ਆਪਣੇ ਗ਼ਮ ਦੀ ਨੁਮਾਇਸ਼ ਨਾ ਕਰ !
ਆਪਣੇ ਨਸੀਬ ਦੀ ਅਜਮਾਇਸ਼ ਨਾ ਕਰ !
ਜੋ ਤੇਰਾ ਹੈ ਤੇਰੇ ਕੋਲ ਖੁਦ ਆਏਗਾ,
ਹਰ ਰੋਜ ਉਸਨੂੰ ਪਾਉਣ ਦੀ ਖਵਾਹਿਸ਼ ਨਾ ਕਰ!!
ਓਹੀ ਕਰਦਾ ਓਹੀ ਕਰਵਾਉਂਦਾ
ਤੂੰ ਕਿਓਂ ਬੰਦੇ ਇਤਰਾਉਂਦਾ
ਇਕ ਸਾਹ ਵੀ ਨਹੀਂ ਤੇਰੇ ਵੱਸ ਦੀ
ਓਹੀ ਸਵਾਉਂਦਾ ਓਹੀ ਜਗਾਉਂਦਾ .!
ਜਿਸ ਦੀ ਮਰਜ਼ੀ ਤੋਂ ਬਿਨਾ ਨਹੀਂ ਹਿਲਦਾ ਪੱਤਾ..
ਉਹ ਸਤਿਗੁਰ ਮੇਰਾ ਸਬ ਤੋਂ ਸੱਚਾ!
ਨਾਂ ਅਮੀਰਾਂ ਦੀ ਗੱਲ ਹੈ
ਨਾਂ ਗਰੀਬਾਂ ਦੀ ਗੱਲ ਹੈ
ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ।
ਸੱਚੇ ਪਾਤਸ਼ਾਹ ਆਪਣੀ ਮਾਇਆਂ ਨੂੰ ਮੋੜ ਲਵੋ
ਮੇੈਨੂੰ ਆਪਨੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ ।
ਜਿਹੜਾ ਪਿਆਸ ਨਾਂ ਬੁਝਾਵੇ ਓੁਹ ਖੂਹ ਕਿਸ ਕੰਮ ਦਾ,
ਜਿਹੜਾ ਰੱਬ ਦਾ ਨਾਂ ਨਾਮ ਲਵੇ
ਓਹ ਮੂੰਹ ਕਿਸ ਕੰਮ ਦਾ ॥
ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ
‘ ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ
ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ………..
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
ਹਰਿ ਚਰਨੀ ਤਾਂ ਕਾ ਮਨੁ ਲਾਗ ॥
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਿਰ ਨਿਹਾਲ ॥
ਸਿਮਰਨ ਕਰੀਏ ਤਾਂ ਮੰਨ ਸਵਰ ਜਾਵੇ
ਸੇਵਾ ਕਰੀਏ ਤਾਂ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾਂ ਦੀ ਬਾਣੀ
ਅਮਲ ਕਰੀਏ ਤਾਂ ਜਿੰਦਗ਼ੀ ਸਵਰ ਜਾਵੇ.!
ਚਿੰਤਾ ਨਾ ਕਰਿਆ ਕਰੋ.
ਕਿਊਂਕਿ ਜਿਸਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ,
ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ ।
ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ।
ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ!
ਜਦ ਮੈਨੂੰ ਪਤਾ ਏ ਕਿ # ਵਾਹਿਗੁਰੂ ਮੇਰੇ ਨਾਲ ਏ,
ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ..!!
ੴ ਸਵੇਰ ਦਾ ਵੇਲਾ ਹੈ, ੴ ਸਾਰੇ ਵਾਹਿਗੁਰੂ ਜ਼ਰੂਰ ਜਪੋ ਜੀ . .
ਦੁੱਖ ਸੁੱਖ ਤਾਂ ਦਾਤਿਆਂ ਤੇਰੀ
ਕੁਦਰਤ ਦੇ ਅਸੂਲ ਨੇ
ਬਸ ਇਕੋ ਅਰਦਾਸ ਤੇਰੇ ਅੱਗੇ
ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ
ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ
ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,
ਬਾਕੀ ਸਭ ਤੇਰਾ ਵਾਹਿਗਰੂ ਜੀ ..!!
