਾਣ ਤੋਂ ਪਹਿਲਾਂ ਇੱਕ ਖਬਰ ਸੁਣਦੀ ਜਾ। ਕੱਲ੍ਹ ਤੇਰੀ ਮਾਂ ਵੀ ਤੇਰੇ ਪਾਪਾ ਨਾਲ ਰੁੱਸ ਕੇ ਆਪਣੇ ਪੇਕੇ ਚਲੀ ਗਈ ਹੈ।”

Create Wallpaper for this quote
ਅਧਿਆਪਕ, ‘‘ਇੰਨੀ ਮਾਰ ਖਾ ਕੇ ਵੀ ਹੱਸ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ ਤੈਨੂੰ?”
ਵਿਦਿਆਰਥੀ, ‘‘ਸ਼ਰਮ ਕਿਹੋ ਜਿਹੀ ਸਰ! ਵਿਦਵਾਨਾਂ ਦਾ ਕਹਿਣਾ ਹੈ ਕਿ ਮੁਸੀਬਤਾਂ ਨੂੰ ਹੱਸਦੇ ਹੱਸਦੇ ਹੀ ਸਹਿਣਾ ਚਾਹੀਦਾ ਹੈ।”

Create Wallpaper for this quote
ਇੱਕ ਵਿਅਕਤੀ ਛੋਟਾ ਬੂਟ ਪਾ ਕੇ ਜਾ ਰਿਹਾ ਸੀ।
ਚੁੰਨੂ, ‘‘ਅੰਕਲ ਜੀ, ਬੂਟ ਕਿੱਥੋਂ ਲਿਆ ਹੈ।”
ਵਿਅਕਤੀ (ਚਿੜਾਉਂਦੇ ਹੋਏ), ‘‘ਦਰੱਖਤ ਤੋਂ ਤੋੜਿਆ ਹੈ।”
ਚੁੰਨੂ, ‘‘ਤੋੜਨਾ ਹੀ ਸੀ ਤਾਂ ਦੋ ਮਹੀਨੇ ਬਾਅਦ ਤੋੜਦੇ, ਕੁਝ ਵੱਡਾ ਤਾਂ ਹੋ ਜਾਂਦਾ।”

Create Wallpaper for this quote
ਮੁੰਡਾ (ਛੋਟੇ ਭਰਾ ਨੂੰ), ‘‘ਓ ਬੇਵਕੂਫ, ਪਾਗਲ ਏਂ? ਤੂੰ ਇਕੱਠੀਆਂ ਦੋ-ਦੋ ਰੋਟੀਆਂ ਕਿਉਂ ਖਾ ਰਿਹਾ ਏਂ?”
ਛੋਟਾ ਭਰਾ, ‘‘ਭਾਅ ਜੀ, ਡਾਕਟਰ ਨੇ ਡਬਲ ਰੋਟੀ ਖਾਣ ਲਈ ਕਿਹਾ ਹੈ।”

Create Wallpaper for this quote
Funny Punjabi wallpaper
ਰਾਜਾ , ‘‘ਇੱਕ ਕਾਲਾ ਬਲਬ ਦੇਣਾ।”
ਦੁਕਾਨਦਾਰ, ‘‘ਕਾਲਾ ਬਲਬ ਕਿਉਂ?”
ਰਾਜਾ , ‘‘ਦੁਪਹਿਰ ਵੇਲੇ ਸੌਣ ਲਈ ਹਨੇਰਾ ਕਰਨਾ ਹੈ।”

Create Wallpaper for this quote
Funny Punjabi wallpaper
“ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।”

Create Wallpaper for this quote

Recent Punjabi Searches