1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।

Description:Punjabi Long messages and Punjabi Stories wallpaper