ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ।।
ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ।।੪੦।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
ਹੇ ਨਾਨਕ ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫ਼ਲ ਹੁੰਦੇ ਰਹਿਣਗੇ।

Create a poster for this message
Visits: 364
Download Our Android App