ਜਿੰਦਗੀ ਚ ਕਾਮਯਾਬ ਹੋਣ ਲਈ ਇਕ ਚੀਜ ਹਮੇਸ਼ਾ ਯਾਦ ਰੱਖਣਾ
ਪੈਰ ਭਾਵੇਂ ਫਿਸਲ ਜਾਵੇ ਪਰ ਜੁਬਾਨ ਕਦੇ ਨਾ ਫਿਸਲਣ ਦਿਓ.....
ਉਨ੍ਹਾ ਚੀਜਾ ਬਾਰੇ ਸ਼ਿਕਵਾ ਨਾ ਕਰੋ.. ਜੋ ਤੁਹਾਡੇ ਮਾਤਾ ਪਿਤਾ ਤੁਹਾਨੂੰ ਨਹੀਂ ਦੇ ਸਕੇ …
ਕਿਊਂਕਿ ਓਹ ਪਹਿਲਾਂ ਹੀ ਆਪਣੀ ਪਹੁੰਚ ਤੋ ਵੱਧ ਕੇ ਤੁਹਾਨੂੰ ਦੇ ਚੁੱਕੇ ਨੇ
ਸੋਚ ਤੇ ਪਾਣੀ ਬੰਦੇ ਨੂੰ ਹਮੇਸ਼ਾ ਸਾਫ ਵਰਤਣੇ ਚਾਹੀਦੇ ਨੇ ਕਿਉਂਕਿ ਖ਼ਰਾਬ ਪਾਣੀ.
ਬੰਦੇ ਦੀ ਸਿਹਤ ਨੂੰ ਵਿਗਾੜ ਦਿੰਦਾ ਹੈ ਅਤੇ ਮਾੜੀ ਸੋਚ ਬੰਦੇ ਦੀ ਜਿੰਦਗੀ ਨੂੰ.!!
ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ.
ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ.!!
ਮੁੱਲ ਹਮੇਸ਼ਾ ਅੱਖਰਾਂ ਦਾ ਹੀ ਪੈਂਦਾ ਕਲਮ ਚਾਹੇ ਸੋਨੇ ਦੀ ਹੋਵੇ ਜ਼ਾਂ ਪਿੱਤਲ ਦੀ.!!
ਇਕ ਮਿੰਟ ਵਿੱਚ ਜਿੰਦਗੀ ਨਹੀ ਬਦਲਦੀ ਪਰ ਇਕ ਮਿੰਟ.
ਸੋਚ ਕੇ ਕੀਤਾ ਫ਼ੈਸਲਾ ਤੁਹਾਡੀ ਪੂਰੀ ਜਿੰਦਗੀ ਬਦਲ ਸਕਦਾ ਹੈ.!!
ਅਕਲ ਕੱਪੜਿਆਂ ਵਿੱਚੋ ਨਹੀ ਗੱਲਬਾਤ ਅਤੇ ਆਦਤਾਂ ਵਿੱਚੋ ਝੱਲਕਦੀ ਹੈ.!!
ਕਈ ਵਾਰ ਜ਼ਿਅਾਦਾ ਚਲਾਕੀ ਕੀਤੀ ਆਪਣੇ.
ਲਈ ਮੁਸੀਬਤ ਦਾ ਕਾਰਣ ਬਣ ਜਾਂਦੀ ਹੈ.!!
ਅਮਲਾਂ ਬਾਝੋਂ ਕਰਮਾਂ ਬਾਝੋਂ ਬੰਦੇ ਹੱਥ ਤਕਦੀਰ ਨਾ ਆਉਂਦੀ.
ਐਨਟੀਨੇ ਤੇ ਬੈਠੇ ਕਾਂ ਦੀ TV ਤੇ ਤਸਵੀਰ ਨਾ ਆਉਂਦੀ.!!
