ਓਨੀ ਦੇਰ ਨਾ ਖੁਸ਼ੀ ਲੱਗੇ,
ਜਿੰਨਾ ਚਿਰ ਭੈਣ ਭਰਾਵਾਂ ਦਾ ਸਾਥ ਨਾ ਲੱਭੇ..
ਦਾਤਿਆਂ ਮੇਹਰ ਕਰੀਂ ਤੰਦਾਂ ਮੋਹ ਦੀਆਂ,
ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ..
ਵੀਰਾਂ ਦੇ ਸਿਰ ਤੇ ਕਰਦੀ ਹਰ ਭੈਣ ਸਰਦਾਰੀ..
ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗਾ..
ਦਿਨ ਅੱਜ ਰੱਖੜੀ ਦਾ ਆਇਆ ਭੈਣਾਂ ਬਿਨ ਗੁੱਟ ਸੁੰਨਾ ਜਾਪਦਾ ਬੈਠਾ ਕੇ ਮੈਨੂੰ ਆਪਣੇ ਕੋਲ ਬੰਨਦੀ ਮੇਰੇ ਵੀ ਰੱਖੜੀ ਅੱਜ ਜੇ ਹੁੰਦੀ ਭੈਣ ਮੇਰੀ ਵੀ ਅੱਜ ਮੇਰੇ ਕੋਲ
ਪਿਆਰੇ ਵੀਰ ਜੀ,
ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ,
ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ
ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ..
ਹੈਪੀ ਰੱਖੜੀ
ਮੇਰਾ ਵੀਰ ਸਾਰੀ ਦੁਨੀਆਂ ਵਿੱਚੋਂ ਸੋਹਣਾ ਹੈ,
ਬਾਬਾ ਨਾਨਕ ਸਦਾ ਖੁਸ਼ ਰੱਖੇ ਮੇਰੇ ਵੀਰ ਨੂੰ
ਹੈਪੀ ਰੱਖੜੀ
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ.
ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ,
ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.
ਇਹ ਜਨਮਾਂ ਦੇ ਬੰਧਨ ਨੇ ਜੋ ਸਦਾ ਪਿਆਰੇ
ਪਿਆਰ ਵਿਚ ਭੈਣਾਂ ਜਾਵਣ ਵੀਰਾਂ ਤੋਂ ਵਾਰੇ ਵਾਰੇ
ਆਪ ਸਭ ਨੂੰ ਰੱਖੜੀ ਦੇ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
ਰੱਖੜੀ ਦਾ ਤਿਓਹਾਰ ਹੈ ਸੋਹਣਾ,
ਬੰਨ ਕੇ ਰੱਖੜੀ ਵੀਰੇ ਦੇ ਗੁੱਟ ਤੇ,
ਦਿਲ ਨੂੰ ਦਿਲ ਦੇ ਨਾਲ ਪਰੋਣਾ..
ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ,
ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ..
ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ
ਤੂੰ ਗੁੱਟ ਤੇ ਸਜਾ ਲਈ ਵੀਰਿਆ..
ਮੇਰੀ ਪਿਆਰੀ ਭੈਣ
ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ
ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ.
ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,
ਤੂੰ ਮੱਥੇ ਉੱਤੇ ਲਾ ਲੀ ਵੀਰਿਆ,
ਪਾ ਕੇ ਰੱਖੜੀ ਚਿੱਠੀ 'ਚ ਭੈਣ ਭੇਜਦੀ,
ਤੂੰ ਗੁੱਟ ਤੇ ਸਜਾ ਲਈ ਵੀਰਿਆ,
ਜਦੋਂ ਸੁੰਨੇ ਗੁੱਟ ਉੱਤੇ ਰੱਖੜੀ ਮੈਂ ਆਪ ਬੰਨੀ,
ਭੈਣੇ ਵਿਚ ਪ੍ਰਦੇਸਾਂ ਤੇਰਾ ਵੀਰ ਰੋ ਪਿਆ..
