ਜ਼ਿੰਦਗੀ ਦੀ ਘੋਲ ਵੀ ਅਜੀਬ ਹੈ
ਸਦਾ ਹੀ ਸ਼ਰੀਫ ਜਾਵੇ ਹਾਰਦਾ
ਚਿੱਤ ਨਾ ਡੁਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆਂ
ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆਂ
ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ
ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆਂ
ਇਕ ਸੋਨੇ ਰੰਗ ਸੱਧਰਾਂ ਦਾ ਆਲ੍ਹਣਾ ਬਣਾਇਆ
ਓਹਨੂੰ ਆਸਾਂ ਵਾਲੀ ਟਾਹਣੀ ਉੱਤੇ ਟੰਗ ਵੀ ਲਿਆ
ਓਹਦੇ ਵਿਚ ਜੋ ਮਲੂਕੜ੍ਹੇ ਜਿਹੇ ਖ਼ਾਬ ਸੁੱਤੇ ਪਾਏ
ਅਸੀਂ ਓਹਨਾ ਨੂੰ ਗੁਲਾਬੀ ਜਿਹਾ ਰੰਗ ਵੀ ਲਿਆ..
ਮੈਂ ਕਿਸੇ ਤੋਂ ਪਰੀਆਂ ਦੀ ਇਕ ਸੁਣੀ ਕਹਾਣੀ ਸੀ
ਅੱਜ ਉਸ ਅਫਸਾਨੇ ਤੇ ਯਕੀਨ ਜਿਹਾ ਲੱਗਦਾ..
ਸੀਰਤ ਦੇ ਵਿਚ ਹੋਵੇ ਜੇਕਰ ਸਾਦਗੀ
ਫੇਰ ਤਾਂ ਰੌਸ਼ਨ ਚਾਰ ਚੁਫੇਰੇ ਹੁੰਦੇ ਨੇ..
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ
ਦਿਲ ਪਹਿਲਾਂ ਜਿਹਾ ਨਈ ਰਿਹਾ
ਇਹ ਕਠੋਰ ਹੋ ਗਿਆ...
ਇਕ ਦੋ ਮਹੀਨਿਆਂ ਦੀ ਯਾਰੀ ਵੀ ਕੀ ਕਰਨੀ
ਰੋਜ਼ ਰੋਜ਼ ਨਵੇਂ ਦੀ ਤਿਆਰੀ ਵੀ ਕੀ ਕਰਨੀ..
ਬਹੁਤੇ ਸੱਜਣ ਬਣਾਉਣ ਦੀ ਤਾਂ ਲੋੜ ਨਈ ਕੀ ਇਕ ਨਾਲ ਕੱਟ ਜਾਂਦੀ ਐ
ਐਵੇਂ ਰੋਜ਼ ਹੀ ਜੇ ਜਾ ਕੇ ਡੇਰੇ ਲੈ ਲਵੋ ਕਦਰ ਹੋਣੋ ਹੱਟ ਜਾਂਦੀ ਐ
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ..
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਦ ਮੈਂ
ਤੁਹੀਂ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ..
ਕਦੇ ਰੂਹਾਂ ਉੱਤੇ ਸੱਟ ਨਈਓਂ ਮਾਰੀਦੀ ਕਿ ਇਹੋ ਬਖ਼ਸ਼ਾਈ ਜਾਣੀ ਨਈਂ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ ਤਾਂ ਮਿੱਤਰਾ ਉਠਾਈ ਜਾਣੀ ਨਈਂ..
ਕੋਈ ਅਲੀ ਆਖੇ, ਕੋਈ ਵਲੀ ਆਖੇ
ਕੋਈ ਕਹੇ ਦਾਤਾ, ਸੱਚੇ ਮਾਲਕਾਂ ਨੂੰ
ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ
ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ
ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ
ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ
ਅੱਖਾਂ ਖੁਲੀਆਂ ਨੂੰ ਮਹਿਬੂਬ ਦਿੱਸੇ
ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ
ਹੁਣ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ..
