ਪਤੀ: ਕੱਲ ਪਾਰਟੀ ਤੇ ਜਾਣਾ ਅਸੀਂ, ਮੈਂ ਕੋਟ ਪੈਂਟ ਪਾ ਲਵਾਂ ?
ਪਤਨੀ: ਹਾਂਜੀ ਪਾ ਲਓ, ਤੇ ਮੈਂ ਕੀ ਪਾਵਾਂ ਕੱਲ ?
ਪਤੀ: ਤੂੰ ਉਹੀ ਪਾ ਲਈਂ ਜੋ ਹਰ ਰੋਜ਼ ਪਾਉਣੀ ਆਂ
ਪਤਨੀ: ਕੀ ?
ਪਤੀ: ਕਲੇਸ਼
ਮੁੰਡਾ :- ਮੈ ਤੁਹਾਡੇ ਨਾਲ ਇੱਕ ਦਿਲ ਦੀ ਗੱਲ ਕਰਨੀ ਆ
ਕੁੜੀ :- ਕਰੋ ਜੀ ਜ਼ਰੂਰ
ਮੁੰਡਾ :- ਗੁੱਸਾ ਤਾਂ ਨੀ ਕਰਦੇ
ਕੁੜੀ ;- ਨਾ ਜੀ ਨਾ
ਮੁੰਡਾ :- ਬੰਦੇ ਨੂੰ "ਹਰਟ ਅਟੈਕ" ਕਿਉਂ ਹੁੰਦਾ ?
ਮੁੰਡੇ ਵਾਲੇ ਕੁੜੀ ਵਾਲਿਆ ਨੂੰ :-
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ ?
ਕੁੜੀ ਵਾਲੇ: ਜੀ ਅਜੇ ਤਾਂ ਨੱਕ 'ਚ ਦਮ ਕੀਤਾ ਹੋਇਆ
ਬੱਸ ਲੈ ਜੋ ਜਲਦੀ ਇਹਨੂੰ !!
ਮੁੰਡਾ ਕੁੜੀ ਨੂੰ - ਬੱਦਲ ਗਰਜੇ ਤਾਂ ਤੇਰੀ ਯਾਦ ਅਾਉਂਦੀ ਆ
ਬਾਰਿਸ਼ ਅਾਵੇ ਤਾਂ ਤੇਰੀ ਯਾਦ ਅਾਉਂਦੀ ਆ
ਕੁੜੀ - ਪਤਾ ਤੇਰੀ ਛਤਰੀ ਦੇਣੀ
ਅੈਵੇਂ ਕੁਤੇ ਖਾਣੀ ਕਿਉਂ ਕਰ ਰਿਹਾ ਏਂ !
ਇੱਕ ਸਾਈਕਲ ਆਲੇ ਨੇ ਇੱਕ ਬੰਦਾ ਠੋਕ ਤਾ ਠੌਕ ਕੇ ਉਲਟਾ ਕਹਿੰਦਾ :-
ਅੱਜ ਤੇਰੀ ਕਿਸਮਤ ਚੰਗੀ ਏ
ਬੰਦਾ ਪੁਛਦਾ:- ਕਿਉ ?
ਸਾਈਕਲ ਆਲਾ:- ਕਿਉਂਕਿ ਅੱਜ ਮੇਰੀ ਛੁੱਟੀ ਏ
ਨਹੀਂ ਤਾਂ ਮੈਂ ਟਰੱਕ ਚਲਾਉਂਦਾ ਹੁੰਦਾ !!
ਹਾਥੀ ਬਜ਼ਾਰ 'ਚ ਪਿਸਤੋਲ ਲਈ ਫਿਰਦਾ ਸੀ,
ਕੀੜੀ ਨੂੰ ਅਾਪਣੇ ਵਲ ਅਾਂਦੇ ਪਾਸੇ ਸੁੱਟ ਦਿੱਤਾ ।
ਕੀੜੀ ਕੋਲ ਅਾ ਕੇ ਬੋਲੀ, "ਪਿਸਤੋਲ ਕਿਉ ਸੁੱਟਿਆ ?"
