ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 35 status
ContentWallpapers
ਮੇਹਨਤ ਨਾਲ ਪੂਰੀ ਪੈਣੀ ਨੀਂ, ਤੇਰੇ ਲਇ ਰੋਟੀ ਰਹਿਣੀ ਨੀਂ,
ਇਹ ਕੰਧ ਗਰੀਬੀ ਢਹਿਣੀ ਨੀਂ, ਜਿੰਨਾਂ ਵੀ ਮਰ ਮਰ ਟੁੱਟੀ ਜਾ,
ਇਹ ਦੁਨੀਆਂ ਹੋਗੀ ਲੁੱਟਣ ਦੇ ਵਿੱਚ, ਤੂੰ ਵੀ ਰਲ ਕੇ ਲੁੱਟੀ ਜਾ..

Create Wallpaper for this quote
ਲੋਕ ਪਤਾ ਨੀ 4-5 ਘੰਟੇ ਸੌ ਕੇ ਕਿਵੇ Fresh-feel ਕਰ ਲੈਦੇ,
ਮੈ 9-10 ਘੰਟੇ ਸੌ ਕੇ ਵੀ ਸਵੇਰੇ ਭੂਤਾਂ ਵਾਂਗੂੰ ਕੰਧਾਂ 'ਚ ਵੱਜਦਾ ਰਹਿਣਾ..!

Create Wallpaper for this quote
Funny Punjabi wallpaper
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ,
ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!

Create Wallpaper for this quote
Punjabi  Motivational Punjabi wallpaper
ਜੇਕਰ ਤੁਹਾਨੂੰ ਮੇਰਾ ਕੋਈ Status ਜਾ Msg ਬੁਰਾ ਲੱਗੇ.. ਤਾ ਤੁਹਨੂੰ ਪੂਰਾ ਹੱਕ ਹੈ ਕਿ .. ??.. ਤੁਸੀ ਅਾਪਣੇ phone ਨੂੰ ਜੋਰ ਨਾਲ ਕੰਧ ਵਿੱਚ ਮਾਰੋ.. ਕਿਉਕੀ ਤੁਹਾਡੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ..😁😁😂😂😃

Create Wallpaper for this quote
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕੱਲ ਐਨੇ ਦਿਲਚਸਪ ਹਨ, ਕਿ ਹਰ ਇੱਟ ਸੋਚਦੀ ਹੈ ਕੰਧ ਮੇਰੇ ਤੇ ਟਿਕੀ ਹੈ..

Create Wallpaper for this quote
punjabi shayari breakup
punjabi shayari dp download
ਜੇਲ ਦੀਆਂ ਕੰਧਾਂ ਨਾਲੋ ਉੱਚੇ ਹੋਸਲੇ
ਨਾ ਡਰ ਮੋਤ ਦਾ ਨਾ ਅਸੀ ਰੱਖੇ ਖੋੋਫਲੇ

Create Wallpaper for this quote
ਨੀ ਤੂੰ ਕਦੇ ਨਾ ਗੁਆਂਢਣੇ ਆਈ :
ਨੀ ਧੂੰਆਂ ਆਵੇ ਕੰਧ ਟੱਪ ਕੇ

Create Wallpaper for this quote
ਚੰਗਾ ਇਨਸਾਨ ਆਪਣੀ ਜੁਬਾਨ ਤੋਂ ਜਾਣਿਆਂ ਜਾਂਦਾ ਹੈ,
ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ਉੱਪਰ ਵੀ ਲਿਖੀਆਂ ਹੁੰਦੀਆਂ ਨੇ..✍️

Create Wallpaper for this quote
Punjabi ਸਿਆਣਪ ਦੀਆਂ ਗੱਲਾਂ  wallpaper
ਕੰਧਾ ਉੱਤੇ ਲੀਕਾ ਉਹ ਉਲੀਕ ਦੀ ਹੋਣੀ,
ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ,
ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕ ਦੀ ਹੋਣੀ ।

Create Wallpaper for this quote
maa punjabi song status download
ਨੀ ਮਿਤਰਾਂ ਦੀ ਆਵਾਜ ਗੌਰੀਐ
. ਖਾਲੀ🙄 ਕੰਧਾ ਵਿਚ ਵਜ ਵਜ ਮੁੜ ਦੀ
ਨੀ ਤੂੰ ਤਾਂ ਹੁਣ ਕੀ ਮੁੜਨਾ??

