ਜਦ ਨਾਂ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ।
ਮੇਰੇ ਦੇਸ਼ ਦਾ ਮਾਨ ਸਮਾਨ ਤਿਰੰਗਾ
ਇਸ ਦੀ ਆਨ ਤੇ ਸ਼ਾਨ ਲਈ
ਅਸੀਂ ਹਰ ਵੇਲੇ ਤਿਆਰ ਆ
ਆਪਣੇ ਆਪ ਨੂੰ ਕੁਰਬਾਨ ਕਰਨ ਲਈ
ਅਮਰ ਕਰ ਲਈ ਦੇ ਕੇ ਆਪਣੀ ਜਾਨ ਭਗਤ ਸਿੰਘ ਨੇ ੨੩ ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ
ਜਿਹਨਾਂ ਅੰਦਰ ਆਜ਼ਾਦੀ ਦਾ ਚਾਅ ਹੁੰਦਾ ਬਾਜ਼ੀ ਜਾਨ ਦੀ ਲਾਉਣ ਲਈ ਤੁੱਲ ਜਾਂਦੇ ਤੋੜ ਟਾਹਣੀ ਨਾਲੋਂ ਭੁੰਜੇ ਸੁਟੋ ਭਾਵੇਂ ਪਰ ਮਹਿਕਣੋਂ ਫਿਰ ਵੀ ਨਹੀਂ ਫੁੱਲ ਜਾਂਦੇ ਸੇਵਾ ਦੇਸ਼ ਤੇ ਕੌਮ ਦੀ ਕਰਨ ਦੇ ਲਈ ਖੂਨ ਲੱਖਾਂ ਹੀ ਵੀਰਾਂ ਦੇ ਡੁੱਲ ਜਾਂਦੇ ਜਦ ਭਗਤ ਸਿੰਘ ਵਰਗੇ ਜਾਨਾਂ ਵਾਰਦੇ ਨੇ ਝੰਡੇ ਉਦੋਂ ਆਜ਼ਾਦੀ ਦੇ ਝੁੱਲ ਜਾਂਦੇ
ਉਮਰਾਂ ਤਾਈਂ ਯਾਦ ਰਹੂ ਵੀਰਿਆ ਸ਼ਹਾਦਤ ਜੋ ਤੂੰ ਦਿੱਤੀ ਲਾਸਾਨੀ
ਪੰਜਾਬੀ ਸਦਾ ਵਤਨ ਲਈ ਸ਼ਹੀਦ ਹੁੰਦੇ ਨੇ ਆਸ਼ਿਕ਼ ਸਦਾ ਵਾਟਾਂ ਦੇ ਹੀ ਮੁਰੀਦ ਹੁੰਦੇ ਨੇ ਸੰਵਿਧਾਨ ਖਾਤਰ ਹੱਸ ਕੇ ਵੀ ਸੂਲੀ ਚੜ ਜਾਂਦੇ ਪੂਰਾ ਜੀਵਨ ਹੀ ਵਤਨ ਲਈ ਕਰ ਜਾਂਦੇ ਨੇ
ਸੀ ਅਣਖੀ ਸੂਰਮਾ ਚੱਕੀ ਪਿਸਤੌਲ ਜਿਹਨੂੰ ਵੇਖਦਿਆਂ ਈ ਗੋਰਿਆਂ ਨੂੰ ਪੈਂਦੇ ਸੀ ਹੌਲ
ਨਹੀਂ ਪਰਵਾਹ ਮੈਨੂੰ ਫਾਂਸੀ ਦੀ,
ਵਤਨ ਲਈ ਮਰਨਾ ਧਰਮ ਮੇਰਾ,
ਭਾਰਤ ਮਾਤਾ ਆਜ਼ਾਦ ਏ ਕਰਾਉਣੀ,
ਇਸ ਬਿਨਾਂ ਨਹੀਂ ਕੋਈ ਕਰਮ ਮੇਰਾ।
ਨਹੀਂ ਪਰਵਾਹ ਮੈਨੂੰ ਫਾਂਸੀ ਦੀ, ਵਤਨ ਲਈ ਮਰਨਾ ਧਰਮ ਮੇਰਾ, ਭਾਰਤ ਮਾਤਾ ਆਜ਼ਾਦ ਏ ਕਰਾਉਣੀ, ਇਸ ਬਿਨਾਂ ਨਹੀਂ ਕੋਈ ਕਰਮ ਮੇਰਾ!