ਨਾ ਐਨਾਂ ਘਬਰਾ ਬੰਦਿਆਂ ਜੇ ਰੱਬ ਦੀ ਰਹਿਮਤ ਹੋਇ ਜਿੰਦਗੀ ਪਲਾਂ ਵਿੱਚ ਬਦਲ ਜਾਣੀ.!!
ਜੀਵਨ ਅਸਾਨ ਹੋ ਸਕਦਾ ਹੈ ਜੇ ਸਾਡਾ ਮਨ ਤੇ ਮੁੱਖ ਦੋਨੋਂ ਇਕੋ ਬੋਲ ਬੋਲਣ.!!
ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੇ ਸ਼ੀਸ਼ਾ ਦੇਖ ਕੇ ਹੀ ਡਰ ਜਾਣਾ ਸੀ.
ਜੇ ਉਸ ਵਿੱਚ ਚਿਹਰੇ ਦੀ ਜਗਾ ਉਹ ਆਪਣੇ ਕੀਤੇ ਹੋਏ ਕਰਮ ਦੇਖਦੇ.!!
ਅਸੀਂ ਖੁਦ ਨੂੰ ਏਨਾਂ ਬਦਲ ਦਿਆਂਗੇ ਇਕ ਦਿਨ ਕਿ.
ਲੋਕ ਤਰਸਣ ਗੇ ਸਾਨੂੰ ਪਹਿਲਾਂ ਵਰਗੇ ਦੇਖਣ ਨੂੰ.!!
ਲਾਜਮੀ ਹੈ ਉਹਦਾ ਆਪਣੇ ਆਪ ਤੇ ਗ਼ਰੂਰ ਕਰਨਾ.
ਅਸੀਂ ਜਿਹਨੂੰ ਚਾਹੀਏ ਉਹ ਖੁਦ ਨੂੰ ਆਮ ਵੀ ਕਿਉਂ ਸਮਝੇ.!!
ਬੁਰੇ ਸਮੇਂ ਵਿਚ ਕਦੇ ਵੀ ਆਸ ਨਾ ਛੱਡੋ,
ਕੀ ਪਤਾ ਕੱਲ ਤੁਹਾਡੇ ਕੀ ਲੈ ਕੇ ਆਉਣ ਵਾਲਾ ਹੈ...
GoOD NIGHT
ਦੁੱਖ ਸੁੱਖ ਤਾਂ ਦਾਤਿਆਂ ਤੇਰੀ ਕੁਦਰਤ ਦੇ ਅਸੂਲ ਨੇ ਬਸ ਇਕੋ ਅਰਦਾਸ ਤੇਰੇ ਅੱਗੇ.
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ ਜੇ ਸੁੱਖ ਦਿੱਤੇ ਨੇ ਤਾਂ ਨਿਮਰਤਾ ਬਖਸ਼ੀ.!!
ਜਖਮ ਤੇਰੀ ਬੇਰੁਖੀ ਦੇ ਸਦਾ ਯਾਦ ਰਹਿਣਗੇ ਮਿੱਟ ਵੀ ਗਏ ਤਾਂ ਸੀਨੇ ਵਿੱਚ ਦਾਗ ਰਹਿਣਗੇ.
ਦਿਲਾਂ ਨੂੰ ਤੋੜ ਕੇ ਖੁਸੀਆਂ ਮਨਾਉਣੀਆਂ ਕਿੰਨੀ ਕੁ ਦੇਰ ਸੋਹਣਿਓ ਤੁਹਾਡੇ ਰਿਵਾਜ ਰਹਿਣਗੇ.!!
ਸੁਣਿਆ ਤੇਰੇ ਦਿਲ ਵਿੱਚ ਹੁਣ ਮੇਰੇ ਲਈ ਜਗਾ ਨਹੀਂ ਰਹੀ.
ਚੱਲ ਕੋਈ ਨਾ ਕਦੇ ਤਾਂ ਹੱਕਦਾਰ ਹੁੰਦੇ ਸੀ.!!
