17 ਵਰਗਾ ਸੈਕਟਰ ਨੀ 5911 ਵਰਗਾ ਟਰੈਕਟਰ ਨੀ,,
ਸਾਡੇ ਵਰਗਾ ਬੰਦਾ ਨੀ ਖੇਤੀ ਵਰਗਾ ਧੰਦਾ ਨੀ ,,
ਸਾਨੂੰ ਜਦੋਂ_ਜਦੋਂ ਕਰੇਂਗੀ #ਖਰਾਬ ਦਿੱਲੀਏ...
ਤੇਰੀ ਹਿੱਕ ਉੱਤੇ ਨੱਚੂਗਾ ਪੰਜਾਬ 💪💪 ਦਿੱਲੀਏ,,
ਜੀਵੇ ਕਿਸਾਨ ਜੀਵੇ ਜਹਾਨ ...
ਕਿਸਾਨ ਓਦੋਂ ਤੱਕ ਕੰਮ ਨਹੀਂ ਕਰਦਾ ਜਦੋਂ ਤੱਕ ਸੂਰਜ ਨਹੀਂ ਡੁਬਦਾ ਬਲਕਿ ਓਦੋਂ ਤੱਕ ਕਰਦਾ ਹੈ ਜਦੋਂ ਤੱਕ ਕੰਮ ਪੂਰਾ ਨਹੀਂ ਹੋ ਜਾਂਦਾ।.
ਅਸੀਂ ਤਾ ਦਿਲੀ ਦੀ ਰਾਖੀ ਕਰੀ ਬੈਠੇ ਹਾਂ,
ਦਿੱਲੀ ਨੂੰ ਕੋਈ ਚੋਰੀ ਨਾ ਕਰ ਕੇ ਲੈਜੇ !!
ਅਸੀਂ ਸੱਤਵਾਦੀ ਹਾਂ
ਹੱਕਾਂ ਲਈ ਲੜਨ ਵਾਲੇ ਹਾਂ
ਨਾਂ ਹੱਕ ਕਿਸੇ ਦਾ ਖੋਹਦੇ ਹਾਂ ਨਾਂ ਆਪਣਾ ਛੱਡਦੇ ਹਾਂ...
ਜ਼ਮੀਨ ਤਾਂ ਹੈ ਨਹੀਂ
ਪਰ ਜ਼ਮੀਰ ਜਾਗਦੀ ਆ
ਜੱਟਾਂ ਨੂੰ ਜ਼ਮੀਨ ਜਾਨ ਤੋਂ ਵੱਧ ਪਿਆਰੀ ਐ
ਵੱਡੀਆਂ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਐ
ਇਹ ਜ਼ਮੀਨਾਂ ਸਾਡੇ ਬੇਬੇ, ਬਾਪੂਆਂ ਨੇ ਢਿੱਡ ਬੰਨ੍ਹ ਕੇ, ਮਿਹਨਤਾਂ ਕਰਕੇ ਬਣਾਈਆਂ ਤੇ ਸਾਂਭੀਆਂ ਨੇ, ਕਿਸੇ ਨੂੰ ਨੇੜੇ ਨੀ ਲੱਗਣ ਦੇਵਾਂਗੇ।
ਇਹ ਖੇਤ ਸਾਡੇ ਪੜ-ਦਾਦਿਆ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ
ੳਏ ਓੁੱਚੇ-ਨੀਵੇਂ ਟਿੱਬੇ ਸੀ, ਜਿਹੜੇ ਬਲਦਾਂ ਦੇ ਨਾਲ ਵਾਹੇ ਨੇ
ਹੱਕ ਅੜਕੇ ਆਪੇ ਲੈ ਲਾਂਗੇ, ਤੇਰੇ ਤਰਲੇ-ਤੁਰਲੇ ਕੱਢਦੇ ਨਹੀਂ
ੳਏ ਇਹ ਜ਼ਮੀਨ ਜੱਟਾਂ ਦੀ ਏ
ਤੇ ਜੱਟ ਛੱਡਦੇ ਨਹੀਂ, ਜੱਟ ਛੱਡਦੇ ਨਹੀਂ
ਰੇ ਕੋਲ ਜ਼ਮੀਨ ਤਾਂ ਨਹੀਂ ਪਰ ਜ਼ਮੀਰ ਤਾਂ ਹੈਂ
ਨਾਂ ਕਦੇ ਹਾਰੇ ਨਾਂ ਕਦੇ ਹਾਰਾਂਗੇ
ਹੱਕ ਲੈਣ ਆਏ ਹਾਂ ਤੇ ਲੈ ਕੇ ਜਾਵਾਂਗੇ।
ਸਾਡੀ ਮਾਂ ,
ਸਾਡੀ ਜ਼ਮੀਨ।।
ਕਿਸਾਨਾਂ ਦੀ ਇੱਕ ਖੂਬੀ ਬਹੁਤ ਸੋਹਣੀ ਕਦੇ ਵੀ ਜ਼ਮੀਨ ਅਤੇ ਜ਼ਮੀਰ ਨੂੰ ਬੰਜਰ ਨਹੀਂ ਹੋਣ ਦਿੰਦਾ...
