ਮੱਛਲੀ ਜਲ ਦੀ ਰਾਣੀ ਹੈ.....ਦਾ ਨਵਾਂ ਵਰਜਨ
ਪਤਨੀ ਘਰ ਦੀ ਰਾਣੀ ਹੈ, ਕਰਦੀ ਆਪਣੀ ਮਨ - ਮਾਨੀ ਹੈ,
ਕੰਮ ਕਰਾਓ ਤਾਂ ਚਿੜ੍ਹ ਜਾਏਗੀ, ਸ਼ਾਪਿੰਗ ਕਰਾਓ ਤਾਂ ਖੁਸ਼ ਹੋ ਜਾਏਗੀ !!
ਬਿਹਾਰੀ ਭਈਆ :- ਮੁਜੇ ਲੋਨ ਚਾਹੀਏ,
ਬੈਂਕ ਅਧਿਕਾਰੀ :- ਬੈਂਕ ਮੇਂ ਖਾਤਾ ਹੈ ?
ਭਈਆ :- ਨਹੀਂ ਅਭੀ ਤੋ ਘਰ ਪੇ ਹੀ ਖਾਤਾ ਹੂੰ ਲੋਨ ਦੇ ਦੋਗੇ ਤੋ ਬੈਂਕ ਮੇ ਖਾ ਲੀਆ ਕਰੂੰਗਾ...
ਮੁੰਡਿਆ ਦੀ ਯਾਰੀ ਜਿਵੇ H.D.F.C da loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਧੀ ਜੀਨ ਪਾਵੇ ਤਾਂ ਉਹਦੀ ਸੋਚ ਨਵੀਂ, ਜੇ ਨੂੰਹ ਜੀਨ ਪਾਵੇ ਤਾਂ ਫੈਸ਼ਨ ਕਰਦੀ ਆ !!
ਇਕ ਦੁਖੀ ਬੰਦਾ ਆਪਣੀ ਜਨਾਨੀ ਨੂੰ ਦਫਨਾ ਕੇ ਆ ਰਿਹਾ ਸੀ,
ਰਸਤੇ 'ਚ ਅਚਾਨਕ ਬਿਜਲੀ ਚਮਕੀ ਬੱਦਲ ਗਰਜਣ ਲੱਗ ਪਏ ਤੂਫ਼ਾਨ ਆ ਗਿਆ,
ਦੁਖੀ ਆਦਮੀ ਉਪਰ ਨੂੰ ਮੂੰਹ ਕਰਕੇ ਕਹਿੰਦਾ ਲੱਗਦਾ ਹੈ ਉਪਰ ਪਹੁੰਚ ਹੀ ਗਈ...
ਟੀਚਰ = ਇਕ ਟੋਕਰੀ 'ਚ 10 ਅੰਬ ਨੇ 3 ਸੜ ਗਏ ਬਾਕੀ ਕਿੰਨੇ ਰਿਹ ਗਏ,
ਵਰਦਾਨ = 10 ਰਿਹ ਗਏ..
ਟੀਚਰ = ਉਹ ਕਿਵੇਂ ?
ਵਰਦਾਨ = ਮੈਡਮ ਜੀ ਜਿਹੜੇ ਸੜ ਗਏ ਉਹ ਵੀ ਅੰਬ ਹੀ ਰਹਿਣ ਗੇ..
ਉਹ ਕਿਹੜਾ ਸੜਨ ਤੋਂ ਬਾਅਦ ਕੇਲੇ ਬਣ ਜਾਣਗੇ !!! (ਨੋਟ ਉਹ ਬੱਚਾ ਅੱਜ ਵਕੀਲ ਹੈ )
ਯਾਰ ਸਾਡੇ ਗੁਆਂਢੀ ਵੀ ਕਮਾਲ ਦੇ ਹੀ ਨੇ ਜੇ ਬਾਹਰ ਰਹੋ
ਅਵਾਰਾ ਕਹਿੰਦੇ ਨੇ ਅਤੇ ਘਰੇ ਰਹੋ ਨਿਕੰਮਾ ਕਹਿੰਦੇ ਨੇ...
