ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲ਼ਈ....
ਕਮਲੀ ਮੈਨੂੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
ਤੇਰੇ ਤੇ Only me di privacy ਲਗਵਾ ਦੇਵਾ
ਪਿਆਰ ਵਾਲੀ ਤੰਦ ਉਲਝੀ ਦੱਸ ਕਿੰਝ ਇਸਨੂੰ ਸੁਲਝਾਵਾਂ,
ਨੀ ਕਾਸ਼ਨੀ ਜੇ ਰੰਗ ਵਾਲੀਏ ਤੇਰੇ ਰੰਗ ਤੇ ਮੈ ਗੀਤ ਬਣਾਵਾ
ਸੂਰਤਾਂ ਤੇਰੇ ਤੋਂ ਪਹਿਲਾਂ, ਬਾਅਦ ਵੀ ਲੱਖਾਂ ਵੇਖੀਆਂ ਨੇ,
ਪਰ ਆਖਰੀ ਵਾਰ ਉਸ ਸ਼ਿੱਦਤ ਨਾਲ ਬੱਸ ਤੈਨੂੰ ਦੇਖਿਆ ਸੀ”
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ .ਤੱਕਣੇ ਦੀ..
ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ..
ਕਦੇ ਉਸ ਨਜਰ ਵੱਲ ਨਾ ਦੇਖੋ,
ਜੋ ਤੁਹਾਨੁੰ ਦੇਖਣ ਤੋਂ ਇਨਕਾਰ ਕਰਦੀ ਹੈ, ਦੁਨੀਆ ਦੀ ਭੀੜ ਚ ਉਸ ਨਜਰ ਨੁੰ ਦੇਖੋ,
ਜੋ ਸਿਰਫ ਤੁਹਾਡਾ ਇੰਤਜਾਰ ਕਰਦੀ ਹੈ...
ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ ..
ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ..... ਪਰ ਤੈਨੂੰ ਨਹੀ..
ਆਖਦੇ ਨੇ ਆਏ-ਗਏ ਨੂੰ, ਖਾਲੀ ਨਹੀਂਓ ਮੋੜੀ ਦਾ ॥
ਤਾਂਹੀ, ਤੈਨੂੰ ਖੁਆਬਾਂ ਚੋਂ , ਪਿਆਰ ਦੇਕੇ ਤੋਰੀ ਦਾ ॥
ਕਹਿੰਦੀ ਕਿੰਨਾ ਪਿਆਰ ਕਰਦਾਂ?? ਕੋਈ ਗਵਾਹ ਹੈ ਤੇਰੇ ਕੋਲ..
ਮੈਂ ਕਿਹਾ ਗਵਾਹ ਤਾਂ ਦੋ ਈ ਨੇ ਇਕ ਮੈਂ ਤੇ ਦੂਜਾ ਤਾਰੇ ਜਿਹੜੇ ਬੋਲ ਨੀ ਸਕਦੇ..
ਜਿਵੇਂ ਗੁੱਡੀਆਂ ਨਾਲ ਪਟੋਲੇ,
ਵੇ ਤੇਰੇ ਨਾਲ ਮੈਂ ਜੱਚਦੀ..
ਲੰਮੇ ਲੰਮੇ ਰਸਤੇ ਜਿਦੰਗੀ ਦੇ, ਬਸ ਨਾਲ ਤੇਰਾ ਸਾਥ ਹੋਵੇ
ਲੋਕ ਜੋੜੀ ਦੇਖ ਕੇ ਦੇਣ ਦੁਆਵਾਂ, ਵਾਹ ਸੱਜਣਾ ਕਿਆ ਬਾਤ ਹੋਵੇ
ਰੱਬ ਤੁਹਾਨੂੰ ਹਰ ਪਾਸਿਓਂ ਜਿੱਤ ਬਖਸ਼ੇ
ਬਸ ਇਕ ਦਿਲ ਸਾਨੂ ਹਾਰ ਦਿਓ
