ਬੁੱਢੇ ਹੋ ਜਾਂਦੇ ਹਨ ਮਾਂ ਬਾਪ ਔਲਾਦ ਦੀਆਂ ਖੁਸ਼ੀਆਂ ਦੀ ਫਿਕਰ 'ਚ
ਔਲਾਦ ਸਮਝਦੀ ਹੈ ਅਸਰ ਉਮਰ ਦਾ ਹੈ।
ਹਮੇਸ਼ਾ ਹੀ ਮਾਤਾ_ਪਿਤਾ ਦਾ ਸਤਿਕਾਰ ਕਰੋ
ਮਾਤਾ_ਪਿਤਾ ਦੀ ਸੇਵਾ ਹੀ ਸਬ ਤੋਂ ਵੱਡੀ ਸੇਵਾ ਹੈ
ਜਿੰਦਗੀ ਉਦੋਂ ਤੱਕ ਜੰਨਤ ਹੁੰਦੀ ਹੈ
ਜਦੋਂ ਤੱਕ ਮਾਂ- ਬਾਪ ਦਾ ਸਾਇਆ ਸਾਡੇ ਸਿਰ ਤੇ ਹੁੰਦਾ ਹੈ।
ਘਰ ਪਹੁੰਚਦੇ ਹੀ ਪਹਿਲਾ ਸਵਾਲ ਮੰਮੀ ਕਿੱਥੇ ਆ.
ਭਾਂਵੇ ਉਨਾਂ ਨਾਲ ਕੋਈ ਕੰਮ ਨਾ ਵੀ ਹੋਵੇ ਪਰ ਦੇਖ ਕੇ ਸਕੂਨ ਮਿਲਦਾ . 😘
ਉਸ ਨਾਲ ਯਾਰੀ ਕਦੀ ਨਾ ਲਾਈਏ,ਜਿਸਨੂੰ ਆਪਣੇ ਤੇ ਗਰੂਰ ਹੋਵੇ
ਮਾਂ ਬਾਪ ਨੂੰ ਬੁਰਾ ਨਾ ਆਖੀਏ, ਭਾਂਵੇ ਲੱਖ ਉਹਨਾਂ ਦਾ ਕਸੂਰ ਹੋਵੇ
ਮਾਂ ਬਾਪ ਦੇ ਬੋਲ ਦਵਾਈਆਂ ਵਾਂਗ ਕੋੜੇ ਜਰੂਰ ਲੱਗਦੇ ਨੇ ਪਰ ਉਹਨਾਂ ਤੇ ਅਮਲ ਕਰ ਲਈਏ.
ਤਾਂ ਜਿੰਦਗੀ ਚ ਕਦੇ ਵੀ ਗਲਤ ਕੰਮਾਂ ਦੀ ਬਿਮਾਰੀ ਨਹੀ ਲੱਗ ਸਕਦੀ.!!
ਦੁਨੀਆਂ ਜਿਸ਼ਮਾ ਅਤੇ ਪੈਸੇ ਦੀ ਮੰਡੀ ਬਣ ਗਈ
ਪਿਆਰ ਤਾ ਹੁਣ ਇਕੱਲਾ ਮਾਵਾਂ ਦੇ ਦਿਲਾਂ ਵਿਚ ਰਹਿ ਗਿਆ
ਪੁੱਤ ਤੇਰਾ ਪਹੁੰਚ ਗਿਆ ਫਰਸਾ ਤੋ ਅਰਸਾ ਤੇ
ਇਹ ਸਭ ਬੇਬੇ ਅਰਦਾਸਾਂ ਤੇਰੀਆਂ
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ੴ
ਮੌਤ ਦੇ ਲਈ ਬਹੁਤ ਰਸਤੇ ਹਨ ਪਰ
ਜਨਮ ਦੇ ਲਈ ਸਿਰਫ਼ ਮਾਂ ਹੈ
ਜਦ ਮੁਲਕ ਬਿਗ਼ਾਨੇ ਪਾਲਿਆਂ ਦੇ ਵਿਚ ਠਰਦੇ ਆ
ਮਾਲਕ ਲੜਦੇ ਨਾਲੇ ਭੁੱਖ ਨਾਲ ਲੜਦੇ ਆਂ
ਪੈਰਾਂ ਦੇ ਵਿਚ ਬਰਫ਼ਾਂ ,ਸਿਰ ਤੇ ਪਾਣੀ ਨੁੱਚੜ ਦਾ
ਉਦੋਂ ਅੰਮੀਏ ਚੇਤਾ ਆਉਂਦਾ ਤੇਰੀ ,ਨਿੱਘੀ ਬੁੱਕਲ ਦਾ
ਦੁਨੀਆ ਵਿਚ ਸਿਰਫ ਇਕ ਹੀ ਖੂਬਸੂਰਤ ਬੱਚਾ ਹੁੰਦਾ ਹੈ
ਅਤੇ ਉਹ ਹਰ ਇਕ ਮਾਂ ਦੇ ਕੋਲ ਹੁੰਦਾ ਹੈ..
