*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create a poster for this message
Visits: 291
Download Our Android App