ਪੰਜਾਬੀ ਬੋਲੀ ਨਾਲ ਤਾਂ ਮੇਰਾ ਬਹੁਤ ਮੋਹ ਪਿਆਰ ਹੈ,
ਕਿਉਂਕਿ..!
ਮਾਂ ਨੇ ਲੋਰੀਆਂ ਵੀ ਪੰਜਾਬੀ ਵਿੱਚ ਦਿੱਤੀਆਂ ਤੇ ਬਾਪੂ ਨੇ ਗਾਲ੍ਹਾਂ ਵੀ..!!
ਵਿੱਚ ਦਾਜ ਦੇ ਅਸਲਾ ਆਊ ਬੋਰੀਆਂ ਭਰ ਭਰ ਕੇ, ਦੁੱਕੀ ਤਿੱਕੀ ਲੰਘੂ ਬਾਪੂ ਸਾਥੋਂ ਡਰ ਡਰ ਕੇ ਓ ਟੈਂਕ ਵੀ # Offer ਕਰਦੇ ਸੀ ਮੈਂ ਡਰਾਂ ਚਲਾਨ ਤੋਂ ਵਾਹੁਟੀ ਲੈ ਕੇ ਆਉਣੀ ਬਾਪੂ ਆਪਾ ਪਾਕਿਸਤਾਨ ਤੋਂ......
ਉੱਚੇ ਅਹੁਦਿਆਂ ਤੇ ਸੁੱਤੇ ਸਰਦਾਰਾਂ ਨੂੰ ਜਗਾਉਣ ਵਾਲਾ ਕੋਈ ਨਾ,
ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ ।
ਸੁੰਨ ਵੇ ਮੇਰੇ ਬਾਬੁਲਾ ਇੱਕ ਅਰਜ ਕਰਾਨਦੀ ਧੀ ਅੱਜ ਫੇਰ ਮੈ ਤੱਤੀ ਹੀਰ ਨੇ ਏਕ ਸੁਪਨਾ ਵੇਖਿਆ ਸੀ ਤੇਰੇ ਹੁਕਮ ਦੀ ਪਰਤ ਬਾਬੁਲਾ, ਮੈ ਉਦੋਂ ਵੀ, ਹੁਣ ਵੀ .. ਮੈਨੂੰ ਸੱਭ ਤੋਂ ਉੱਚੀ ਚੀਜ਼ ਹੈ , ਇੱਕ ਪੱਗੜੀ ਬਾਬੁਲ ਦੀ …….
ਨਾ ਅੱਗ ਬਲਦੀ ਚੁੱਲ੍ਹੇ ਵਿਚ ਨਾ ਰਿੜਕੇ ਕੋਈ ਦੁੱਧ ਮਧਾਣੀ.
ਭੁੱਲ ਗਏ ਲੋਕ ਬਹਿ ਪੀੜੀ ਉਤੇ ਚੁੱਲੇ ਮੂਹਰੇ ਰੋਟੀ ਖਾਣੀ।
ਧੀਆਂ ਵਿਆਹੀਆਂ ਨੁੂਹਾਂ ਆਈਆਂ, ਘਰ ਵੰਡ ਲਿਆ ਆਪਸ ਵਿੱਚ ਭਾਈਆਂ,
ਆਏ ਬ੍ਰੇਂਡ ਤੇ ਮਖਮਲੀ ਰਜਾਈਆਂ ਹਾਸਾ ਠੱਠਾ ਛੁੱਟ ਗਿਆ,
ਵਾਣ ਵਾਲਾ ਸਾਂਝਾ ਮੰਜਾ ਨੁੱਕਰੇ ਪਿਆ ਹੀ ਟੁੱਟ ਗਿਆ।
ਅੱਜ ਕਿੱਥੇ ਗਈ ਸੁਆਣੀ ਵੇ ਲੋਕੋ ਕਿੱਥੇ ਗਈ,
ਸੁੱਖ ਸਾਂਭ ਲਉ ਵਿਰਸਾ ਨਹੀ ਤਾਂ,
ਵੱਡੀ ਕੀਮਤ ਪਊ ਚੁਕਾਉਣੀ।
ਮਾਝਾ ਅਤੇ ਮਾਲਵਾ ਦੁਆਬਾ ਕਿਹੜੇ ਪਾਸੇ ਨੇ,
ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ,
ਸਤਲੁਜ ਰਾਵੀ ਤੇ ਝਨਾਬ ਕਿਹਨੂੰ ਕਹਿੰਦੇ ਨੇ,
ਬੱਚਿਆਂ ਨੂੰ ਦੱਸਿਉ ਪੰਜਾਬ ਕਿਹਨੂੰ ਕਹਿੰਦੇ ਨੇ।
ਮੈਂ ਜਦ ਦੁਨੀਆਂ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ,
ਮੈਂ ਜੋ ਵੀ ਜੂਨ ਹੰਢਾਵਾਂ ਮੇਰਾ ਦੇਸ਼ ਹੋਵੇ ਪੰਜਾਬ ...