ਹਰ ਇੱਕ ਪੰਜਾਬੀ ਬੰਦੇ ਦੀ ਮਸ਼ਹੂਰ ਅਾਦਤ,
ਸੁੱਤੇ ਪਏ ਬੰਦੇ ਨੂੰ ਜਗਾ ਕੇ ਪੁੱਛਣਗੇ,
ਕਿਵੇਂ ਬਾਈ ।। ਸੁੱਤਾ ਪਿਆ ਸੀ। 😀😀
ਪਤੀ : ਬਾਬਾ ਜੀ ਮੇਰੀ ਪਤਨੀ ਬਹੁਤ ਪ੍ਰੇਸ਼ਾਨ ਕਰਦੀ ਹੈ ਕੋਈ ਹਲ ਦੱਸੋ ਕੀ ਕਰਾਂ ?
ਬਾਬਾ : ਬੇਟਾ ਅਗਰ ਪਤਨੀ ਦਾ ਕੋਈ ਹਲ ਹੁੰਦਾ ਤਾਂ ਮੈਂ ਬਾਬਾ ਨਾ ਹੁੰਦਾ !!
ਮਾਸਟਰ : ਸਮੁੰਦਰ 'ਚ ਨਿੰਬੂ ਦਾ ਦਰਖ਼ਤ ਹੋਵੇ ਤਾਂ ਤੁਸੀਂ ਨਿੰਬੂ ਕਿਵੇਂ ਤੋੜੋਗੇ ?
ਬੱਚਾ : ਚਿੜੀ ਬਣ ਕੇ !
ਮਾਸਟਰ : ਆਦਮੀ ਨੂੰ ਚਿੜੀ ਤੇਰਾ ਬਾਪ ਬਣਾਓ ?
ਬੱਚਾ : ਫੇਰ ਸਮੁੰਦਰ 'ਚ ਦਰਖ਼ਤ ਤੇਰਾ ਬਾਪ ਲਾਓ !!
ਜਦੋਂ ਘਰ ਵਾਲੇ ਕੁੜੀ ਦੇਖਣ ਜਾਂਦੇ ਹਨ ਤਦ ਲੱਗਦਾ ਹੈ ਕਿ ਪ੍ਰਚਾਰ ਦੀ ਧੂੰਮ ਮਚੀ ਹੋਵੇ,
ਰਿਸ਼ਤਾ ਪੱਕਾ ਹੋਣ ਉੱਤੇ ਲੱਗਦਾ ਹੈ ਕਿ ਜਿਵੇਂ MLA ਬਣ ਗਿਆ ਹੋਵੇ,
ਅਤੇ ਵਿਆਹ ਦੇ ਉਹ 2 - 4 ਦਿਨ ਲੱਗਦਾ ਹੈ ਜਿਵੇਂ ਹੁਣ ਮੰਤਰੀ ਬਣ ਗਿਆ ਹੋਵੇ,
ਅਤੇ ਵਿਆਹ ਤੋਂ 1 - 2 ਸਾਲ ਬਾਅਦ ਲੱਗਦਾ ਹੈ ਕਿ ਜਿਵੇਂ ਕੋਈ ਘੁਟਾਲਾ ਕਰਕੇ ਫਸ ਗਿਆ ਹੋਵੇ !!
