ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ.
ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ..
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ...
ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ....😘😍
ਜੇ ਪੇੈ ਜਾਵੇ ਪਿਆਰ ਤਾਂ ਅੰਤ ਤੱਕ ਨਿਭਾਈ ਦਾ,
ਐਨਾਂ ਗੁੜਾ ਪਿਆਰ ਪਾਕੇ ਸੱਜਣਾਂ ਛੱਡਕੇ ਨੀ ਜਾਈਦਾ।।
ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹੀਦਾ ਹੋਵੇ
ਜੇ ਪਿਆਰ ਤੇ ਭਰੋਸਾ ਵੀ ਜਰੂਰ ਹੋਣਾ ਚਾਹੀਦਾ
ਕਹਿਣਾ ਦੋਵੇ ਚਾਹੁੰਦੇ, ਜਿਗਰਾ ਜਿਹਾ ਨਹੀ ਕਰਦਾ ...
ਦਿਲ ਤੇਰਾ ਵੀ ਡਰਦਾ, ਦਿਲ ਮੇਰਾ ਵੀ ਡਰਦਾ
ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ,
ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ
ਕਰਦੇ ਹਾਂ...
ਸਿਰਫ਼ ਇੱਕ ਵਾਰ ਆ ਜਾ ਸਾਡੇ ਦਿਲ ਵਿੱਚ ਆਪਣਾ ਪਿਆਰ ਦੇਖਣ ਲਈ.
.ਫਿਰ ਵਾਪਸ ਜਾਣ ਦਾ ਇਰਾਦਾ ਅਸੀ ਤੁਹਾਡੇ ਤੇ ਛੱਡ ਦੇਵੇਗੇ...
ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ, ਨੀਂ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ
ਸੁਨਾਮੀ ਬਣ ਝੁੱਲ ਜਾਂਈਂ ਨਾਂ, ਏਨਾਂ ਕਰਕੇ ਪਿਆਰ ਮਰ ਜਾਣੀਏ,
ਨੀਂ ਦੇਖੀਂ ਕਿਤੇ ਭੁੱਲ ਜਾਂਈਂ ਨਾਂ..
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ,
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ.
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..
ਪੀੜਾਂ ਤੇਰੇ ਦਰ ਤੋਂ ਉਧਾਰ ਲੈ ਕੇ ਆ ਗਿਆ,
ਕਿਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ..👫
ਤੇਰੇ ਪਿਆਰ ਵਾਲਾ ਮੇਲ, ਹੋਗੀ ਇਸ਼ਕੇ ਚ ਜੇਲ
.
ਇਹ ਸੱਚਾ ਸੁੱਚਾ ਖੇਲ, ਨਾ ਕੋਈ ਪਾਸ ਨਾ ਕੋਈ ਫੇਲ
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ..
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ😏
ਤੇਰੀ ਦਿਲ ਚ ਜੜਾ ਕੇ ਤਸਵੀਰ ਰੱਖਾਂਗਾ....
ਜੇ ਮਿਲਦਾ ਸੱਜਣਾਂ ਤੂੰ ਹਰ ਇਕ ਜਨਮ ਵਿਚ ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ....
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ.
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ....
ਮੇਰਾ ਅਪਣਾ ਕੀ ਵਜ਼ੂਦ ਸੀ ਮੈਨੂੰ ਕੁੱਝ ਯਾਦ ਨਂਹੀ,
ਬੱਸ ਹੁਣ ਤਾਂ ਸਾਰੇ ਮੈਨੂੰ ਤੇਰੇ ਪਿਆਰ ਦਾ ਗੁਲਾਮ ਕਹਿੰਦੇ ਨੇ ...
ਜਿੰਨਾ ਤੇਰੇ ਤੇ ਭਰੋਸਾ ਓਨ੍ਹਾਂ ਕਿਸੇ ਤੇ ਵੀ ਨਹੀਂ
ਹੁਣ ਪਿਆਰ ਦਾ ਹਿਸਾਬ ਤੂੰ ਆਪ ਲਾ ਲਵੀਂ
ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ ,,,,
ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ...
ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ
ණණ
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ,
ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ ..!!
ਦਿਲ ਰਾਜੀ ਹੳੁ ਤਾਂ ਦਸ ਦੲੀਂ ਮਜਬੂਰ ਤੈਨੁੰ ਕਰਦੇ ਨਹੀਂ...
ਦੁਨੀਅਾਂ ਤੇ ਦੋਸਤ ਹੋਰ ਬੜੇ ਪਰ ਅਸੀ ਕਿਸੇ ਤੇ ਮਰਦੇ ਨਹੀਂ..
ੲਿਹ ਜਨਮ ਤੇਰੇ ਨਾਮ ਲਾ ਬੈਠੇ ਤੈਨੂੰ ਅਗਲੇ ਜਨਮ ਤੰਗ ਕਰਦੇ ਨਹੀਂ..