ਜੋ ਮੈਨੂੰ ਪਸੰਦ ਨਹੀਂ ਉਸ ਦਾ ਜਿਕਰ ਵੀ ਨਹੀਂ.
ਆਪਣੀ ਦੁਨੀਆਂ ਵਿੱਚ ਖੁਸ਼ ਹਾਂ ਹੋਰ ਕਿਸੇ ਦਾ ਫਿਕਰ ਵੀ ਨਹੀਂ.!!
ਵਾਰਿਸ਼ ਸ਼ਾਹ ਇੱਥੇ ਕਈਆਂ ਨੂੰ ਮਾਣ ਵਫ਼ਾਵਾਂ ਦਾ ਤੇ ਕਈਆਂ ਨੂੰ ਨਾਜ ਅਦਾਵਾਂ ਦਾ.
ਅਸੀਂ ਪੀਲੇ ਪੱਤੇ ਦਰਖ਼ਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ.!!
ਭਰਮਾਂ ਦੇ ਟੁੱਟਣ ਨਾਲ ਹੀ ਸਿਆਣਪ ਦਾ ਜਨਮ ਹੁੰਦਾ ਹੈ...
ਜ਼ਿੰਦਗੀ ਬਹੁਤ ਕੁਝ ਸਿਖਾਉਦੀ ਆ
ਕਦੀ ਹਸਾਉਂਦੀ ਤੇ ਕਦੀ ਰੁਆਉਂਦੀ ਆ
ਪਰ ਜੋ ਹਰ ਪਲ ਚ ਖੁਸ਼ ਰਹਿੰਦੇ
ਜ਼ਿੰਦਗੀ ਉਨਾ ਅੱਗੇ ਸਿਰ ਝੁਕਾਉਦੀ ਆ
ਰੂਹ ਦੇ ਰਿਸ਼ਤੇ ਕਦੇ ਜ਼ੁਬਾਨੀ ਅਪਣੇਪਨ ਦਾ ਸ਼ੋਰ ਨੀ ਮਚਾਉਂਦੇ...।।
ਲੰਘੀਏ ਨਾ ਉਹਦੇ ਕੋਲੋ ਕਦੇ ਭੁੱਲ ਕੇ
ਲੋੜੋਂ ਵੱਧ ਮਿੱਠਾ ਜਿਹੜਾ ਬੋਲਦਾ
ਸਾਰਿਅਾਂ ਨੂੰ ਖੁਸ਼ ਕਰਨਾਂ ਅੱਜ ਕੱਲ ਅੌਖਾ ੲੇ..
ਅਾਪਣੇ ਹੀ ਹੱਸ ਕੇ ਬੋਲਣ ਸ਼ੁਕਰ ਮਨਾਈ ਦਾ…
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ.!!
ਦਿਲ ਨੂੰ ਹਮੇਸ਼ਾ ਸਾਫ ਰੱਖੋ ਕਿਉਂਕਿ ਦਿਲਾਂ ਵਿਚ ਹੀ ਰੱਬ ਵਸਦਾ ਹੈ..
ਜਦੋਂ ਬੱਚਾ ਵੱਡਾ ਹੁੰਦਾ ਹੈ ਉਸਨੂੰ ਪੈਨਸਿਲ ਦੀ ਜਗਾ ਪੈਨ ਦਿੱਤਾ ਜਾਂਦਾ ਹੈ ਤਾਂਕਿ ਉਹ ਸਮਝ ਜਾਵੇ ਕਿ ਉਸਦੀਆਂ ਗ਼ਲਤੀਆਂ ਨੂੰ ਮਿਟਾਉਣਾ ਹੁਣ ਆਸਾਨ ਨਹੀਂ ਹੋਵੇਗਾ..