ਪਿਆਰ ਅੱਜ ਵੀ ਤੇਰੇ ਨਾਲ ਉਨਾ ਹੀ ਆ
ਬਸ ਤੈਨੂੰ ਇਹਸਾਸ ਨਹੀ ਤੇ ਮੈ ਜਿਤਾਉਣਾ ਛੱਡਤਾ
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ
ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ
ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ
ਤੈਨੂੰ ਪਿਆਰ ਕੀਤਾ ਹੈ ਤੈਨੂੰ ਕਰਦੇ ਰਹਾਂਗੇ
ਕਮਲੀ ਮੇਨੂੰ ਕਹਿੰਦੀ ਤੁਸੀ ਦਿਲ ਦੇ ਬਹੁਤ ਚੰਗੇ ੳ
ਮੈ ਵੀ ਅਗਿੳ ਕਹਿ ਤਾ ਦਿਲ ਦੇ ਚੰਗੇ ਆ ਤਾਈੳ ਤਾ ਸਭ ਕੁਝ ਹੱਸ ਕੇ ਜ਼ਰਦੇ ਆ
ਵਕਤ ਤੇ ਪਿਆਰ ਦੋਵੇ ਜ਼ਿੰਦਗੀ ਵਿਚ ਖਾਸ ਹੁੰਦੇ ਨੇ
ਵਕਤ ਕਿਸੇ ਦਾ ਨੀ ਹੁੰਦਾ ਤੇ ਪਿਆਰ ਹਰੇਕ ਨਾਲ ਨੀ ਹੁੰਦਾ
ਪਿਆਰ ਦੀ ਡੋਰ ਸਜਯੀ ਰੱਖੀ
ਦਿਲਾਂ ਨੂੰ ਦਿਲ ਨਾਲ ਮਿਲਾਈ ਰੱਖੀ
ਕਿ ਲੈ ਕੇ ਜਾਣਾ ਇਸ ਦੁਨੀਆਂ ਤੋਂ
ਬੱਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਇ ਰੱਖੀ
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ ਜਿਸ ਵਿੱਚ ਸ਼ਬਦ ਘੱਟ ਤੇ
ਸਮਝ ਜਿਆਦਾ ਹੋਵੇ
ਤਕਰਾਰ ਘੱਟ ਤੇ ਪਿਆਰ ਜ਼ਿਆਦਾ ਹੋਵੇ
ਰਿਸ਼ਤਾ ਤੇਰਾ ਮੇਰਾ ਕੁਝ ਇਸ ਤਰਾਂ ਦਾ ਬਣ ਗਿਆ
ਆਪਣੇਪਣ ਦਾ ਅਹਿਸਾਸ ਜੇਹਾ ਆਉਣ ਲੱਗ ਪਿਆ
ਹਵਾ ਦਿਆਂ ਵਰਕਿਆਂ ਤੇ
ਤੇਰਾ ਨਾਮ ਲਿੱਖ ਲਿਆ
ਪਾਉਣ ਲਈ ਮੈਂ ਤੈਨੂੰ
ਕਰਨਾ ਪਿਆਰ ਸਿੱਖ ਲਿਆ
ਬਸ ਇਕੋ ਹੈ ਖਵਾਇਸ ਤੇਰੀ ਆਦਤ ਮੈ ਬਣ ਜਾਵਾ
ਤੂੰ ਭੁੱਲ ਕੇ ਵੀ ਮੈਨੂੰ ਭੁੱਲ ਨਾ ਪਾਵੇ
ਇਕ ਨਸ਼ਾ ਦੀ ਤਰ੍ਹਾ ਤੇਰੀ ਨਸ ਨਸ ਚ ਵਸ ਜਾਵਾਂ
ਜਿੱਥੇ ਪੈਜੇ ਪਿਆਰ ਓਥੇ
ਪੈਂਦਾ ਸਭ ਕੁਝ ਜਰਨਾ
ਜਿੱਥੇ ਦਿਲਾ ਦਾ ਹੋਜੇ ਮੇਲ
ਓਥੇ ਰੰਗਾ ਦਾ ਕੀ ਕਰਨਾ
ਸਾਨੂੰ ਹਰਾਉਣ ਲਈ ਸੱਜਣਾਂ ਨਾ ਜਿਗਰੇ ਦੀ ਲੋੜ ਨਾ ਜੋਰ ਦੀ
ਜਿੱਥੇ ਪਿਆਰ ਪੈ ਜਾਵੇ ਉੱਥੇ ਅਸੀ ਹਾਰ ਜਾਂਦੇ ਆ
