ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਮੁੰਡਾ ਉਂਗਲੀ 'ਚ ਛੱਲੇ ਜਿਹਾ ਸੌਹਣੀਏ
ਚੁੰਮੇਂਗੀ ਤੂੰ ਦਿਨ ਵਿੱਚ ਬਾਰ-ਬਾਰ ਨੀ....

Create Wallpaper for this quote
ਮਾੜੇ ਕੰਮ ਕਦੇ ਨਾਂ ਕੀਤੇ ਗੁੱਡੀਆਂ ਚੜੀਆਂ ਰਹਿਣਗੀਆਂ
ਮਿਹਨਤ ਉੱਤੇ ਮਾਣ ਉਂਗਲਾਂ ਖੜੀਆਂ ਰਹਿਣਗੀਆਂ 🔫

Create Wallpaper for this quote
punjabi kudi attitude status
ਅਸੀ ਯਾਰਾਂ ਨਾਲ ਯਾਰੀਆਂ ਨਿਭਾਈਆਂ ਨੇ,
ਉਂਝ ਪੈਸੇ ਅਤੇ ਨਾਰਾਂ ਉੱਤੇ ਮਰੇ ਦੁਨੀਆਂ,
ਡੂਮਣੇ ਦੇ ਵਰਗਾ ਗਰੁੱਪ ਯਾਰਾਂ ਦਾ,
ਉਂਗਲ ਵੀ ਕਰਨੇ ਤੋਂ ਡਰੇ ਦੁਨੀਆਂ ।

Create Wallpaper for this quote
"ਵਧੀਆ ਕਥਨ ਸਿਆਣੇ ਬੰਦੇ ਲਈ ਉਂਗਲੀ ਵਿੱਚ ਪਾਈ ਹੀਰੇ ਦੀ ਅੰਗੂਠੀ ਵਾਂਗ ਹੁੰਦਾ ਹੈ,
ਅਤੇ ਮੂਰਖ ਬੰਦੇ ਲਈ ਹਥੇਲੀ ਵਿੱਚ ਫੜੇ ਹੋਏ ਪੱਥਰ ਵਾਂਗ ਹੁੰਦਾ ਹੈ I"

Create Wallpaper for this quote
Motivational Punjabi wallpaper
ਮੁੰਡਾ ਉਂਗਲੀ ਚ ਛੱਲੇ ਜਿਹਾ ਸੌਹਣੀਏ ਚੁੱਮੇਂਗੀ
ਤੂੰ ਦਿਨ ਵਿੱਚ ਬਾਰ-ਬਾਰ ਨੀ😜

Create Wallpaper for this quote
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ _😪😪.... #mom#love

Create Wallpaper for this quote
ਬੇਬੇ ਬਾਪੂ ਨੂੰ ਕਹਿੰਦੀ ਆਪਾਂ ਮੁੰਡੇ ਦਾ ਇਲਾਜ ਕਰਾ ਲਈਏ ਆ ਮੋਬੈਲ ਜੇ ਚ ਉਂਗਲਾਂ ਮਾਰ-ਮਾਰ ਕੇ ਇਕੱਲਾ ਹੱਸਦਾ ਰਹਿੰਦਾ... 😂😂

Create Wallpaper for this quote
Punjabi  Funny Punjabi wallpaper
ਮਜ਼ਬੂਤ ਹੱਥਾਂ ਵਿਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ
ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਨਿਭਾਏ ਜਾਂਦੇ ਨੇ..

Create Wallpaper for this quote
ਘੈਂਟ ਸਟੇਟਸ  wallpaper
ਸਖ਼ਤ ਹੱਥਾਂ ਵਿੱਚੋਂ ਵੀ ਛੁੱਟ ਜਾਂਦੀਆਂ ਨੇ ਉਂਗਲੀਆਂ,
ਰਿਸ਼ਤੇ ਜ਼ੋਰ ਨਾਲ ਨਹੀਂ ਤਮੀਜ਼ ਨਾਲ ਰੱਖੇ ਜਾਂਦੇ ਨੇ !!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਬਚਪਨ ਦੇ ਦਿਨ ਵੀ ਕਿੰਨੇ ਹਸੀਨ ਸੀ
ਦੋ ਉਂਗਲਾਂ ਖੋਲ ਕੇ ਆੜੀ ਟੁੱਟ ਕਹਿ ਦਿੰਦੇ ਸੀ
ਤੇ ਜਦੋਂ ਉਂਗਲਾਂ ਜੁੜ ਜਾਂਦੀਆਂ ਸੀ,ਤਾਂ ਦੋਸਤੀ ਫਿਰ ਤੋਂ ਸ਼ੁਰੂ ਹੋ ਜਾਂਦੀ ਸੀ.!!😊😊

Create Wallpaper for this quote
ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ •••••••
ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।।
DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""

