ਵਾਹਿਗੁਰੂ ਤੇਰਾ ਸ਼ੁਕਰ ਹੈ
ਓਹਨਾ ਨੂੰ ਪਛਤਾਉਣ ਦਾ ਮੌਕਾ ਜਰੂਰ ਦਿੱਤਾ ਜਾਵੇਗਾ
ਜਿਹਨਾਂ ਦੇ ਖਿਆਲ ਗ਼ਲਤ ਨੇ ਸਾਡੇ ਬਾਰੇ।
ਵਿਵਾਦ, ਸਮੱਸਿਆ ਜਾਂ ਗਲਤਫਹਿਮੀ ਲਈ ਘੱਟੋ-ਘੱਟ ਦੋ ਵਿਅਕਤੀ ਚਾਹੀਦੇ ਹਨ...!!
ਪਰ..
ਸੁਲਝਾਉਣ, ਮਾਫ਼ ਕਰਨ ਅਤੇ ਭੁੱਲਣ ਲਈ ਸਿਰਫ਼ ਇੱਕ ਵਿਅਕਤੀ ਹੀ ਕਾਫੀ ਹੈ..!!
ਉਹ ਇੱਕ ਵਿਅਕਤੀ ਬਣੋ..!!
ਰੱਖੜੀ ਕੇਵਲ ਦੋ ਧਾਗਿਆਂ ਦਾ ਪਵਿੱਤਰ ਤਿਉਹਾਰ ਨਹੀਂ, ਸਗੋਂ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਹੈ ਰੱਖੜੀ.
ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ, ਹੈਪੀ ਰੱਖੜੀ ਪਿਆਰੀ ਭੈਣ
ਵੀਰਾ ਹੋਵੇ ਤਾਂ ਤੇਰੇ ਵਰਗਾ… ਜੋ ਆਪਣੀ ਭੈਣ ਨੂੰ ਏਨਾਂ ਪਿਆਰ ਕਰਦਾ
ਮੈਂ ਇਸ Time ਤੁਹਾਨੂੰ ਬਹੁਤ Miss ਕਰ ਰਹੀ ਹਾਂ ਮੇਰੇ ਵੀਰ, ਕਿਉਂਕਿ ਤੁਸੀਂ ਮੇਰੇ ਦੇਸ਼ ਤੋਂ ਬਹੁਤ ਦੂਰ ਬੈਠੇ ਹੋ, ਮੇਰੀਆਂ ਦੁਆਵਾਂ ਤੇ ਪਿਆਰ ਹਮੇਸ਼ਾ ਤੁਹਾਡੇ ਨਾਲ ਹੈ..
ਹੈਪੀ ਰੱਖੜੀ ਵੀਰ ਜੀ
ਪਿਆਰੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਸਮਝਣ ਲਈ, ਮੈਨੂੰ ਏਨਾਂ ਪਿਆਰ ਦੇਣ ਲਈ, ਰੱਬ ਕਰੇ ਆਪਣਾ ਪਿਆਰ ਬਣਿਆ ਰਹੇ
ਰਿਸ਼ਤਾ ਭੈਣ ਭਰਾ ਦਾ ,
ਕਦੇ ਮਿੱਠਾ, ਕਦੇ ਕੌੜਾ, ਕਦੇ ਰੁੱਸਣਾ ਕਦੇ ਮਨਾਉਣਾ,
ਕਦੇ ਦੋਸਤੀ ਕਦੇ ਝਗੜੇ, ਕਦੇ ਰੋਣਾ ਅਤੇ ਕਦੇ ਹੱਸਣਾ,
ਇਹ ਰਿਸ਼ਤਾ ਹੈ ਪਿਆਰ ਦਾ, ਸਭ ਤੋਂ ਅਲੱਗ ਸਭ ਤੋਂ ਅਨੋਖਾ