ਟੈਨਸ਼ਨ ਜਾਂ ਚਿੰਤਾ ਦੂਰ ਕਰਨ ਦਾ ਸਿਰਫ ਇਕੋ ਹੀ ਤਰੀਕਾ ਹੈ,
ਅੱਖਾਂ ਬੰਦ ਕਰ ਕੇ ਰੋਜਾਨਾ ਸਵੇਰੇ ਸ਼ਾਮ ਇਹ ਮੰਤਰ ਬੋਲੋ,
'' ਢੱਠੇ ਖੂਹ ਚ ਜਾਵੇ ਦੁਨੀਆਂ "
ਕੁੜੀ : ਕਿਥੇ ਹੈ ਜਾਨ ਮੇਰੀ? ਮੁੰਡਾ: bank ਚ ਕੁੜੀ: ਮੈਨੂੰ 10,000 ਫੋਨ ਲਈ ਤੇ 3000 ਕਪੜਿਆਂ ਲਈ ਚਾਹੀਦਾ ਮੁੰਡਾ: Blood ਬੈਂਕ ਚ ਆ “ਖੂਨ ਪਿਏਗੀ ਖੂਨ…”
ਮੈਂ ਕੁੜੀਆਂ ਦੀ ਡਰਾਇਵਿੰਗ ਦੇ ਖਿਲਾਫ਼ ਨਹੀਂ ਹਾਂ,
ਪਰ ਇਹ ਦੱਸੋ ਜਦੋਂ ਕੋਈ ਗੱਡੀ ਮੋਹਰਿਓਂ ਆ ਜਾਵੇ
ਤਾਂ ਬ੍ਰੇਕ ਦੀ ਜਗ੍ਹਾ ਚੀਕ ਮਾਰਨਾ ਕਿਥੋਂ ਦਾ ਇਨਸਾਫ ਹੈ...
ਕੁੜੀ ਵਾਲੇ - ਸਾਨੂੰ ਇਹੋ ਜਿਹਾ ਮੁੰਡਾ ਚਾਹੀਦਾ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ..
ਪੰਡਿਤ - ਫਿਰ ਤਾਂ ਤੁਹਾਨੂੰ ਚੰਡੀਗੜ੍ਹ ਪੀ ਜੀ ਆਈ 'ਚ ਮਿਲੂਗਾ ਇਹੋ ਜਿਹਾ ਤਾਂ...
ਇਹ ਤਾਂ ਸਾਡੇ ਪੰਜਾਬੀਆਂ ਦਾ ਵੱਸ ਨਹੀਂ ਚਲਦਾ...ਨਹੀਂ ਤਾਂ ਟੂਥ ਪੇਸਟ
ਦੀ ਤਰਾਂ ਗੈਸ ਸਿਲੰਡਰ ਨੂੰ ਵੀ ਦੱਬ ਦੱਬ ਕੇ ਗੈਸ ਕੱਢ ਲੈਣੀ ਸੀ...
ਟੀਚਰ : ਦੱਸੋ ਬੱਚਿਓ ਜੇ ਕੋਈ ਛੋਟਾ ਗ੍ਰਿਹ ਧਰਤੀ ਨਾਲ ਟਕਰਾ ਜਾਵੇ ਤਾਂ ਕੀ ਹੋਵੇਗਾ ?
ਵਿਦਿਆਰਥੀ : ਟੰਨਨਨਨਨਨ ਦੀ ਆਵਾਜ ਆਵੇਗੀ I
ਟੀਚਰ : ਕਿਉ ?
ਵਿਦਿਆਰਥੀ : ਕਿਉਂਕਿ ਇਹ ਦੁਨੀਆਂ ਪਿੱਤਲ ਦੀ,, ਇਹ ਦੁਨੀਆਂ ਪਿੱਤਲ ਦੀ
ਕਿੰਨੀਆਂ ਮਿਨਤਾਂ ਕੀਤੀਆਂ ਦਰ-ਦਰ ਦੀਆਂ ਠੋਕਰਾਂ ਖਾਧੀਆਂ ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ,
ਤੇ ਓਹ ਸਾਲਾ ਫੇਸਬੁੱਕ ਤੇ ਪੂਜਾ ਸ਼ਰਮਾ ਬਣਕੇ ਬੈਠਾ ਆ !!