ਝੂਠ ਬੋਲਣਾਂ ਪਾਪ ਹੈ
ਰੱਬਾ ਸਾਨੂੰ ੳੁਹਨਾਂ ਲੋਕਾਂ
ਨਾਲ ਮਿਲਾੲੀ
ਜਿਹਨਾਂ ਦਾ ਦਿਲ ਸਾਫ਼ ਹੈ..!!
ਧਰਮ ਕਮਾਉਣ ਵਾਲੀ ਚੀਜ਼ ਸੀ
ਤੇ ਅਸੀ ਵਿਖਾਉਣ ਵਾਲੀ ਬਣਾ ਛੱਡੀ..!!
ਜਦ ਲਿਖਣ ਲੱਗਾ ਹਾਲ ਚਮਕੌਰ ਦਾ ਮੈਂ..
ਜਿੱਥੇ ਸੁੱਤਾ ਅਜੀਤ ਜੁਝਾਰ ਤੇਰਾ..!!
ਬਾਜਾਂ ਵਾਲਿਆ ਹੱਥੋਂ ਕਲਮ ਡਿੱਗ ਪੈਂਦੀ ਏ..
ਦੇਖ ਨੀਹਾਂ ਵਿੱਚ ਚਿਣਿਆ ਪਰਿਵਾਰ ਤੇਰਾ..!!
ਧੰਨੁ ਧੰਨੁ ਰਾਮਦਾਸ ਗੁਰੁੂ ਜਿਨਿ ਸਿਰਿਆ ਤਿਨੈ ਸਵਾਰਿਆ !!
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ !!
ਦੁੱਖ ਸੁੱਖ ਤਾਂ ਦਾਤਿਆ.🙏 ਤੇਰੀ ਕੁਦਰਤ ਦੇ ਅਸੂਲ ਨੇ..☝ ਬਸ ਇਕੋ ਅਰਦਾਸ ਤੇਰੇ ਅੱਗੇ..🙏 ਜੇ ਦੁੱਖ ਨੇ ਤਾਂ ਹਿੰਮਤ ਬਖਸ਼ੀ..🙂 ਜੇ ਸੁੱਖ ਨੇ ਤਾਂ ਨਿਮਰਤਾ ਬਖਸ਼ੀ..🙂
ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ
ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ
ਉਠ ਕੇ ਸਵੇਰੇ ਗੁਰਾਂ ਦੀ ਬਾਣੀ ਪੜਿਅਾ ਕਰੋ..
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ.. 🙏
ਮਾਫ 🙏 ਕਰੀ ਰੱਬਾ ਦਿਲ..💔
ਜੇ ਕਿਸੇ 😥 ਦਾ ਦੁਖਾਇਆ ਹੋਵੇ..
ਦੇ ਦੀ ਮੇਰੇ 🙇 ਹਿੱਸੇ ਦੇ ਸੁੱਖ ਜਿਸ ਦੀ ਅੱਖ' ਚ ..
ਮੇਰੇ ਕਰਕੇ ਹੰਝੂ 😢 ਆਇਆ ਹੋਵੇ..😞
ਉਹ ਬਾਬਾ ਨਾਨਕ ਸਭ ਕੁੱਝ ਜਾਣੈ..🙏
ਚੰਗੇ ਮਾੜੇ ਕੀ ਜੂਨ ਪਛਾਣੈ..🙂
ਜੇਸੈ ਕਰਮ ਕਿਆ ਵੈਸਾ ਫਲ ਮਿਲਿਆ..🙂
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ..🙏
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ..!!
ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ..!!
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏
ਕੀ 😟 ਲੈਣਾ ਮੈਂ ਅਮੀਰਾਂ ਤੂੰ..🙌 ਮੇਰਾ ਸਤਿਗੁਰੂ ਯਾਰ ਗਰੀਬਾਂ ਦਾ..🙏
ਕੋਈ ਅਲੀ ਆਖੇ ਕੋਈ ਵਾਲੀ ਆਖੇ
ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ
ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ
ਇਸ ਗੋਲ ਚੱਕੀ ਦੀਆਂ ਚਾਲਕਾਂ ਨੂੰ....
ਵਾਹਿਗੁਰੂ !! ਸਭ ਤੇਰੀ ਦਾਤ ਹੈ, ਤੇਰੇ ਬਿਨਾ ਮੇਰੀ ਕੀ ਔਕਾਤ ਹੈ..
ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕਠਿਆਂ ਹੀ ਡੰਗ ਜਾਂ ਵਾਲੇ ਬੰਦੇ ਆਮ ਨਈਓਂ ਹੁੰਦੇ..
ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋਗਾ ਰੱਖੀ...
ਆਮ ਰਵਾਂ ਜਾਂ ਖਾਸ ਹੋਵਾਂ ਇਹ ਕਦੇ ਨਾ ਚਾਵਾਂ ਮੈਂ, ਮੁੱਲ ਮਿਹਨਤ ਦਾ ਮਿਲ ਜਾਵੇ ਇਹ ਕਰਾਂ ਦੁਆਵਾਂ ਮੈਂ, ਬੱਸ ਏਨਾ ਬਖਸ਼ ਦੇ ਹੁਨਰ ਦਾਤਿਆ, ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ..
ਮੇਰੀ ਔਕਾਤ ਬਹੁਤ ਛੋਟੀ ਹੈ, ਤੇਰਾ ਰੁਤਬਾ ਹੈ ਮਹਾਨ ਮਾਲਕਾ !!! ਮੈਨੂੰ ਜਾਣਦਾ ਨਾ ਕੋਈ, ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ !!!
ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,
ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ..
ਵਾਹਿਗੁਰੂ ਵਾਹਿਗੁਰੂ ਜਪ ਲੈ ਬੰਦਿਅਾ ਤਰ ਜਾੲੇਗਾ..... ...........ਨੀਵਾ ਹੋਣਾ ਸਿੱਖ ਲੈ........ ਨਹੀ ਤਾਂ ਹੰਕਾਰ ਚ ਹੀ ਮਰ ਜਾਏਗਾ **** 🙏ਬੋਲੋ ਵਾਹਿਗੁਰੂ ਜੀ🙏****
ਨਾ ਉਹ ਝੁਕਣ ਦਿੰਦਾ ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ ਦਿੰਦਾ ਭੁੱਖਿਆ ਨੂੰ ਰੋਟੀ ਦੇਣ ਵਾਲਾ ਮੇਰਾ ਸੱਚਾ ਵਾਹਿਗੁਰੂ 🙏
ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,
ਨਾਨਕ ਦੇ ਦਰ ਤੇ ਮੱਥਾ ਲਾਇਆ ਕਰ..🙏
ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ..
ਪੱਲੇ ਮੇਰੇ ਵੀ ਕਖ ਨਾ ਹੁੰਦਾ 😒 ਜੇ ਸਿਰ ਤੇ ਗੁਰੂ ਦਾ ਹੱਥ ਨਾ ਹੁੰਦਾ 🙏🙏🏻
ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, ਦੁਨੀਆਂ ਤਾਂ ਪਹਿਲੇ ਤੋਂ ਨੀ ਕਿਸੇ ਦੀ ਹੋਈ.....
ਮਨ ਦਾ ਝੁਕਣਾ ਬਹੁਤ ਜਰੂਰੀ ਹੈ, ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ..
"ਵਾਹਿਗੁਰੂ" ਸਭ ਤੇਰੀਆਂ ਦਾਤਾਂ ਨੇ,
ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ..🙏
ਨਾ ਅਮੀਰਾਂ ਦੀ ਗੱਲ ਹੈ,
ਨਾ ਗ਼ਰੀਬਾਂ ਦੀ ਗੱਲ ਹੈ,
"ਵਾਹਿਗੁਰੂ" ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ..✍️
ਉੱਡਦੀ-ਰੁੱੜਦੀ ਧੂੜ ਹਾਂ ਕਿਸੇ ਰਾਹ ਪੁਰਾਣੇ ਦੀ,
ਰੱਖ ਲਈ ਲਾਜ ਮਾਲਕਾ ਇਸ ਬੰਦੇ 🙇 ਨਿਮਾਣੇ ਦੀ..🙏
ਚੰਗੇ ਆਂ ਜਾਂ ਮੰਦੇ ਆਂ "ਰੱਬਾ" ਤੇਰੇ ਬੰਦੇ ਆਂ.. 👬 🙏
ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ
ਕੁਝ ਕਰਨਾ ਹੈ ਤਾਂ 👉 ਸੇਵਾ ਕਰੋ
ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ
ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏
ਸਤਿਨਾਮੁ ਵਾਹਿਗੁਰੂ ਜੀ..🙏🙏
"ਵਾਹਿਗੁਰੂ" ਬੋਲ ਕਦੇ ਨਾ ਡੋਲ..🙏
ਮਨ ਉਦਾਸ ..
ਕਰ ਅਰਦਾਸ..