ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ, ਉਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ ਬੜੇ ਨੇ..।
ਮੇਰੀਆਂ ਸੋਚਾਂ ਨੇ ਖੁਦਕਸ਼ੀ ਕਰ ਲਈ..! ਚੰਦ ਰਿਸ਼ਤਿਆਂ ਨੂੰ ਜ਼ਿੰਦਗੀ ਦੇਣ ਲਈ.. !
ਜਿਹੜੇ ਸੋਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ … ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ.. ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ . ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ
ਤੂੰ ਹੀ ਸੀ ਤੂੰ ਹੀ ਏ ਤੂੰ ਹੀ ਰਹੇਂਗੀ
ਗੱਲ ਤਾਂ ਸਾਰੀ 👥 ਜਜ਼ਬਾਤਾਂ ਦੀ ਅਾ, ਕੲੀ ਵਾਰੀ ਪਿਅਾਰ 👪 ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ
ਜੀਣਾ ਮਰਨਾ ਹੋਵੇ ਨਾਲ ਤੇਰੇ , ਕੋਈ ਸਾਹ ਨਾ ਤੇਰੇ ਤੋਂ ਵੱਖ ਹੋਵੇ , ਤੈਨੂੰ ਜਿੰਦਗੀ ਆਪਣੀ ਆਖ ਸਕਾਂ , ਬਸ ਏਨਾ ਕੁ ਤੇਰੇ ਤੇ ਹੱਕ ਹੋਵੇ
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....ਪਿਓ ਦੇ ਸਿਰ ਤੇ ਰਾਜ
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ
ਕੋਈ ਮੌੜ ਲਿਆਵੋ ਨੀਂ ਯਾਰ ਮੇਰਾ ਛੱਡ ਗਿਆ
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ, ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ
ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.
ਇਸ਼ਕ ਨਿਮਾਣਾ ਰਾਹ ਤੱਕਦਾ, ਹੁਸਨ ਹਮੇਸ਼ਾ ਆਕੜ ਰੱਖਦਾ .
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ , ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |
ਮੇਰੇ ਹੱਥਾਂ 'ਚ ਜਦੋਂ ਤੇਰਾ ਹੱਥ ਆ ਜਾਵੇਗਾ , ਉਮਰ ਭਰ ਦਾ ਸਫ਼ਰ ਦੋ ਪਲ ' ਚ ਕਟ ਜਾਵੇਗਾ |
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ , ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ |
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ , ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ , ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ
ਉਹ ਪਾਗਲ ਕਰ ਗਈ ,ਇਕ ਵਾਰ ਦੇਖ ਕੇ , ਮੈਂ ਕੁਛ ਨਾ ਕਰ ਪਾਇਆ ,ਹਰ ਬਾਰ ਦੇਖਕੇ
ਮਾਲੀ ਨੂ ਖੁਸ਼ੀ ਹੁੰਦੀ ਹੈਂ ,ਫੁੱਲਾਂ ਦੇ ਖਿਲਣ ਨਾਲ , ਪਰ ਸਾਨੂੰ ਖੁਸ਼ੀ ਹੁੰਦੀ ਹੈਂ ,ਤੇਰੇ ਮਿਲਣ ਨਾਲ
ਜ਼ਿੰਦਗੀ ਬਹੁਤ ਸੋਹਣੀ ਹੈ...ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ
ਉੱਪਰ ਵਾਲਾ ਵੀ ਆਸ਼ਿਕ ਹੈ ਸਾਡਾ, ਤਾਂ ਹੀ ਤਾਂ ਕਿਸੇ ਦਾ ਹੋਣ ਨਹੀਂ ਦਿੰਦਾ
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
ਪਿਆਰ ਤਾਂ ਦਿਲੋ ਹੁੰਦਾ, ਦਿਮਾਗ ਤੋਂ ਤਾ ਚਲਾਕੀਆਂ ਹੁੰਦੀਆਂ।
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
ਕਈ ਵਾਰ ਦਰੱਖਤਾਂ ਵਰਗਾ ਜੇਰਾ ਕਰਨਾ ਪੈਂਦਾ ਏ , ਜੋ ਕੁਲਹਾੜੇ ਨੂੰ ਵੀ ਦਸਤਾ ਦਿੰਦੇ ਨੇ।.
ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ।
ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ|| ਉਹਨਾਂ ਦਾਗਾ ਤੋਂ ਪਰੇ ਇਨਸਾਨ ਦੀ ਸੁੰਦਰਤਾ ਵੇਖ ਲੈਣਾ ਹੀ ਪਿਆਰ ਹੈ,ਮੋਹੱਬਤ ਹੈ ||
ਬੁਰਾ ਨਹੀਂ ਮਨਾਈ ਦਾ ਬੁਰੇ ਵਕਤ ਦਾ, ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ....
ਕਾਫ਼ੀ ਵਜਨ ਵਾਲਾ ਸ਼ਬਦ ਏ 'ਮਤਲਬ', ਤਾਹੀ ਤਾ ਇਕ ਵਾਰ ਨਿਕਲ ਜਾਣ ਤੋਂ ਬਾਅਦ ਰਿਸ਼ਤੇ ਹਲਕੇ ਹੋ ਜਾਂਦੇ ਨੇ
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ..
ਅਕਲਮੰਦ ਵਿਅਕਤੀ ਹਰ ਛੋਟੀ ਗ਼ਲਤੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਇਨਸਾਨ ਪਹਾੜਾਂ ਤੋਂ ਨਹੀਂ ਪੱਥਰਾਂ ਤੋਂ ਵਧੇਰੇ ਠੋਕਰਾਂ ਖਾਂਦਾ ਹੈ ।
ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ....💔💔
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ.....
ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ
ਸੋਚਿਆ ਕੁੱਝ ਨਹੀਂ ਹੁੰਦਾ ਕੰਮ ਕਰਿਆ ਹੁੰਦੇ ਨੇ |
ਦਿਲ ਪੈਸੇ ਨਾਲ ਨਹੀਂ ਪਿਆਰ ਨਾਲ ਜਿਤੇ ਜਾਂਦੇ ਨੇ
ਡਿਗਦੇ ਉਹੀ ਦਰੱਖਤ ਹਨ , ਜਿਨ੍ਹਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹੋਣ ਪਰ ਦੋਸ਼ ਮੀਂਹ - ਹਨ੍ਹੇਰੀ 'ਤੇ ਲੱਗ ਜਾਂਦਾ ਹੈ