ਸਹੇਲੀ ਨੇ ਕੀਤਾ ਫੋਨ ਕਹਿੰਦੀ ਜਾਨੂੰ ਅੱਜ ਘਰ ਕੋਈ ਨੀ ਹੈਗਾ
ਫੇਰ ਕੀ ਸੀ ਯਾਰਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ,
ਸੁਣਦੇ ਸਾਰ ਹੀ ਬੁੱਲਟ ਚੱਕਿਆ ਤੇ ਘਰ ਚਲ ਗਿਆ ਓਸਦੇ,
ਤੇ ਜਾ ਕੇ
ਦੇਖਿਆ ਸਚੀਂ ਸਾਲਾ ਕੋਈ ਹੈਨੀ ਸੀ ਘਰ, ਤਾਲਾ ਲੱਗਾ ਸੀ
4 ਕਣੀਆਂ ਕੀ ਪੈ ਜਾਂਦੀਆਂ...ਜਨਤਾ post ਪਾ -ਪਾ ਕੇ fb ਤੇ ਚਿਕੜ ਕਰ ਦਿੰਦੀ..
ਯਾਰ Ajj ਤਾਂ ਬਾਪੂ ਨੇ ਵੀ ਬੇਇਜਤੀ ਈ ਕਰਤੀ
ਮੈ ਕਿਹਾ ," ਬਾਪੂ Ji !!!
ਜੇ Billo ਘਰ ਦੇ ਨਾ ਮੰਨੇ ਤਾਂ
ਮੈ Billo ਨੂੰ ਘਰੋਂ ਕੱਢ ਕੇ ਲੈ ਆਉਣਾ...
ਬਾਪੂ ਕਹਿੰਦਾ - ਪਾਗਲਾ
ਤੈਥੋ ਨਿੰਬੂ ਚੋ ਰਸ ਤਾ ਕੱਢ ਨਹੀ ਹੁੰਦਾ...
ਚੱਲਿਆ ਕੁੜੀ ਕੱਡਣ...
ਉਹ ਮੇਰੀ ਜ਼ਿੰਦਗੀ ਕੀ ਖੂਬਸੂਰਤ ਬਣਾਏਗੀ ਜਿਸਨੂੰ maggie ਤੇ noodles ਤੱਕ ਨਹੀਂ ਬਣਾਉਣੇ ਆਉਂਦੇ।
ਸਾਲੀ ਏਨੀਂ ਗਰਮੀ ਆ ਕਿ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ...
ਪਤਨੀ : ਮੈਂ ਚੱਲੀ ਘਰ ਛੱਡ ਕੇ,
ਪਤੀ : ਮੈਂ ਚੱਲਿਆ ਨਿਰਮਲ ਬਾਬੇ ਕੋਲ,
ਪਤਨੀ : ਹਾਏ !! ਮੈਨੂੰ ਮੰਗਣ ਲਈ,
ਪਤੀ : ਨਹੀਂ ! .. ਇਹ ਦੱਸਣ ਕਿ ਕਿਰਪਾ ਸ਼ੁਰੂ ਹੋ ਗਈ...
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ...
ਚੰਨ ਤੇ ਲਿਖ ਦੇਵਾਂ ਨਾਮ ਤੇਰਾ… ਇਹ ਮੇਰਾ ਦਿਲ ਚਾਹੁੰਦਾ ਏ..
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ ਏ...
ਬੰਬ ਚਲਾਣੇ ਕੁੱਕੜ ਵਾਲੇ ਤੇ ਨੱਖਰੇ laden ਵਾਲੇ..
ਦਰਦ ਦਿਲਾਂ ਦੇ ਘੱਟ ਜਾਂਦੇ ਜੇ ਰਿਸ਼ਤੇਦਾਰ ਥੋੜਾ ਮੂੰਹ ਬੰਦ ਕਰ ਲੇਂਦੇ...