ਰਾਤ ਨੂੰ ਜਾਗਦੇ ਰਿਹਾ ਕਰੋ ਮਿੱਤਰੋ ਲੋਕਾਂ ਦੇ ਵਾਲ ਕੱਟੇ ਜਾਂਦੇ ਆ ਕਿਤੇ ਆਪਣੇ ਨਾ ਕੋਈ ਗਜਨੀ ਕੱਟ ਪਾਜੇ....
ਦੋ ਪਾਗਲ ਛੱਤ ਤੇ ਸੌ ਰਹੇ ਸਨ ਅਚਾਨਕ ਮੀਂਹ ਆ ਗਿਆ...
ਪਹਿਲਾ ਬੋਲਿਆ - ਚੱਲ ਅੰਦਰ ਚਲਦੇ ਹਾਂ ਅਸਮਾਨ ਵਿਚ ਛੇਦ ਹੋ ਗਿਆ ਹੈ...
ਇੰਨੇ ਨੂੰ ਬਿਜਲੀ ਕੜਕੀ.. ਦੂਜਾ ਪਾਗਲ - ਚੱਲ ਸੌ ਜਾ ਵੈਲਡਿੰਗ ਵਾਲੇ ਵੀ ਆ ਗਏ...
ਜੋ ਕੁੜੀਆਂ math ਵਿਚ ਹੋਸ਼ਿਆਰ ਹੁੰਦੀਆਂ ਨੇ, ਓ ਵਿਆਹ ਤੋਂ
ਬਾਅਦ ਕਮੇਟੀ ਪਾਉਣ ਵਾਲੀਆਂ ਅੰਟੀਆਂ ਬਣ ਜਾਂਦੀਆਂ ਨੇ..
ਮੁੰਡਾ :- ਇਹ ਕੁੜੀਆਂ ਬਸ ਵਰਗੀਆਂ ਹੁੰਦੀਆਂ ਨੇ ਇੱਕ ਗਈ ਤੇ ਦੂਜੀ ਆਈ...
ਮੋਹਰਿਓਂ ਕੁੜੀ ਕਹਿੰਦੀ ਏਹ ਮੁੰਡੇ ਰਿਕਸ਼ੇ ਵਰਗੇ ਹੁੰਦੇ ਨੇ ਇੱਕ ਨੂੰ ਅਵਾਜ ਮਾਰੋ 3 -4 ਆ ਜਾਂਦੇ ਨੇ...
ਡਾਕਟਰ ਕਹਿੰਦਾ ਹੈ ਸਵੇਰੇ ਜਲਦੀ ਉੱਠਣ ਨਾਲ ਉਮਰ ਵੱਧਦੀ ਹੈ..
ਮੁਰਗਾ ਜਲਦੀ ਉੱਠਦਾ ਹੈ ਸ਼ਾਮ ਨੂੰ ਸ਼ਹੀਦ ਹੋ ਜਾਂਦਾ ਹੈ... ਵਹਿਮ ਤੋਂ ਬਚੋ ਆਰਾਮ ਨਾਲ ਉਠੋ...
ਅਮਰੀਕਾ ਦੇ ਦੋ ਵਿਗਿਆਨੀ ਉਦੋਂ ਬੇਹੋਸ਼ ਹੋ ਗਏ.. ਜਦੋਂ ਉਹਨਾਂ ਨੂੰ ਪਤਾ ਲੱਗਿਆ
ਕਿ ਚੱਪਲ ਉਲਟੀ ਹੋਣ ਨਾਲ ਲੜਾਈ ਹੋ ਜਾਂਦੀ ਹੈ....
ਪਹਿਲਾਂ ਹੁੰਦਾ ਸੀ.. ਸੁੱਖ ਵੇਲੇ ਸ਼ੁਕਰਾਨਾ.. ਦੁੱਖ ਵੇਲੇ ਅਰਦਾਸ.. ਹਰ ਵੇਲੇ ਸਿਮਰਨ,
ਅੱਜ ਕੱਲ ਹੁੰਦਾ ਏ.. ਸੁੱਖ ਵੇਲੇ ਮਠਿਆਈਆਂ.. ਦੁੱਖ ਵੇਲੇ ਦੁਹਾਈਆਂ.. ਹਰ ਵੇਲੇ ਦਵਾਈਆਂ..
