ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ , ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ.
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
ਦੋਨਾਂ ਵਿਚ ਕੋਈ ਖਾਸ ਫਰਕ ਨਹੀਂ ਇਕ ਰੱਬ ਤੇ ਦੂਜਾ ਤੂੰ ਏਂ ਰਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ ਤੇ ਉਹ ਵਜ੍ਹਾ ਤੂੰ ਏਂ।
ਜਦ ਮਿਲ ਕੇ ਬੈਠਾਂਗੇ ਤੇ ਗੱਲਾਂ ਬਹੁਤ ਕਰਨੀਆਂ ਨੇ ਲਾਉਣਾ ਗਲ ਦੇ ਨਾਲ ਤੈਨੂੰ ਅੱਖਾਂ ਫੇਰ ਭਰਨੀਆਂ ਨੇ।
ਗੱਲ ਇਹ ਨਹੀਂ ਕਿ ਤੇਰੇ ਬਿਨਾ ਰਹਿ ਨਹੀਂ ਸਕਦੇ ਗੱਲ ਇਹ ਆ ਕੇ ਤੇਰੇ ਬਿਨਾ ਰਹਿਣਾ ਨਹੀਂ ਚਾਹੁੰਦੇ।
ਅੱਜ ਵੀ ਕਰਦਾ ਯਾਦ ਬੜਾ ਤੈਨੂੰ ਇਕੱਲਾ ਬਹਿ ਕੇ ਰਾਤਾਂ ਨੂੰ ਖੇਡ ਕੇ ਦਿਲ ਨਾਲ ਤੁਰ ਗਈ ਤੂੰ ਨਾ ਸਮਝ ਸਕੀ ਜਜ਼ਬਾਤਾਂ ਨੂੰ।
ਪਿਆਰ ਤਾ ਯਾਰੋ ਪੂਜਾ ਰੱਬ ਦੀ ਇਹ ਹੁੰਦਾ ਕੋਈ ਖੇਲ ਨਹੀਂ , ਇਹ ਲੇਖ ਧੁਰੋਂ ਲਿਖੇ ਜਾਂਦੇ ਨੇ ਬਿਨਾ ਨਸੀਬਾਂ ਦੇ ਹੁੰਦਾ ਮੇਲ ਨਹੀਂ।
ਤੈਨੂੰ ਵੇਖਣ ਨੂੰ ਦਿਲ ਕਰਦਾ ਆ ਦਿਨ ਕਢੀਏ ਨਾਲ ਤਰੀਕਾਂ ਦੇ ਤੂੰ ਆਵੇ ਤੇ ਗਲ ਨਾਲ ਲਾ ਲਈਏ ਜਾਨ ਸੁੱਕੀ ਜਾਵੇ ਵਿਚ ਉਡੀਕਾਂ ਦੇ।
ਅੱਖਾਂ ਵਿਚ ਹੰਜੂ ਵੀ ਨਹੀਂ ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀਂ ਹੁਣ ਤੇਰੇ ਕੁਛ ਵੀ ਨਹੀਂ।
ਦਿਲਾ ਤੈਨੂੰ ਆਖਿਆ ਸੀ ਤੇਰਾ ਕਿਸੇ ਨਹੀ ਹੋਣਾ। ਜਿਸ ਰਸਤੇ ਪੈ ਗਿਆ ਤੂੰ ਮੁੜਕੇ ਆ ਨਹੀ ਹੋਣਾ। ਰੋ ਲੈ ਦਿਲਾ ਤੂੰ ਕਿਸੇ ਲਈ ਸੁਖਪਾਲ ਮਰ ਗਿਆ ਤਾ ਤੈਨੂੰ ਕਿਸੇ ਨਹੀ ਰੋਣਾ।