ਅੱਜ ਦਾ ਵਿਚਾਰ
ਕਈ ਵਾਰ ਜ਼ਿਆਦਾ ਚੁੱਪ ਵੀ ਇਨਸਾਨ ਦੀ ਕਮਜ਼ੋਰੀ ਬਣ ਜਾਂਦੀ ਐ ,
ਸਕੂਨ ਚਾਹੁੰਦੇ ਹੋ ,
ਤਾਂ ਕੁਝ ਲੋਕਾਂ ਨੂੰ Ignore ਕਰੋ ।।
ਜੀਵਨ ਚ ਬੁਰਾਈ ਜ਼ਰੂਰ ਹੋ ਸਕਦੀ
ਪਰ :----
ਜੀਵਨ ਬੁਰਾ ਨਹੀਂ ਹੋ ਸਕਦਾ
ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ ਅਸਲ ਵਿਚ ਓਹੀ ਰਸਤਾ ਜਿੰਦਗੀ ਵਿਚ ਤੁਹਾਨੂੰ ਮਜਬੂਤ ਬਣਾਉਂਦਾ ਹੈ. ..
ਕਈਆਂ ਨੂੰ ਚੁੱਭਦੇ ਹਾਂ ਕੰਡੇ ਵਾਂਗੂ ਕਈ ਸਾਨੁੂੰ ਰੱਬ ਬਣਾਈ ਫਿਰਦੇ.
ਕਈ ਦੇਖ ਸਾਨੂੰ ਬਦਲ ਲੈਂਦੇ ਰਾਹ ਆਪਣਾ ਕਈ ਰਾਹਾਂ ਚ ਫੁੱਲ ਨੇ ਵਿਛਾਈ ਫਿਰਦੇ.!!
ਕਿਸੇ ਦੇ ਚੇਹਰੇ ਦੀ ਮੁਸਕਰਾਹਟ ਦੀ ਵਜ੍ਹਾ ਤਾਂ ਬਣੋ.
ਖੁਸ਼ੀ ਹੀ ਨਹੀਂ ਸਕੂਨ ਵੀ ਮਿਲੇਗਾ.!!
ਰਿਸ਼ਤੇ ਖ਼ੂਨ ਨਾਲ ਨਹੀ ਵਿਸ਼ਵਾਸ ਨਾਲ ਹੁੰਦੇ ਨੇ.
ਜੇ ਵਿਸ਼ਵਾਸ ਹੈ ਤਾਂ ਪਰਾਏ ਵੀ ਆਪਣੇ ਨਹੀ ਤਾਂ ਆਪਣੇ ਵੀ ਪਰਾਏ.!!
ਰੱਬ ਕਰੇ ਮਨਜੂਰ ਇਕੋ ਗੱਲ ਅਸੀਂ ਚਾਹੀਏ.
ਤੂੰ ਅੱਖਾਂ ਸਾਹਮਣੇ ਹੋਵੇ ਜਦ ਦੁਨੀਆਂ ਤੋਂ ਜਾਈਏ.!!
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ.
ਕਿ ਖੁਸ਼ੀਆਂ ਦਾ ਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ.!!
ਮੰਜ਼ਿਲਾਂ ਤੇ ਪਹੁੰਚਣਾਂ ਹੈ ਤਾਂ ਰਾਹ ਤੇ ਕੰਢਿਆਂ ਤੋਂ ਨਾ ਘਬਰਾਓ.
ਕਿਉਂਕਿ ਕੰਢੇ ਹੀ ਤਾਂ ਵਧਾ ਦਿੰਦੇ ਹਨ ਰਫਤਾਰ ਕਦਮਾਂ ਦੀ.!!
ਕਦੇ ਸਤਾਉਂਦਾ ਹੈ ਕਦੇ ਰਵਾਉਂਦਾ ਹੈ ਕਦੇ ਹਸਾਉਂਦਾ ਹੈ.
ਕਦੇ ਤੜਫਾਉਂਦਾ ਹੈ ਇਹ ਵਕਤ ਹੈ ਆਪਣਾ ਫਰਜ ਨਿਭਾਉਂਦਾ ਹੈ.!!