ਹਾਥੀ, "ਤੱਕ ਕੇ ਤੇਰਾ ਹੁਸਨ ਸੋਹਣੀਏ ਹੱਥੋਂ ਹਥਿਆਰ ਗਏ "
ਮੈਡਮ ਪੱਪੂ ਨੂੰ : ਕਿਹੜਾ Department ਹੈ
ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ
ਪੱਪੂ:- ਫਾਇਰ ਬ੍ਰ੍ਗੇਡ
ਮੈਡਮ:- ਉਹ ਕਿੱਦਾ ?
ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ
ਅੱਗ ਬੁਝਾਉਣਾ ਨਹੀ !!
ਸ਼ੇਰ ਸ਼ੇਰਨੀ ਨੂੰ ਕਿੱਸ ਕਰਨ ਲੱਗਾ
ਪਰ ਸ਼ੇਰਨੀ ਨੇ ਸ਼ੇਰ ਨੂੰ ਰੋਕ ਲਿਆ
ਤੇ ਇਧਰ ਉਧਰ ਵੇਖਣ ਲੱਗੀ ।
ਸ਼ੇਰ :- ਕੀ ਹੋਇਆ ।
ਸ਼ੇਰਨੀ :- ਵੇਖ ਰਹੀ ਆਂ ਕਿ ਕਿਤੇ ਲਾਗੇ
ਡਿਸਕਵਰੀ ਵਾਲੇ ਤੇ ਨਹੀਂ, ਸਾਲੇ MMS ਬਣਾ ਦਿੰਦੇ ਆ !
ਇਸਨੂੰ ਦੱਸੋ ਕੀ ਕਹਿੰਦੇ ਨੇ??
ਯਾਰ !!! ਤੂੰ ਫੇਰ ਆ ਗਿਆ??
ਰਾਜਾ ਫੇਰ ਫਰੂਟ ਵਾਲੇ ਕੋਲ ਗਿਆ
ਰਾਜਾ: “Give me some destroyed husband”
ਫਰੂਟ ਵਾਲਾ: "ਯਾਰ ਹੁਣ ਇਹ ਕਿ ਹੁੰਦਾ??"
ਰਾਜਾ:" ਤੈਨੂੰ ਏਨਾ ਵੀ ਨੀ ਪਤਾ ਯਾਰ !!! ਨਾਸ਼ ਪਤੀ . YOU ILLITERATE PEOPLE"
ਇਕ ਵਾਰ ਰਾਜਾ ਤੇ ਇਕ ਅੰਗਰੇਜ ਟ੍ਰੇਨ ਚ ਸਫਰ ਕਰਨ ਲੱਗ ਜਾਂਦੇ
ਅੰਗਰੇਜ ਕਹਿੰਦਾ ਮੈਂ ਤੈਨੂੰ ਇਕ ਪੋਇਮ ਸੁਣਾਉਣਾ
ਰਾਜਾ ਕਹਿੰਦਾ ਸੁਣਾ ਫੇਰ
ਅੰਗਰੇਜ "Twinkle twinkle little start!! How I wonder what you are"
ਅੰਗਰੇਜ ਕਹਿੰਦਾ ਹੁਣ ਤੂੰ ਸੁਣਾ
ਰਾਜਾ " ਟੀਂਡੇ ਟੀਂਡੇ ਅੰਬ ਦਾ ਅਚਾਰ.. ਖਾਓ ਰੋਟੀ ਮਾਰੋ ਡਕਾਰ.."
ਰਾਜੇ ਦੀ ਇੰਗਲਿਸ਼ ਦੇ ਚਰਚੇ ਦੂਰ ਦੂਰ ਤਕ ਫੈਲਣ ਲੱਗੇ ..
ਇਕ ਦਿਨ ਮੈਡਮ ਕਹਿੰਦੀ ਬੱਚਿਓ ਤੁਹਾਨੂੰ ਪਤਾ ਹੈ OXFORD ਦਾ ਕੀ ਮਤਲਬ ਆ??