ਕੋਈ ਤੋੜਦਾ ਤੇ ਕੋਈ ਟੁੱਟਦਾ ਆ, ਕੋਈ ਲੁੱਟਿਆ ਜਾਦਾ ਤੇ ਕੋਈ ਲੁੱਟਦਾ ਆ, ਦੀਵੇ ਦੀ ਲੋਅ ਵੀ ਘੱਟਦੀ ਜਾਦੀ ਜਿਵੇ-ਜਿਵੇ ਤੇਲ ਮੁੱਕਦਾ ਆ, ਕੋਈ ਕਿਸੇ ਦੀ ਜਿੰਦਗੀ ਦੀ ਦੁਆ ਕਰਦਾ ਕੋਈ ਕਿਸੇ ਦੀ ਮੌਤ ਦੀਆ ਸੁੱਖਾਂ ਸੁੱਖਦਾ ਆ।
ਦਿਲ ਮੇਰੇ ਨਾਲ ਖੇਡਦਾ ਰਿਹਾ, ਮੈ ਖਿਡੌਣਾ ਬਣਿਆ ਰਿਹਾ, ਜਦ ਜੀਅ ਭਰਿਆ ਠੋਕਰ ਮਾਰ ਕੇ ਤੁਰ ਗਿਆ, ਮਿੱਟੀ ਦਾ ਖਿਡੌਣਾ ਸੀ ਮੈ ਅੰਦਰ ਤੱਕ ਟੁੱਟ ਗਿਆ, ਗਿਲਾ ਨਹੀ ਕੋਈ ਮੈਨੂੰ ਸਮਝ ਨਹੀ ਸਕਿਆ ਉਹ, ਦੁੱਖ ਹੈ ਮੇਰੇ ਯਜ਼ਾਬਾਤਾ ਨਾਲ ਵੀ ਖੇਡ ਗਿਆ ਉਹ ।
ਜਿੰਦਗੀ ਛਤਰੰਜ ਏ ਮਿੱਤਰਾ ਏਥੇ ਇਕ ਵਾਰ ਹਰ ਕੋਈ ਹਾਰਦਾ ਏ, ਕੋਈ ਤੱਪਦੀ ਅੱਗ ਵਿੱਚ ਖੁਦ ਨੂੰ ਸਾੜ ਰਿਹਾ ਪਿਆ ਕਿਸੇ ਦੇ ਸੀਨੇ ਠਾਰਦਾ ਏ, ਗਲਤੀ ਕਰ ਬੈਠੇ ਦਿਲੋ ਪਿਆਰ ਕੀਤਾ ,ਪਿਆਰ ਬਦਲੇ ਸਿਲਾ ਮਿਲਿਆ ਵਪਾਰ ਦਾ ਏ।
ਭਾਵੇ ਸਾਡੇ ਦਿਲ ਨੇ ਸੀ ਲੱਖ ਸਾਨੂੰ ਰੋਕਿਆ , ਤਾਂ ਵੀ ਅਸੀਂ ਤੇਰੇ ਬਾਰੇ ਕਿੰਨਾ ਕੁਝ ਸੋਚਿਆ।
ਅਸੀਂ ਤਾ ਦੋ ਚੀਜਾਂ ਤੋਂ ਹਮੇਸ਼ਾ ਡਰਦੇ ਹਾਂ, ਇਕ ਤੇਰੇ ਰੋਣ ਤੋਂ ਤੇ ਦੂਜਾ ਤੈਨੂੰ ਖੋਣ ਤੋਂ।
ਤੈਨੂੰ ਪਾ ਕੇ ਅਸੀਂ ਖੋਣਾ ਨੀ ਚਾਹੁੰਦੇ, ਤੇਰੀ ਉਡੀਕ ਵਿਚ ਅਸੀਂ ਰੋਣਾ ਨੀ ਚਾਹੁੰਦੇ , ਤੂੰ ਸਾਡਾ ਹੀ ਰਹੀ ਸੱਜਣਾ, ਅਸੀਂ ਵੀ ਕਿਸੇ ਹੋਰ ਦੇ ਹੋਣਾ ਨੀ ਚਾਹੁੰਦੇ l
ਮੁਖੜਾ ਨਾ ਮੋੜੀ ਸੱਜਣਾ ਸਾਡੀ, ਜ਼ੋਰ ਕੋਈ ਨਾ , ਕਦੇ ਛੱਡ ਕੇ ਨਾ ਜਾਵੀ,ਸਾਡਾ ਹੋਰ ਕੋਈ ਨਾ।
ਪਤਾ ਨੀ ਮੇਰਾ ਹੱਕ ਹੈ ਜਾ ਨਹੀਂ , ਪਰ ਤੇਰੀ ਪ੍ਰਵਾਹ ਕਰਨਾ ਮੈਨੂੰ ਚੰਗਾ ਲੱਗਦਾ।
ਜ਼ਿੰਦਗੀ ਵਿਚ ਦੋ ਗੱਲਾਂ ਬੜੀ ਤਕਲੀਫ ਦਿੰਦਿਆਂ ਨੇ , ਜਿਸ ਨਾਲ ਪਿਆਰ ਨਹੀਂ ਉਸ ਨਾਲ ਜ਼ਿੰਦਗੀ ਲੰਘਾਉਣੀ , ਜਿਸ ਨਾਲ ਪਿਆਰ ਹੋਵੇ ਉਸਦੇ ਬਗੈਰ ਸਾਰੀ ਜ਼ਿੰਦਗੀ ਰਹਿਣਾ।