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ ਨੀ ਦੱਬੀ ਹੋਈ ਸ਼ਰਾਬ ਵਰਗੇ ਬੜੇ ਕੀਮਤੀ ਨੇ ਯਾਰ ਪੁਰਾਣੇ.!!
ਵੱਜੇ ਇੱਕ ਹੱਥ ਨਾਲ ਨਾ ਤਾੜੀ ਕਦੇ ਕੀਤੀ ਨਹੀਓ ਮਾੜੀ.
ਤਾਂ ਹੀ ਰੱਬ ਨੇ ਵੀ ਮਿੱਤਰੋ ਗੂਡੀ ਅੱਬਰਾਂ ਤੇ ਚਾੜੀ.!!
ਤੂੰ ਤਾਂ ਬੈਠ ਗਿਆ ਸੂਰਜ ਘਰ ਲੈ ਕੇ.
ਮੈਂ ਕਿਸ ਪਾਸੇ ਜਾਵਾਂ ਭਿੱਜੇ ਪਰ ਲੈ ਕੇ.!!
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਾਸਤਾ ਦਿਖਾਉਂਦੀ ਹੈ.!!
ਪਸੀਨੇ ਦੀ ਸਿਆਹੀ ਨਾਲ ਇਰਾਦਿਆਂ ਨੂੰ ਮੈਂ ਲਿਖਿਆ ਏ.
ਮੇਰੇ ਮੁਕੱਦਰਾਂ ਦੇ ਪੰਨੇ ਫਿਰ ਖਾਲੀ ਕਿਵੇਂ ਰਹਿਣਗੇ.!!
ਜੀਵਨ ਵਿੱਚ ਸੁੱਖ ਸਿਰਫ ਅਜਿਹੀ ਚੀਜ ਹੈ.
ਜਿਸ ਨੂੰ ਅਮੀਰੀ ਅੱਜ ਤੱਕ ਨਹੀ ਖਰੀਦ ਸਕੀ.!!
ਵਿਗੜਦੇ ਰਿਸ਼ਤਿਆਂ ਨੂੰ ਸੰਭਾਲ਼ਣ ਲਈ ਕਦੇ ਕਦੇ ਥੋੜਾ ਦੂਰ ਚੱਲੇ ਜਾਣਾ ਪੈਂਦਾ ਹੈ.!!
ਕੋਈ ਹਾਲਾਤ ਨਹੀਂ ਸਮਝਦਾ ਕੋਈ ਜ਼ਜਬਾਤ ਨਹੀਂ ਸਮਝਦਾ.
ਗੁੱਸੇ ਨੂੰ ਤਾਂ ਹਰ ਕੋਈ ਦੇਖ ਲੈਂਦਾ ਗੁੱਸੇ ਚ ਲੁਕਿਆ ਪਿਆਰ ਨੀ ਸਮਝਦਾ.!!
ਕੁਝ ਸਮਾਂ ਆਪਣੇ ਬਜ਼ੁਰਗਾਂ ਨਾਲ ਜਰੂਰ ਬਤੀਤ ਕਰੋ..
ਕਿਓਂਕਿ ਸਭ ਕੁਝ internet ਤੇ ਨਹੀਂ ਮਿਲਦਾ..
ਜਿੰਦਗੀ ਦੀ ਵਕਾਲਤ ਨਹੀਂ ਚਲਦੀ..
ਜਦੋਂ ਫੈਸਲੇ ਅਸਮਾਨ ਤੋਂ ਹੁੰਦੇ ਨੇ..
ਗ਼ਲਤ ਦਿਸ਼ਾਂਵਾਂ ਵਿਚ ਵੱਧ ਰਹੀ ਭੀੜ ਦਾ ਹਿੱਸਾ ਬਣਨ ਨਾਲੋਂ ਚੰਗਾ ਹੈ
"ਇਕੱਲੇ ਚੱਲਣਾ"