ਮੋਹ ਮਇਆ ਤੋਂ ਬਚ ਨਾ ਸਕਿਆ
ਫਿਰ ਵੀ ਰੱਬ ਅਖਵਾਉਦਾ ਬੰਦਾ
ਬਹੁਤ ਘੱਟ ਅਮੀਰ ਲੋਕ ਇਹ ਗੱਲ ਜਾਣਦੇ ਹਨ
ਕਿ ਗਰੀਬ ਕਿਵੇ ਸੋਚ ਕੇ ਜੀ ਰਿਹਾ
ਜ਼ਿੰਦਗੀ ਕਿਵੇ ਜਿਉਣੀ
ਇਸ ਗੱਲ ਦੀ ਸਮਝ ਬੰਦੇ ਨੂੰ ਹੋਲੀ ਹੋਲੀ ਆਉਂਦੀ ਆ
ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ
ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ
ਮਿੱਠੇ ਲੋਕਾਂ ਨਾਲ ਮਿਲ ਕੇ
ਮੈਂ ਇਹੀ ਸਮਝਿਆ ਹਾਂ
ਕਿ ਕੌੜੇ ਲੋਕ ਅਕਸਰ ਸੱਚੇ ਹੁੰਦੇ ਨੇ
ਦਿੱਲ ਦੁੱਖਾ ਕੇ ਮਿਲੀ ਜਿੱਤ ਹਾਰ ਦੇ ਬਰਾਬਰ ਹੀ ਹੈ
ਜਿਊੁਂਦੇ ਜੀ ਸਮਾਂ ਦਿਆ ਕਰੋ ਆਪਣਿਆਂ ਨੂੰ
ਤਾਜਮਹਲ ਅਸੀਂ ਵੇਖਿਆ ਹੈ ਮੁਮਤਾਜ ਨੇ ਨਹੀ
ਖਰੀਦ ਲਿਆ ਕਰੋ ਗਲੀ ਵਿਚ ਵੇਚਣ ਵਾਲਿਆਂ ਤੋ ਵੀ ਕੁਛ
ਇਹ ਦੋ ਵਕਤ ਦੀ ਰੋਟੀ ਲਈ ਕੰਮ ਕਰਦੇ ਆ ਅਮੀਰ ਹੋਣ ਲਈ ਨਹੀ
ਗੁੱਸਾ ਅਤੇ ਤੂਫਾਨ ਗੁਜਰ ਜਾਣ ਦੇ ਬਾਅਦ ਹੀ ਪਤਾ ਲੱਗਦਾ ਹੈ
ਨੁਕਸਾਨ ਕਿੰਨਾ ਕੁ ਹੋਇਆ ਹੈ
ਦੁਆਵਾਂ ਰੱਦ ਨਹੀਂ ਹੁੰਦੀਆਂ
ਸਹੀ ਸਮੇਂ ਤੇ ਕਬੂਲ ਹੁੰਦੀਆਂ ਨੇ
ਸਮੇ ਨੇ ਤੇਰੇ ਨਾਲ ਨਹੀਂ ਚੱਲਣਾ
ਬਲਕਿ
ਤੈਨੂੰ ਸਮੇ ਦੇ ਹਿਸਾਬ ਨਾਲ ਚੱਲਣਾ ਪੈਣਾ
ਤੁਸੀ ਆਪਣੀ ਜ਼ਿੰਦਗੀ ਤੱਦ ਤਕ ਨਹੀਂ ਬਦਲ ਸਕਦੇ
ਜਦ ਤੱਕ ਤੁਸੀ ਆਪਣੇ ਰੋਜਾਨਾ ਕੀਤੇ ਜਾਣ ਵਾਲੇ ਕੰਮਾਂ ਨੂੰ ਨਹੀਂ ਬਦਲਦੇ
ਤੁਹਾਡੀ ਸਫਲਤਾ ਦਾ ਭੇਤ ਤੁਹਾਡੇ ਨਿਤਨੇਮ ਵਿਚ ਲੁਕਿਆ ਹੈ
ਚਿਹਰਿਆਂ ਨੂੰ ਵੇਖ ਕੇ ਜੋ ਕਿਸੇ ਤੇ ਮਰ ਜਾਂਦੇ ਨੇ
ਓਹਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ
ਜੋ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਯਾਦ ਰੱਖੋ
ਉਹ ਪਹਿਲਾਂ ਹੀ ਤੁਹਾਡੇ ਤੋ ਥੱਲੇ ਹੈ
ਨਿੰਦਿਆ ਨੀਵੀਂ ਸੋਚ ਵਾਲਾ ਬੰਦਾ ਹੀ ਕਰਦਾ
ਉੱਚੀ ਸੋਚ ਵਾਲੇ ਤਾ ਮਾਫ ਕਰਦੇ ਨੇ
ਸ਼ਿੰਗਾਰ ਜਿਨ੍ਹਾਂ ਮਰਜ਼ੀ ਸੋਹਣਾ ਕੀਤਾ ਹੋਵੇ
ਪਰ ਇੱਜ਼ਤ ਤਾਂ ਹਮੇਸ਼ਾ ਮਨ ਸਾਫ ਦੀ ਹੁੰਦੀ ਹੈ
ਬੰਦਾ ਘਰ ਦੋ ਕਾਰਨਾਂ ਕਰਕੇ ਛੱਡਦਾ
ਜਾ ਫ਼ਕੀਰ ਬਨਣ ਲਈ ਜਾ ਅਮੀਰ ਬਨਣ ਲਈ
ਖਾਲੀ ਪੇਟ ਨਿਕਲ ਜਾਂਦੇ ਨੇ ਬਹੁਤ ਲੋਕ ਕੰਮਾਂ ਨੂੰ
ਕਿਉਂਕਿ ਜ਼ਿਮੇਂਦਾਰੀਆਂ ਭੁੱਖ ਮਾਰ ਦਿੰਦੀਆਂ ਨੇ
ਦਮ ਤੋੜ ਦਿੰਦੀ ਹੈ
ਮਾਂ ਬਾਪ ਦੀ ਸਾਰੀ ਮਿਹਨਤ
ਜਦ ਔਲਾਦ ਕਹਿ ਦਿੰਦੀ ਹੈ
ਤੁਸੀ ਕੀਤਾ ਹੀ ਕਿ ਹੈ
ਜਿਉਂ ਰਿਹਾ ਹੈ ਸੱਜਣਾ ਤੂੰ ਕੱਪੜੇ ਬਦਲ ਬਦਲ ਕੇ
ਇਕ ਦਿਨ ਇਕ ਕੱਪੜੇ ਚ ਲੈ ਜਾਣਗੇ ਤੈਨੂੰ ਮੋਢੇ ਬਦਲ ਕੇ
ਜਦੋ ਆਪਣੇ ਤੋਂ ਵੱਧ ਕਿਸੇ ਹੋਰ ਤੇ ਭਰੋਸਾ ਹੋ ਜਾਂਦਾ ਏ
ਬੰਦਾ ਠੱਗਿਆ ਹੀ ਓਦੋ ਜਾਂਦਾ ਏ
ਬਹੁਤ ਆਉਂਦੇ ਨੇ ਬਹੁਤ ਜਾਂਦੇ ਨੇ
ਪਰ ਸਾਥ ਓਹੀ ਨਿਭਾਉਂਦੇ ਨੇ
ਜਿਸ ਦੇ ਲੜ ਮਾਪੇ ਲਾਉਂਦੇ ਨੇ
ਧੁਰ ਅੰਦਰ ਤੱਕ ਭਸਮ ਕਰ ਦਿੰਦੀਆਂ
ਜੋ ਗੱਲਾਂ ਬੁੱਲ੍ਹਾ ਦਾ ਰਾਹ ਭਟਕ ਜਾਂਦੀਆਂ ਨੇ
ਮੁਹੱਬਤ ਅਜਮਾੳਣੀ ਹੋਵੇ ਤਾਂ
ਬੱਸ ਇਹਨਾ ਹੀ ਕਾਫ਼ੀ ਹੈ
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ
ਮਨਾਉਣ ਕੌਣ ਆਉਦਾ ਹੈ
ਸਮਾਂ ਨਾਂ ਲਾਉ ਇਹ ਸੋਚਣ
ਵਿੱਚ ਤੁਸੀ ਕੀ ਕਰਨਾ ਹੈ
ਨਹੀ ਤਾਂ ਸਮਾਂ ਸੋਚ ਲਵੇਗਾ
ਤੁਹਾਡਾ ਕੀ ਕਰਨਾ ਹੈ
ਅਸੀ ਜਿਆਦਾ ਚੁਪ
ਰਹਿਦੇ ਹਾ ਕਹਿਦੇ
ਜਿਆਦਾ ਬੋਲਣ ਨਾਲ
ਦਿਲ ਦੇ ਭੇਤ ਖੁਲ ਜਾਦੇ ਨੇ