Create Wallpaper for this quote
ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,
ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,

Create Wallpaper for this quote
ਇੱਕ ਵਾਰ ਲੰਘਿਆਂ ਵੇਲਾ ਮੁੜ ਕੇ ਹੱਥ ਆਉਣਾ ਨਹੀਂ
ਕੋਸ਼ਿਸ਼ ਕਰਿਆ ਕਰੋ ਪੱਕੀਆਂ ਕੰਧਾਂ ਚ'
ਕਿੱਲ ਇੱਕ ਵਾਰ ਹੀ ਠੋਕਣ ਦੀ !!

Create Wallpaper for this quote
ਇੱਕ ਵਧੀਆਂ ਇਨਸਾਨ ਆਪਣੀ ਜ਼ੁਬਾਨ ਤੋਂ ਪਛਾਣਿਆਂ ਜਾਂਦਾ ਹੈ,
ਨਹੀਂ ਤਾਂ ਵਧੀਆਂ ਗੱਲਾਂ ਤਾਂ ਕੰਧਾਂ 'ਤੇ ਵੀ ਲਿਖੀਆਂ ਹੁੰਦੀਆਂ ਹਨ ।

Create Wallpaper for this quote
 knowledge punjabi
 sianian gallan
ਜੇਲ਼ ਦੀਆਂ ਕੰਧਾਂ ਨਾਲ਼ੋਂ ਉੱਚੇ ਹੋਂਸਲੇ
ਨਾ ਡਰ ਮੌਤ ਦਾ ਨਾ ਯਾਰ ਰੱਖੇ ਖੋਖਲੇ...

Create Wallpaper for this quote
ਜਾਂਦਾ online ਸਾਨੂੰ ਤੇ ਪਸੰਦ ਨਾ :
ਸਾਡਾ ਦਿਲ ਆ ਕੋਈ ਚੀਨ ਵਾਲੀ ਕੰਧ ਨਾ
ਬਸ ਯਾਰਾਂ ਦੇ ਸਿਰਾਂ ਤੇ ਮੌਜਾਂ ਮਾਣਦੇ :
ਨੀ ਸਾਨੂੰ ਇਹਨਾਂ ਵਿੱਚ ਰਹਿਣਾ ਹੀ ਪਸੰਦ ਆ

Create Wallpaper for this quote
ਟੱਪਜਾਂ ਗੇ ਚੀਨ ਵਾਲੀ ਕੰਧ ਸੋਹਣੀਏ ਪਰਖ ਨਾਂ ਹੌਂਸਲੇ ਬੁਲੰਦ ਸੋਹਣੀਏ .

Create Wallpaper for this quote
ਦੁਕਾਨਦਾਰ - ਕਿੱਦਾਂ ਦਾ ਸੂਟ ਦਿਖਾਵਾ ਮੈਡਮ ??
ਔਰਤ - ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ
ਮਰ ਜਾਵੇ ਏਦਾਂ ਦਾ...

Create Wallpaper for this quote
Punjabi  Funny Punjabi wallpaper
ਕੰਧਾ ਕੋਠੇ ਕੱਚੇ ਸੀ ਤੇ ਲੋਕ ਵੀ ਕਿਰਤੀ ਬਾਹਲੇ ਸੀ
ਮੈਂ ਸੁਣਿਆਂ ਮੂੰਹੋਂ ਕਈਆਂ ਦੇ ਕਿ ਉਹ ਸਮੇਂ ਨਜ਼ਾਰੇ ਵਾਲੇ ਸੀ

Create Wallpaper for this quote
ਪੰਜਾਬੀ  ਸੱਭਿਆਚਾਰ wallpaper
ਕੰਮ ਨੀ ਮੁਕਣੇ, ਜਿੰਦ ਮੁੱਕ ਜਾਣੀ, ਆਉਣ ਦਾ ਲਾਰਾ ਲੈ ਕੇ ਤੁਰ ਗਏ
ਕੱਚੇ ਘਰ ਦੀਆਂ ਕੰਧਾਂ ਵਾਂਗੂ, ਸਾਡੇ ਤਾਂ ਅਰਮਾਨ ਜੇ ਖੁਰ ਗਏ .