ਰਾਜੇ ਨੇ ਇਕਦਮ ਹੱਥ ਖੜਾ ਕਰ ਲਿਆ
ਕਹਿੰਦਾ ਜੀ OX ਦਾ ਮਤਲਬ ਬੈਲ ਤੇ FORD ਦਾ ਮਤਲਬ ਗੱਡੀ...
OXFORD ਦਾ ਮਤਲਬ ਬੈਲਗੱਡੀ
ਮੈਡਮ ਬੇਹੋਸ਼...
ਮੰਮੀ ਦੇ ਥੱਪੜ ਤੇ ਡੈਡੀ ਦੀ ਚੱਪਲ ਤੋਂ ਵਧੀਆ ਅਲਾਰਮ ਅੱਜ ਤਕ ਨੀ ਬਣਿਆ ਦੁਨੀਆ ਤੇ..
ਕੁੜੀ– ਮੈ ਅੱਜ ਠੀਕ ਨਹੀ ਆ
ਮੁੰਡਾ – ਮੈ ਸੋਚਿਆ ਸੀ ਤੈਨੂੰ ਸ਼ੋਪਪਿੰਗ
ਕਰਾ ਦਿੰਦਾ.. ??
kudi – ਮੈ ਤੇ ਮਜ਼ਾਕ ਕਰ ਰਹੀ ਸੀ..
munda – ਮੈ ਵੀ ਮਜ਼ਾਕ ਹੀ ਕਰ ਰਿਹਾ ਸੀ..
Raja :- ਲੰਦਨ ਦੇ ਇਕ ਹੋਟਲ 'ਚ ਮੁਰਗਾ ਖਾਣ ਗਿਆ,
ਪਰ ਮੁਰਗੇ ਨੂੰ English 'ਚ ਕੀ ਆਖਦੇ ਨੇ ਭੁੱਲ ਗਿਆ...
ਵੇਟਰ :- What do you like to have sir ?
Raja:- One ਪਟੇਲ Egg ਦੇ papa ਪਲੀਜ....
ਪੰਜਾਬ ਚੋ 3 ਪੰਜਾਬੀਆਂ ਨੂੰ ਚੰਨ ਤੇ ਭੇਜਿਆ ...
ਪੰਜਾਬੀ ਰਾਕਟ ਅੱਧੇ ਰਸਤੇ ਚੋ ਵਾਪਿਸ ਲੈ ਆਏ..
ਪੁੱਛਣ ਤੇ ਪੰਜਾਬੀ ਕਹਿੰਦੇ... "ਅੱਜ ਤਾਂ ਮੱਸਿਆ ਹੈ, ਚੰਨ ਤਾਂ ਹੋਣਾ ਈ ਨੀ"
ਜਦੋਂ Mobile ਦੀ Battery 2 -3 % ਰਹਿ ਜਾਵੇ ਤਾਂ ਕਈ ਤਾਂ ਏਦਾਂ ਭੱਜਦੇ ਨੇ Charger ਵੱਲ ਨੂੰ.... ਜਿਵੇਂ....?
Filma 'ਚ ਜਖ਼ਮੀ brother ਨੂੰ ਲੈ ਕੇ Hero ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁਲੀ ਰੱਖਨਾ,
ਮੈਂ ਤੁਝੇ ਕੁਛ ਨਹੀਂ ਹੋਣੇ ਦੂੰਗਾ...
ਅੱਜ-ਕੱਲ ਫੇਸਬੁੱਕ ਤੇ ਲੋਕ ਇਸ ਗੱਲ ਤੋਂ ਈ ਖੁਸ਼ ਹੋਈ ਜਾਂਦੇ ਆ,
ਕਿ ਉਹਨਾਂ ਦਾ ਚੇਹਰਾ ਕਿਸੇ ਮਸ਼ਹੂਰ ਹਸਤੀ ਨਾਲ ਮਿਲਦਾ ਏ,, ਨਾ ਕਿ ਆਪਣੇ ਪਿਉ ਨਾਲ...