ਆਇਆ ਰੱਖੜੀ ਦਾ ਤਿਓਹਾਰ ,
ਛਾਈ ਖੁਸ਼ੀਆਂ ਦੀ ਬਹਾਰ ,
ਰੇਸ਼ਮ ਦੀ ਡੋਰੀ ਨਾਲ ,
ਭੈਣ ਨੇ ਬੰਨਿਆ ਭਰਾ ਦੇ ਗੁੱਟ ਤੇ ਪਿਆਰ
ਇਹ ਪਲ ਕੁਝ ਖਾਸ ਹੈ,
ਭੈਣ ਦੇ ਹੱਥਾਂ ਵਿੱਚ ਭਰਾ ਦਾ ਹੱਥ ਹੈ,
ਮੇਰੀ ਪਿਆਰੀ ਭੈਣ ਮੇਰੇ ਕੋਲ ਤੁਹਾਡੇ ਲਈ ਕੁਝ ਖਾਸ ਹੈ,
ਤੁਹਾਡੇ ਸੁੱਖ ਦੀ ਖ਼ਾਤਰ ਮੇਰੀ ਭੈਣ, ਤੁਹਾਡਾ ਭਰਾ ਹਮੇਸ਼ਾ ਤੁਹਾਡੇ ਸਾਥ ਹੈ।
ਰੱਖੜੀ ਦੀਆਂ ਮੁਬਾਰਕਾਂ
ਸਾਡਾ ਰਿਸ਼ਤਾ ਜਨਮਾਂ ਦਾ ਹੈ,
ਭਰੋਸੇ ਤੇ ਪਿਆਰ ਨਾਲ,
ਆ ਜਾ ਵੀਰ, ਰੱਖੜੀ ਦੇ ਅਟੁੱਟ ਬੰਧਨ ਵਿੱਚ ਬੰਨ੍ਹ ਲਈਏ।
ਕਦੇ ਉਹ ਸਾਡੇ ਨਾਲ ਲੜਦੀ ਹੈ ਕਦੇ ਝਗੜਦੀ ਹੈ ,
ਪਰ ਭੈਣ ਬਿਨਾਂ ਕੁਝ ਕਹੇ ਸਭ ਕੁਝ ਸਮਝਣ ਦੀ ਸਮਰੱਥਾ ਰੱਖਦੀ ਹੈ।
ਭੈਣ ਦਾ ਪਿਆਰ ਭਰਾ ਲਈ ਸਭ ਤੋਂ ਵੱਡੀ ਦੌਲਤ ਹੁੰਦਾ ਹੈ।
ਇੱਕ ਭੈਣ ਤੁਹਾਡਾ ਸ਼ੀਸ਼ਾ ਅਤੇ ਤੁਹਾਡੀ ਵਿਰੋਧੀ ਦੋਵੇਂ ਹੈ।
ਰੱਬਾ ਖੁਸ਼ ਰੱਖੀਂ ਵੀਰਾਂ ਨੂੰ☺️🙏🏻 .
ਛੌਟੇ ਹੋਣ ਜਾਂ ਵੱਡੇ, ਭੈਣਾਂ ਨੂੰ ਹਮੇਸ਼ਾ ਛੋਟੀਆਂ ਸਮਝ ਕੇ treat ਕਰਦੇ ਨੇ।
ਦੋ ਗੁੱਤਾਂ ਗੁੰਦੀਆਂ ਨੇ,
ਦੁਨੀਆ 'ਤੇ ਲੱਖ ਰਿਸ਼ਤੇ,
ਪਰ ਭੈਣਾਂ, ਭੈਣਾਂ ਈ ਹੁੰਦੀਆਂ ਨੇ ♥️
ਵੀਰਾਂ ਦੀ ਨੇ ਜਾਨ ਹੁੰਦੀਆ,
ਰੱਬਾ ਸਾਰਿਆਂ ਨੂੰ ਦੇਈ ਭੈਣਾਂ।
ਭੈਣ ਵੀਰ ਲਈ ਕਰੇ ਦੁਆਵਾਂ,
ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ,
ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ,
ਦੂਰ ਵੇ ਤੈਥੋਂ ਰਹਿਣ ਬਲਾਵਾਂ। ...