ਕਿਸਾਨਾ ਦਾ ਸਾਥ ਦੇਣ ਲਈ ਕਿਸਾਨ ਹੋਣਾ ਜਰੂਰੀ ਨਹੀ ਹੈ!!
ਕੀ ਹੋਇਆ ਜੇ ਪੱਤਝੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ
ਮੈਂ ਲੱਭਕੇ ਲੈ ਆਉਨਾ ਕਿੱਤੋ ਕਲਮਾਂ ਨੂੰ ਤੁੰ ਫੁੱਲਾਂ ਜੋਗੀ ਜ਼ਮੀਨ ਰੱਖੀ...
ਜੱਟਾਂ ਨੂੰ ਜ਼ਮੀਨ ਮਾਂ ਤੋ ਵੱਧ ਪਿਆਰੀ ਏ
ਵੱਡੀਆ ਕੰਪਨੀਆਂ ਦੀ ਹੜੱਪਣ ਦੀ ਤਿਆਰੀ ਏ
ਇਹਨਾਂ ਦੇ ਨਾਲ ਰੱਲਗੀ ਸੈਂਟਰ ਦੀ ਸਰਕਾਰ ਹਾਂ
ਬਾਕੀ ਗੱਲਾਂ ਬਾਅਦ’ਚ ਸੋਹਣੀਏ ਪਹਿਲਾਂ ਸਰਦਾਰ ਹਾਂ
ਸਰਕਾਰ ਸੋਚਦੀ ਸੀ
ਜਿਨਾ ਸੰਘਰਸ਼ ਨੂੰ ਲੰਬਾ ਕਰਾਗੇ ਓਸ ਨਾਲ ਠੰਡਾ ਹੋ ਜੂ
ਪਰ ਇਹਨਾਂ ਨੂੰ ਕੀ ਪਤਾ ਇਹ ਟਰੈਕਟਰ ਵਾਂਗੂੰ ਚੱਲ ਕੇ ਗਰਮ ਹੁੰਦੇ ਆ.
ਸਮਝ ਜਾਓਗੇ ਕਿਸਾਨ ਦਾ ਦਰਦ
ਇੱਕ ਬਾਰ ਖੇਤਾਂ ਵਿੱਚ ਹਲ ਚਲਾਕੇ ਤਾਂ ਦੇਖੋ ।
ਜ਼ਮੀਨ ਦੇ ਕਿਸੇ ਟੁੱਕੜੇ ਵਿੱਚ
ਕਦੇ ਅਨਾਜ ਉੱਗਾਕੇ ਤਾਂ ਦੇਖੋ ।
ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ
ਇੱਕ ਬਾਰ ਖੇਤਾਂ ਵਿੱਚ ਜਾਕੇ ਤਾਂ ਦੇਖੋ ।
ਜਿਹਨਾਂ ਨੂੰ ਇਹ ਨੀ ਪਤਾ ਕੇ ਆਲੂ ਜ਼ਮੀਨ ਚ ਹੁੰਦਾ ਜਾਂ ਪੈੜ ਤੇ ਉਗਦਾ ਉਹ ਭਗਤ ਵੀ ਕਿਸਾਨਾਂ ਨੂੰ ਬਿੱਲ ਦੇ ਲਾਭ ਦੱਸ ਰਹੇ ਨੇ।
ਸਾਡੇ ਸਾਲੇ ਨਹੀਂ
ਜੋ ਜ਼ਮੀਨ ਖੋਹਣ ਨੂੰ ਫਿਰਦੇ..