ਜਿੱਦਾਂ ਖਬਰਾਂ ਵਾਲੇ ਚੈਨਲਾਂ ਤੇ ਚੀਨ ਨੂੰ ਲੈ ਕੇ ਬਹਿਸ ਹੁੰਦੀ ਆ,
ਮੈਨੂੰ ਲੱਗਦਾ ਭਾਰਤ ਸਰਕਾਰ ਨੇ ਦੇਖਦੇ ਰਹਿ ਜਾਣਾ..
ਖਬਰਾਂ ਵਾਲਿਆਂ ਨੇ ਚੀਨ ਤੇ ਹਮਲਾ ਕਰ ਦੇਣਾ...
ਜਿਹਨਾਂ ਔਰਤਾਂ ਦੇ ਬੈਠਣ ਨਾਲ ਸੋਫਾ 6 ਇੰਚ ਹੇਠਾਂ ਧਸ ਜਾਂਦਾ ਹੈ...
ਉਹ ਵੀ ਸਟੇਟਸ ਪਾ ਰਹੀਆਂ ਹਨ---"ਮੈਨੂੰ ਪਲਕਾਂ ਤੇ ਬਿਠਾ ਲੈ ਸੱਜਣਾ"..
ਮੋਦੀ ਵੀ ਛੜਾ, ਟਾ. ਟਾ (Tata) ਵੀ ਛੜਾ ਤੇ ਸਲਮਾਨ ਵੀ ਛੜਾ...?
ਯੋਗੀ ਵੀ ਛੜਾ.. ਹੋਰ ਤਾਂ ਹੋਰ ਬਾਬਾ ਰਾਮਦੇਵ ਵੀ ਛੜਾ...
ਹੁਣ ਅੱਖਾਂ ਉਸ ਹਰਾਮਖੋਰ ਨੂੰ ਲੱਭ ਰਹੀਆਂ ਨੇ... ਜਿਸਨੇ ਇਹ ਕਿਹਾ ਸੀ..
ਕਿ ਹਰ ਸਫ਼ਲ ਬੰਦੇ ਦੇ ਪਿੱਛੇ ਉਹਦੀ ਔਰਤ ਦਾ ਹੱਥ ਹੁੰਦਾ...
ਗਾਹਕ : ਮੈਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਹਨ,
ਪੁਲਿਸ : ਕੌਣ ਹੈ ਉਹ ਜੋ ਤੁਹਾਨੂੰ ਧਮਕੀਆਂ ਦੇ ਰਿਹਾ ਹੈ,
ਗਾਹਕ : ਟੈਲੀਫੋਨ ਵਾਲੇ ਬੋਲਦੇ ਹਨ ਕਿ "ਬਿਲ ਨਹੀਂ ਭਰਾਉਂਗਾ ਤਾਂ ਉਹ ਕੱਟ ਦੇਣਗੇ" I
ਪੱਪੂ ਚੋਰੀ ਚੋਰੀ ਨਰਕ ਤੋਂ ਸਵਰਗ 'ਚ ਵੜ ਗਿਆ, ਦੇਵਤਿਆਂ ਨੇ ਫੜ ਲਿਆ ਤੇ ਚੰਗਾ ਛਿੱਤਰ ਫੇਰਿਆ,
ਛਿੱਤਰ ਖਾਨ ਤੋਂ ਬਾਅਦ ਬੜੀ ਮੁਸ਼ਕਲ ਨਾਲ ਉਠਿਆ ਤੇ ਬੋਲਿਆ, ਤੁਹਾਡੀਆਂ ਇਹਨਾਂ ਹਰਕਤਾਂ ਦੇ ਕਰਕੇ ਤਾਂ ਕੋਈ ਸਵਰਗ ਨਹੀਂ ਆਉਂਦਾ II
ਭੂਰੀ ਕੀੜੀ ਵਾਂਗੂ ਦਿਲ ਉਤੇ ਲੜਗੀ
ਕਾਲਜੇ ਧੱਫੜ ਕਰਗੀ ।
ਸ਼ੁਕਰ ਆ !! ਇੰਟਰਨੈੱਟ ਚੱਲ ਪਿਆ
ਲੋਕਾ ਨੂੰ ਵਿਆਹ ਜਿੰਨਾ ਚਾਅ ਚੜਿਆ ਪਿਆ...