ਸੁਨੇ-ਸੁਨੇ ਹੋਨ ਤੇਰੇ ਪਿੰਡ ਵਾਲੇ ਰਾਹ ਨੀ...
ਜਿਣਾ ਵਿੱਚ ਗਵਾਚੇ ਸਾਡੇ ਦਿਲ ਵਾਲੇ ਚਾਅ ਨੀ
ਸਾਡੀ ਤੇਰੇ ਨਾਲ ਸੀ ਤੇਰੇ ਪਿੰਡ ਸਾਂਜ...
ਹੁਣ ਔਥੇ ਕੀ ਰੱਖਿਆ....
ਬੋਹੜਾ ਤੇ ਪਿੱਪਲਾਂ ਨੂੰ ਕੌਣ ਲੈ ਗਿਆ,
ਤੀਆਂ ਤੇ ਤ੍ਰਿਂਝਣਾ ਚ ਸੋਗ ਪੈ ਗਿਆ,
ਚਰਖੇ ਦੀ ਗੁੰਜ ਸੁਣੇ ਵਿੱਚ ਖੁਆਬ ਦੇ,
ਬਦਲੇ ਨੇ ਰੰਗ ਰੰਗਲੇ ਪੰਜਾਬ ਦੇ।
ਵੇ ਟੋਹਰ ਤੇ ਸ਼ੌਕੀਨੀ ਪੂਰੀ ਕੈਮ ਰੱਖੀ ਦੀ,
ਅਸਮਾਨੀ ਬਿਜਲੀ ਜਹੀ ਏ ਮੱੜਕ ਜੱਟੀ ਦੀ।
ਮੇਰੇ ਪਿੰਡ ਦੀ ਉਹ ਮਿੱਟੀ ਨੂੰ ਸੁਨੇਹਾ ਦੇ ਦਿਉ,
ਮੈਨੂੰ ਲੋਰੀਆਂ ਸੁਨਾਵੇ ਮੇਰੀ ਮਾਂ ਬਣ ਕੇ।
ਸਰੋਂਂ ਦੇ ਸਾਗ ਵਿੱਚ ਮੈਂ ਘਿਉ ਹੀ ਘਿਉ ਪਾਈ ਜਾਵਾਂ,
ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ।
ਅੱਖਾਂ ਤਰਸ ਜਾਂਦੀਆਂ ਨੇ ਇਹ ਨਜਾਰੇ ਦੇਖਣ ਨੂੰ,
ਵਿੱਚ ਪਰਦੇਸ਼ਾਂ ਰਹਿੰਦੇ ਕੱਚੇ ਢਾਰੇ ਦੇਖਣ ਨੂੰ,
ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਤੇ ਗੋਰੇ ਚਿੱਟੇ ਲੋਕ,
ਫੇਰ ਵੀ ਤਾਂਘ ਹੀ ਰਹਿੰਦੀ ਸੱਜਣ ਪਿਆਰੇ ਦੇਖਣ ਨੂੰ।
ਨੀ ਇਹ ਚੁੱਲੇ ਨੂੰ ਬਾਲਣਾ ਸੋਖਾ ਨਹੀ ਇਹ ਤੇਰੇ ਬੱਸ ਦਾ ਰੋਗ ਨਹੀ ਮੁਟਿਆਰੇ,
ਤੂੰ ਬੱਸ ਰਸੋਈ ਦੇ ਵਿੱਚ ਖੜ ਕੇ ਗੈਸ ਚੁੱਲਾ ਤੇ ਟਿੱਕੀਆਂ ਹੀ ਬਣਾ ਸਕਦੀ,