ਪੁੱਤਰ ਭਾਵੇਂ ਲੱਖ ਜਹਾਨ 'ਚ ਮੰਦੇ ਨੇ,
ਪਰ ਮਾਵਾਂ ਲਈ ਤਾਂ ਸਾਰੇ ਜੱਗ ਤੋਂ ਚੰਗੇ ਨੇ..
ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ..
ਉਹਨਾਂ ਰੁੱਖਾਂ ਤੋ ਪੁੱਛੋ..
ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ..
ਉਹਨਾਂ ਕੁੱਖਾਂ ਤੋ ਪੁੱਛੋ ...
ਸਾਡਾ ਆਪਣੇ ਮਾਂ ਬਾਪ ਨਾਲ ਕੀਤਾ ਗਿਆ ਵਰਤਾਓ ਸਾਡੀ ਲਿਖੀ ਉਹ ਕਿਤਾਬ ਹੁੰਦੀ ਹੈ ਜਿਹੜੀ ਸਾਡੀ ਔਲਾਦ ਸਾਨੂੰ ਪੜ੍ਹ ਕੇ ਸੁਣਾਉਂਦੀ ਹੈ..
ਮੇਰੀ ਮਾਂ
ਮੇਰਾ ਰੱਬ
ਕਹਿੰਦੇ ਜਿਥੋਂ ਮੂਹੋਂ ਮੰਗਿਆ ਸਭ ਕੁਝ ਮਿਲ ਜਾਂਦਾ ਓਹਨੂੰ ਰੱਬ ਕਹਿੰਦੇ ਨੇ,
ਦੱਸੋ ਫਿਰ ਕਿਉਂ ਨਾਂ ਆਖਾਂ ਰੱਬ ਮੈਂ ਆਪਣੇ ਮਾਪਿਆਂ ਨੂੰ...
ਲੱਖ ਮਾਣੀਅਾਂ ਛਾਵਾਂ 💕ਬੋਹੜਾਂ ਦੀਅਾਂ
ਪਰ ਕਿਸੇ ਵੀ ਪੱਖੋਂ ਜੋ ਬਚਪਨ ਚ ਮਾਣੀ ਓ ਛਾਂ ਨਾ 💕ਮਿਲੀ
ਚਾਹੇ ਲੱਖ ਰਿਸ਼ਤੇ ਨਿਭਾ ਲੲੇ ਪਰ 💕ਕਿਸੇ ਚੋਂ ਰੱਬਾ
ਮੈਨੂੰ ਮੇਰੀ 💕ਮਾਂ ਨਾ ਮਿਲੀ
ਮਾਂ ਦੀ ਦੁਆ ਨਾਲ ਵਕ਼ਤ ਹੀ ਨਹੀਂ ਨਸੀਬ ਵੀ ਬਦਲ ਜਾਂਦਾ ਹੈ...
ਉਹ ਕਦੇ ਸੁੱਖੀ ਨਹੀ ਵੱਸਦੇ ਜੋ ਦੁੱਖ ਦਿੰਦੇ ਮਾਂਵਾਂ ਨੂੰ
ਜੋ ਦੁੱਖ ਦਿੰਦੇ ਮਾਂਵਾਂ ਨੂੰ .
ਪੂਰੀ ਦੁਨੀਆ ਵਿੱਚ ਇਕ ਮਾਂ ਹੀ ਅਜਿਹੀ ਹੁੰਦੀ ਹੈ ਜਿਸ ਨੂੰ ਆਪਣੇ ਲਈ ਕੁਝ ਮੰਗਣ ਦਾ ਸਮਾਂ ਹੀ ਨਹੀਂ ਮਿਲਦਾ ਕਿਓਂਕਿ ਉਹ ਹਰ ਵੇਲੇ ਪ੍ਰਮਾਤਮਾ ਤੋਂ ਆਪਣੇ ਬੱਚਿਆਂ ਲਈ ਹੀ ਕੁਝ ਨਾ ਕੁਝ ਮੰਗਦੀ ਰਹਿੰਦੀ ਹੈ.