#ਇੰਟਰਨੈੱਟ ਦਾ...।।।
ਏਨੀ ਖੁਸ਼ੀ ਮੁੰਡਾ ਜੰਮਣ ਦੀ ਨੀ ਹੁੰਦੀ
ਜਿੰਨੀ ਨੈਟ ਚੱਲਣ ਦੀ ਹੋਈ ਆ..
ਆਪ ਸਭ ਨੂੰ ਨੈਟ ਚੱਲਣ ਦੀ ਲੱਖ ਲੱਖ ਵਧਾਈ ਹੋਵੇ..
ਅੱਜ ਦਾ ਗਿਆਨ
ਘਰਵਾਲੀ ਪਾਪਰਵੇਟ ਦੇ ਵਰਗੀ ਹੁੰਦੀ ਏ,
ਫੜਫੜਾਉਣ ਤਾਂ ਦਿੰਦੀ ਆ ਪਰ ਉੱਡਣ ਨੀਂ !!
ਕਾਸ਼ ! ਸੂਰਜ ਦੀ ਵੀ ਕੋਈ ਘਰਵਾਲੀ ਹੁੰਦੀ ਘੱਟੋ - ਘੱਟ,
ਉਸਨੂੰ ਕੰਟਰੋਲ ਵਿੱਚ ਤਾਂ ਰੱਖਦੀ ਅੱਗ ਹੀ ਲਈ ਪਈ ਆ.
Airtel ਦਾ ਮਾਲਿਕ ਉਸ ਵਕ਼ਤ ਆਪਣੀ ਮਾਂ ਤੇ ਭੜਕ ਗਿਆ,
ਜਦੋਂ ਉਹਨੇ ਆਪਣੀ ਮਾਂ ਦੇ ਪੈਰੀਂ ਹੱਥ ਲਾਇਆ ਤੇ,
ਤੇ ਉਸਦੀ ਮਾਂ ਨੇ ਕਿਹਾ;" ਜੁਗ-ਜੁਗ Jio ਮੇਰੇ ਲਾਲ" !
ਡੱਡੂ ਨੂੰ ਭਾਵੇਂ ਸੋਨੇ ਦੀ ਇੱਟ ਤੇ ਬਿਠਾ ਦਿਓ !
ਛਾਲ ਤਾਂ ਉਹਨੇ ਨਾਲੀ ਚ ਹੀ ਮਾਰਨੀ ਆ !
ਬਹੁਤ ਮਜ਼ਾਕ ਹੋ ਗਿਆ
ਮੈਂ ਹੁਣ ਬਸ ਬਲੌਕ ਹੀ ਕਰਨਾ ਏ 😇
ਲਫਜ ਤਾਂ ਲੋਕਾਂ ਲਈ ਲਿਖਦੇ ਆ
ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲਿਆ
Husband ਮੇਰਾ White ਹੋ, ਲੰਮੀ ਉਸਕੀ Height ਹੋ, ਗੁੱਸਾ ਉਸਕਾ Light ਹੋ,
Pocket ਉਸਕੀ Tight ਹੋ, saas ਸੇ ਜਬ ਮੇਰੀ Fight ਹੋ, ਵੋ ਬੋਲੇ Darling😘 ਤੁਮ ਹੀ Right ਹੋ...
ਜ਼ਿੰਦਗੀ 'ਚ ਕੰਮ ਐਵੇਂ ਦਾ ਕਰੋ ਕਿ ਲੋਕ ਅਗਲੀ ਵਾਰ ਕਹਿਣ, ਤੂੰ ਰਹਿਣ ਦੇ ਅਸੀਂ ਖੁਦ ਕਰ ਲਵਾਂਗੇ...
ਸੇਠ ਬਹੁਤ ਦਿਨਾਂ ਬਾਦ ਆਪਣਾ ਪਲਾਟ ਦੇਖਣ ਗਿਆ,
ਜੱਟ ਉੱਥੇ ਕੋਠੀ ਬਣਾਕੇ ਬੈਠਾ ਸੀ..
