ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
ਅਗਰ ਕਿਸਮਤ ਅਜਮਾਂਦੇ ਥੱਕ ਗਏ ਹੋ ਤਾ ਕਦੇ ਖੁਦ ਨੂੰ ਅਜਮਾ ਕੇ ਦੇਖੋ ਨਤੀਜੇ ਵਧੀਆ ਹੋਣ ਗਏ.. 🙏

Create Wallpaper for this quote
ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ । ਖੋਹਲ ਕੇ ਵੇਖਿਆ ।
ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "

Create Wallpaper for this quote
ਚਿੱਟੇ ਦੇ ਨਤੀਜੇ ਤਾਂ ਮਾੜੇ ਹੀ ਹੁੰਦੇ ਆ
ਗੱਲ ਨਸ਼ੇ ਦੀ ਹੋਵੇ ਭਾਵੇਂ ਰੰਗ ਦੀ


Create Wallpaper for this quote
 elder thoughts punjabi
ਮਿਹਨਤ ਬੇਸਬਰੀ ਨਾਲ ਕਰੋ
ਪਰ ਨਤੀਜੇ ਦੇਖਣ ਲਈ ਸਬਰ ਕਰੋ ✔

Create Wallpaper for this quote
ਮਿਹਨਤ ਬੇਸਬਰੀ ਨਾਲ ਕਰੋ
ਪਰ ਨਤੀਜੇ ਦੇਖਣ ਲਈ ਸਬਰ ਕਰੋ

Create Wallpaper for this quote

Recent Punjabi Searches