ਰੱਖੜੀ ਦਾ ਦਿਨ ਜਦ ਵੀ ਆਉਂਦਾ,
ਭੈਣ ਭਰਾ ਦਾ ਪਿਆਰ ਵਧਾਉਂਦਾ,
ਵਿਛੜੇ ਵੀਰ ਤੇ ਭੈਣਾਂ ਨੂੰ ਵੀ,
ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ।
ਮਾਂ ਨਾਲ ਘਰ ਸੋਹਣਾ ਬਾਪੂ ਨਾਲ ਸਰਦਾਰੀ ਹੁੰਦੀ ਆ
ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ ਵੀਰਾਂ ਨੂੰ ਜਾਣੋ ਪਿਆਰੀ ਹੁੰਦੀ ਆ
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ,
ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ
ਲੋਕ ਰੰਗ ਬਦਲਦੇ ਨੇ ਵਾਹਿਗੁਰੂ ਵਕਤ ਬਦਲਦਾ ਏ
ਨਾ ਕੋ ਮੂਰਖੁ ਨਾ ਕੋ ਸਿਆਣਾ ||
ਵਰਤੈ ਸਭ ਕਿਛੁ ਤੇਰਾ ਭਾਣਾ ||
ਅਸੂਲਾਂ ਨਾਲ ਚੱਲਣਾ ਵੀ ਇੱਕ ਮਹਿੰਗਾ ਸ਼ੋਕ ਹੈ
ਇਹ ਹਰ ਕਿਸੇ ਦੇ ਵੱਸ ਦੀ ਗੱਲ ਨਹੀ
ਆਗ ਕਾ ਕਿਆ ਹੈ,ਪਲ ਦੋ ਪਲ ਨੇ ਲੱਗਤੀ ਹੈ,
ਬੁੱਝਤੇ-ਬੁੱਝਤੇ ਏਕ ਜ਼ਮਾਨਾ ਲੱਗਤਾ ਹੈ।
ਮੁੱਦਤੇਂ ਲੱਗੀ ਬੁਣਨੇ ਮੇਂ ਖ਼ਵਾਬ ਕਾ ਸਵੈਟਰ ,
ਤਿਆਰ ਹੋਇਆ ਤਾਂ ਮੌਸਮ ਬਦਲ ਚੁੱਕਿਆ ਸੀ
ਜਪੁ ਜਿਨ੍ਹ ਅਰਜਨ ਦੇਵ ਗੁਰੂ
ਫਿਰਿ ਸੰਕਟ ਜੋਨ ਗਰਭ ਨਾ ਆਯਿਓ ||
ਪਹਿਲਾਂ ਮਾਂ, ਫੇਰ ਦੂਜਿਆਂ ਲਈ ਥਾਂ ❤
ਜਿਹੜਾ ਗੁੱਸਾ ਪੀ ਗਿਆ,
ਸਮਝੋ ਜ਼ਿੰਦਗੀ ਜੀਅ ਗਿਆ।
ਮੁੰਡੇ ਰਹਿ ਗਏ ਮੋਬਾਈਲਾਂ ਜੋਗੇ,
ਅਕਲਾਂ ਨੂੰ ਤਾਲਾ ਵੱਜਿਆ
ਰਾਜਨੀਤੀ ,ਬੁਢਿਆਂ ਦੀ ਉਹ ਖੇੜ ਹੈ।
ਜਿਹੜੀ ਨੌਜਵਾਨਾਂ ਦੀਆਂ ਲਾਸ਼ਾਂ ਉੱਤੇ ਖੇਡੀ ਜਾਂਦੀ ਹੈ
ਅੋਸ਼ੋ
ਜਦ ਸਮਝਦਾਰ ਬੰਦੇ ਨੂੰ ਗੁੱਸਾ ਆਉਂਦਾ ਹੈ ਤਾਂ, ਤਾਂ ਉਹ ਸਮਝਦਾਰ ਨਹੀਂ ਰਹਿੰਦਾ।
ਪਾਣੀ ਬਚਾਓ।
ਰੁੱਖ ਲਗਾਓ।
ਜੀਵਨ ਬਚਾਓ
ਨਸ਼ਿਆਂ ਨੇ ਡੋਬ ਦਿੱਤਾ ਸਾਡਾ ਏ ਪੰਜਾਬ ਜੀ,
ਚਿੱਟੇ ਨੇ ਤਾਂ ਕਰ ਦਿੱਤਾ ਹਾਲ ਬੜਾ ਹੀ ਖ਼ਰਾਬ ਜੀ,
ਛੱਡ ਗਏ ਜਵਾਨ ਸਾਰੇ ਪੜਨਾਂ ਕਿਤਾਬ ਜੀ,
ਕੁਸ਼ਤੀ ਕਬੱਡੀਆਂ ਨੂੰ ਵੀ ਭੁੱਲ ਗਏ ਜਨਾਬ ਜੀ।
ਮੇਰੀ ਮਾਂ ਨੂੰ ਸਲਾਮਤ ਰੱਖੀਂ ਰੱਬਾਂ
ਮੈਨੂੰ ਸਲਾਮਤ ਤਾਂ ਮੇਰੀ ਮਾਂ ਦੀਆ ਦੁਆਵਾ ਨੇ ਰੱਖ ਲੈਣਾ,
ਪਾਣੀ ਵੱਗਦਾ ਏ ਨਹਿਰਾਂ ਚ..