ਇੱਕ ਡਾਕਟਰ ਪਿੰਡ ਦੇ ਛੋਟੇ ਜਿਹੇ ਬੱਚੇ ਦੇ ਪੈਰ ਤੇ ਟਾਂਕੇ ਲਗਾ ਰਿਹਾ ਸੀ..
ਡਾਕਟਰ :- ਬੇਟਾ ਵੋ ਦੇਖੋ ਉੱਪਰ ਸੋਨੇ ਦੀ ਚਿੜੀ !!
ਬੱਚਾ (ਗੁੱਸੇ ਵਿੱਚ) :- ਤੂੰ ਸਾਲਿਆ ਥੱਲੇ ਦੇਖ ਪੈਰ ਨਾ ਵੱਢ ਦੇਈਂ ਲੱਗਦਾ ਚਿੜੀ ਦਾ....
7 ਜਨਮਾਂ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਵਾਲੇ
roaming ਵਿਚ ਜਾਂਦੇ ਹੀ ਫੋਨ ਚੱਕਣਾ ਬੰਦ ਕਰ ਦਿੰਦੇ ਹਨ..
ਓ ਤੇਰੀ....
ਲੱਗਦਾ ਵੱਡਾ ਆ ਗਿਆ ਬੂਟਾਂ ਦਾ SIZE ...
ਕੋਈ ਬਚਾਓ ਹਮਕੋ...
ਨਾ ਹੀ ਕਦੇ ਮਿੱਤਰਾ ਦੀ ਛਤਰੀ ਸੀ ਤੇ ਨਾ ਹੀ ਕਦੇ ਛਤਰੀ ਤੋਂ ਕੋਈ ਉਡੀ ਆ
ਸਾਡੀ ਤਾਂ ਜਿੰਨੀ ਵਾਰ ਵੀ ਉੱਡੀ ਆ, ਸਾਲੀ ਗੱਲ ਹੀ ਉੱਡੀ ਆ
ਉਸਦਾ ਤਾਂ ਖੁਸ਼ੀਆਂ ਤੋ ਵਿਸ਼ਵਾਸ ਉੱਠ ਜਾਂਦਾ
jisdi ......??
ਘਰਵਾਲੀ ਦਾ ਨਾਂ ਖੁਸ਼ੀ ਹੁੰਦਾ .. :
ਮੰਮੀ : ਪੇਪਰ ਕਿੱਦਾ ਦਾ ਸੀ ?
ਮੁੰਡਾ : ਪਤਲਾ ਜਿਹਾ ਸੀ, ਚਿੱਟੇ ਰੰਗ ਦਾ.....
ਬੱਸ ਫੇਰ.......??
ਦੇ..ਥੱਪੜ ਤੇ ਥੱਪੜ ..
ਮੈਂ ਪਾਗਲ ਤੇਰੇ 👉ਪਿੱਛੇ
ਤੂੰ ਪਾਗਲ ਕਿਸੀ ਹੋਰ 👈ਪਿੱਛੇ
ਤੇ ਉਹ ਪਾਗਲ ਕਿਸੇ ਹੋਰ 👉ਪਿੱਛੇ
ਸੱਭ ਪਾਗਲ ਅੱਗੇ ਪਿੱਛੇ 👈👉
ਸ਼ਰਾਬ ਤਾਂ ਐਵੇਂ ਹੀ ਬਦਨਾਮ ਹੈ
ਨਸ਼ੇੜੀ ਤਾਂ ਚਾਹ ਦੇ ਵੀ ਘੱਟ ਨੀ ਹੈਗੇ ਪੰਜਾਬ 'ਚ..