ਸੇਠ : ਇੱਥੇ ਤਾਂ ਮੇਰਾ ਪਲਾਟ ਸੀ ?
ਜੱਟ : ਮੈਨੂੰ ਨਹੀਂ ਪਤਾ, ਕੋਠੀ ਥੱਲੇ ਆ ਗਿਆ ਹੋਣਾ...
ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ, ਅੱਜ ਮੈਂ ਆਪਣੀ ਪਤਨੀ ਨੂੰ ਕਿਹਾ..
ਮੇਰਾ ਦਿਲ ਇੱਕ ਮੋਬਾਈਲ ਹੈ ਅਤੇ ਤੂੰ ਉਸਦੀ ਸਿਮ ਹੈ..
ਅੱਗੋਂ ਕਹਿੰਦੀ ਇੱਕ ਗੱਲ ਪੁੱਛਾ ਤੁਹਾਡਾ ਮੋਬਾਈਲ ਕਿਤੇ ਡਬਲ ਸਿਮ ਵਾਲਾ ਤਾ ਨਹੀਂ...
ਦੇਖੋ ਪੰਜਾਬੀ ਭਾਸ਼ਾ ਕਿਵੇਂ ਤੁਹਾਡੀ ਊਰਜਾ ਤੇ ਸਮਾਂ ਬਚਾਉਂਦੀ ਹੈ.
In English...
I am sorry, I can not hear u properly, can you please repeat what is the matter ?
In Punjabi..."" ਹੈਂਅ""
ਪਿੰਡ ਦੀ ਇੱਕ ਨਵੀਂ ਨਵੇਲੀ ਨੂੰਹ ਨੇ ਪਹਿਲੀ ਵਾਰ #ਮੱਖਣ ਕੱਢਣ ਲਈ ਦਹੀ ਨੂੰ ਰਿੜਕਿਆ…
ਮੱਖਣ ਨਿਕਲਣ ਉੱਤੇ ਉਹ ਆਪਣੀ ਸੱਸ ਨੂੰ ਬੋਲੀ –
“ਮੰਮੀ ਜੀ , ਦਹੀ ਵਿੱਚੋਂ ਮੱਖਣ ਨਿਕਲ ਆਇਆ ਹੈ , ਕਿਥੇ ਰੱਖਾਂ ?
ਸੱਸ – “ਪੁੱਤਰ ਇਹ ਨਾਮ ( ਮੱਖਣ ) ਕਦੇ ਨਹੀਂ ਲੈਣਾ
ਇਹ ਤੁਹਾਡੇ ਸੌਹਰੇ ਦਾ ਨਾਮ ਹੈ… ! ! ”
ਅਤੇ ਸੌਹਰੇ ਦਾ ਨਾਮ ਨਹੀਂ ਲਿਆ ਕਰਦੇ
ਨੂੰਹ – “ਠੀਕ ਹੈ ਮੰਮੀ ਜੀ . . . ! !
ਅਗਲੇ ਦਿਨ “ਮੱਖਣ” ਨਿਕਲਿਆ ਤਾਂ ਨੂੰਹ ਨੇ ਪੁੱਛਿਆ –
“ਮੰਮੀ ਜੀ ਦਹੀ ਵਿਚੋਂ ਸੌਹਰਾ ਜੀ ਨਿਕਲ ਆਏ ਹਨ ,
ਕਿੱਥੇ ਰੱਖਾਂ . . . ? ? ” 😂😂😂
ਇਕ ਚਿੜੀ ਨੇ ਮਧੂ ਮੱਖੀ ਨੂੰ ਸਵਾਲ ਕੀਤਾ...
ਕਿ ਤੂੰ ਐਨੀ ਮਿਹਨਤ ਨਾਲ ਸ਼ਹਿਦ ਇਕਠਾ ਕਰਦੀ ਆਂ
ਤੇ ਇਨਸਾਨ ਚੋਰੀ ਕਰਕੇ ਲੈ ਜਾਂਦਾ ਏ
ਤੈਨੂੰ ਗੁੱਸਾ ਨਹੀਂ ਆਉਂਦਾ…..?