ਕੌਮਾਂ ਦੀਆਂ ਕੌਮਾਂ ਤੁਸੀਂ ਟੋਟੇ ਕੀਤੀਆਂ ਨੇ ਬੰਦਾ ਬੰਦਾ ਟੋਟੇ ਟੋਟੇ ਹੁੰਦਾ ਤੇ ਕਰਾਈ ਜਾਓ,
ਢਿੱਡ ਭਰੋ ਆਪਣਾ ਤੇ ਇਹਨਾਂ ਦੀ ਏ ਲੋੜ ਕਾਹਦੀ ਭੁੱਖਿਆਂ ਨੂੰ ਲੰਮੀਆਂ ਕਹਾਣੀਆਂ ਸੁਣਾਈ ਜਾਓ,
ਖਾਈ ਜਾਓ ਖਾਈ ਜਾਓ ਵਿੱਚੋ ਵਿੱਚੋ ਹੀ ਖਾਈ ਜਾਓ ਤੇ ਉੱਤੋਂ ਰੌਲਾ ਪਾਈ ਜਾਓ,
ਜਦੋਂ ਪਤਾ ਹੋਵੇ ਸੀਨੇ ਵਿਚ ਛੇਕ ਹੋਣਗੇ ਜੀ
ਓਦੋਂ ਜੰਗ ਜਾਣ ਵਾਲੇ ਬੰਦੇ ਆਮ ਨਈਓਂ ਹੁੰਦੇ
ਇਥੇ ਮਾਣ ਵਾਲੀ ਦੱਸ ਕਿਹੜੀ ਗੱਲ ਹੈ ਤੂੰ ਨੀਵਾਂ ਹੋ ਕੇ ਚੱਲ ਸੋਹਣਿਆਂ
ਦੱਸ ਜਾਂਦਾ ਹੋਇਆ ਤੂੰ ਕਿ ਦੇ ਕੇ ਜਾਵੇਂਗਾ ਪਸ਼ੂ ਤਾਂ ਦਿੰਦੇ ਖੱਲ ਸੋਹਣਿਆਂ
ਰੂਹਾਂ ਵਾਲਾ ਗੀਤ ਜਦੋਂ ਆਬਸ਼ਾਰ ਗਾਉਣਗੇ
ਤੇਰੇ ਨਾਲ ਬਿਤਾਏ ਦਿਨ ਬੜੇ ਯਾਦ ਆਉਣਗੇ
ਗੂੜ੍ਹੇ ਫਿੱਕੇ ਜਿੰਦਗੀ ਦੇ ਰੰਗ ਦੋਸਤੋ
ਕਦੀ ਖੁਸ਼ਹਾਲ ਕਦੀ ਤੰਗ ਦੋਸਤੋ..
ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਫ਼ਲਾਹੀ ਦੇ
ਕੇਸੂ-ਕਚਨਾਰ ਨੀਂ ਸ਼ਰੀਂਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ ਚ੍ ਉਗਾਈਦੇ
ਛੱਲੀ ਦੇ ਸੁਨਹਿਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣਜੂਗਾ ਦਾਜ਼ ਨੀਂ
ਆਪੇ ਰੰਗ ਲਵਾਂਗੇ ਗੁਲਾਬੀ ਚੀਰੇ ਚੁੰਨੀਆਂ ਤੇ ,ਸੁਰਮਾਂ ਵੀ ਪਾ ਲਉ ਸਰਤਾਜ਼ ਨੀ
ਜਿਹੜੀ ਰੁੱਤੇ ਫ਼ੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀਂ ਸੁਪਨੇ ਵੀ ਓਦੋਂ ਹੀ ਵਿਆਹੀਦੇ
ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ,
ਪਤਝੜ ਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ..
ਦੁਨੀਆ ਵਿਚ ਸੁੱਖ ਸਬਰ ਸ਼ਾਂਤੀ ਤਾਂ ਐਂ
ਕਿਉਂਕਿ ਸਬਨਾਂ ਕੋਲ ਅਮੁੱਲੀ ਮਾਂ ਐ..
ਤੇਰੇ ਮੇਰੇ ਖ਼ਤਾਂ ਵਿਚੋਂ ਮੇਰੇ ਵਾਲੇ ਖ਼ਤਾਂ ਦਾ ਹਿਸਾਬ ਕੱਢ ਦੇਈਏ ਪਿੱਛੇ ਕੀ ਬਚਦਾ
ਪਿਆਰ ਭਰੇ ਦਿਲ ਵਿਚੋਂ ਪਿਆਰੇ ਦੀ ਹੀ ਯਾਦ ਜੇ ਜਨਾਬ ਕੱਢ ਦੇਈਏ ਪਿੱਛੇ ਕੀ ਬਚਦਾ..
ਬੜਾ ਹੌਲੀ ਹੌਲੀ ਠੱਗਦਾ ਐ,
ਜੀ ਬੜਾ ਹੌਲੀ ਹੌਲੀ ਠੱਗਦਾ ਐ,
ਤੁਸੀਂ ਜੀਹਨੂੰ ਪਿਆਰ ਕਹਿਨੇ ਓਂ,
ਸਾਨੂੰ ਜਾਦੂ ਜਿਹਾ ਲੱਗਦਾ ਐ..