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ.✍🏻
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ
ਦੂਜਾ ਤੇਰੇ ਨਾਲ ਕਰ ਲਈ
ਤੀਜਾ ਬੇ-ਹਿਸਾਬ ਕਰ ਲਈ…
ਉਹਨੂੰ ਆਖਣਾ ਨਾ ਕੁੱਝ... ਬੱਸ ਦਿਲ ਚ ਵਸੌਣਾ ॥ ਉਹਦੀ ਮੰਨਣੀ ਆ ਸੱਭ... ਇੱਕ ਪੱਲ ਨੀ ਰਵੌਣਾ -
ਤੂੰ ਜਦੋ ਰੁੱਸਕੇ ਬਹਿਣਾ ਮੈਂ ਮਿੰਨਤਾਂ ਕਰਨੀਆਂ ਤਰਲੇ ਕਰਨੇ ਪਰ ਤੂੰ ਇੱਕ ਨਾਂ ਮੰਨਣੀ ਮੈਂ ਫੇਰ ਵੀ ਪਿਆਰ ਕਰਦਾ ਰਿਹਾ ਆਪਣਾ ਦਿਲ ਤੜਵਾਉਣ ਲਈ॥
ਤੂੰ ਕੀ ਜਾਨੇ ਤੇੈਨੂੰ ਕਿੰਨਾ ਪਿਆਰ ਕਰੀਏ ,
ਯਾਰਾਂ ਤੇੈਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾਂ ਸਾਡੇ ਇਸ਼ਕੇ ਦਾ ਰੱਬ ਹੋ ਗਇਉਂ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ, ਤੇ ਦਿਲ ਚ ਤੇਰੇ ਲਈ ਪਿਆਰ ਬੜਾ
ਤੂੰ ਯਾਰ ਬਣ ਗਿਆ ਏ ਜਾਨ ਮੇਰੀ, ਤੇੈਨੂੰ ਮਿਲਣ ਨੂੰ ਤਰਸੇ ਦਿਲ ਬੜਾ
ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ, ਤੇੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ..
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤਕਦਿਆਂ..ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.
ਕਾਸ਼ !ਸੁਪਨੇ ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
ਮੇਰੇ ਬੁੱਲਾਂ ਦਾ ਹਾਸਾਂ ਤੇਰੇ ਬੁੱਲਾਂ ਤੇ ਆਵੇ, ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆ ਅੱਖਾਂ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
ਜੀਨਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋ ਵੱਖ ਹੋਵੇ , ਤੇੈਨੂੰ ਜ਼ਿੰਦਗੀ ਆਪਣੀ ਆਖ ਸਕਾਂ ਬੱਸ ਇੰਨਾ ਕੁ ਮੇਰਾ ਹੱਕ ਹੋਵੇ ॥
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ
ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ, ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ
ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ
ਬਸ ਤੇਰੇ ਨਾਲ ਪਿਆਰ ਹੈ ਸਿੱਧੀ ਜਿਹੀ ਗੱਲ ਆ
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ ।
ਹੱਥਾਂ ਦੀਆਂ ਲਕੀਰਾਂ ਵਿਚੋ ਲੱਭਦੇ ਆਂ ਤੈਨੂੰ
ਹਰ ਵੇਲੇ ਰੱਬ ਕੋਲੋ ਮੰਗਦੇ ਆ ਤੈਨੂੰ
ਤੂੰ ਭਾਵੇ ਕਦਰ ਨਾ ਕਰੇ ਸਾਡੀ
ਪਰ ਰੱਬ ਦੇ ਬਰਾਬਰ ਮੰਨਦੇ ਹਾਂ ਤੈਨੂੰ
ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉੱਠਾ ਕਰ ਮਿਲਿਆ ਕਰ
ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋਂ ਆਪਣੇ ਆਪ ਨੂੰ ਦੇਖਣਾ।
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆਂ ਫੀਲਿੰਗ ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆਂ
ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ
ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ ਬਸ ਦਿਲ ਮਿਲਿਆਂ ਦੀ ਗਲ ਹੁੰਦੀ ਏ।
ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ
ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।
ਨਿੱਤ ਅੜੀਆਂ ਪੁਗ ਦੀਆਂ ਵੇ ਕਦੇ ਪਿਆਰ ਵੀ ਚੁਣ ਲਿਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਿਆ ਕਰ…
ਤੁੂੰ ਹਕੀਕਤ ਹੈ ਜਾਂ ਸਪਨਾ ਹੈ ਮੇਰੀਆਂ ਅੱਖਾਂ ਦਾ
ਨਾਂ ਦਿਲ ਚੋ ਨਿੱਕਲਦੀ ਹੈ ਤੇ ਨਾ ਜਿੰਦਗੀ ਚ ਆਉਂਦੀ ਹੈ।
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ, ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ।
ਨਾਂ ਤੇਰਾ ਬਾਂਹ 'ਤੇ ਲਿਖ਼ਾਕੇ ਰਹਿਣ ਨੂੰ ਜੀਅ ਕਰਦਾ,
ਚੰਨਾ ਤੈਨੂੰ ਗ਼ਲ਼ ਨਾਲ਼ ਲਾਕੇ ਰਹਿਣ ਨੂੰ ਜੀਅ ਕਰਦਾ!
ਫੁੱਲਾਂ ਨੂੰ ਵੀ ਮਾਤ ਪਾਵੇਂ ਜਾਵਾਂ ਤੇਰੇ ਸਦ ਕੇ 😘
ਐਂਵੇ ਤਾਂ ਨੀ ਕਰਦੇ ਪਿਆਰ ਹੱਦੋਂ ਵਧ ਕੇ ❤
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
ਲਹਿਰਾਂ ਬਣ ਕੇ ਊਠਾਂਗੇ ਜਦ ਉਠਣਾ ਹੋਇਆ
ਸ਼ਾਂਤ ਬੈਠਿਆ ਨੂੰ ਹਾਰਿਆ ਨਾ ਸਮਝੀ...
ਕਾਤਲ ਤੇਰੇ ਨੈਣ ਸੋਹਣੀਏ ਆਸ਼ਕ ਪਾਗਲ ਕਰਗੇ
ਲੋਕ ਪਿਆਰ ਲੀ ਜੱਗ ਨਾਲ ਲੜਦੇ ਅਸੀ ਤਾਂ
ਰੱਬ ਦੇ ਨਾਲ ਵੀ ਲੜ ਗਏ।