ਓਹ ਜੰਨਤ ਨਾ ਕੀਤੇ ਲੱਭਦੀ
ਜੇਹੜੀ ਮਾਂ ਦਿਆ ਪੈਰਾਂ ਚ..
ਤੂੰ ਮੈਨੂੰ ਹੱਥਾਂ ਤੇ ਚੁੱਕਿਆ
ਮੈਂ ਤੇਰੇ ਪੇਰਾਂ ਵਰਗਾ ਵੀ ਨ੍ਹੀ ਮਾਂ
ਧੁੱਪਾਂ ਦਾ ਨੀ ਡਰ ਮੈਂਨੂੰ, ਛਾਵਾਂ ਮੇਰੇ ਨਾਲ ਨੇ....
ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ
ਹੱਥ ਫੜ੍ਹ ਕੇ ਲਿਖਣਾ ਸਿਖਾਉਣ ਤੋਂ ਲੈ ਕੇ.....
ਅਸੀਸ ਲਈ ਸਿਰ ਤੇ ਹੱਥ ਟਿਕਾਉਣ ਤਕ ਦਾ ਨਾਂ ਹੈ
❤️ ਮਾਂ ❤️
ਫੁਰਸਤ ਨਾ ਵੀ ਮਿਲੇ ਤਾ ਵੀ ਮਾਂ ਦਾ ਹਾਲ ਪੂੱਛ ਲਿਆ ਕਰੋ
ਕਿਉਂਕਿ ਮਾਂ ਦੇ ਸੀਨੇ ਵਿਚ ਦਿਲ ਨਹੀਂ ਤੁਸੀਂ ਰਹਿੰਦੇ ਹੋ।
ਰੰਗੀਨ ਕਰਕੇ ਮੇਰੀ ਦੁਨੀਆਂ ਨੂੰ,,,
ਮਾਂ ਦੇ ਵਾਲਾਂ ਵਿੱਚ ਸਫੇਦੀ ਆ ਗਈ।
ਰੱਖ ਹੌਂਸਲਾ ਨੀ ਮਾਏ ਮੇਰਾ ਕਰ ਨਾ ਤੂੰ ਦੁੱਖ
ਪੱਤੇ ਝੱੜਦੇ ਹੀ ਰਹਿੰਦੇ ਕਦੇ ਸੁੱਕਦੇ ਨੀ ਰੁੱਖ
ਮੈਨੂੰ ਮਿਲਿਆ ਨੀ ਕਿੱਤੇ ਤੇਰੀ ਗੋਦੀ ਜਿਹਾ ਸੁੱਖ
ਨੀ ਮੈਂ ਜਿੰਨੀ ਵਾਰੀ ਮੁੜਾਂ ਮੈਨੂੰ ਮਿਲ਼ੇ ਤੇਰੀ ਕੁੱਖ
ਮੇਰੇ ਪਿੰਡ ਦੀ ਓਹ ਪੌਣ ਨੂੰ ਸਨੇਹਾ ਦੇ ਦਿਓ
ਮੈਨੂੰ ਲੋਰੀਆਂ ਸੁਨਾਵੇ ਕਿੱਤੇ ਮਾਂ ਬਣਕੇ
"ਜਦੋਂ ਤੁਸੀਂ ਆਪਣੀ ਮਾਂ ਨੂੰ ਦੇਖ ਰਹੇ ਹੋ, ਤਾਂ ਤੁਸੀਂ ਪਿਆਰ ਦੇ ਸਭ ਤੋਂ ਪਿਆਰੇ ਤੇ ਸ਼ੁੱਧ ਰੂਪ ਨੂੰ ਦੇਖ ਹੋ "
"ਇੱਕ ਮਾਂ ਤੁਹਾਡੀ ਪਹਿਲੀ ਦੋਸਤ ਹੈ, ਤੁਹਾਡੀ ਸਭ ਤੋਂ ਚੰਗੀ ਦੋਸਤ ਹੈ, ਤੁਹਾਡੀ ਹਮੇਸ਼ਾ ਲਈ ਦੋਸਤ ਹੈ।"
ਤੇਰੇ ਤੇ ਡੋਰੀਆਁ ਮੇਰੀਏ ਨਾਦਾਨ ਜਿਹੀਏ ਆਸੇ…
ਜੇਕਰ ਗੁਲਾਬ ਦੇਣ ਨਾਲ ਮੁਹੱਬਤ ਹੁੰਦੀ
ਤਾ
ਮਾਲੀ ਸਾਰੇ ਸ਼ਹਿਰ ਦਾ ਮਹਿਬੂਬ ਹੁੰਦਾ
ਫੁੱਲ-ਫੁੱਲ ਵੇ ਗੁਲਾਬ ਦਿਆ ,
ਕਿੱਖੇ ਤੇਨੂੰ ਸਾਂਭ ਕੇ ਰੱਖਾਂ ,
ਮੇਰੇ ਮਾਹੀਏ ਦੇ ਬਾਗ ਦਿਆ।
ਰੱਖੇ ਕਿਤਾਬਾਂ ਅੰਦਰ ਦਿੱਤੇ ਗੁਲਾਬ ਤੇਰੇ
ਪੰਨੇ ਵੀ ਬੋਲਦੇ ਨੇ ਸੱਦ ਕੇ ਜਨਾਬ ਤੇਰੇ
ਗੁਲਾਬ ਬੰਦ, ਇਸ਼ਕ ਦੀ ਕਿਤਾਬ ਬੰਦ