ਦਿਲਬਰ ਨੂੰ ਦੱਸ ਦੇਣਾ ਜੀ ਦਿਲਬਰ ਨੂੰ ਦੱਸ ਦੇਣਾ , ਕਿ ਜਦੋਂ ਸਦਾ ਹਾਲ ਪੁੱਛਿਆ ਹਲਕਾ ਜਿਹਾ ਹੱਸ ਦੇਣਾ
ਕੋਈ ਦੇਸ਼ ਖਜੂਰਾਂ ਦਾ, ਹਾਇ ਕੋਈ ਦੇਸ਼ ਖਜੂਰਾਂ ਦਾ
ਕਿ ਮੁੱਖ ਸਾਡੇ ਮਾਹੀਏ ਦਾ ਦਿਲ ਡੰਗਦਾ ਐ ਹੋਰਾਂ ਦਾ..
ਪੁੱਛਦੀ ਫਿਰੇਂਗੀ ਝੱਲੀਏ ਕਿਹੜੇ ਰਾਹ ਸਰਤਾਜ ਗਿਆ..
ਜਿਥੇ ਮਿੱਟੀ ਵੀ ਮਹਿਕੀਲੀ ਐ ,
ਸੰਦਲੀ ਜਿਹੀ ਹਵਾ ਨਸ਼ੀਲੀ ਐ,
ਪਿੱਪਲਾਂ ਦੀ ਖੜਕ ਸੁਰੀਲੀ ਐ,
ਮੈਂ ਉਸ ਪੰਜਾਬੋਂ ਆਇਆ ਆ
ਜਿੰਨਾ ਜਿੰਦਗੀ ਚ ਮਿਹਨਤਾਂ ਦੀ ਕੀਤੀ ਐ ਕਮਾਈ
ਉਹ ਟੋਕਰਾ ਚੁਕਾ ਕੇ ਝੱਗਾ ਝਾੜ੍ਹਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ
ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ,
ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ..
ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ
ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ
ਕੋਈ ਭੋਲੀ ਭਾਲੀ ਉਮਰਾਂ ਚ ਗੁੱਡੀਆਂ ਨਾਲ ਖੇਡੇ
ਕੋਈ ਉਸੇ ਹੀ ਉਮਰ ਵਿਚ ਗੱਡਾ ਹੱਕਦਾ
ਇਕ ਰੀਝ ਤਾਂ ਪੁਗਾਈ ਜਾਂਦੀ ਬੋਲਣੇ ਤੋਂ ਪਹਿਲਾਂ
ਇਕ ਰੀਝਾਂ ਭਰੀ ਅੱਖੀਆਂ ਨਾਲ ਦੂਰੋਂ ਤੱਕਦਾ
ਜ਼ਰਾ ਸਰਤਾਜ ਕਰ ਹਿੰਮਤ,ਮਿਲ਼ਾ ਨਜ਼ਰਾਂ ਤੇ ਕਹਿ ਦਿਲ ਦੀ!
ਸੱਜਣ ਦੇ ਰੂ-ਬ-ਰੂ ਹੋ ਕੇ ਫ਼ਰੋਲੀਦੀ ਏ ਤਹਿ ਦਿਲ ਦੀ !!
ਓਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ...
ਕੇ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ..!
ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ
ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ.... !!
ਜਿਨ੍ਹਾਂ ਜਿੰਦਗੀ ਚ’ ਮਿਹਨਤਾਂ ਦੀ ਕੀਤੀ ਏ ਕਮਾਈ
ਉਹ ਕਦੀ ਟੋਕਰਾ ਚੁਕਾ ਕੇ ਝੱਗਾ ਝਾੜ ਦੇ ਨੀ ਹੁੰਦੇ
ਜਿਨ੍ਹਾਂ ਮਾਲੀ ਵਾੰਗੂ ਪਾਇਆ ਹੋਵੇ ਸਬਰਾ ਦਾ ਪਾਣੀ
ਉਹ ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜ ਦੇ ਨੀ ਹੁੰਦੇ
ਕੋਈ ਸੋਗੀ ਸੁਰਖ ਸੁਨੇਹੇਂ ਮਿਲੇ ਹਵਾਂਵਾਂ ਤੋਂ,
ਕੋਈ ਰੋਗੀ ਵਾਂਜਾ ਰਹਿ ਨਾ ਜਾਏ ਦੁਆਵਾਂ ਤੋਂ
ਤੇਰੇ ਵਾਸਤੇ ਵੇ ਸੱਜਣਾ, ਪੀੜਾਂ ਅਸੀਂ ਹੰਢਾਈਆ,
ਸਰਮਾਏ ਜ਼ਿੰਦਗੀ ਦੇ ਏਹੀ ਦੌਲਤਾਂ ਕਮਾਈਆਂ
ਜਦੋਂ ਢੋਲ ਪਾਟ ਜਾਵੇ ਉਦੋਂ ਡੱਗਾ ਵੀ ਨੀ ਰਹਿੰਦਾ
ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨੀ ਰਹਿੰਦਾ
ਬਣ ਗਏ ਰਾਜੇ ਮਹਾਰਾਜੇ, ਬਣ ਗਏ ਨਵਾਬ ਕਈ
ਬਣ ਗਏ ਕਈ ਸ਼ਖਸ ਸ਼ਹਿਨਸ਼ਾਹ, ਬਣ ਗਏ ਨੇ ਸਾਬ੍ਹ ਕਈ
ਪਰ ਕੋਈ ਰਣਜੀਤ ਸਿੰਘ ਦੇ ਵਾਂਗੂ ਸਰਕਾਰ ਨਹੀਂ ਬਣਿਆ
ਐਨਾ ਕੁਛ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ,
ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ।
ਗੁਰੂਆਂ ਜੋ ਚਾਹਿਆ ਸਾਥੋਂ ਵੈਸਾ ਸੰਸਾਰ ਨਹੀਂ ਬਣਿਆ
ਕਿੰਨਾ ਕੁਝ ਬਣਗਿਆ ਲੇਕਿਨ ਕੁਦਰਤ ਤੋਂ ਬਾਹਰ ਨਹੀਂ ਬਣਿਆ।।
ਚੰਨ ਚਮਕ-ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ,
ਜੀਹਦੇ ਕਰਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ।
ਕਿ ਹੁਣ ਜਿਸ ਦਫ਼ਤਰ ਲੱਗੇ ਆਂ ਜੀ ਓਥੇ ਛੁੱਟੀ ਹੈ ਨਈਂ !