ਜਿੱਥੇ ਮਿਲਣ ਨਾ ਵਿਚਾਰ
ਉੱਥੇ ਹੁੰਦਾ ਨੀ ਪਿਆਰ
ਮੈਨੂੰ ਜ਼ਿੰਦਗੀ ਦੀਆਂ ਰਾਹਵਾਂ ਚ ਤੇਰਾ ਸਾਥ ਚਾਹੀਦਾ
ਖੁਸ਼ੀਆਂ ਨਾਲ ਭਰੀ ਇਸ ਦੁਨੀਆਂ ਚ ਤੇਰਾ ਪਿਆਰ ਚਾਹੀਦਾ
ਹਮਸਫ਼ਰ ਸੋਹਣਾ ਭਾਵੇਂ ਘੱਟ ਹੋਵੇ
ਪਰ ਕਦਰ ਕਰਨ ਵਾਲਾ ਜਰੁਰ ਹੋਣਾ ਚਾਹੀਦਾ ਹੈ
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ
ਮੈਨੂੰ ਬਸ ਦੋ ਜਗ੍ਹਾ ਤੂੰ ਮੇਰੇ ਨਾਲ ਚਾਹੀਦਾ
ਹੁਣ ਤੇ ਹਮੇਸ਼ਾ
ਗੁਗਲੋ ਮੁਗਲੋ ਜਿਹੀ ਰਾਤੀ ਸੁਪਨੇ 'ਚ ਮੈਨੂੰ ਆ ਕੇ ਕਹਿੰਦੀ
ਥੋੜਾ ਪਰੇ ਹੋਵੋ ਜੀ ਮੈਂ ਇਦਰ ਡਿੱਗ ਚੱਲੀ ਆ
ਤੈਨੂੰ ਮਿਲਣ ਨੂੰ ਬੜਾ ਮੇਰਾ ਚਿੱਤ ਕਰਦਾ
ਆਣ ਬੂਹੇ ਤੂੰ ਮੇਰੇ ਖਲੋ ਜਾ
ਛੱਡ ਦੁਨੀਆ ਦਾ ਕਰਨਾ ਤੂੰ ਮੋਹ ਚੰਦਰਾ
ਹੱਥ ਫੜ ਅੱਜ ਸਾਡੀ ਹੋਜਾ
ਨਿੱਤ ਬੁਲੀਆ ਤੇ ਰਹਿੰਦਾ ਤੇਰਾ ਨਾ ਵੇ ਮੈ ਕਹਿਣੋ ਸੰਗਦੀ
ਕਿੰਨਾ ਕਰਦੀ ਆ ਤੇਨੂੰ ਪਿਆਰ ਵੇ ਮੈ ਕਹਿਣੋ ਸੰਗਦੀ
ਸੱਚੀਂ ਉਦੋਂ ਬੜਾ ਪਿਆਰ ਆਉਂਦਾ ਜਦੋਂ ਲੜਦੇ ਹੋਏ ਕਹਿ ਦਿੰਨੀ ਏ
ਜੇ ਛੱਡ ਕੇ ਜਾਣ ਬਾਰੇ ਸੋਚਿਆ ਵੀ ਤਾਂ ਕੁੱਟੁਗੀਂ ਬੜਾ
ਜੇ ਦਿੰਦਾ ਨਾ ਅੱਖੀਆ ਰੱਬ ਸਾਨੂੰ
ਦੱਸ ਕੀਦਾ ਤੇਰਾ ਦੀਦਾਰ ਕਰਦੇ
ਅੱਖਾ ਮਿਲੀਆ ਤਾ ਮਿਲੀ ਤੂੰ ਸਾਨੂੰ
ਦੱਸ ਕਿੰਦਾ ਨਾ ਤੈਨੂੰ ਪਿਆਰ ਕਰਦੇ
ਓਹ ਮਿਲ ਜਾਵੇ ਗਲ ਲਗ ਕੇ ਹੁਣ ਦਿਲ ਦਰਦ ਦੂਰੀ ਨਹੀ ਜਰਦਾ
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾਂ ਛੱਡੀਂ
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ
ਲੈ ਆਵਾਂ ਤੈਨੂੰ ਰੱਬ ਕੋਲੋਂ ਵੀ ਖੋ ਕੇ
ਬਸ ਮੇਰੇ ਤੇ ਥੋੜਾ ਏਤਬਾਰ ਰੱਖੀ
ਤੈਨੂੰ ਪਿਆਰ ਤਾ ਕਿ
ਤੇਰੇ ਨਾਲ ਕਿਸੇ ਨੇ ਵੀ
ਮੇਰੇ ਵਾਂਗੂ ਗੱਲ ਵੀ ਨਹੀਂ ਕਰਨੀ
ਸਾਡੇ ਦੋਵਾਂ ਕੋਲ ਇਕ ਦੂੱਜੇ ਲਈ ਜੋ ਵੀ ਸੀ
