ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ, ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ
ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ
ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ
ਸੁਣੋ ਧਿਆਨ ਨਾਲ ਜਾਣਾ
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ
ਦੁਨੀਆਂ ਦੀ ਛੱਡ ਪਰਵਾਹ ਸੋਹਣਿਆਂ
ਵੇ ਚਲ ਕਰਵਾਏ ਆਪ ਵਿਆਹ ਸੋਹਣਿਆਂ
ਵੇ ਸੱਚੀਆਂ ਮੋਹਬਤਾ ਤੇ ਰੱਖ ਕੇ ਭਰੋਸਾ
ਵੇ ਜਿੰਦ ਕਰ ਦੇਵਾਂ ਤੇਰੇ ਨਾਮ ਆਪਣੀ
ਪਿਆਰ ਦੀ ਡੋਰ ਨੂੰ ਸਜਾਈ ਰੱਖੀਂ, ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ, ਕਿ ਲੈ ਜਾਣਾ ਇਸ ਦੁਨੀਆਂ ਤੋਂ, ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿਚ ਧੜਕਣ ਤੇਰੀ ਐ, ਤੂੰ ਜਿੰਨਾ ਚਿਰ ਸਾਡੇ ਕੋਲ ਰਹੇ, ਸਾਨੂੰ ਓਨੀ ਉਮਰ ਬਥੇਰੀ ਐ
ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਣਿਆ ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ
ਕਿਸੇ ਨੂੰ ਪਿਅਾਰ ਕਰਨਾ ਹੈ ਤਾ ੲੇਸ ਤਰ੍ਹਾ ਕਰੋ ਕੀ ਤੁਹਾਡੇ ਤੋ ਬਾਅਦ ਯਾਦ ਕਰਕੇ ਅਾਖੇ ਪਿਅਾਰ ਤਾ ਬਸ ੳੁਹੀ ਕਰਦਾ ਸੀ
ਮੇਰੀ ਫਿਤਰਤ ਵਿੱਚ ਵਫਾ, ਮੈਥੋਂ ਬੇਵਫਾਈ ਨਹੀਂ ਹੋਣੀ, ਮੈਂ ਕਿਸੇ ਦਾ ਪਿਆਰ ਖਰੀਦ ਸਕਾਂ, ਮੈਥੋਂ ਏਨੀ ਕਮਾਈ ਨਹੀਂ ਹੋਣੀ
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ Dil ਵਿੱਚ ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
ਹੋਵੇ ਇੰਨਾ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ
ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ।
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ ਸ਼ਿਕਾਇਤ ਵੀ ਸਾਡੇ ਨਾਲ ਤੇਪਿਆਰ ਵੀ ਸਾਡੇ ਹੀ ਨਾਲ ਹੈ।
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ
