ਜਿਹਨਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ ਬਾਜ਼ੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ
ਤੋੜ ਟਾਹਣੀ ਨਾਲੋਂ ਭੁੰਜੇ ਸੁਟੋ ਭਾਵੇਂ ਪਰ ਮਹਿਕਣੋਂ ਫਿਰ ਵੀ ਨਹੀਂ ਫੁੱਲ ਜਾਂਦੇ
ਸੇਵਾ ਦੇਸ਼ ਤੇ ਕੌਮ ਦੀ ਕਰਨ ਦੇ ਲਈ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ
ਜਦ ਭਗਤ ਸਿੰਘ ਵਰਗੇ ਜਾਨਾਂ ਵਾਰਦੇ ਨੇ ਝੰਡੇ ਉਦੋਂ ਆਜ਼ਾਦੀ ਦੇ ਝੁੱਲ ਜਾਂਦੇ
Create Wallpaper for this quote
|
|