👉ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,
👉ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ..
ਲਾਲਾ ਆਹ ਕੀ ਰਖਿਆ ਈ..?
👉ਥੋੜੀ ਦੇਰ ਨੂ ਸ਼ਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ,
👉 ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
👉ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ,
👉ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
👉ਐਨੇ ਨੂੰ ਇੱਕ ਗਾਹਕ ਸਾਉਦਾ ਲੈਣ ਲਈ ਆ ਗਿਆ,
ਓਹਦੇ ਕੋਲ ਇੱਕ ਕੁੱਤਾ ਸੀ..
ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ,
👉ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁੱਤੇ ਦੇ ਸਿਰ ਚ' ਮਾਰਕੇ ਕੁੱਤਾ ਮਾਰਤਾ,
👉ਕੁੱਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ .....
👉ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ,
ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਊਂ..
ਸੋ..
.. ਊੰਗਲ ਲਾਓਣ ਵਾਲਿਆਂ ਤੋਂ ਬਚਕੇ....🙏
😂😝😝😝😝😝😝😂
View 310 |
Punjabi jokes