ਮੱਖੀ ਨੇ ਬਹੁਤ ਖੂਬਸੂਰਤ ਜਵਾਬ ਦਿਤਾ…
ਤੂੰ ਵਿੱਚੋਂ ਅੰਬ ਲੈਣੇ 😀😛
ਇਕ ਕੁੜੀ ਪਹਿਲੀ ਵਾਰ ਸਕੂਟੀ ਚਲਾ ਕੇ ਪੈਟਰੋਲ ਪੰਪ ਤੇ ਗਈ
ਕੁੜੀ – ਪੈਟਰੋਲ ਕਿੰਨੇ ਰੁਪਏ ਲੀਟਰ ਹੈ ?
ਪੈਟਰੋਲ ਵਾਲਾ – 75 .70 ਰੁਪਏ
ਕੁੜੀ – ਠੀਕ ਠੀਕ ਲਗਾ ਲਓ 😏
ਨਾਲ ਵਾਲੀ ਮਸ਼ੀਨ ਤੇ ਤਾਂ 65 .73 ਰੁਪਏ ਨੂੰ ਮਿਲ ਰਿਹਾ
ਪੈਟਰੋਲ ਵਾਲਾ – ਮੈਡਮ ਉਹ ਨਾਲ ਵਾਲੀ ਡੀਜਲ ਦੀ ਮਸ਼ੀਨ ਆ
ਜਲੇਬੀਆਂ ਖਾਓ ਤੱਤੀਆਂ ਤੱਤੀਆਂ
ਫੋਟੋਆਂ ਤਾਂ ਦੇਖਦੇ ਈ ਰਹਿਨੇ ਓ ...
ਜੇ ਸਿਆਣੇ ਕਹਿੰਦੇ ਪੈਸਾ ਨਾਲ ਨੀ ਜਾਣਾ ਤਾਂ
ਪੜ੍ਹਾਈ ਕਿਹੜਾ ਨਾਲ ਜਾਣੀ ਹੈ..??
ਨਿੱਕੇ ਹੁੰਦੇ ਦੀਵਾਲੀ ਦੇ ਲੇਖ ਵਿੱਚ ਲਿਖਦੇ ਹੁੰਦੇ ਸੀ ਕਿ ਕੁੱਝ ਮੂਰਖ ਲੋਕ ਇਸ ਦਿਨ ਸ਼ਰਾਬ ਪੀਂਦੇ ਹਨ ਕੀ ਪਤਾ ਸੀ ਗੱਲ ਆਪਣੀ ਹੋ ਰਹੀ ਆ। 😁😂
ਪੁਰਾਣੇ ਜ਼ਮਾਨੇ ਵਿਚ ਐਦਾਂ ਬਲੌਕ ਕੀਤਾ ਜਾਂਦਾ ਸੀ..
ਮਿੱਤਰਾਂ ਨੂੰ ਤਾਂ ਸੌਣ ਤੋਂ ਵਿਹਲ ਨਹੀਂ..
🌸ਲਓ ਬਾਈ ਮਿੱਤਰੋ🌸 ਕੈਪਰੀਆ, 👕ਟੀ ਸ਼ਰਟਾਂ ,ਨੂੰ ਕਰੋ ਮਾਫ ,🏡ਰੂਮ ,ਹੀਟਰ ,ਗੀਜਰ ,ਕਰ ਲਓ ਸਾਫ ,ਰਜਾਈਆਂ ਨੂੰ ਚੜ੍ਹਾ ਲਓ ਗਲਾਫ ,👔👖👚ਜੈਕਟਾਂ ,ਕੋਟੀਆਂ ,ਵਾਲੀ ਖੋਲੋ ਪੰਡ , 👩👩👧👧👨👩👧👦 ਸਾਡੇ ਵੱਲੋਂ 👩👱ਆਪ ਨੂੰ😀😆😘ਹੈਪੀ ਠੰਡ
ਪਹਿਲਾਂ ਮੈਂ ਰੋਜ਼ ਨ੍ਹਾਉਂਦਾ ਸੀ,
ਫੇਰ ਠੰਡ ਆ ਗਈ..