ਕਿਤਾਬ ਵਰਗਿਆਂ ਲੋਕਾਂ ਨੂੰ ਖੁਦ ਵਿਚ ਜੋੜ ਲੈਂਦਾ ਹਾਂ
ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ
ਦੌਲਤਾਂ ਨੂੰ ਦੇਖ ਕੇ ਜਨਾਬ ਡਿੱਗ ਪੈਂਦੇ ਨੇ
ਹਵਾ ਨਾਲ ਕਾਗਜ਼ੀ ਗੁਲਾਬ ਡਿਗ ਪੈਂਦੇ ਨੇ
ਹੋ ਨਾ ਹੈਰਾਨ ਦਿਲਾ ਦੁਨੀਆਂ ਨਕਾਬਪੋਸ਼ੀ
ਬਦਲਦਾ ਕੋਈ ਨਹੀਂ ਨਕਾਬ ਡਿਗ ਪੈਂਦੇ ਨੇ
ਸੌ ਗਏ ਬੱਚੇ ਗਰੀਬ ਦੇ
ਇਹ ਸੁਣ ਕੇ
ਕਿ ਫਰਿਸ਼ਤੇ ਆਉਂਦੇ ਨੇ
ਸੁਪਨਿਆਂ ਚ ਰੋਟੀਆਂ ਲੈ ਕੇ
ਕੋਈ ਨਹੀਂ ਜਾਣਦਾ ਕਦੋ ਉਸ ਦੀ ਆਖਰੀ ਅਲਵਿਦਾ ਹੈ
ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਲਈ ਕਿਸੇ ਨਾਲ ਵੀ ਸਾਡਾ ਕੋਈ ਰੋਸਾ ਨਹੀਂ
ਪੰਜਾਬ ਵਿਚ ਮੁਕਾਬਲਾ ਚੱਲ ਰਿਹਾ ਦੋਹਾਂ ਵਿਚਕਾਰ
ਪਾਣੀ ਕਹਿੰਦਾ ਪਹਿਲਾ ਮੈਂ ਮੁੱਕਣਾ ਏ ਤੇ ਜਵਾਨੀ ਕਹਿੰਦੀ ਪਹਿਲਾ ਮੈਂ
ਛੋਟੀ ਵੱਡੀ ਉਮਰ ਦੀਆਂ ਗੱਲਾਂ ਛੱਡੋ
ਆਉ ਵੇਖੀਏ ਵਿਚਾਰ ਕਿਸਦੇ ਸਹੀ ਨੇ
ਰੁੱਖ ਬੁੱਢਾ ਹੀ ਸਹੀ ਘਰ ਵਿੱਚ ਲੱਗਾ ਰਹਿਣ ਦਿਓ
ਫ਼ਲ ਨਾ ਸਹੀ ਛਾਂ ਤਾਂ ਦੇਵੇਗਾ ਹੀ
ਚੰਗਾ ਕੀਤਾ ਚੰਗਾ ਕਹੇ
ਨਾਲੋਂ ਚੰਗਾ ਹੁੰਦਾ ਹੈ
ਸਰਕਾਰ ਕਹਿੰਦੀ ਐ ਕਿ ਜਾਤ ਪਾਤ ਹਟਾਓ
ਪਰ ਕਾਨੂੰਨ ਕਹਿੰਦਾ ਐ ਕਿ ਜਾਤ ਪਾਤ ਦਾ ਸਰਟੀਫਿਕੇਟ ਦਿਖਾਓ
ਅਧੂਰੀ ਆ ਤੁਹਾਡੀ ਜ਼ਿੰਦਗੀ
ਜਦ ਤਕ ਤੁਹਾਨੂੰ ਕੋਈ ਸੱਚਾ ਦੋਸਤ ਨੀ ਮਿਲ ਜਾਵੇ
ਝੂਠ ਵੀ ਬੜੀ ਅਜੀਬ ਚੀਜ਼ ਹੈ
ਬੋਲਣਾ ਸਭ ਨੂੰ ਚੰਗਾ ਲੱਗਦਾ ਹੈ
ਤੇ ਸੁਨਣਾ ਸਭ ਨੂੰ ਬੁਰਾ
ਛੋਟੀਆ ਛੋਟੀਆ ਗੱਲਾਂ ਦਿਲ ਵਿਚ ਰੱਖਣ ਨਾਲ
ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ
ਇਨਸਾਨ ਉਸ ਵਕ਼ਤ ਸਭ ਤੋਂ ਜ਼ਿਆਦਾ ਬੇਵਕੂਫ ਬੰਦਾ ਹੈ
ਜਦੋ ਉਹ ਕਿਸੇ ਹੋਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ
ਕੋਈ ਕਿੰਨੀ ਵੀ ਨਿੰਦਿਆ ਕਿਉਂ ਨਾ ਕਰੇ
ਤੁਸੀ ਆਪਣੇ ਆਪ ਤੇ ਕਾਬੂ ਰੱਖ ਕੇ ਸ਼ਾਂਤ ਰਹੋ
ਬੰਦਾ ਚਰਿੱਤਰਹੀਣ ਗੰਦੇ ਕੱਪੜਿਆਂ ਨਾਲ ਨਹੀਂ
ਗੰਦੇ ਦਿਮਾਗ ਨਾਲ ਹੁੰਦਾ
ਸੰਗਤ ਦਾ ਥੋੜਾ ਧਿਆਨ ਰੱਖਿਓ
ਸੰਗਤ ਤੁਹਾਡੀ ਖਰਾਬ ਹੋਉ
ਬਦਨਾਮ ਮਾਂ ਪਿਓ ਦੇ ਸੰਸਕਾਰ ਹੋਣਗੇ
ਕਿਸੇ ਨੂੰ ਗਰੀਬੀ ਨੇ ਕੰਘੀ ਵੀ ਨੀ ਵਾਹੁਣ ਦਿੱਤੀ
ਕਈਆ ਖੁਦ ਰੱਖੀਆਂ ਨੇ ਜ਼ੁਲਫ਼ਾਂ ਖਿਲਾਰ ਕੇ
ਸਾਡੇ ਸਾਰਿਆਂ ਦੇ ਕੋਲ 24 ਘੰਟੇ ਹੁੰਦੇ ਨੇ
ਕਾਮਯਾਬ ਲੋਕ ਇਸਦੀ ਵਰਤੋਂ ਕਰਦੇ ਨੇ
ਤੇ ਨਾਕਾਮਯਾਬ ਲੋਕ ਇਸਨੂੰ ਬਰਬਾਦ ਕਰਦੇ ਨੇ
ਬਿਮਾਰੀਆਂ ਤੋਂ ਇਲਾਵਾ ਵੀ ਕਈ ਘੁਣ ਹੁੰਦੇ ਨੇ
ਜਿਹੜੇ ਬੰਦੇ ਨੂੰ ਹੋਲੀ ਹੋਲੀ ਅੰਦਰੋਂ ਖੋਖਲਿਆ ਕਰ ਦਿੰਦੇ ਨੇ
ਮੂਰਖਾਂ ਨਾਲ ਕਦੇ ਵੀ ਬਹਿਸ ਨਹੀਂ ਕਰਨੀ ਚਾਹੀਦੀ ਕਿਓਂਕਿ ਪਹਿਲਾਂ ਉਹ ਤੁਹਾਨੂੰ ਆਪਣੇ ਪੱਧਰ ਤੇ ਲੈ ਆਉਣਗੇ
ਅਤੇ ਫੇਰ ਉਸ ਪੱਧਰ ਦੇ ਆਪਣੇ ਤਜਰਬੇ ਨਾਲ ਤੁਹਾਨੂੰ ਹਰਾ ਦੇਣਗੇ !!!
ਪੈਸੇ ਨੂੰ ਹੋਣ ਸਲਾਮਾਂ ਬੰਦੇ ਦੀ ਕੋਈ ਔਕਾਤ ਨਹੀਂ
ਫਿਰਦੀ ਆ ਹੰਕਾਰੀ ਦੁਨੀਆਂ ਰੱਬ ਕਿਸੇ ਨੂੰ ਯਾਦ ਨਹੀਂ
ਜ਼ਿੰਦਗੀ ਨੇ ਰੰਗ ਬਦਲੇ
ਵਕਤਾਂ ਨੇ ਬਦਲੀ ਤੋਰ
ਗਰੀਬ ਦਾ ਬੱਚਾ ਰੋਟੀ ਖਾਤਰ ਦੁਕਾਨ ਤੇ
ਕੰਮ ਕਰੇ ਤਾ ਬਾਲ ਮਜਦੂਰੀ
ਅਮੀਰ ਦਾ ਬੱਚਾ ਫ਼ਿਲਮਾਂ ਚੋ
ਕੰਮ ਕਰ ਲੱਖਾਂ ਕਮਾਵੇ ਤਾ ਬਾਲ ਕਲਾਕਾਰ
ਨੈਗਟਿਵ ਸੋਚ ਵਾਲੇ ਇਨਸਾਨ ਨਾਲ ਦੋਸਤੀ
ਕੈਂਸਰ ਤੋਂ ਵੀ ਭੈੜੀ ਬਿਮਾਰੀ ਹੈ