ਬੇਬੇ ਤੇਰੇ ਪੁੱਤ ਸਿਆਣੇ ਪਿੱਛੇ ਪਈਆਂ ਨੇ ਕੁੜੀਆਂ ਹੱਥ ਧੋ ਕੇ,
ਕਿਤੇ ਕੋਈ Canada ਵਾਲੀ ਲੈ ਨਾ ਜਾਵੇ ਤੈਥੋਂ ਖੋਹ ਕੇ…
ਦਾਰੂ ਪੀ ਕੇ Fb ਤੇ ਅਾੲੀ ਦਾ..… ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ..
ਸਾਲਾ ਮੇਰੇ whatsapp ਤੇ ਇੱਕ ਬੰਦਾ ਇੰਨੀ ਉਦਾਸ shayari ਕਰਦਾ ਹੈ ……
ਕਿ ਹੁਣ ਤਾ ਮੈਂ ਵੀ ਉਸਦੀ girlfriend ਨੂੰ miss ਕਰਨ ਲਗ ਪਿਆ ਹਾਂ..
ਵਿਗੜੇ ਹੋਏ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਵਾਲਾ ਜੰਤਰ..
ਕੰਮ ਕਾਰ ਤੋ ਵੇਹਲੇ ਆ babbu mann ਦੇ ਚੇਲੇ ਆ..
ਜਰੂਰੀ ਨਹੀਂ ਕਿ ਕੁੜੀ Ignore ਕਰ ਰਹੀ ਹੋਵੇ,
ਕੀ ਪਤਾ ਉਸਦਾ Net ਖਰਾਬ ਹੋਵੇ 😀
ਪੰਜਾਬ ਵਿੱਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ ਲੜਨ ਤੋਂ ਪਹਿਲਾਂ ਕਹਿੰਦੇ ਆ…!
ਤੂੰ ਹੱਥ ਤਾਂ ਲਾਕੇ ਦਖਾ….!
ਲੜਨ ਤੋਂ ਬਾਅਦ ਕਹਿੰਦੇ ਆ…! ਤੂੰ ਸਾਲਿਆ ਹੱਥ ਕਿੱਦਾਂ ਲਾਇਆ….
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆
ਤੇਰਾ ਪਿਆਰ ਨਾ ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ ਵੱਜਦਾ…
ਤੂੰ angry bird ਵਾਂਗ ਅੱਖਾਂ ਕੱਢਦੀ ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ ਭੱਜਦਾ…😝😜
ਪੇਪਰ 'ਚ ਪੁੱਛਿਆ ਗਿਆ ..ਚੈਲੰਜ ਕੀ ਹੈ??..ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ…
ਅਤੇ ਪੇਪਰ ਦੇ ਆਖਰੀ ਪੰਨੇ 'ਚ ਲਿਖਿਆ ਜੇ ਬੰਦੇਂ ਦਾ ਪੁੱਤ ਏ, ਤਾਂ ਪਾਸ ਕਰਕੇ ਵਿਖਾ ਇਹ ਮੇਰੇ ਵੱਲੋ ਤੈਨੂੰ ਚੈਲੰਜ ਏ..
ਰੱਬਾ ਉੱਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
ਜਿਹੜੇ ਰਿਸ਼ਤੇਦਾਰ ਮੈਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ,
ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ....
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ …
ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭੜਥਾ ਬਣਾਉਣ ਨੂੰ ਫਿਰਦਾ।
ਭਾਜੜਾ ਈ ਪੈ ਜਾਂਦੀਆਂ ਨੇ ਜਦੋ … ਸਵੇਰੇ ਉਠੀਏ ਤਾਂ ਸਰਾਣੇ ਥੱਲੇ ਮੋਬਾਇਲ ਨਾ ਹੋਵੇ 😂
ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜੱਚਦਾ ਏ,
ਮੈਂ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚੱਲਦਾ ਏ ।
ਮੁੰਡਿਆ ਦੀ ਯਾਰੀ ਜਿਵੇ H.D.F.C ਦਾ loan, ਤੇ ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
ਦਿਲ ਕਰਦਾ 1crore ਦੀ ਕਮੇਟੀ ਪਾਵਾਂ, ਪਹਿਲੀ ਚੱਕ ਲਵਾਂ... ਫਿਰ ਕਿਤੇ ਨਜ਼ਰ ਨਾ ਆਵਾਂ....