ਤੇਰਾ ਜਬਰ ਭਾਰਾ ਏ,
ਜਾਂ ਸਾਡਾ ਸਬਰ ਭਾਰਾ ਏ,
ਤੇਰੇ ਕੋਲ ਬਹੁਤ ਹਥਕੰਡੇ,
ਸਾਡਾ ਤਾਂ ਬੱਸ ਇਕੋ ਨਾਹਰਾ ਏ,
ਜ਼ਮੀਨ ਸਾਡੀ ਮਾਂ ਤੇ ਸਾਨੂੰ ਦੇਸ਼ ਪਿਆਰਾ ਏ।
ਹੁਣ ਸੰਘਰਸ਼ ਜ਼ਮੀਰ ਤੇ ਜ਼ਮੀਨ ਦਾ..
ਕਿਸਾਨ ਘੰਟਿਆਂ ਚ ਨਹੀਂ ਕਿੱਲਿਆਂ ਵਿਚ ਕੰਮ ਕਰਦਾ ਹੈ..
ਜੇਕਰ ਤੁਸੀਂ ਅੱਜ ਕੁਝ ਵੀ ਖਾਦਾ ਹੈ ਤਾਂ ਉਸ ਲਈ ਕਿਸਾਨ ਦਾ ਧੰਨਵਾਦ ਕਰੋ..
ਕਿੱਸਿਆਂ ਤੋਂ ਬਿਨਾ ਮਨੁੱਖਤਾ ਤਰੱਕੀ ਨਹੀਂ ਕਰ ਸਕਦੀ। .
ਕਿਸਾਨੀ ਇਕ ਕਿੱਤਾ ਨਹੀਂ ਬਲਕਿ ਜੀਵਨਸ਼ੈਲੀ ਹੈ..
किसान नहीं तो देश नहीं। ..
इस कदर वाकिफ है मेरी कलम मेरे जज़्बातों से,
अगर मैं इश्क़ लिखना भी चाहूँ तो इंक़लाब लिखा जाता है।
"once in your life you need a doctor, a lawyer, a policeman, and a preacher but every day, three times a day, you need a farmer.”
ਜਿਹੜੇ ਫ੍ਰੀ ਦਾ ਮਾਸਕ ਨਹੀਂ ਦੇ ਸਕਦੇ, ਓਹ ਸੁਝਾਅ ਦੇ ਰਹੇ ਨੇ ਕਿ ਏਹੇ ਬਿੱਲ ਕਿਸਾਨਾਂ ਲਈ ਫਾਇਦੇਮਦ ਹੈ।
ਰੰਗ ਦੇ ਆਂ ਪੱਕੇ, ਪੱਕੇ ਆਂ 'ਕਰਾਰਾਂ ਦੇ
ਟਾਇਮ ਆਉਣ ਉੱਤੇ ਵੇਖੀ ਜੌਹਰ ਸਰਦਾਰਾਂ ਦੇ
ਮਨੁੱਖ ਹੱਥੋ ਮਨੁੱਖ ਦਾ ਸ਼ੋਸ਼ਣ ਹੀ ਗੁਲਾਮੀ ਹੈ।
ਜਦੋ ਜ਼ੁਲਮਾਂ ਦੀ ਅਤ ਹੁੰਦੀ ਹੈ
ਜਨਤਾ ਫੇਰ ਅੱਕ ਚੱਬਦੀ ਹੈ
ਇਹ ਸਿਰਫ ਕਿਸਾਨਾਂ ਦੀ ਲੜਾਈ ਨੀ ਸਾਡੇ ਸਬ ਦੀ ਸਾਂਝੀ ਲੜਾਈ ਆ |
ਅਸੀਂ ਸ਼ਹਾਦਤਾਂ ਦੇ ਕੇ ਹੱਕ ਤੇ ਅਜ਼ਾਦੀ ਲਈ ਹੈ।
ਸਾਨੂੰ ਇਨਸਾਫ਼ ਮੰਗਣ ਦੀ ਲੋੜ ਨਹੀਂ, ਇਹ ਸਾਡਾ ਹੱਕ ਹੈ।
किसान इस देश का नागरिक है।
इंसाफ़ पर उसका उतना ही हक़ जितना किसी और नागरिक का।