Create Wallpaper for this quote
ਸਾਡੇ ਕੰਧਾ ਕੋਲੇ ਡੱਹੇ ਨੇ ਤੇਨੂੰ ਕਿਵੇਂ ਖੜ੍ਹੇ ਕਰ ਮਹਿਲ-ਮੁਨਾਰੇ ਦੇਵਾਂ,
ਤੇਨੂੰ ਊਮਰਾਂ ਲਈ ਪਿਆਰ ਮੈਂ ਦੇ ਸਕਦਾ, ਜਾਂ ਝੋਲੀ ਪਾ ਤੇਰੇ ਚਾਅ ਕੁਆਰੇ ਦੇਵਾਂ...

Create Wallpaper for this quote
ਇੱਕ ਮੁੰਡਾ ਕਾਲਜ ਦੇ ਟਾਇਲੇਟ ਵਿੱਚ ਗਿਆ ,
ਅੰਦਰ ਟਾਇਲੇਟ ਸੀਟ ਉੱਤੇ ਬੈਠਾ ਤਾਂ ਵੇਖਿਆ
ਸਾਹਮਣੇ ਕੰਧ ਉੱਤੇ ਲਿਖਿਆ ਹੋਇਆ ਸੀ –
ਇੰਨਾ ਜ਼ੋਰ ਜੇਕਰ ਪੜਾਈ ਵਿੱਚ ਲਗਾਉਂਦਾ
ਤਾਂ ਅੱਜ ਕਿਸੇ ਚੰਗੀ ਸੀਟ ਉੱਤੇ ਬੈਠਾ ਹੁੰਦਾ !!!

Create Wallpaper for this quote
ਪੀੜਾਂ ਵਿਚੋਂ ਪੀੜ ਅਨੋਖੀ, ਜੀਹਦਾ ਨਾਮ ਗਰੀਬੀ
ਔਖੇ ਵੇਲੇ ਕੰਧ ਕਰ ਲੈਂਦੇ, ਰਿਸ਼ਤੇਦਾਰ ਕਰੀਬੀ

Create Wallpaper for this quote
punjabi shayari on suit
ਬਿਹਤਰੀਨ ਇਨਸਾਨ ਆਪਣੀ ਮਿੱਠੀ ਜੁਬਾਨ ਕਾਰਨ ਹੀ ਜਾਣਿਆ ਜਾਂਦਾ ਹੈ
ਨਹੀ ਤਾਂ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਹਨ


Create Wallpaper for this quote
ਦੋ ਕੁੱਪੀਅਾਂ ਨੇ ਤੇਲ ਦੀਅਾਂ..
ਸੱਜਣਾਂ ਨੂੰ ਕਿਵੇਂ ਮਿਲੀਏ ਕੰਧਾਂ ੳੁੱਚੀਅਾਂ ਨੇ ਜੇਲ ਦੀਅਾਂ

Create Wallpaper for this quote
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !


Create Wallpaper for this quote
ਜਿੰਦਗੀ ਚ ਕਦੇ ਵੀ ਕਿਸੇ ਨੂੰ ਬੇਕਾਰ ਨਾ ਸਮਝੋ
ਕੰਧ ਤੇ ਟੰਗੀ ਖਰਾਬ ਘੜੀ ਵੀ ਦਿਨ ਵਿੱਚ ਦੋ ਵਾਰ time ਸਹੀ ਦੱਸਦੀ ਹੈ


Create Wallpaper for this quote
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਰਾਤ ਨੂੰ ਰੋਵੇ ਉਹ ਕੰਧਾਂ ਨਾਲ ਲੱਗ ਕੇ
ਸਾਰਾ ਦਿਨ ਲੋਕਾਂ ਚ ਜੋ ਹੱਸਦਾ ਦਿਸੇ