ਮਾਂ …ਰੌ ਕਿਉ ਰਹੇ ਏ ..?
ਬੇਟਾ .. ਪਾਪਾ ਨੇ ਮੈਨੂੰ KiSS ਨਹੀ ਕੀਤੀ .. sad
ਮਾਂ … ਤੂੰ ਪਾਪਾ ਨੂੰ “ਪਹਾੜੇ” ਨਹੀ ਸੁਣਾਏ ਹੋਣੇ :O ???
ਬੇਟਾ … ਕੰਮਵਾਲੀ ਨੇ ਕਿਹੜਾ ਸੁਣਾਏ ਸੀ
Police ਵਾਲੇ ਨੇ ਸ਼ਰਾਬੀ ਨੂੰ ਪੁਛਿਆ –
ਏਨੀ ਕਿਉਂ ਪੀਤੀ ਆ ਤੂੰ ???
ਸਰਾਬੀ – ਕੀ ਕਰਾ ਮਜਬੂਰੀ ਸੀ,
Police ਵਾਲਾ – ਕੀ ਮਜਬੂਰੀ ਸੀ?
ਸਰਾਬੀ – ਬੋਤਲ ਦਾ ਢੱਕਣ ਗਵਾਚ ਗਿਆ ਸੀ...
ਸੁੱਖੀ: ਪਾਪਾ ਮੈਂ ਅੱਜ ਸਕੂਲ ਨਹੀਂ ਜਾਣਾ .
ਪਾਪਾ : ਕਿਓਂ ਬੇਟਾ ?
ਸੁੱਖੀ: ਕੱਲ ਸਕੂਲ ਵਿਚ ਸਾਡਾ ਭਾਰ ਤੋਲਿਆ ਸੀ... ਮੈਨੂੰ ਲੱਗਦਾ ਅੱਜ ਕਿਤੇ ਸਾਨੂੰ ਵੇਚ ਨਾ ਦੇਣ..
ਸਚਿਨ: I love u ਸੋਹਣੀਏ .
ਪੰਜਾਬੀ ਕੁੜੀ : ਤੇਰੇ ਵਿਚ ਕਿ ਖਾਸ ਹੈ ਕੇ ਮੈਂ ਤੈਨੂੰ ਪਿਆਰ ਕਰਾ?? .
ਸਚਿਨ: ਵੀਰ ਤੇਰਾ ਪੰਜਾਬੀ ਯੂਨੀਵਰਸਿਟੀ ਦਾ TOPPER ਆ. .
ਬਾਪੂ :- ਪੁੱਤਰ ਮੇਰੇ ਦੰਦ ਲੈ ਕੇ ਆ !
ਪੁੱਤਰ :- ਬਾਪੂ ਰੋਟੀ ਤਾਂ ਅਜੇ ਬਣੀ ਨਹੀਂ
ਬਾਪੂ :- ਰੋਟੀ ਨਹੀਂ ਖਾਣੀ, ਸਾਮਣੇ ਵਾਲੀ ਬੁੱਢੀ ਨੂੰ ਸਮਾਈਲ ਦੇਣੀ ਆ !!
ਸੰਤਾ :- ਪਾਪਾ, ਜੇ ਮੇਰੀ ਮੰਮੀ ਨੂੰ ਭੂਤਨੀ ਚਿੰਬੜ ਗਈ ਤਾਂ ਤੁਸੀਂ ਕਿ ਕਰੋਗੇ ?
ਪਾਪਾ :- ਮੈਂ ਕੀ ਕਰਨਾ ਬੇਟਾ, ਇਹ ਭੈਣਾਂ ਦਾ ਆਪਸੀ ਮਾਮਲਾ !!
ਪੰਜਾਬੀ ਮੁੰਡਾ :- ਆਈ ਲਵ ਯੂ ਸੋਹਣੇਓ !!
