ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,
ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,
ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,
ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,
ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,
ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,
ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ !
Create a poster for this message
Visits: 400