ਪਰ ਸਾਡੇ ਪੇਂਡੁਆਂ ਦੇ ਨਹੀਉ ਹੋਣੇ ਨੀ ਤੇਰੇ ਟਿੱਕੀਆ ਨਾਲ ਗੁਜਾਰੇ, ਅਲੱਰਜੀ ਕਰ ਜਾਉ ਤੈਨੂੰ
ਦੇਸੀ ਜੱਟੀਆਂ ਦਾ ਇਹ ਦੇਸੀ ਜਿਹਾ ਚੁੱਲਾ ਏ ਸਰਕਾਰੇ।
ਕੰਧਾ ਕੋਠੇ ਕੱਚੇ ਸੀ ਤੇ ਲੋਕ ਵੀ ਕਿਰਤੀ ਬਾਹਲੇ ਸੀ
ਮੈਂ ਸੁਣਿਆਂ ਮੂੰਹੋਂ ਕਈਆਂ ਦੇ ਕਿ ਉਹ ਸਮੇਂ ਨਜ਼ਾਰੇ ਵਾਲੇ ਸੀ
ਰੱਬਾ ਤੂੰ ਸਦਾ ਮੇਹਰ ਹੀ ਕਰੀ, ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ
ਸੁਖੀ ਵਸਣ ਸਾਰੇ, ਕਿਸੇ ਪਾਸੇ ਵੀ ਹਨੇਰ ਨਾ ਕਰੀ !!
ਆ ਸਜਣਾ ਵੇ ਰਲ ਮਿਲ ਬਹੀਏ, ਸੁਣ ਮੇਰੀ ਤੇ ਕੁਝ ਆਪ ਸੁਣਾ
ਨਾ ਪਤਾ ਕਦੋ ਚਲ ਵੱਸਣਾ ਏ, ਐਵੇ ਰੁਸ ਕੇ ਨਾ ਜਾ ਸਜਣਾ
ਨੱਕ ਵਿੱਚ ਤੇਰੇ ਲੌਂਗ ਤੇ ਮੱਛਲੀ, ਮੱਥੇ ਚਮਕੇ ਟਿੱਕਾ ਨੀ,
ਤੇਰੇ ਮੁਹਰੇ ਚੰਨ ਅੰਬਰਾਂ ਦਾ, ਲੱਗਦਾ ਫਿੱਕਾ ਫਿੱਕਾ ਨੀ....
ਜਿਹੜਾ ਆਕੜ ਤੇ ਮੜਕ ਨਾ ਰੱਖੇ ਉਹ ਜੱਟ ਕਾਹਦਾ.
ਜਿਹੜੀ ਨੱਖਰਾ ਨਾ ਕਰੇ ਉਹ ਜੱਟੀ ਕਾਹਦੀ.!!
ਨੀ ਮੈਂ ਡਾਂਗ ਚ ਜੜਾ ਲਏ ਕੋਕੇ
ਬਿੱਲੋ ਨੀ ਤੇਰੇ ਪਿਆਰ ਕਰਕੇ..
ਨਾ ਨੈਟ ਹੁੰਦਾ ਸੀ ਨਾ ਟੀ ਵੀ ਮੋਬਾਈਲ ਸੀ
ਜ਼ਿੰਦਗੀ ਜਿਉਂਣ ਦਾ ਸਿੱਧਾ ਜਾ ਸਟਾਈਲ ਸੀ
ਸਾਦੇ ਜਹੇ ਘਰ ਪਰਿਵਾਰ ਨਾਲ ਆਬਾਦ ਸੀ
ਚੌਂਕੇ ਵਿਚ ਰੋਟੀ ਖਾਣ ਦਾ ਵੱਖਰਾ ਸਵਾਦ ਸੀ.
ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਦੇ ਜੱਟ
ਤੋਰੀਏ ਨੂੰ ਪੈਂਦੇ ਜਦੋ ਪੀਲੇ ਪੀਲੇ ਫੁੱਲ ਵੇ
ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
ਸਾਰੀ ਹੀ ਉਮਰ ਤੇਰਾ ਤਾਰੀ ਜਾਉ ਮੁੱਲ
ਬੋਹੜਾ ਤੇ ਪਿੱਪਲਾ ਨੂੰ ਕੌਣ ਲੈ ਗਿਆ
ਤੀਆਂ ਤੇ ਤ੍ਰਿੰਝਣਾ ਚੋ ਸੋਗ ਪੈ ਗਿਆ
ਚਰਖੇ ਦੀ ਗੂੰਜ ਸੁਣੇ ਵਿਚ ਖੁਆਬ ਦੇ
ਬਦਲੇ ਨੇ ਰੰਗ ਰੰਗਲੇ ਪੰਜਾਬ ਦੇ,,,,,,
ਵਿੰਗੇ ਟੇਡੇ ਮੋੜ ਆਉਣਗੇ
ਪੈਰਾਂ ਥੱਲੇ ਰੋੜ ਆਉਣਗੇ
ਧੁੱਪਾਂ ਦੇਖ ਕੇ ਡਰ ਨਾ ਜਾਈਂ
ਅੱਗੇ ਚੱਲ ਕੇ ਬੋਹੜ 🌳ਆਉਣਗੇ।
ਮੈਨੂੰ ਪਿੰਡ ਮੇਰਾ ਜਾਪਦਾ ਵਲੈਤ ਵਰਗਾ
ਝੂਟਾ ਰੇਹੜੇ ਦਾ ਜਿਵੇ ਉਡਦੀ ਫਲੈਟ ਵਰਗਾ
ਖੂਹੇ ਤੋਂ ਪਾਣੀ ਭਰਦੀਏ ਮੁਟਿਅਾਰੇ ਨੀਂ....
ਪਾਣੀ ਦਾ ਘੁੱਟ ਪਿਅਾ ਬਾਂਕੀਏ ਨਾਰੇ ਨੀ..
ਨੀ ਅੜੀਏ ਪਾਣੀ ਦਾ ਘੁੱਟ ਪਿਅਾ ਬਾਂਕੀਏ ਨਾਰੇ ਨੀਂ..
ਸੜਕਾਂ ਤੇ ਰੋਹੜੀ ਏ..
ਨਾਲੇ ਮੇਰਾ ਛੱਲਾ ਲਾਹਿਅਾ ਨਾਲੇ ੳੁਂਗਲ ਮਰੋੜੀ ਏ..
ਦੋ ਕੁੱਪੀਅਾਂ ਨੇ ਤੇਲ ਦੀਅਾਂ..
ਸੱਜਣਾਂ ਨੂੰ ਕਿਵੇਂ ਮਿਲੀਏ ਕੰਧਾਂ ੳੁੱਚੀਅਾਂ ਨੇ ਜੇਲ ਦੀਅਾਂ
ਵਾਲ ਵਾਹੁੰਦੀ ਨੇ ਧਿਅਾਨ ਜਦੋਂ ਮਾਰਿਅਾ ਨੀ
ਸ਼ੀਸ਼ ਤੇ ਤਰੇੜ ਪੈ ਗਈ.....
ਕਹਿੰਦੀ ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,
ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ
ਹੱਥ ਛਤਰੀ ਰੁਮਾਲ ਪੱਲੇ ਸੇਵੀਆਂ
ਔਹ ਵੀਰ ਮੇਰਾ ਕੁੜੀਓ
ਇੱਕ ਵੀਰ ਦੇਈਂ ਵੇ ਰੱਬਾ!