ਪੰਜਾਬੀ ਕੁੜੀ :- ਤੇਰੇ ਵਿਚ ਕੀ ਖਾਸ ਹੈ ਕੇ ਮੈਂ ਤੈਨੂੰ ਪਿਆਰ ਕਰਾ ?
ਪੰਜਾਬੀ ਮੁੰਡਾ :- ਵੀਰ ਤੇਰਾ ਯੂਨੀਵਰਸਿਟੀ ਦਾ ਟੋਪਰ ਏ !!
ਪੰਜਾਬੀ ਟੀਚਰ :- ਕਾਕਾ ਤੈਨੂੰ ਪਤਾ ਹੈ ਤੇਰੀ ਉਮਰ ਵਿੱਚ ਮਹਾਤਮਾ ਗਾਂਧੀ ਨੇ ਬੀ.ਏ. ਕਰ ਲਈ ਸੀ ?
ਵਿਦਿਆਰਥੀ :- ਸਰ ਮੈਨੂੰ ਇਹ ਵੀ ਪਤਾ ਹੈ ਤੁਹਾਡੀ ਉਮਰ ਚ ਭਗਤ ਸਿੰਘ ਫਾਂਸੀ ਚੜ ਚੁੱਕੇ ਸੀ !
ਸੰਤਾ ਟਿਊਬ ਲਾਈਟ ਦੇ ਥੱਲੇ ਮੂੰਹ ਖੋਲ ਕੇ ਖੜਾ ਸੀ
ਕਿਉਂ ?
ਕਿਉਕਿਂ ਕਿ ਡਾਕਟਰ ਨੇ ਕਿਹਾ ਸੀ, " ਅਜੇ ਤੇਰਾ ਪੇਟ ਖਰਾਬ ਹੈ, ਲਾਈਟ ਹੀ ਖਾਣਾ".
ਕੁੜੀ ਟੀਚਰ ਨੂੰ :- ਸਰ, ਕਲਾਸ ਦੇ ਸਾਰੇ ਮੁੰਡੇ ਮੈਨੂੰ ਭੂਆ ਭੂਆ ਕਹਿੰਦੇ ਨੇ.
ਟੀਚਰ :- ਕੌਣ ਕੌਣ ਇਹਨੂੰ ਭੂਆ ਕਹਿੰਦਾ, ਹੱਥ ਖੜਾ ਕਰੋ
ਸੰਤੇ ਤੋਂ ਬਿਨਾਂ ਸੱਭ ਨੇ ਹੱਥ ਖੜਾ ਕਰ ਦਿੱਤਾ.
ਟੀਚਰ :- ਸੰਤੇ, ਤੂੰ ਇਹਨੂੰ ਭੂਆ ਨਹੀਂ ਕਹਿੰਦਾ ?
ਸੰਤਾ :- ਸਰ ਮੈਂ ਤਾਂ ਇਹਨਾਂ ਸਾਰਿਆਂ ਦਾ ਫੁੱਫੜ ਹਾਂ.
ਭਿਖਾਰੀ :- ਸਾਬ, ਕੋਫੀ ਪੀਣ ਵਾਸਤੇ 20 ਰੁਪਏ ਦੇ ਦੋ.
ਸਾਬ :- ਪਰ ਕੋਫੀ ਤਾਂ 10 ਰੁਪਏ ਦੀ ਆਉਂਦੀ ਏ
ਭਿਖਾਰੀ :- ਨਾਲ ਸਹੇਲੀ ਵੀ ਏ.
ਸਾਬ :- ਵਾਹ ! ਭਿਖਾਰੀ ਹੋ ਕੇ ਸਹੇਲੀ ਵੀ ਬਾਣਾ ਲਈ ?
ਭਿਖਾਰੀ :- ਨਹੀਂ ਸਾਬ, ਸਹੇਲੀ ਨੇ ਭਿਖਾਰੀ ਬਾਣਾ ਦਿੱਤਾ !