ਨਰਾਜ਼ਗੀ ਵੀ ਬਹੁਤ ਪਿਆਰੀ ਚੀਜ਼ ਹੈ, ਥੋੜ੍ਹੇ ਪਲਾਂ ਵਿੱਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ, ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ, ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ
ਇੱਕ ਤੇਰੀ ਮੇਰੀ ਜੋੜੀ, ਉੱਤੋ ਅਕਲ ਦੋਵਾਂ ਨੂੰ ਥੋੜੀ, ਲੜਦੇ ਭਾਵੇ ਲੱਖ ਰਹੀਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ, ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ 'ਚ ਤੂੰ ਵੱਸਦੀ
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ, ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ… ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
ਹੋ ਸਕਦਾ ਪਿਆਰ ਕਰਨਾ ਮੇਰੀ ਇਕ ਬੁਰੀ ਆਦਤ ਹੋਵੇ ਪਰ ਮੈ ਅਪਣੀ ਆਦਤ ਛਡ ਨੀ ਸਕਦਾ ਇਹ ਮੇਰੀ ਚਂਗੀ ਆਦਤ ਐ
ਬੜਾ ਹੌਲ਼ੀ-ਹੌਲ਼ੀ ਠੱਗਦਾ ਏ । ਤੁਸੀਂ ਜਿਹਨੂੰ ਪਿਆਰ ਕਹਿੰਨੇ ਓਂ ; ਸਾਨੂੰ ਜਾਦੂ ਜਿਹਾ ਲੱਗਦਾ ਏ
ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ…
ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ
ਵਢੇ ਨੀ ਸੀ ਜਾਂਦੇ ਜੋ ਕਿਰਪਾਨਾ ਤੋ
ਸੋਹਣੀਏ ਅਜ ਕਤਲ ਹੋ ਗਏ ਤੇਰੀ ਕਾਤਲ ਮੁਸਕਾਨਾ ਤੋ
ਨਹੀਂ ਮੈਂ ਕੋਈ ਖਾਸ ਸੋਹਣਾ, ਜੋ ਸੁਪਨੇ ਤੇਰੇ ਚ’ ਆਂਵਾ_ ਨਹੀਂ ਮੈ ਕੋਈ ਅਮੀਰ ਜਾਦਾ, ਜੋ ਤੇਰੇ ਤੇ ਪ੍ਰਭਾਵ ਪਾਵਾਂ ਇੱਕ ਭੁੱਲਿਆ ਭਟਕਿਆ ਆਸ਼ਕ ਹਾਂ, ਤੈਨੂੰ ਚਾਹੁੰਣ ਦੀ ਗਲਤੀ ਮਾਫ਼ ਕਰੀਂ_ ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ, ਤਾਂ ਗੁਸਤਾਖੀ ਮੇਰੀ ਮਾਫ਼ ਕਰੀਂ
ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ, ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ, ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ, ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ
ਸਾਡੇ ਦਿਲ ਵਿਚ ਫੁੱਲ ਮੁਹੱਬਤਾਂ ਦੇ <3 ਸਾਰੀ #ਜਿੰਦਗੀ ਤੇਰੇ ਲਈ ਲੱਗੇ ਰਹਿਣਗੇ ਜਦੋਂ ਮਰਜੀ ਆ ਕੇ ਤੋੜ ਲਈਂ
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ
ਬੁੱਲਾਂ ਉੱਤੇ ਏ ਨਾਮ ਤੇਰਾ
ਦਿਲ ਉੱਤੇ ਏ ਤਸਵੀਰ ਤੇਰੀ
ਪੁੰਨ ਕੀਤੇ ਹੁਣੇ ਕੋਈ ਪਿੱਛਲੇ ਜਨਮ ਚ ਮੈਂ
ਜੋ ਤੂੰ ਬਣੀ ਯਾਰ ਤਕਦੀਰ ਮੇਰੀ
ਲੱਖਾਂ ਰੀਝਾਂ ਨੇ ਮੇਰੇ ਦਿਲ ਦੀਆਂ,
ਪਰ ਪਹਿਲੀ ਵੀ ਤੇਰੇ ਤੋਂ ਸ਼ੁਰੂ ਹੁੰਦੀ ਏ ਤੇ ਆਖਰੀ ਵੀ।
ਹੁਣ ਕਿ ਗੱਲ ਦੱਸਾਂ,ਮੈ ਤੈਨੂੰ ਆਪਣੇ ਦਿਲ ਦੀ ,
ਮੇਰੀ ਤਾ ਨਬਜ ਵੀ ਨਹੀਂ ਤੇਰੇ ਬਾਜੋ ਹਿਲਦੀ।
ਮੈ ਸਭ ਕੁਝ ਪਾਇਆ ,ਬਸ ਤੈਨੂੰ ਪਾਉਣਾ ਬਾਕੀ ਏ ,
ਵੈਸੇ ਤਾ ਸਾਡੇ ਘਰ ਸਭ ਕੁਝ ਹੈ ਮਿੱਠੀਏ,
ਬਸ ਤੇਰਾ ਆਉਣਾ ਬਾਕੀ ਏ।
ਰੱਖ ਰੱਬ ਤੇ ਜ਼ਕੀਨ ,ਉਹ ਦੂਰੀਆਂ ਮਿਟਾਉਗਾ ,
ਤੇਰੇ ਨਾਮ ਪਿੱਛੇ ਮੇਰਾ Surname ਆਊਗਾ।
ਜਦ ਮਿਲ ਕੇ ਬੈਠਾਂਗੇ ਤਾ ਗੱਲਾਂ ਬਹੁਤ ਕਰਨੀਆਂ ਨੇ ,
ਲਾਉਣਾ ਗਲ ਦੇ ਨਾਲ ਤੈਨੂੰ ,ਅੱਖਾਂ ਫੇਰ ਭਰਨੀਆਂ ਨੇ।
ਮੇਨੂ ਸਮਜ ਨਾ ਆਵੇ ਰੱਬ ਕੋਲੋਂ ਮੰਗਾ ਮੈ ਹੋਰ ਕਿ ਸੋਹਣੀਏ ,
ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ,ਜੁਗ ਜੁਗ ਜੀ ਸੋਹਣੀਏ।
ਰੁੱਸੀ ਨਾ ਯਾਰਾ ਮੇਨੂ ਮਨਾਉਣਾ ਨੀ ਆਉਂਦਾ ,
ਕੋਲ ਬਹਿ ਕੇ ਦਿਲ ਦਾ ਦਰਦ ਮੇਨੂ ਸੁਣਾਉਣਾ ਨੀ ਆਉਂਦਾ ,
ਇਕ ਪਿਆਰ ਨਿਭਾਉਣਾ ਸਿੱਖਿਆ ਮੈ ਅੱਜ ਤਕ ,
ਹਰ ਕਿਸੇ ਤੇ ਮੇਨੂ ਹੱਕ ਜਿਤਾਉਣਾ ਨੀ ਆਉਂਦਾ।
ਤੂੰ ਕਿ ਜਾਣੇ ਕਿੰਨਾ ਤੈਨੂੰ ਪਿਆਰ ਕਰੀਏ ,
ਯਾਰ ਤੈਨੂੰ ਕਿਵੇਂ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ,
ਅਸੀਂ ਐਂਨਾ ਤੇਰੇ ਉੱਤੇ ਇਤਬਾਰ ਕਰੀਏ।
ਕਦੇ ਹੱਥ ਨਹੀ ੳੁਹਦਾ ਛੱਡੀ ਦਾ
ਦੁੱਖਾ ਵਿੱਚ ਜੋ ਖੜਦਾ ਅਾ
ਅੈਵੇ ਟਾੲੀਮਪਾਸ ਨਾ ਸਮਝ ਲਵੀ
ਮੈ ਦਿਲ ਤੋ ਤੇਰਾ ਕਰਦਾ ਅਾ ❤
ਚੀਜ਼ ਹੈ ਕਿ ਸੱਜਣਾ ਇਹ ਜਾਨ ਬੀ ਤੇਰੀ ਏ
ਤੇਰੀ ਬਾਹਾਂ ਵਿੱਚ ਦਮ ਨਿੱਕਲੇ ਇਹ ਹਸਰਤ ਏ ਮੇਰੀ ਏ
💞 ਦਿੱਲ ਚੀਜ਼ ਏ ਕਿ ਸੱਜਣਾ
ਮੈਂ ੳਦੇ ਲੀ ਜਾਨ ਦਿੰਦਾ ਫਿਰਦਾ ਸੀ
ੳਸ ਕਮਲੀ ਨੇ ਤਾਂ ਜਿੰਦਗੀ ਹੀ ਮੇਰੇ ਲੇਖੇ ਲਾਤੀ
ਜੇ ਦਿੰਦਾ ਨਾ ਅੱਖੀਆ ਰੱਬ ਸਾਨੂੰ
ਦੱਸ ਕੀਦਾ ਤੇਰਾ ਦੀਦਾਰ ਕਰਦੇ
ਅੱਖਾ ਮਿਲੀਆ ਤਾ ਮਿਲੀ ਤੂੰ ਸਾਨੂੰ
ਦੱਸ ਕਿੰਦਾ ਨਾ ਤੈਨੂੰ ਪਿਆਰ ਕਰਦੇ
ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ
ਬੱਸ ਮੈਨੂੰ ਐਨਾ ਈ ਪਿਆਰ ਤੇਰੇ ਨਾਲ