ਕਿਸੇ ਦਾ ਹੱਕ ਨੀਂ ਮੰਗਦੇ
ਕਿਸੇ ਤੋਂ ਭੀਖ ਨੀਂ ਮੰਗਦੇ
ਬਸ ਇਨਸਾਫ ਮੰਗਦੇ ਆਂ
ਜਿਸ ਦਾ ਸਾਹਿਬੁ ਡਾਢਾ ਹੋਇ ॥
ਤਿਸ ਨੋ ਮਾਰਿ ਨ ਸਾਕੈ ਕੋਇ ॥
ਜਾਂ ਮਰਾਂਗੇ ਜਾਂ ਜਿਤਾਂਗੇ
ਖੇਤਾਂ ਦੇ ਪੁੱਤ ਜਿੰਦਾਬਾਦ
ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋਊ
ਮੇਰਿਆਂ ਕਿਸਾਨਾਂ ਜਿੰਨਾ ਕੀਹਦੇ ਕੋ ਸਬਰ ਹੋਊ
ਜ਼ੁਲਮ ਕਰਨਾ ਪਾਪ ਹੈ
ਜ਼ੁਲਮ ਸਹਿਣਾ ਵੀ ਪਾਪ ਹੈ
ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ
ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ
ले मशालें चल पड़े हैं, लोग मेरे गाँव के
अब अंधेरा जीत लेंगे, लोग मेरे गाँव के!
ਆਹ ਦੇਖ ਕਲਾਵਾਂ ਚੜਦੀਆਂ ਨੇਂ
ਇਹ ਤਾਂ ਜੋਸ਼ ਦੇ ਕਲਮੇਂ ਪੜਦੀਆਂ ਨੇਂ
ਇਹਨਾਂ ਐਨੀਂ ਛੇਤੀ ਡਰਨਾ ਨੀਂ
ਤੇਰਾ ਜ਼ਬਰ ਜ਼ਾਲਮਾ ਜਰਨਾ ਨੀਂ
ਸਾਡੇ ਮੂਹਰੇ ਮਾਂਵਾਂ ਖੜਦੀਆਂ ਨੇਂ
मुफ़्त की कोई चीज बाजार में नहीं मिलती, किसान के मरने की सुर्खियां अखबार में नहीं मिलती। जय जवान जय किसान
ਦਿੱਲੀ ਵਾਲੇ ਕਹਿੰਦੇ ਸੀ ਦਸ ਸਾਲ ਪੁਰਾਣੀ ਗੱਡੀ ਦਿੱਲੀ ਵਿੱਚ ਨਾ ਆਵੇ ਜੱਟਾਂ ਨੇ 78-78 ਮਾਡਲ ਟ੍ਰੈਕਟਰ ਵਾੜਤੇ😂😂😂😂😂
ਸਦਾ ਹਸਦਾ ਵਸਦਾ ਰਹੇ ਮੇਰਾ ਪੰਜਾਬ
ਧੱਕੇ ਨਾਲ ਦੱਸੀ ਜਾਦੇਂ ਅੱਤਵਾਦੀ ਅੱਜ ਦਾ
ਨੈਸ਼ਨਲ ਮੀਡੀਆਂ ਵੀ ਕਿਹੜਾ ਭਲਾ ਚੱਜ ਦਾ
"ਰੱਬ ਨਾ ਕਰੇ ਜੇ ਗੋਰਾ ਫੇਰ ਆ ਗਿਆ , ਲੈ ਲਿਓ ਅਜਾਦੀ ਫਿਰ ਯੋਗਾ ਕਰ ਕੇ !!!!!”
ਜੀਨਾ ਨੂੰ ਸੀ ਊਡਤਾ ਪੰਜਾਬ ਦਸਦੀ
ਊਨਾ ਦਿੱਲੀ ਵਿੱਚ ਪਾਤੇ ਕਛੈਰੇ ਸੂਕਣੇ