ਰੋਂਦਿਆਂ ਦੇਖ ਸ਼ਰੀਕ ਵੀ ਬੂਹੇ ਢੋਅ ਲੈਂਦੇ
ਬਿਨ ਮਾਵਾਂ ਦੇ ਕਾਂ ਵੀ ਟੁੱਕੜੇ ਖੋ ਲੈਂਦੇ
ਰੁੱਖ ਬੁੱਢਾ ਹੀ ਸਹੀ ਘਰ ਵਿਚ ਲੱਗੇ ਰਹਿਣ ਦਿਓ..
ਫ਼ਲ ਨਾ ਸਹੀ ਛਾਂ ਤਾਂ ਦੇਵੇਗਾ..
ਇਕ ਅੱਖ਼ਰ 'ਚ ਸਾਰੀ ਦੁਨੀਆ ਦਾ ਨਾਂਅ ਹੈ- ਮਾਂ
ਜਿਥੇ ਸਾਥ ਛੱਡ ਜਾਵੇ ਕਰਮਾਂ ਦੀ ਲੀਕ ਉਏ.
ਉਥੇ ਕੰਮ ਆ ਜਾਂਦੀ ਮਾਂ ਦੀ ਅਸੀਸ ਉਏ.
ਬੇਚੈਨ ਜਿੰਦਗੀ ਤੇ ਲੱਗਦਾ ਨਾ ਜੀ ਐ,
ਮਾਵਾਂ ਬਿਨਾ ਪੁੱਤਾਂ ਦਾ ਜਿਓਣਾ ਹੁੰਦਾ ਕੀ ਐ..
ਮਾਂ ਸਭ ਦੀ ਜਗਾ ਲੈ ਸਕਦੀ ਹੈ ਪਰ ਮਾਂ ਦੀ ਜਗਾ ਕੋਈ ਨਹੀਂ ਲੈ ਸਕਦਾ..
ਮਰਨ ਦੇ ਲਈ ਕਈ ਰਾਸਤੇ ਹਨ ਪਰ ਜੀਵਨ ਦੇ ਲਈ ਸਿਰਫ ਮਾਂ ਹੈ ..
ਜਿਸਨੇ ਆਪਣੀ ਬੁੱਕਲ ਵਿੱਚ ਰੱਬ ਨੂੰ ਖਿਡਾਇਆ....
ਜਿਸਦੇ ਹੱਥੋਂ ਚੂਰੀਆਂ ਖਾਣ ਲਈ ਚਲ ਕੇ ਖੁੱਦ ਰੱਬ ਆਇਆ..
ਇਕ ਅੱਖਰ ਵਿਚ ਲਿਖਣਾ ਚਾਹਿਆ ਜਦ ਮੈਂ ਰੱਬ ਦਾ ਨਾ,
ਲੋੜ ਪੈ ਨਾ ਸੋਚਣ ਦੀ ਫੇਰ ਲਿਖ ਦਿੱਤਾ ਮੈਂ ਮਾਂ..
ਮਾਂ ਦਿਵਸ ਮੁਬਾਰਕ..
ਮਾਂ ਇਕ ਇਹੋ ਜਿਹੀ ਦੁਆ ਹੈ ਜਿਸਦਾ ਕੋਈ ਬਦਲ ਨਹੀਂ ਹੈ..
ਮੈਨੂੰ ਮਿਲਿਆ ਨੀ ਕਿਤੋਂ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੇਨੂ ਮਿਲੇ ਤੇਰੀ ਕੁੱਖ..
ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਵੋ ਜਦੋਂ ਇਕੱਲਾਪਣ ਮਹਿਸੂਸ ਕਰੋਗੇ ਤਾਂ ਮਾਂ ਦੀ ਯਾਦ ਜਰੂਰ ਆਵੇਗੀ...
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ,
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੇ..
ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ...