ਨੀ ਜਦੋਂ ਪੜ੍ਹਦੀ ਹੁੰਦੀ ਸੀ ਸਾਡੇ ਨਾਲ ਨੀ
ਉਦੋ ਖਿਲਰੇ ਹੁੰਦੇ ਸੀ ਤੇਰੇ ਵਾਲ ਨੀ
ਡਾਕੂ ਕਿਸੇ ਘਰ ਚੋਰੀ ਕਰਨ ਗਿਆ ..
ਡਾਕੂ ਔਰਤ ਨੂੰ :- ਸਾਰੇ ਗਿਹਣੇ ਕੱਢ ਦੇ ਚੁਪ ਕਰਕੇ ???
ਔਰਤ: ਲੈ ਫੱੜ ਝੁਮਕੇ . ਲੈ ਫੜ ਕਾਂਟੇ ..
ਲੈ ਲੈ ਫੜ ਮੰਗਲ ਸੂਤਰ ..
ਲੈ ਲੈ ਚੂੜੀ ਵੀ ਲੈਲਾ .. ਚੈਨ ਵੀ ਲੈਲਾ..,
ਲੈ ਲੈ ਨੱਕ ਦਾ ਕੋਕਾ ਵੀ ਲੈਲਾ…
ਸਬ ਕੁੱਝ ਲੈਲਾ “ਤੇ ਸਾਰਾ ਕੁੱਝ ਪਾਕੇ ਕੁੜੀ ਬਣ ਜਾ ਕੰਜਰਾ … 😀
ਡਾਕੂ … ਭੈਣਜੀ ਤੁਸੀਂ ਤਾ serious ਹੀ ਹੋਗੇ ਜੇ :O 😛
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ ਤੇ ਕਿੰਨੇ ਪੈਸੇ ਲੱਗਦੇ ?
ਡਾਕਟਰ : 80,000
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ ਦਈਏ ਫਿਰ ?
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ। … ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਵੀਂ
ਇੱਕ ਸ਼ੇਰ ਨੇ ਚਿੜੀਆਘਰ ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ – ਕੀ ਕਰਦਾ ਕਦੋਂ ਦਾ ਬਕਵਾਸ ਕਰੀ ਜਾ ਰਿਹਾ ਸੀ "ਇੰਨੀ ਵੱਡੀ ਬਿੱਲੀ..."
ਰਾਜੇ ਨੇ ਨਵੀਂ ਨਵੀਂ ਅੰਗਰੇਜ਼ੀ ਸਿੱਖੀ...
RAJA :"ਫਰੂਟ ਵਾਲੇ ਬਾਬੇ , GIVE ME SOME POTATO FEVER "
ਫਰੂਟਵਾਲਾ: "ਪੁੱਤ ਇਹ POTATO FEVER ਕੀ ਹੁੰਦਾ ??? ??
ਰਾਜਾ :"Oh my God, you illiteracy people, POTATO FEVER means "ਆਲੂ ਬੁਖ਼ਾਰਾ "
ਔਰਤਾਂ ਜਾਨਲੇਵਾ ਗਰਮੀਆਂ ‘ਚ
ਗੰਨੇ ਦਾ ਰਸ,
ਨਿੰਬੂ ਸ਼ਕੰਜਵੀ,
ਦਹੀ ਦੀ ਲੱਸੀ,
ਰੂਹ-ਅਫਜਾ,
ਜਿਨਾਂ ਮਰਜ਼ੀ ਪੀ ਲੈਣ…
.
ਕੂਲਰ ਜਾਂ A.C. ਦੀ
ਜਿੰਨੀ ਮਰਜ਼ੀ ਹਵਾ ਖਾ ਲੈਣ..
.
ਪਰ ਕਲ਼ੇਜੇ ਠੰਡ ਤਾਂ
ਪੇਕੇ ਜਾ ਕੇ ਹੀ ਪੈਂਦੀ ਆ ਇਹਨਾਂ ਦੇ...
