ਓਹ ਮਿਲ ਜਾਵੇ ਗਲ ਲਗ ਕੇ
ਹੁਣ ਦਿਲ ਦਰਦ ਦੂਰੀ ਨਹੀ ਜਰਦਾ
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ
ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ
ਸਾਨੂੰ ਲੋੜ ਤੇਰੀ ਕਿੰਨੀ ਅਸੀ ਦੱਸ ਦੇ ਨਹੀ ਸੱਚ ਜਾਣੀ ਤੇਰੇ ਬਿੰਨਾ ਅਸੀ ਕੱਖ ਦੇ ਨਹੀ ਦਿਲ ਵਿਚ ਤੇਰੀ ਤਸਵੀਰ ਰੱਖ ਲਈ ਹੈ ਭੁੱਲ ਕੇ ਵੀ ਹੋਰ ਕਿਸੇ ਵੱਲ ਤੱਕਦੇ ਨਹੀ
ਮੇਰੀ ਜਿੰਦਗੀ ਦੇ ਹਰ ਵਰਕੇ ਤੇ
ਤੇਰੇ ਨਾਮ ਬਿਨਾਂ ਮੈ ਕੁਝ ਲਿਖਿਆ ਨੀ
ਕਿਸਮਤ ਹੱਥੋਂ ਤਾਂ ਵਿੱਛੜ ਗਏ ਸੀ
ਅਸੀ ਹੁਣ ਤਾਂ ਕਦੀ ਕਦੀ ਸੁਪਨੇ
ਮੇਲ ਮਿਲਾਪ ਕਰਵਾ ਦਿੰਦੇ ਨੇ
ਮੈਨੂੰ ਫੁਰਸਤ ਹੀ ਕਿੱਥੇ ਕਿ ਮੌਸਮ ਸੁਹਾਨਾ ਦੇਖਾਂ
ਤੇਰੀਆਂ ਯਾਦਾਂ ਚੋਂ ਨਿਕਲਾ ਤਾਹੀਂ ਜਮਾਨਾ ਦੇਖਾਂ
ਇਹ ਗੱਲ ਜ਼ਰਾ ਗਹਿਰੀ ਹੈ
ਮੇਰੀ ਜ਼ਿੰਦਗੀ ਤੇਰੇ ਵਿੱਚ ਠਹਿਰੀ ਹੈ
ਜਦ ਤੱਕ ਸਾਹ ਨੀ ਰੁਕਣੇ
ਤੇਰੇ ਨਾਲੋਂ ਨਾਤੇ ਨੀ ਟੁੱਟਣੇ
ਤੈਨੂੰ ਮਿਲਣ ਲਈ ਮੀਲਾਂ ਦਾ ਨਹੀਂ
ਬੱਸ ਪਲਕਾਂ ਦਾ ਫਾਂਸਲਾ ਤੈਅ ਕਰਨਾ ਪੈਂਦਾ ਏ
ਰੋਟੀ ਤਵੇ ਉਤੇ ਸੇਕ ਲਵਾਂ
ਜਦੋ ਯਾਰ ਦੀ ਯਾਂਦ ਆਵੇ
ਫੋਟੋ ਕੱਡ ਕੇ ਮੈਂ ਵੇਖ ਲਵਾਂ
ਅਕਲਾਂ ਬਾਝੋਂ ਖੂਹ ਖਾਲੀ
ਬਾਝ ਮੁਹੱਬਤ ਰੂਹ ਖਾਲੀ
ਤੇਰੇ ਬਾਝੋਂ ਮੈਂ ਖਾਲੀ
ਮੇਰੇ ਬਾਝੋਂ ਤੂੰ ਖਾਲੀ
ਅਸੀ ਚਾਹੇ ਕਿੰਨੀਆਂ ਵੀ ਕਿਤਾਬਾਂ ਪੜ ਲਈਏ
ਪਰ ਸਕੂਨ ਤਾਂ ਤੇਰੇ ਇੱਕ ਮੈਸਿਜ ਨਾਲ ਆਉਂਦਾ
ਧੜਕਣ ਦੇ ਵੀ ਕੁੱਜ ਅਸੂਲ ਹੁੰਦੇ ਨੇ
ਹਰ ਕਿਸੇ ਨੂੰ ਵੇਖ ਕੇ ਇਹ ਵੀ ਤੇਜ਼ ਨਹੀਂ ਹੁੰਦੀ
ਅਣਜਾਣ ਜਿਹਾ ਸੀ ਮੈਂ ਪਿਆਰਾ ਤੋਂ
ਉਹਨੂੰ ਮਿਲ ਰੂਹਾਨੀਅਤ ਤੋਂ ਵਾਕਫ਼ ਹੋਇਆ
ਦਿਲ ਨੂੰ ਸਕੂਨ ਜਾ ਮਿਲ ਜਾਂਦਾ
ਮਿੱਠੀ ਤੈਨੂੰ ਖੁਸ਼ ਦੇਖਕੇ
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ
ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ
ਰੱਬ ਮੇਹਰ ਕਰੇ ਜੇ ਸਾਡੇ ਤੇ
ਜਿੰਦਗੀ ਦੀਆਂ ਆਸਾ ਪੂਰੀਆਂ ਹੋਣ
ਅਸੀਂ ਹਰ ਪਲ ਨਾਲ ਤੇਰੇ ਰਹਿਏ
ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ
ਰੱਬਾ ਮੇਰੇ ਪਿਆਰ ਨੂੰ ਅੱਖਾ ਸਾਹਮਣੇ ਰਹਿਣ ਦੇ
ਰੱਜਿਆ ਨੀ ਦਿਲ ਅਜੇ ਹੋਰ ਤੱਕ ਲੈਣ ਦੇ
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ
ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ
ਦਰਦ ਦੀ ਸ਼ਾਮ ਹੋਵੇ
ਜਾਂ ਸੁੱਖ ਦਾ ਸਵੇਰਾ ਹੋਵੇ
ਸਭ ਮਨਜ਼ੂਰ ਹੈ ਮੇਨੂੰ
ਸਾਥ ਬੱਸ ਤੇਰਾ ਹੋਵੇ