ਇਕ ਦੂੱਜੇ ਤੋਂ ਲਟਉਂਦੇ ਰਹੇ
ਉਹ ਮੇਰੇ ਤੇ ਨਫਰਤ ਮੈਂ ਓਸਤੇ ਪਿਆਰ
ਜਦੋ ਦਾ ਤੈਨੂੰ ਚਾਇਆ ਹੈ
ਹੋਰ ਵੱਲ ਦੇਖਣ ਨੂੰ ਮਨ ਹੀ ਨਹੀਂ ਕਰਦਾ
ਆਪਣੇ ਆਪ ਵਿਚ ਬਹੁਤ ਸਾਰੀਆਂ ਕਮੀਆਂ
ਹੋਣ ਦੇ ਬਾਵਜੂਦ ਵੀ ਮੈਂ ਖੁਦ ਨੂੰ ਪਿਆਰ ਕਰਦਾ ਹਾਂ
ਤਾਂ ਫਿਰ ਦੁੱਜਿਆਂ ਵਿਚ ਥੋੜੀਆਂ ਬਹੁਤਈਂਆ ਕਮੀਆ
ਦੀ ਵਜਾ ਕਰਕੇ ਮੈਂ ਓਹਨਾ ਨਾਲ ਨਫਰਤ ਕਿਵੇਂ ਕਰ ਸਕਦਾ ਹਾਂ
ਤੇਰੇ ਨਾ ਤੇ ਉਮਰ ਲਿਖਾ ਦੇਵਾਂ ਹਰ ਜਨਮ ਮਿਲਣ ਦਾ ਕਰ ਵਾਅਦਾ
ਜੇ ਮੈਂ ਫੁੱਲ ਬਣ ਗਈ ਤੈਨੂੰ ਪੳੂ ਫੁੱਲ ਬਣਨਾ ਇੱਕੋ ਟਾਹਣੀ ਤੇ ਖਿਲਣ ਦਾ ਕਰ ਵਾਅਦਾ
ਇਹ ਇਸ਼ਕ ਮੁਹੱਬਤ ਕੀ ਚੀਜ਼ ਆ ਮੈਨੂੰ ਨਹੀ ਪਤਾ
ਬਸ ਤੇਰੀ ਯਾਦ ਬਹੁਤ ਆਉਂਦੀ ਆ ਸਿੱਧੀ ਜਿਹੀ ਗੱਲ ਆ
ਮੈ ਝੁਕ ਗਿਆ ਤਾਂ ਉਹ ਸਜਦਾ ਸਮਝ ਬੈਠੇ
ਮੈ ਤਾਂ ਪਿਆਰ ਨਿਭਾ ਰਿਹਾ ਸੀ
ਉਹ ਖੁਦ ਨੂੰ ਖੁਦਾ ਹੀ ਸਮਝ ਬੈਠੇ
ਸ਼ਿਕਾਇਤ ਦੀ ਪਾਈ ਪਾਈ
ਜੋੜ ਕੇ ਰੱਖੀ ਸੀ ਮੈਂ
ਤੂੰ ਗੱਲ ਨਾਲ ਲੈ ਕੇ ਮੇਰਾ ਸਾਰਾ
ਹਿਸਾਬ ਬਿਗਾੜ ਦਿੱਤਾ
ਹਿੰਮਤ ਨਹੀਂ ਮੇਰੇ ਚ ਕਿ ਤੈਨੂੰ ਦੁਨੀਆਂ ਤੋਂ
ਖੋਹ ਲਵਾ ਪਰ ਮੇਰੇ ਦਿਲ ਵਿਚੋਂ
ਕੋਈ ਤੈਨੂੰ ਕੱਢੇ ਇਹਨਾਂ ਹਕ਼ ਤਾ
ਮੈਂ ਆਪਣੇ ਆਪ ਨੂੰ ਵੀ ਨਹੀਂ ਦਿੱਤਾ
ਵਕ਼ਤ ਕਿੰਨਾ ਵੀ ਬਦਲ ਜਾਵੇ
ਪਰ ਮੇਰਾ ਪਿਆਰ ਤੇਰੇ ਲਈ
ਕਦੇ ਖਤਮ ਨਹੀਂ ਹੋਵੇਗਾ
ਦਿਲ ਤਾ ਕਰਦਾ ਏ ਤੇਰੇ ਨਾਲ ਗੱਲ ਕਰਾਂ
ਪਰ ਵਾਰ ਵਾਰ ਦਿਲ ਤੇ ਸੱਟ ਸਹਿਣੀ ਵੀ ਕਿਹੜਾ ਸੋਖੀ ਆ
ਸਾਨੂੰ ਬਿਨਾ ਮਿਲੇ ਹੀ ਤੇਰੇ ਨਾਲ ਪਿਆਰ ਹੋ ਗਿਆ
ਪਾਗਲ ਨੇ ਉਹ ਲੋਕ ਜੋ ਮੁਲਾਕਾਤਾਂ ਨੂੰ ਮੁਹੱਬਤ ਦੱਸਦੇ ਨੇ
ਜੇ ਉਹ ਦਿਨ ਆਉਣ ਕਿ
ਤੇਰੇ ਉੱਠਣ ਤੋਂ ਪਹਿਲਾ
ਤੇਰੇ ਲਈ ਚਾਹ ਬਣਾ ਸਕਾ
ਤਾ ਜ਼ਿੰਦਗੀ ਦੀ ਗੱਲ ਬਣਜੇ
ਖਾਮੋਸ਼ ਤਾਂ ਹਾਂ ਬੱਸ ਤੇਰੀ ਖੁਸ਼ੀ ਲਈ
ਇਹ ਨਾ ਸੋਚੀ ਦਿਲ ਨੂੰ ਦਰਦ ਨਹੀਂ ਹੁੰਦਾ