ਕਿ ਮਾਲਕ ਰੋਜ਼ ਲੁਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨਈਂ !!
ਲਿਖ ਦਿਲਾਂ ਉੱਤੇ ਭੇਜੀਆਂ ਨੇ ਖ਼੍ਵਾਹਿਸ਼ਾਂ !
ਸਿਰ-ਪਲਕਾਂ ਤੇ ਏਹੋ ਫ਼ਰਮਾਇਸ਼ਾਂ !!
ਰੰਗ ਫੁੱਲਾਂ ਦਾ ਵੀ ਹੋਰ ਗੂੜ੍ਹਾ ਹੋ ਗਿਆ.. !!
ਤਲਖ਼ੀ ਆਜਵੇ ਛੇਤੀ ਠਰ੍ਹਮਾ ਦੇਰ ਨਾਲ਼ ਆਉਂਦਾ
ਸੁਨੇਹੇ ਨਿੱਕੇ ਮੋਟੇ ਰੋਜ਼ ਊਂ ਤਾਂ ਆਉਣ ਹੀ ਲੇਕਿਨ
ਖ਼ੱਤ ਜੋ ਰੀਝ ਨਾਲ਼ ਲਿੱਖਿਆ ਏ ਲੰਮਾ ਦੇਰ ਨਾਲ਼ ਆਉਂਦਾ
ਕੁੱਛ ਦਿਨ ਜੇਕਰ ਹੋਈਏ ਸ਼ਾਹਿਦ ਕੁਦਰਤ ਦੇ ।
ਜਾਵਾਂਗੇ ਬਲਿਹਾਰੇ ਵਾਹਿਦ ਕੁਦਰਤ ਦੇ
ਦਿਲ ਦਾਨ ਜਾਂ ਫਿਰ, ਉਧਾਰ ਦਿਓ ਨੁਕਸਾਨ ਕਦੇ ਨਹੀਂ ਹੁੰਦਾ
ਭਾਵੇਂ ਇਸ਼ਕ ‘ਚ ਜਿੰਦੜੀ ਵਾਰ ਦਿਓ ਨੁਕਸਾਨ ਕਦੇ ਨਹੀਂ ਹੁੰਦਾ ।
ਹੁਣ ਉਦਾਸੀ ‘ਚੋਂ ਵੀ ਮਿਲ਼ ਜਾਂਦਾ ਸਕੂਨ
ਦਿਲ ਦੀਆਂ ਵੀਰਾਨੀਆਂ ਵੀ ਖ਼ੂਬ ਨੇ
ਇਸ਼ਕੀਆ ਪਰੇਸ਼ਾਨੀਆਂ ਵੀ ਖ਼ੂਬ ਨੇ
ਹੋਸ਼ ਵਿੱਚ ਨਾਦਾਨੀਆਂ ਵੀ ਖ਼ੂਬ ਨੇ
ਸੀਗੇ ਪੜ੍ਹਨੇ ਕਨੂੰਨ, ਹੋ’ਗੇ Change ਮਜ਼ਮੂਨ
ਜਦੋਂ ਪਿਆਰ ਦੇ ਜਨੂੰਨ ਵਾਲ਼ਾ Law ਬਣਿਆ
ਆਹ ਬਾਕੀ ਸਾਰਾ ਕਿੱਸਾ ਖਾਹ-ਮ-ਖਾਹ ਬਣਿਆ