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਕੁੜੀ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਕੁੜੀ – ਠੀਕ ਠੀਕ ਲਗਾ ਲਓ
ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ...
Police ਵਾਲੇ ਨੇ ਸ਼ਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ ???
ਸਰਾਬੀ – ਕੀ ਕਰਾ ਮਜਬੂਰੀ ਸੀ..
Police ਵਾਲਾ – ਕੀ ਮਜਬੂਰੀ ਸੀ?
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ...
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :- ਡੱਡੂ ਨੂੰ ਰੋੜਾ ਮਾਰੋਂਗੇ ਤਾਂ ਗੂੰਗੀ ਘਰਵਾਲੀ ਮਿਲੂਗੀ . ਕਿਨ੍ਹਾਂ ਡਰਦੇ ਸੀ ਉਦੋਂ !!! . . . ਹੁਣ ਸੋਚਦੇ ਆਂ, ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ
10 ਮੁਲਕਾਂ ਦੇ ਲੋਕ ਹੈਲੀਕਾਪਟਰ ਦੀ ਰੱਸੀ ਨਾਲ ਲਮਕੇ ਸੀ,
ਵਿੱਚ ਇੱਕ ਆਪਣਾ ਪੰਜਾਬੀ ਵੀ ਸੀ . . .
ਪਾਇਲਟ ਕਹਿੰਦਾ :- ਭਾਰ ਬਹੁਤ ਜ਼ਿਆਦਾ ਏ,
ਤੁਹਾਡੇ ਵਿੱਚੋਂ ਇੱਕ ਜਾਣੇ ਨੂੰ ਰੱਸੀ ਛੱਡਣੀ ਪਵੇਗੀ .
ਨਹੀਂ ਤਾਂ ਹੈਲੀਕਾਪਟਰ ਥੱਲੇ ਡਿੱਗ ਜਾਵੇਗਾ,
ਕੋਈ ਨਹੀਂ ਬੋਲਿਆ, ਕਿਸੇ ਨੇ ਰੱਸੀ ਨਹੀਂ ਛੱਡੀ .
ਅਖ਼ੀਰ ਪੰਜਾਬੀ ਕਹਿੰਦਾ:- ਮੈਂ ਰੱਸੀ ਛੱਡ ਕੇ ਆਪਣੀ ਜਾਨ ਦਵਾਂਗਾ,
ਸਾਰੇ ਪੰਜਾਬੀ ਦਾ ਮੂੰਹ ਵੇਖਣ ਲੱਗ ਪਏ . . .
ਪੰਜਾਬੀ ਕਹਿੰਦਾ :- ਸਾਲਿਉ ਮੂੰਹ ਕੀ ਵੇਖੀ ਜਾਂਦੇ ਓ,
ਤਾੜੀਆਂ ਮਾਰੋਂ ਮੈਂ ਤੁਹਾਨੂੰ ਬਚਾਉਣ ਵਾਸਤੇ ਆਪਣੀ ਜਾਨ ਦੇਣ ਲੱਗਾ .
ਸਾਰੇ ਤਾੜੀਆਂ ਮਾਰਣ ਲੱਗੇ ਰੱਸੀ ਛੱਡ ਕੇ,
ਸਭ ਦੇ ਸਭ ਥੱਲੇ ਜਾ ਪਏ . . ਬੱਸ ਇੱਕ ਪੰਜਾਬੀ ਰਹਿ ਗਿਆ
ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ
ਮੈਂ ਚੱਕ ਕੇ ਡਸਟਬੀਨ ਵਿੱਚ ਪਾ ਤੇ
ਮੈਨੂੰ ਦੇਖ ਕੇ ਕੋਲ ਖੜੇ ਦੋ ਬੰਦੇ
ਤਾੜੀਆਂ ਮਾਰਨ ਲੱਗੇ
ਦਿਲ ਨੂੰ ਬੜੀ ਖੁਸ਼ੀ ਮਿਲੀ...
.
.