ਪਿੰਡ ਦੀ ਬੁੱਢੀ ਸ਼ਹਿਰ ਮਿਲਣ ਗਈ,
ਨੂੰਹ ਨੇ ਉਹਨੂੰ ਪੀਜ਼ਾ ਦਿੱਤਾ ਤੇ ਕਹਿੰਦੀ " ਆ ਲੈ ਬੇਬੇ ਪੀਜ਼ਾ"
ਬੁੱਢੀ :- ਇਹ ਸ਼ਹਿਰੀਆਂ ਦੀ ਵੀ ਹੱਦ ਏ,
ਖਾਣ ਵਾਲੀ ਚੀਜ਼ ਨੂੰ ਵੀ ਕਹਿੰਦੇ ਨੇ ਪੀ ਜਾ !!
ਇੱਕ ਸ਼ਰਾਬੀ ਦਾਰੂ ਪੀ ਕੇ ਮਰ ਗਿਆ,
ਪਰ ਉਹਦੀ ਦਾਰੂ ਪ੍ਰਤੀ ਸ਼ਰਧਾ ਦੇਖੋ !
ਉਹ ਮਾਰਦਾ ਮਾਰਦਾ ਵੀ ਕਹਿ ਗਿਆ
ਸ਼ਰਾਬ ਤੇ ਠੀਕ ਸੀ, ਸਾਲਾ ਲੀਵਰ ਹੀ ਕਮਜ਼ੋਰ ਸੀ !
ਜਿਸ ਹਸਪਤਾਲ ਦਾ ਮੈਂ ਡਾਕਟਰ ਹਾਂ
ਮੇਰੀ ਘਰਵਾਲੀ ਉੱਥੇ ਨਰਸ ਹੈ
ਕਿੰਨਾ ਅਜੀਬ ਜ਼ੁਲਮ ਸਹਿਣਾ ਪੈਂਦਾ
ਆਪਣੀ ਹੀ ਘਰਵਾਲੀ ਨੂੰ ਸਿਸਟਰ ਕਹਿਣਾ ਪੈਂਦਾ !!
ਸੰਤੇ ਦਾ ਦਿਲ non - veg ਖਾਣ ਨੂੰ ਕਰਦਾ
ਉਹ ਹੋਟਲ ਵਿੱਚ ਜਾ ਕੇ ਚਿਕਨ ਆਰਡਰ ਕਰਦਾ
ਵੇਟਰ :- ਫ਼੍ਰੇਂਚ ਚਿਕਨ ਜਾਂ ਸਪੈਨਿਸ਼ ਚਿਕਨ ?
ਸੰਤਾ :- ਜਿਹੜਾ ਮਰਜ਼ੀ ਲੈ ਆ ਯਾਰ, ਮੈਂ ਕਿਹੜਾ ਓਹਦੇ ਨਾਲ ਗੱਲਾਂ ਕਰਨੀਆਂ !!
ਸੰਤਾ :- ਓਏ ਤੇਰੀ ਘਰਵਾਲੀ ਕਿੱਥੇ ਗਈ ?
ਬੰਤਾ:- ਉਹ ਤਾ ਪੇਕੇ ਚਲੇ ਗਈ !
ਸੰਤਾ :- ਤੂੰ ਓਹਨੂੰ ਕੁੱਟਦਾ ਹੋਵੇਗਾ ?
ਬੰਤਾ :- ਨਹੀਂ ਯਾਰ, ਸਕੀ ਭੈਣ ਵਾਂਗੂ ਰੱਖਦਾ ਸੀ !!
ਪੱਪੂ ਆਪਣੀ G .F ਨੂੰ date ਤੇ ਸ਼ਮਸ਼ਾਨ ਘਾਟ ਲੈ ਗਿਆ.
ਕੁੜੀ: ਓਏ !!! ਆਹ ਕਿਥੇ ਲੈ ਆਇਆ??
ਪੱਪੂ: ਕਮਲੀਏ !! ਲੋਕੀ ਤਾਂ ਮਰਦੇ ਨੇ ਇਥੇ ਆਉਣ ਲਈ..