Create Wallpaper for this quote
ਐਵੇਂ ਹੀ ਨਹੀਂ ਹੁੰਦੀਆਂ ਹੱਥਾਂ ਦੀਆਂ ਲਕੀਰਾਂ ਦੇ ਅੱਗੇ ਉਂਗਲਾਂ
ਰੱਬ ਨੇ ਵੀ ਕਿਸਮਤ ਤੋਂ ਪਹਿਲਾਂ ਮਿਹਨਤ ਲਿਖੀ ਹੈ।

Create Wallpaper for this quote
punjabi thoughts status
ਅਸੀ ਯਾਰਾਂ ਨਾਲ ਯਾਰੀਆਂ ਨਿਭਾਈਆਂ ਨੇ
ਉਂਝ ਪੈਸੇ ਅਤੇ ਨਾਰਾਂ ਉੱਤੇ ਮਰੇ ਦੁਨੀਆਂ
ਡੂਮਣੇ ਦੇ ਵਰਗਾ ਗਰੁੱਪ ਯਾਰਾਂ ਦਾ
ਉਂਗਲ ਵੀ ਕਰਨੇ ਤੋਂ ਡਰੇ ਦੁਨੀਆਂ


Create Wallpaper for this quote
ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ,
ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ..
Happy FATHER 'S DAY

Create Wallpaper for this quote
Father Quotes wallpaper
Father_day_quotes wallpaper
ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿਮਦਾ
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ


Create Wallpaper for this quote
ਛੁਡਾਕੇ ਉਂਗਲੀ ਬਚਪਨ ਵਿਚ
ਮਾਂ ਮੇਰੀ ਨੇ ਦੱਸਿਆ ਸੀ
ਤੂੰ ਖੁਦ ਪੈਰਾਂ ਤੇ ਤੁਰਿਆ ਕਰ
ਸਹਾਰੇ ਠੀਕ ਨਹੀਂ ਹੁੰਦੇ


Create Wallpaper for this quote
punjabi good thoughts status
thoughts punjabi vich
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਗੁੱਸਾ ਸੀ ਆਉਂਦਾ ਉਦੋਂ ਵੀ
ਪਰ ਟੌਫੀ ਤੇ ਮੰਨ ਜਾਂਦੇ ਸਾਂ
ਨਾ ਜੂਠ ਜਾਠ ਦਾ ਚੱਕਰ ਸੀ
ਜੀਹਦੇ ਨਾਲ ਮਰਜੀ ਖਾਂਦੇ ਸਾਂ
ਉਂਗਲੀ ਫੜ ਤੁਰਲਾਂ ਮੰਮੀ ਦੀ
ਜੀਅ ਕਰਦਾ ਫੇਰ ਸਿਖਾਵੇ
ਮੈਂ ਵੇਚ ਜਵਾਨੀ ਲੈ ਆਵਾਂ
ਜੇ ਬਚਪਨ ਮੁੱਲ ਮਿਲ ਜਾਵੇ…

Create Wallpaper for this quote
ਨਖਰੇ ਤਾਂ ਸਿਰਫ਼ ਮੰਮੀ ਪਾਪਾ ਉਠੋਦੇ ਨੇ ਦੁਨੀਆਂ ਵਾਲੇ ਤਾਂ ਉਂਗਲੀ ਉਠੋਦੇ ਨੇ

Create Wallpaper for this quote
ਬਹੁਤਾ ਵਾਕਿਫ਼ ਨਹੀਂ ਹਾਂ
ਮੈਨੂੰ ਰੌਣਕ ਵੱਲ ਲੈ ਚੱਲ
ਮੇਰੀ ਫੜ੍ਹ ਉਂਗਲ ਤੇ
ਮੈਨੂੰ ਮੁਹੱਬਤ ਵੱਲ ਲੈ ਚੱਲ


Create Wallpaper for this quote
👉ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,
👉ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ..
ਲਾਲਾ ਆਹ ਕੀ ਰਖਿਆ ਈ..?
👉ਥੋੜੀ ਦੇਰ ਨੂ ਸ਼ਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ,
👉 ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
👉ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ,
👉ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
👉ਐਨੇ ਨੂੰ ਇੱਕ ਗਾਹਕ ਸਾਉਦਾ ਲੈਣ ਲਈ ਆ ਗਿਆ,
ਓਹਦੇ ਕੋਲ ਇੱਕ ਕੁੱਤਾ ਸੀ..
ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ,
👉ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁੱਤੇ ਦੇ ਸਿਰ ਚ' ਮਾਰਕੇ ਕੁੱਤਾ ਮਾਰਤਾ,
👉ਕੁੱਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ .....
👉ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ,
ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਊਂ..
ਸੋ..
.. ਊੰਗਲ ਲਾਓਣ ਵਾਲਿਆਂ ਤੋਂ ਬਚਕੇ....🙏
😂😝😝😝😝😝😝😂

Create Wallpaper for this quote
punjabi jokes chutkule

Recent Punjabi Searches