ਪਰ ਬਾਆਦ 'ਚ ਪਤਾ ਲੱਗਿਆ
ਜ਼ਰਦਾ ਮਲਦੇ ਸੀ ਸਾਲੇ....
#ਪੰਜਾਬ ਹੀ ਇੱਕ ਐਸੀ ਥਾਂ ਆ…
ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ:-
ਤੂੰ ਹੱਥ ਤਾਂ ਲਾ ਕੇ ਦਖਾ !!!
ਲੜਨ ਤੋਂ ਬਾਅਦ ਕਹਿੰਦੇ ਆ:-
ਤੂੰ ਸਾਲਿਆ ਹੱਥ ਕਿੱਦਾਂ ਲਾਇਆ !!!
ਜੇ ਪੰਜਾਬ ਪੁਲਿਸ Pokemon ਲੱਭਣ ਲੱਗੇ
ਤੇ ਇਹਨਾਂ ਨੂੰ #Doraemon ਮਿਲ ਜਾਵੇ
ਤਾਂ ਉਹਨੂੰ ਮਾਰ ਮਾਰ ਕੇ ਕਬੂਲ ਕਰਵਾ ਲੈਣਗੇ
ਕੇ ਉਹੀ #Pokemon ਹੈ..
ਕਹਿੰਦੀ ਤੂੰ ਸਾਡੇ #ਪਿੰਡ ਨਾ ਆਇਆ ਕਰ, ਤੈਨੂੰ ਮੇਰੇ ਭਰਾਵਾਂ ਨੇ ਫੜ ਲੈਣਾ ਏ... . ਮੈਂ ਕਿਹਾ #ਕਮਲੀਏ .. . . ਮੈਨੂੰ ਤਾਂ ਕਦੇ ਸਾਲਾ #Temple_Run ਵਾਲਾ #ਬਾਂਦਰ ਨੀਂ ਫੜ ਸਕਿਆ, ਤੇ ਤੇਰੇ #ਭਰਾ ਕੀ ਚੀਜ ਆ...
ਇੱਕ ਵਾਰ ਇੱਕ ਮੁੰਡਾ ਆਪਣੀ ਸਹੇਲੀ ਦੀ ਭੈਣ ਨੂੰ
ਬਹੁਤ #ਪਿਆਰ ਕਰਦਾ ਸੀ -
.
ਪਰ ਜਦੋਂ ਕੁੜੀ ਦੇ ਚਾਚੇ ਨੂੰ ਪਤਾ ਲੱਗਦਾ ਹੈ . . .
.
ਤਾਂ ਉਹ ਮੁੰਡੇ ਦੀ ਭੂਆ ਨੂੰ ਗੋਲੀ ਮਾਰ ਦਿੰਦਾ ਹੈ,
ਗੁੱਸੇ ਵਿੱਚ ਆ ਕੇ ਮੁੰਡੇ ਦਾ ਜੀਜਾ ਕੁੜੀ ਦੇ ਮਾਮੇ ਨੂੰ
ਡਾਕਖਾਨੇ ' ਚ ਕਲਰਕ ਦੀ ਨੌਕਰੀ ਲਵਾ ਦਿੰਦਾ ਹੈ
. . .
ਜਦੋਂ ਲੜਾਈ ਵਿੱਚ ਮੁੰਡੇ ਅਤੇ ਕੁੜੀ ਦੇ ਸਾਰੇ
ਰਿਸ਼ਤੇਦਾਰ ਮਰ ਜਾਂਦੇ ਨੇ -
.
ਤਾਂ ਮੁੰਡਾ ਕੁੜੀ ਨੂੰ ਤਲਾਕ ਦੇ ਦਿੰਦਾ ਹੈ . . .
.
.
'ਸਿੱਖਿਆ :- ਜੋਂ ਮਰਜੀ ਲਿਖ ਦਿਉ ,
#ਵਿਹਲੇ ਸਬ ਕੁੱਝ ਪੜ ਲੈਂਦੇ ਨੇ ...