ਜਦ ਮਿਲ ਕੇ ਬੈਠਾਂਗੇ ਤਾ ਗੱਲਾਂ ਬਹੁਤ ਕਰਨੀਆਂ ਨੇ , ਲਾਉਣਾ ਗਲ ਦੇ ਨਾਲ ਤੈਨੂੰ ,ਅੱਖਾਂ ਫੇਰ ਭਰਨੀਆਂ ਨੇ।
ਕਾਲੇ ਰੰਗ ਦਾ ਗੁਲਾਬ ਕੋਈ ਨਾ , ਦੁਨੀਆਂ ਤੇ ਲੱਖ ਸੋਹਣੀਆਂ , ਤੁਹਾਡੀ ਭਾਬੀ ਦਾ ਜਵਾਬ ਕੋਈ ਨਾ।
ਬਹੁਤ ਅੰਦਰ ਤਕ ਤਬਾਹੀ ਮਚਾਉਂਦੇ ਹਨ ਉਹ ਹੰਜੂ , ਜੋ ਪਲਕਾਂ ਤੋਂ ਬਾਹਰ ਨਹੀਂ ਆ ਪਾਉਂਦੇ।
ਰੱਖ ਰੱਬ ਤੇ ਜ਼ਕੀਨ ,ਉਹ ਦੂਰੀਆਂ ਮਿਟਾਉਗਾ , ਤੇਰੇ ਨਾਮ ਪਿੱਛੇ ਮੇਰਾ Surname ਆਊਗਾ।
ਮੈ ਸਭ ਕੁਝ ਪਾਇਆ ,ਬਸ ਤੈਨੂੰ ਪਾਉਣਾ ਬਾਕੀ ਏ , ਵੈਸੇ ਤਾ ਸਾਡੇ ਘਰ ਸਭ ਕੁਝ ਹੈ ਮਿੱਠੀਏ, ਬਸ ਤੇਰਾ ਆਉਣਾ ਬਾਕੀ ਏ।
ਪਿਆਰ ਚ ਵੀ ਲੋਕੀ ਕਮਾਲ ਕਰਦੇ ਨੇ , ਕਿਸੇ ਦਾ ਦਿਲ ਤੋੜ ਦਿੰਦੇ ਨੇ ਕਿਸੇ ਨਾਲ ਦਿਲ ਜੋੜਨ ਚ।
ਹੁਣ ਕਿ ਗੱਲ ਦੱਸਾਂ,ਮੈ ਤੈਨੂੰ ਆਪਣੇ ਦਿਲ ਦੀ , ਮੇਰੀ ਤਾ ਨਬਜ ਵੀ ਨਹੀਂ ਤੇਰੇ ਬਾਜੋ ਹਿਲਦੀ।
ਜਿਵੇ ਨਬਜਾਂ ਦੇ ਲਈ ਖੂਨ ਤੇ ਰੂਹਾਂ ਲਈ ਸਰੀਰ ਬਣ ਗਿਆ, ਮੇਰੀ ਧੜਕਣ ਤੇਰੀ ਤਸਵੀਰ ,ਤੂੰ ਮੇਰਾ ਖੂਨ ਬਣ ਗਿਆ।
ਤੇਰਾ ਹੱਸਣਾ ਨਿਆਣਿਆਂ ਦੇ ਵਾਂਗੂ , ਨੀ ਦਿਲ ਮੇਰਾ ਮੋਈ ਜਾਂਦਾ ਏ , ਏਨਾ ਹੱਸ ਨਾ ਚੰਦਰੀਏ ਤੂੰ , ਨੀ Love You ਮੈਨੂੰ ਹੋਈ ਜਾਂਦਾ ਏ।
ਮੇਨੂ ਸਮਜ ਨਾ ਆਵੇ ਰੱਬ ਕੋਲੋਂ ਮੰਗਾ ਮੈ ਹੋਰ ਕਿ ਸੋਹਣੀਏ , ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ,ਜੁਗ ਜੁਗ ਜੀ ਸੋਹਣੀਏ।
ਲੱਖਾਂ ਰੀਝਾਂ ਨੇ ਮੇਰੇ ਦਿਲ ਦੀਆਂ, ਪਰ ਪਹਿਲੀ ਵੀ ਤੇਰੇ ਤੋਂ ਸ਼ੁਰੂ ਹੁੰਦੀ ਏ ਤੇ ਆਖਰੀ ਵੀ।
ਤੇਰੀ ਬੇਬੇ ਪੁੱਛੇ ਮੁੰਡਾ ਕਿ ਕੰਮ ਕਰਦਾ , ਕਹਿ ਦੇਈ ਮੈਨੂੰ ਪਿਆਰ ਕਰਦਾ।