ਰੱਖੜੀ ਆਈ, ਰੱਖੜੀ ਆਈ,
ਇਕ ਭੈਣ ਬੰਨੇ ਪਿਆਰ ਸੋਹਣੇ ਵੀਰ ਦੀ ਕਲਾਈ..
ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,
ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ..
ਰੱਬ ਖੁਸ਼ ਰਾਖੀ ਸਦਾ ਮੇਰੇ ਵੀਰੇ ਨੂੰ..
ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,
ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,
ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,
ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,
ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ..
ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ,
ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ,
ਅਤੇ ਆਪਣੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ,
ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ..!!
ਹੈਪੀ ਰੱਖੜੀ !
ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ
ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ.
ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ,
ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ,
ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ,
ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ....
ਰੱਬ ਹੱਸਦੇ ਰੱਖੀ ਸਾਡੇ ਵੀਰਿਆਂ ਨੂੰ,
ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ.
ਆਇਆ ਰੱਖੜੀ ਦਾ ਤਿਓਹਾਰ,
ਛਾਈ ਖੁਸ਼ੀਆਂ ਦੀ ਬਹਾਰ
ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ,
ਭੈਣ ਨੇ ਭਾਈ ਦੇ ਗੁੱਟ ਤੇ ਪਿਆਰ
ਹੈਪੀ ਰੱਖੜੀ...!!
ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..
ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..
ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..
ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ...
ਕਿਉਂਕਿ ਮੇਰੇ ਕੋਲ ਭੈਣ ਹੈ,
ਇਸ ਲਈ ਹਮੇਸ਼ਾ ਮੇਰੇ ਕੋਲ ਇਕ ਦੋਸਤ ਹੈ...
ਹੁਣ ਪਤਾ ਲੱਗਾ ਨਾ ਕਿ ਭੈਣ ਦੀ ਕਿੰਨੀ ਲੋੜ ਪੈਂਦੀ ਆ,
ਹੱਸਦਾ ਰਿਹਾ ਕਰ ਵੀਰਿਆ ਤੈਨੂੰ ਤੇਰੀ ਭੈਣ ਹੀ ਕਹਿੰਦੀ ਆ।
ਮੇਰਾ ਭਰਾ ਮੇਰੀ ਜਾਨ ਹੈ...
ਵੀਰਾ ਆਈਂ ਵੇ ਭੈਣ ਦੇ ਵਿਹੜੇ,
ਪੁੰਨਿਆਂ ਦਾ ਚੰਨ ਬਣ ਕੇ।
ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ,
ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ
ਮਾਂ ਨਾਲ ਘਰ ਸੋਹਣਾ ਲੱਗਦਾ
ਪਿਓ ਨਾਲ ਸਰਦਾਰੀ ਹੁੰਦੀ ਏ..
ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ
ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ.
ਜੁਗ ਜੁਗ ਜੀਵੇ ਮੇਰਾ ਵੀਰਾ ...
ਨੇੜੇ ਜਾਂ ਦੂਰ
ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ
ਹਮੇਸ਼ਾ ਅਤੇ ਸਦਾ ਲਈ.
ਹੈਪੀ ਰਕਸ਼ਾ ਬੰਧਨ.
ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ
ਮੇਰਾ ਵੀਰ ਜਿੰਨਾ ਮਰਜ਼ੀ ਲੜਦਾ ਰਵੇ
ਪਰ ਮੇਰੀ ਜਾਨ ਆ
ਵੀਰੇ ਤੇਰਾ ਚੇਤਾ ਜਾ ਸਤਾਈ ਜਾਂਦਾ ਏ
ਅੱਖਾਂ ਵਿੱਚੋਂ ਹੰਝੂ ਕਿਰਦੇ
ਦਿਨ ਰੱਖਦੀ ਦਾ ਨੇੜੇ ਈ ਜਾਂਦਾ ਏ
ਕਿ ਹੋਇਆ ਵੀਰੇ ਤੂੰ ਸਾਡੇ ਤੋਂ ਦੂਰ ਹੈ
ਪਰ ਮੈਂ ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ
ਰੱਖੜੀ ਦਾ ਤਿਉਹਾਰ ਏ ਸੋਹਣਾ
ਬੰਨ੍ਹ ਕੇ ਰੱਖੜੀ ਵੀਰ ਦੇ ਗੁੱਟ ਤੇ
ਦਿਲ ਨੂੰ ਦਿਲ ਨਾਲ ਪਰੋਣਾ ਹੈ
ਜਾਨ ਵਾਰ ਦਿਓ ਵੀਰ ਤੇਰਾ
ਤੇਰੇ ਉੱਤੋਂ ਹਰ ਸਾਲ
ਜੇ ਰੱਖੜੀ ਬੰਨਣ ਆਏਗੀ ਭੈਣੇ
ਰੱਖੜੀ ਦੀਆਂ ਲੱਖ ਲੱਖ ਵਧਾਈਆ
ਇਹ ਜਨਮਾਂ ਦੇ ਬੰਧਨ ਨੇ, ਜੋ ਸਦਾ ਪਿਆਰੇ
ਪਿਆਰ ਵਿਚ ਭੈਣਾਂ ਜਾਵਣ ਵੀਰਾ ਤੋਂ ਵਾਰੇ ਵਾਰੇ
ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ
ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ
ਭੈਣ ਬੰਨ੍ਹਦੀ ਇਕ ਪਿਆਰਾ ਧਾਗਾ
ਵੀਰੇ ਦੇ ਗੁੱਟ ਤੇ
ਵੀਰਾ ਤੇਰੇ ਲਈ ਰੱਖੜੀ ਭੇਜ ਰਹੀ ਹਾਂ
ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ
ਜੁੱਗ ਜੁੱਗ ਜੀ ਵੀਰਾਂ
ਮੇਰੀ ਉਮਰ ਵੀ ਤੈਨੂੰ ਲੱਗ ਜਾਵੇ
ਨਾਲ ਹੀ ਖੇਡੇ ਆ ਤੇ ਨਾਲ ਹੀ ਵੱਡੇ ਹੋਏ ਆ
ਬਹੁਤ ਪਿਆਰ ਦਿੱਤਾ ਇਕ ਦੂੱਜੇ ਨੂੰ ਬਚਪਨ ਵਿੱਚ
ਪਿਆਰ ਭਾਈ ਭੈਣ ਦਾ ਵਧਾਉਣ ਲਈ ਆਇਆ
ਰੱਖੜੀ ਦਾ ਤਿਉਹਾਰ
ਨੇੜੇ ਜਾਂ ਦੂਰ
ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ
ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ
ਖੂਬਸੂਰਤ ਤੇਰਾ ਤੇ ਮੇਰਾ ਰਿਸ਼ਤਾ
ਜਿਸ ਦੇ ਉੱਤੇ ਖੁਸ਼ੀਆਂ ਦਾ ਪਹਿਰਾ ਹੈ
ਨਜ਼ਰ ਨਾ ਲੱਗੇ ਕਦੇ ਇਸ ਰਿਸ਼ਤੇ ਨੂੰ
ਕਿਉਂਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਪਿਆਰਾ ਮੇਰਾ ਭਾਈ ਆ
HAPPY RAKSHA BANDHAN
ਬਣਿਆ ਰਹੇ ਪਿਆਰ ਸਦਾ
ਰਿਸ਼ਤਿਆਂ ਦਾ ਅਹਿਸਾਸ ਸਦਾ
ਕਦੇ ਨਾ ਆਏ ਇਸ ਵਿੱਚ ਦੂਰੀ
ਰੱਖੜੀ ਲਿਆਵੇ ਖੁਸ਼ੀਆਂ ਪੂਰੀ