ਮੇਰੇ ਦੇਸ਼ ਦਾ ਮਾਨ ਸਮਾਨ ਤਿਰੰਗਾ
ਇਸ ਦੀ ਆਨ ਤੇ ਸਾਨ ਲਈ
ਅਸੀ ਹਰ ਵੇਲੇ ਹਾਂ ਤਿਆਰ
ਆਪਣਾ ਆਪ ਨੂੰ ਕੁਰਬਾਨ ਕਰਨ ਲਈ
ਕੁਛ ਲੋਗ ਥੇ ਜੋ ਵਕ਼ਤ ਕੇ ਸਾਂਚੇ ਮੇਂ ਢਲ ਗਏ,
ਕੁਛ ਲੋਗ ਥੇ ਜੋ ਵਕ਼ਤ ਕੇ ਸਾਂਚੇ ਮੇਂ ਬਦਲ ਗਏ..
15 ਅਗਸਤ ਨੂੰ ਆ ਗਿਆ ਯਾਦ ਸਾਡਾ ਦੇਸ਼ ਵੀ ਹੈ ਅਜ਼ਾਦ,
Facebook ਤੇ Status ਪਾ ਕੇ Profile ਤੇ ਤਿਰੰਗਾ ਲਾ ਕੇ,
ਮਹਿੰਦਰ ਕਪੂਰ ਦੇ ਗਾਨੇ ਗਾਓ ਆਜ਼ਾਦੀ ਦਾ ਜਸ਼ਨ ਮਨਾਓ,
16 ਤਰੀਕ ਨੂੰ ਸਭ ਭੁਲਾ ਕੇ15 ਅਗਸਤ ਨੂੰ ਆ ਗਿਆ ਯਾਦ ਸਾਡਾ ਦੇਸ਼ ਵੀ ਹੈ ਅਜ਼ਾਦ..
ਦੇਵੋ ਸਲਾਮੀ ਇਸ਼ ਤਿਰੰਗੇ ਨੂੰ ,
ਜਿਸ ਤੋਂ ਸਾਡੀ ਸ਼ਾਨ ਹੈ,
ਸਿਰ ਹਮੇਸ਼ਾ ਉੱਚਾ ਰੱਖਣਾ ਇਸਦਾ,
ਜਦ ਤੱਕ ਦਿਲ ਵਿਚ ਜਾਨ ਹੈ।
ਕੁੱਝ ਜਨੂੰਨ ਤਿਰੰਗੇ ਦੀ ਆਨ ਦਾ,
ਕੁੱਝ ਜਨੂੰਨ ਭਾਰਤ ਮਾਂ ਦੀ ਸ਼ਾਨ ਦਾ,
ਅਸੀ ਲਹਿਰਾਵਾਂਗੇ ਤਿਰੰਗਾ,
ਜਨੂੰਨ ਹੈ ਇਹ ਹਿੰਦੋਸਤਾਨ ਦੀ ਸ਼ਾਨ ਦਾ।
ਸੂਰਮੇ ਬਣਦੇ ਨਾਲ ਦਲੇਰੀਆਂ ਦੇ,
ਉਂਝ ਮਾਂਵਾਂ ਕਿੰਨੇ ਪੁੱਤ ਜੰਮਦੀਆਂ ਨੇ,
ਸਰਦਾਰ ਭਗਤ ਸਿੰਘ ਜਿਹੇ ਸੁਰਮੇ ਨੂੰ,
ਦੇਖ ਹਨੇਰੀਆਂ ਵੀ ਥੰਮਦੀਆਂ ਨੇ।
ਅਾਜਾਦੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ।
ਜਿੰਨਾ ਦੇਸ ਸੇਵਾ ਵਿੱਚ ਪੈਰ ਪਾਇਆ, ਉਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ ।
ਪੰਜਾਬੀ ਸਦਾ ਵਤਨ ਲਈ ਸਹੀਦ ਹੁੰਦੇ ਨੇ,
ਆਸ਼ਕ ਸਦਾ ਵਤਨ ਦੇ ਹੀ ਮੁਰੀਦ ਹੁੰਦੇ ਨੇ,
ਸੰਵਿਧਾਨ ਖਾਤਰ ਹੱਸ ਕੇ ਸੁੂਲੀ ਵੀ ਚੜ ਜਾਂਦੇ ਨੇ,
ਪੁੂਰਾ ਜੀਵਨ ਹੀ ਵਤਨ ਲਈ ਕਰ ਜਾਂਦੇ ਨੇ।
ਅਮਰ ਕਰ ਲਈ ਦੇ ਕੇ ਆਪਣੀ ਜਾਨ ਭਰਤ ਸਿੰਘ ਨੇ,