Create Wallpaper for this quote
Sad Punjabi wallpaper
ਇਕ ਵਾਰ ਮਰਾਸੀ ਜੱਟ ਦਾ ਕਮਰਾ ਬਣਾਉਣ ਲੱਗ ਜਾਂਦਾ. ਤਿੰਨ ਕੰਧਾਂ ਠੀਕ ਬਣਾ ਦਿੰਦਾ ..? . . . . . ਪਰ ਚੌਥੀ ਕੰਧ ਉਪਰੋਂ ਬਾਹਰ ਨੂੰ ਨਿਕਲ ਜਾਂਦੀ ਆ. ਜਦੋਂ ਛੱਤ ਪਾਉਣ ਲਈ ਗਾਡਰ ਰਖਣ ਲਗਦਾ ਤਾਂ ਗਾਡਰ ਛੋਟਾ ਰਹਿ ਜਾਂਦਾ.. . ਜੱਟ ਥਲਿਓਂ ਕਹਿੰਦਾ,'' ਓਏ, ਇਹ ਕੀ ਹੋਇਆ..??'' . . . . . . . ਮਰਾਸੀ ਕਹਿੰਦਾ,'' ਵਧਾਈ ਹੋਵੇ ਸਰਦਾਰਾ, ਉਪਰੋਂ ਤੇਰੀ ਜਗਾ ਵਧ ਗਈ ਆ.

Create Wallpaper for this quote
ਚੰਗਾ ਇਨਸਾਨ ਆਪਣੀ ਜੁਬਾਨ ਤੋਂ ਹੀ ਜਾਣਿਆ ਜਾਂਦਾ ਹੈ, ਵਰਨਾ ਚੰਗੀਆ ਗਲਾਂ ਤਾ ਕੰਧਾਂ ਉਪਰ ਵੀ ਲਿਖੀਆਂ ਹੁੰਦੀਆਂ ਨੇ...

Create Wallpaper for this quote
ਟੇਢੀ ਪੱਗ ਦਿਆ ਪੇਚਾ ਚੋ ,
ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ ,,
ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ ,,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ ....!!

Create Wallpaper for this quote
ਮਹਿਲਾਂ ਨਾਲ ਲਾ ਲਈ ਸੀ ਕੱਚੀਆਂ ਕੰਧਾਂ ਨੇ
ਅੱਧਮੋਏ ਕਰਤੇ ਇਸ਼ਕੇ ਦਿਆਂ ਡੰਗਾ ਨੇ


Create Wallpaper for this quote
ਧਰਤੀ ਤੇ ਆਉਣ ਦੀਆ ਮੁਬਾਰਕਾਂ
ਰੱਬ ਤੇਰੀ ਉਮਰ ਊਠ ਵਾਗੂੰ ਲੰਬੀ ਕਰੇ
ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ
ਈ ਕੰਧਾ ਚ ਵੱਜਦਾ ਫਿਰੇ

Create Wallpaper for this quote
ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

Create Wallpaper for this quote
👉ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,
👉ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ..
ਲਾਲਾ ਆਹ ਕੀ ਰਖਿਆ ਈ..?
👉ਥੋੜੀ ਦੇਰ ਨੂ ਸ਼ਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ,
👉 ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
👉ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ,
👉ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
👉ਐਨੇ ਨੂੰ ਇੱਕ ਗਾਹਕ ਸਾਉਦਾ ਲੈਣ ਲਈ ਆ ਗਿਆ,
ਓਹਦੇ ਕੋਲ ਇੱਕ ਕੁੱਤਾ ਸੀ..
ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ,
👉ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁੱਤੇ ਦੇ ਸਿਰ ਚ' ਮਾਰਕੇ ਕੁੱਤਾ ਮਾਰਤਾ,
👉ਕੁੱਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ .....
👉ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ,
ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਊਂ..
ਸੋ..
.. ਊੰਗਲ ਲਾਓਣ ਵਾਲਿਆਂ ਤੋਂ ਬਚਕੇ....🙏
😂😝😝😝😝😝😝😂

Create Wallpaper for this quote
punjabi jokes chutkule

Recent Punjabi Searches