ਪੰਜਾਬੀ ਜੱਟ ਤੋਂ ਜੱਟੀ :- ਡਾਰਲਿੰਗ ਅੱਜ ਬਰਸਾਤ ਦਾ ਦਿਨ ਹੈ, ਕੋਈ ਇਹੋ ਜਿਹੀ
ਰੋਮੈਂਟਿਕ ਗੱਲ ਕਰ ਮੇਰੇ ਦੋਨੋਂ ਪੈਰ ਜ਼ਮੀਨ ਤੇ ਨਾ ਲੱਗਣ !!
ਜੱਟੀ :- ਮੋਇਆ, ਫਾਂਸੀ ਲੈ ਲਾ !
ਇਕ ਵਾਰ ਝੰਡਾ ਅਮਲੀ ਆਪਣੇ ਸਹੁਰੇ ਘਰ ਮਿਲਣ ਜਾਂਦਾ ਅਤੇ ਜਾ ਕੇ ਜਮੀਨ 'ਤੇ ਬੈਠ ਜਾਂਦਾ....
ਸੱਸ :- ਪੁੱਤ.ਜਮੀਨ ਤੇ' ਕਿਉਂ ਬੈਠਾ,ਸੋਫੇ 'ਤੇ ਬੈਠ ..
ਝੰਡਾ ਅਮਲੀ :- ਸੋਫੇ 'ਤੇ ਗਰੀਬ ਬੰਦੇ ਬੈਠਦੇ ਨੇ,
ਸਾਡੇ ਵਰਗੇ ਸ਼ਾਹੀ ਬੰਦੇ ਜਮੀਨ 'ਤੇ ਬੈਠਦੇ ਨੇ
ਸੱਸ :-ਵੇ , ਓਹ ਕਿਵੇਂ ?
ਝੰਡਾ ਅਮਲੀ :- ਸੋਫਾ 25000 ਦਾ , ਜਮੀਨ 2 ਲਖ ਨੂੰ ਮਰਲਾ..
ਅਧਿਆਪਕ ਨੇ ਸਾਰੀ ਜਮਾਤ ਨੂੰ ਲੇਖ ਲਿਖਣ ਨੂੰ ਦਿੱਤਾ ਲੇਖ ਸੀ ”ਕ੍ਰਿਕੇਟ ਦਾ ਮੈਚ ”
ਸਾਰੀ ਜਮਾਤ ਨੂੰ ਲੇਖ ਲਿੱਖਣ 'ਚ 30 ਮਿੰਟ ਤੋ ਵੀ ਵੱਧ ਸਮਾਂ ਲਗ ਗਿਆ
ਪਰ ਆਪਣੇ ਪੱਪੂ ਨੇ ਇੱਕ ਲਾਈਨ 'ਚ ਸਾਰਾ ਲੇਖ ਲਿਖ ਕੇ ਪਰਾਂ ਮਾਰਿਆ
ਪੱਪੂ ਨੇ ਲਿਖਿਆ ਸੀ.."ਮੀਂਹ ਕਰਕੇ ਮੈਚ ਰੱਦ "
ਇੱਕ ਜਨਾਨੀ ਬਸ 'ਚ ਖੜੀ ਸੀ,
ਇੱਕ ਬੱਚਾ ਬੋਲਿਆ
ਆਂਟੀ ਜੀ ਤੁਸੀਂ ਮੇਰੀ ਜਗਾ ਤੇ ਬੈਠ ਜਾਉਂ
ਜਨਾਨੀ ਨੇ ਉਹਦੇ ਮੂੰਹ ਤੇ ਜ਼ੋਰ ਦੀ ਥੱਪੜ ਮਾਰਿਆ,
ਸੋਚੋ ਕਿਉਂ ?
ਕਿਉਂਕਿ, ਉਹ ਬੱਚਾ ਆਪਣੇ ਡੈਡੀ ਦੀ ਗੋਦੀ 'ਚ ਬੈਠਾ ਸੀ !