੨੩ ਸਾਲ ਦਾ ਰਹਿਣਾ ਸਦਾ ਜਵਾਨ ਭਗਤ ਸਿੰਘ ਨੇ ।
ਉਮਰਾਂ ਤਾਈਂ ਯਾਦ ਰਹੂ ਵੀਰੇਆ ਸਹਾਦਤ ਜੋ ਤੁੂੰ ਦਿੱਤੀ ਏ ਲਾਸਾਨੀ,
ਤੇਰਾ ਜਿਕਰ ਅੱਜ ਨਹੀ ਰੋਜ ਹੋਣਾ ਤੇਰਾ ਸ਼ਹਿਰ ਤੋ ਨਿਕਲੇ ਦੀਪ ਲਿਖਾਰੀ,
ਅਕਸਰ ਸੀਨਾਂ ਤਾਣ ਸਲਾਮ ਹੋ ਜਾਣਾ ਕੋਟ ਕੋਟ ਪ੍ਣਾਮ ਸਹੀਦਾਂ ਨੂੰ ।
ਅਜ਼ਾਦੀ ਦੇਣ ਹੈ ਉਹਨਾਂ ਸ਼ਹੀਦਾਂ ਦੀ,
ਦੇਸ਼ ਦੇ ਵਾਸਤੇ ਜਿਹਨਾਂ ਨੇ ਆਪਣੇ ਸਿਰ ਕਟਵਾਏ,
ਕੁਰਬਾਨੀ ਹੈ ਉਹਨਾਂ ਮਾਵਾਂ ਦੀ ਜਿਹਨਾਂ ਹੱਸ ਕੇ ਆਪਣੇ ਲਾਲ ਗਵਾਏ।
15 ਅਗਸਤ ਬਹੁਤ ਵਧੀਆ ਸਮਾਂ ਹੈ ਆਪਣੇ ਆਪ ਨੂੰ ਪਹਿਚਾਣਨ ਦਾ ਕਿ ਅਸੀਂ ਕੌਣ ਹਾਂ ਤੇ ਏਥੇ ਕਿਉਂ ਹਾਂ।
ਔਖੀਆਂ ਨੇ ਕੌਮ ਉੱਤੇ ਵਾਰਨੀਆਂ ਜਿੰਦੜੀਆਂ ਸੌਖਾ ਜੱਗ ਉੱਤੇ ਹੁੰਦਾ ਨਾਮ ਕਮਾਉਣਾ ਨੀ ।
ਕਿੱਥੇੋ ਮਿਲੇ ਮਹਿਕ ਸੋਹਣੇ ਫੁੱਲ਼ ਜਿਹੇ ਗੁਲਾਬ ਦੀ,
ਰਹਿੰਦੀ ਏ ਸੁਤਾਉਂਦੀ ਯਾਦ ਦੋਸਤੋ ਪੰਜਾਬ ਦੀ।
ਤੁਹਾਨੂੰ ਸਭ ਨੂੰ ਅਜਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ..
ਆਓ ਇਸ ਅਜਾਦੀ ਦਿਹਾੜੇ ਤੇ ਸਾਰੇ ਰਲ ਮਿਲ ਕੇ ਰਹਿਣ ਦਾ ਪ੍ਰਣ ਕਰੀਏ..
ਆਓ ਅੱਜ ਆਪਣੇ ਭਾਰਤੀ ਹੋਣ 'ਤੇ ਮਾਣ ਮਹਿਸੂਸ ਕਰੀਏ..
ਵੰਦੇ ਮਾਤਰਮ
ਅਸੀਂ ਵਖਰੇ ਫ਼ਕੀਰ ਸਾਡੀ ਵਖਰੀ ਏ ਹੀਰ ,
ਜਿਨੂੰ ਕਹਿੰਦੇ ਨੇ ਲੋਕ ਆਜ਼ਾਦੀ
ਜੇ ਤੂੰ ਆਸ਼ਿਕ ਬਣਇਆ ਏ ਚਲ ਦਿਲਾ ਖੇਡ ਇਸ਼ਕ ਦੀ ਬਾਜ਼ੀ
ਸੂਰਮੇਂ ਬਣਦੇ ਨਾਲ ਦਲੇਰੀਆਂ ਦੇ
ਉਂਝ ਮਾਵਾਂ ਕਿੰਨੇ ਪੁੱਤ ਜੰਮਦੀਆਂ ਨੇ
ਸਰਦਾਰ ਭਗਤ ਸਿੰਘ ਜਿਹੇ ਸੂਰਮੇਂ ਨੂੰ
ਦੇਖ ਹਨੇਰੀਆਂ ਵੀ ਥੰਮਦੀਆਂ ਨੇ
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ-ਦਿਨ ਦੀਆਂ ਲੱਖ ਲੱਖ ਵਧਾਈਆਂ.