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲੱਗਦੇ
ਚੰਦ ਚੜ੍ਹਿਆ ਬਾਪ ਦੇ ਖੇੜੇ
ਵੀਰ ਘਰ ਪੁੱਤ ਜੰਮਿਆ
ਕੰਨੀਂ ਨੱਤੀਆਂ ਸੰਧੂਰੀ ਸਿਰ ਸਾਫਾ,
ਔਹ ਵੀਰ ਮੇਰਾ ਕੁੜੀਓ ।
ਅੱਗੇ ਤਾਂ ਮਹੀਨੇ ਚੋਂ ਉਨੱਤੀ ਦਿਨ ਪੀਂਦਾ,
ਹੁਣ ਨਿੱਤ ਦਾ ਸ਼ਰਾਬੀ ਰਹੂੰ ਜੱਟੀਏ।
ਨੀ ਤੇਰੇ ਗਿਣ ਗਿਣ ਬਦਲੇ ਲਊਂ ਜੱਟੀਏ।।
ਸਰਪੰਚੀ ਦੀਆਂ ਚੋਣਾਂ ਵਿਚ ਪਿੰਡਾਂ ਵਿਚ ਹੋਣ ਵਾਲੀ ਆਮ ਘਟਨਾ...
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ
ਤੂੰਬਿਆ ਚ ਚਾਹ ਤੇ ਝੰਨਿਆ ਚ ਲੱਸੀ
ਸਿਆਣਿਆ ਦੀ ਗੱਲ ਜਮ੍ਹਾਂ ਸੋਲਾਂ ਆਨੇ ਸੱਚੀ ।।
ਇਹ ਪਿਆਰ ਦਾ ਕੋਈ ਮੁੱਲ ਨਹੀਂ ।।
ਦਾਦੇ ਪੋਤੇ ਦੇ ਪਿਆਰ ਵਰਗਾ ਕੋਈ ਪਿਆਰ ਨਹੀਂ।.
ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ
ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆਂ
ਤੈਨੂੰ ਮੋਗੇ ਦੀ ਮੰਡੀ ਤੇ ਆਵਾ ਵੇਚ ਮੁੰਡਿਆਂ
ਵੇ ਗੱਡੀ ਲੰਘ ਗਈ ਉਮਰ ਵਾਲ਼ੀ ਮੇਰੀ
ਮੈਂ ਕਾਹਨੂੰ ਤੇਰੇ ਪਿੰਡ ਉੱਤਰੀ!!!
ਮੂੰਹ ਚੁੰਮ ਕੇ ਮਾਂ ਨੇ ਕੁੱਛੜ ਚੁੱਕਣਾ,
ਪਿਓ ਨੇ ਦੁਲਾਰ ਨਾਲ ਮੱਥਾ ਚੁੰਮਣਾ।।
ਇੱਕ ਪਲ ਵੀ ਨਾ ਉੱਤਰਨਾ ਮਾਂ ਦੇ ਹੱਥਾਂ ਚੋਂ,
ਬਚਪਨ ਵਰਗਾ ਸਮਾਂ ਨੀ ਲੱਭਣਾਂ ਜਿ਼ੰਦਗੀ ਸਾਰੀ ਚੋਂ।।
ਪਿੰਡ ਵਿਚ ਰੱਬ ਵੱਸਦਾ, ਸ਼ਹਿਰ ਆਉਂਦੇ ਨਈ ਪਸੰਦ ਸਾਨੂੰ ਤੇਰੇ
ਦਿਲ ਖੁਸ਼ੀ ਵਿੱਚ ਨੱਚਦਾ, ਕਦੀ ਮਾਰ ਮਿਤਰਾਂ ਵੱਲ ਗੇੜੇ
ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ
ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ
ਥੋੜੀ ਥੋੜੀ ਮੈਂ ਵਿਗੜੀ ਬਹੁਤ ਵਿਗੜ ਗਿਅਾ ਵੇ ਤੂੰ
Baari ਬਰਸੀ Khattan ਗਿਆ C
Khatt ਕੇ Lyaandi ਵਰਦੀ
Ni ਦਿਲ Tera ਲੈ Ke ਹੱਟਣਾ
Ni ਤੂੰ Supne ਚ Nitt ਤੰਗ Kardi