ਕਹਿ ਕੇ ਆਇਆ ਸੀ ਮੈਦਾਨ ਫ਼ਤਿਹ ਕਰੂਗਾ
ਮਾਣ ਟੁੱਟਣ ਨੀ ਦੇਣਾ ਮੇਰੀ ਮਾਂ ਦਾ
ਕੀ ਲਿਖਾਂ ਮੈਂ ਆਪਣੀ ਮਾਂ ਬਾਰੇ
ਮੈਂ ਸਾਰੇ ਲਫ਼ਜ਼ ਹੀ ਮਾਂ ਕੋਲੋਂ ਸਿੱਖੇ ਨੇ
ਜਿਨ੍ਹਾਂ ਮਰਜੀ ਘੁੰਮ ਲਵੋ
ਮਾਂ ਜਿਨ੍ਹਾਂ ਵਫ਼ਾਦਾਰ ਕੋਈ ਨੀ ਮਿਲਣਾ
ਮਾਂ ਤੋਂ ਛੋੱਟਾ ਕੋਈ ਸ਼ਬਦ ਹੋਵੇ ਤਾ ਦੱਸਣਾ
ਉਸਤੋਂ ਵੱਡਾ ਵੀ ਹੋਵੇ ਤਾ ਵੀ ਦੱਸਣਾ
ਜਿਹੜੇ ਜਹਾਜ ਤੋਂ ਡਰ ਕੇ ਮਾਂ ਦੀ ਬੁੱਕਲ ਵਿਚ ਲੁਕਦੇ ਸੀ
ਅੱਜ ਓਹੀ ਜਹਾਜ ਵਿਚ ਚੜ੍ਹ ਕੇ ਮਾਂ ਤੋਂ ਦੂਰ ਹੋ ਗਏ
ਮੇਰੀ ਹਰ ਜਰੂਰਤ ਦਾ ਇੰਤਜ਼ਾਮ ਹੈ ਮਾਂ
ਜ਼ਿੰਦੇਗੀ ਦੀ ਥੱਕਵਾਟ ਚ ਅਰਾਮ ਹੈ ਮਾਂ
ਜਦੋਂ ਬੱਚਾ ਫਿਸਲਦਾ ਹੈ ਤੇ ਮਾਂ ਰੋਂਦੀ ਹੈ
ਜਦੋ ਮਾਂ ਫਿਸਲਦੀ ਹੈ ਤੇ ਬੱਚਾ ਹੱਸਦਾ ਹੈ
ਮਾਂ ਦੇ ਪਿਆਰ ਅੱਗੇ ਸਬ ਰਿਸ਼ਤੇ ਫਿੱਕੇ ਨੇ
ਦੇਦੇ ਅਮੜੀਏ ਇਕ ਲੋਰੀ ਨੀ
ਇਸ ਜੱਗ ਤੋਂ ਚੋਰੀ ਚੋਰੀ ਨੀ
ਤੇਰੀ ਨਿੱਗੀ ਸੱਬ ਤੋਂ ਗੋਦ ਹੈ
ਮਾਏ ਤੇਰੇ ਕਰਕੇ ਮੇਰੀ ਹੋਂਦ ਹੈ
ਰੋਟੀ ਤੇ ਛਿੱਤਰ ਮਾਂ ਦੇ ਹੱਥੋਂ ਹੀ ਸਵਾਦ ਲਗਦੇ ਨੇ
ਕਦੇ ਸਾਡੇ ਨਾਲ ਵੀ ਗੱਲਾਂ ਕਰਿਆ ਕਰ
ਅਸੀਂ ਤੈਨੂੰ ਬੋਲਣਾ ਸਿਖਾਇਆ ਸੀ
ਮੇਰੇ ਤੋਂ ਮੂੰਹ ਨਾ ਫੇਰ ਮੈਂ
ਤੇਰੇ ਆਉਣ ਵਾਲੇ ਕਲ ਦਾ ਸੀਸ਼ਾ ਹਾਂ
ਇਹ ਜੋ ਮਾਂ ਦੀ ਦੁਆ ਹੁੰਦੀ ਹੈ
ਸਭ ਦੁਆਵਾਂ ਦੀ ਮਾਂ ਹੁੰਦੀ ਹੈ
ਇੱਕ ਤੇਰਾ ਹੀ ਪਿਆਰ ਸੱਚਾ ਹੈ ਮਾਂ
ਹੋਰਾਂ ਦੀਆਂ ਤਾਂ ਸ਼ਰਤਾਂ ਹੀ ਬਹੁਤ ਨੇ
ਕੌਣ ਕਹਿੰਦਾ ਹੈ ਰੱਬ ਇੱਕ ਹੈ
ਇਕ ਮੇਰੀ ਮਾਂ ਵੀ ਤਾਂ ਹੈ