ਸਰੀਰ ਮਾਰ ਜਾਂਦਾ ਪਾਰ ਵਿਚਾਰ ਨੀ ਮਰਦੇ
ਸਦਾ ਅਮਰ ਰਹਿੰਦੇ ਜੱਗ ਤੇ ਦੇਸ਼ ਲਈ ਜੋ ਮਰਦੇ
ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੂੰ ਲੱਖ ਲੱਖ ਪ੍ਰਣਾਮ
ਅੱਜ ਜਨਮ-ਦਿਨ ਹੈ ਭਗਤ ਸਿੰਘ ਸਰਦਾਰ ਦਾ
ਜਨੂਨ ਸੀ ਉਸ ਨੂੰ ਦੇਸ਼ ਦੇ ਪਿਆਰ ਦਾ
ਗਲ ਵਿਚ ਫੰਦਾ ਪਵਾ ਕੇ ਵੀ ਹੱਸਦਾ ਏ
ਭਾਵੇ ਨਹੀਂ ਹੈ ਉਹ ਸਾਡੇ ਵਿਚ
ਪਾਰ ਦਿਲ ਸਾਡੇ ਵਿਚ ਵਸਦਾ ਏ
ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ.
ਭਗਤ ਸਿੰਘ ਬਣਨ ਲਈ ਪੜ੍ਹਨਾ ਪੈਂਦਾ ਹੈ
ਭਗਤ ਸਿੰਘ ਬਣਨ ਲਈ ਲੜਨਾ ਪੈਂਦਾ ਹੈ
ਭਗਤ ਸਿੰਘ ਬਣਨ ਲਈ ਖੜਨਾ ਪੈਂਦਾ ਹੈ
ਜ਼ੁਲਮ ਦੇ ਖਿਲਾਫ ਚੱਟਾਨ ਬਣਕੇ .....
ਭਗਤ ਸਿੰਘ ਦੀ ਜਿੰਦਗੀ ਦਾ ਜਿਆਦਾ ਹਿੱਸਾ ਸਾਹਿਤ, ਸਮਾਚਾਰ_ਪੱਤਰ ਤੇ ਕਿਤਾਬਾਂ ਨਾਲ ਜੁੜਿਆ ਰਿਹਾ
ਪਰ ਲੋਕਾਂ ਨੇ ਉਹਨਾਂ ਦੇ ਹੱਥਾਂ ਚ ਬੰਦੂਕਾਂ ਫੜਾ ਦਿੱਤੀਆਂ👎
ਤਿੱਖੀਆਂ ਮੁੱਛਾਂ ਕਰਕੇ,ਲੜ ਛੱਡਵੀਂ ਪੱਗ ਬੰਨ੍ਹਕੇ,
ਜਾਂ ਫਿਰ ਡੱਬ ਵਿੱਚ ਅਸਲਾ ਰੱਖਕੇ, ਭਗਤ ਸਿੰਘ ਬਣਿਆ ਨਹੀਂ ਜਾਣਾ।
ਉਸ ਖ਼ੂਬਸੂਰਤੀ ਦਾ ਵੀ ਦੱਸੋ ਕੌਣ ਮੁੱਲ ਪਾਉ
ਜਿਹੜੀ ਖੁਦ ਸਮੇ ਦੀ ਗੁਲਾਮ ਏ
ਅਮਰ ਹੁੰਦੀਆਂ ਨੇ ਉਹ ਹਸੀਨ ਰੂਹਾਂ
ਜਿਸਦਾ ਖੁਦ ਸਮਾਂ ਵੀ ਗੁਲਾਮ ਏ
ਕਿਸੇ ਦੇ ਮੁਕਾਇਆਂ ਨਹੀਓਂ ਮੁੱਕਣਾ ਪੰਜਾਬ ਨੇ..
ਮੈਂ ਜਦ ਦੁਨੀਆ ਤੋਂ ਜਾਵਾਂ,
ਮੁੜ ਫੇਰ ਦੋਬਾਰਾ ਆਵਾਂ,
ਮੇਰਾ ਦੇਸ਼ ਹੋਵੇ ਪੰਜਾਬ..
ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ,
ਰੱਬ ਕਰਕੇ ਪੰਜਾਬਿਅਾਂ ਦੀ ਸਰਦਾਰੀ ਬਣੀ ਰਹੇ...