ਤੇਰੀ ਪੱਗ ਨਾਲ ਤੇ ਮੇਰੀ ਗੁੱਟ ਨਾਲ ਸਰਦਾਰੀ ਏ , ਸਾਰੇ ਲੋਕੀ ਸਾਨੂੰ ਵੇਖ ਕਹਿੰਦੇ ਇਹ ਜੋੜੀ ਬੜੀ ਨਿਆਰੀ ਏ।
ਪਿਆਰ ਪਾਉਣ ਲਈ ਇਕ ਬਾਜ਼ੀ ਅਸੀਂ ਵੀ ਖੇਡੀ ਸੀ , ਰਬ ਜਾਣੇ ਸਾਡੇ ਨਾਲ ਕਿਹੋ ਜੇਹਾ ਖੇਲ ਹੋਇਆ , ਅਸੀਂ ਇਕ ਇਹੋ ਜੇਹਾ ਯਾਰ ਬਣਾ ਬੈਠੇ , ਨਾ ਕਦੇ ਵਿੱਛੜ ਸਕੇ ਨਾ ਕਦੇ ਮੇਲ ਹੋਇਆ।
ਮੈ ਤੇਰੇ ਤੋ ਬਿਨਾ ਜੀ ਤਾ ਸਕਦਾ ਹਾ..ਪਰ ਖੁਸ਼ ਨਹੀ ਰਿਹ ਸਕਦਾ।
ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ..ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
ਕਿੰਨਾ ਹੋਰ ਤੂੰ ਸਤਾਨਾ ਹੁਣ ਤਾ ਹਾਂ ਕਰਦੇ ,ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ ।
ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥
ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।
ਮੈਂ ਕਿਹਾ ਜੀ Please ਦਿਲ ਮੋੜ ਦਿਉ ਮੇਰਾ,
ਤੁਸੀਂ ਰੱਖਿਆ ਜਿਹੜਾ ਲੁਕਾ ਕੇ,
ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ,
ਬੱਸ ਇੱਕ ਝਾਕਾ ਦੇ ਜੋ ਆ ਕੇ…
ਜੱਟੀ ਕਰਦੀ ਆ ਤੇਨੂੰ LIKE !!
ਬੋਹਤੇ ਪਾਖੰਡ ਜਹੇ ਨਾ ਕਰ ਚੁਪ – ਚਾਪ ਬਨਾਲਾ ਆਪਣੀ WIFE !!
ਮੈ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ Bhabhi ਨਾਲ..
ਸੁਨ ਤੂੰ ਭਾਵੇ ਨਾ ਸੁਨ ਸਜਨਾ ਮੇਰੀ ਤਾਂ ਫਰਿਆਦ ਏ ,
ਨਾ ਤੇਰੇ ਤੋ ਪਹਿਲਾ ਸੀ ਵੇ ਨਾ ਕੋਈ ਤੇਰੇ ਤੋ ਬਾਅਦ ਏ।
ਤੇਰਾ ਮੇਰਾ ਸਾਥ ਹੈ ਵੇ ਜਨਮਾਂ ਜਨਮਾਂ ਦਾ,ਤੂੰ ਮੈਨੂੰ ਮਿਲਿਆ ਇਹ ਫਲ ਹੈ ਮੇਰੇ ਚੰਗੇ ਕਰਮਾਂ ਦਾ।।