ਹੁਣ ਕੁਝ ਏਦਾਂ ਦਾ ਹੈ ਗਿਆ ਮੈਂ,
ਇਸ਼ਕ ਦੇ ਸਾਰੇ ਹਿਸਾਬ ਬੰਦ
ਹੁਣ ਹਰ ਗੱਲ ਦਾ ਜਵਾਬ ਦੇਣਾ ਪਊਗਾ
ਓਹ ਜੌ ਆਪ ਗੁਲਾਬ ਹੈ ਓਹਨੂੰ ਗੁਲਾਬ ਦੇਣਾ ਪਊਗਾ..
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ।।
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।।
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।
ਨਾ ਕੋ ਮੂਰਖੁ ਨਾ ਕੋ ਸਿਆਣਾ ॥
ਵਰਤੈ ਸਭ ਕਿਛੁ ਤੇਰਾ ਭਾਣਾ ॥
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹
ਜਉ ਤਉ ਪ੍ਰੇਮ ਖੇਲਣ ਕਾ ਚਾਉ
ਸਿਰੁ ਧਰਿ ਤਲੀ ਗਲੀ ਮੇਰੀ ਆਉ
ਦਰਸਨੁ ਦੇਖਿ ਜੀਵਾ ਗੁਰ ਤੇਰਾ ॥
ਪੂਰਨ ਕਰਮੁ ਹੋਇ ਪ੍ਰਭ ਮੇਰਾ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨॥
ਮੇਰੇ ਰਾਮ ਰਾਇ
ਜਿਉ ਰਾਖਹਿ ਤਿਉ ਰਹੀਏ ।।
ਕੋਈ ਮਰਦ ਅਗੰਮੜਾ ਕਹੇ ਓਹਨੂੰ ,
ਚੜ੍ਹਦੀ ਕਲਾ ਦਾ ਕੋਈ ਅਵਤਾਰ ਕਹਿੰਦੈ।
ਬਾਜਾਂ ਵਾਲੜਾ ਕੋਈ ਪੁਕਾਰਦਾ ਏ,
ਕੋਈ ਨੀਲੇ ਦਾ ਸ਼ਾਹ ਅਸਵਾਰ ਕਹਿੰਦੈ।
ਕੋਈ ਆਖੇ 'ਤੇਗ ਦਾ ਧਨੀ'ਸੀ ਉਹ,
ਦੁਸ਼ਟ ਦਮਨ ਕੋਈ ਸਿਪਾਹੀ ਸਲਾਹ ਕਹਿੰਦੈ।
'ਦਾਤਾ ਅੰਮ੍ਰਿਤ ਦਾ'ਜਾਚਕ'ਕਹੇ ਕੋਈ,
ਸਰਬੰਸਦਾਨੀ ਤਾਂ ਸਾਰਾ ਸੰਸਾਰ ਕਹਿੰਦੈ।
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ।।
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ।।
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ।।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ।।
ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ।।
ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ।।੪੦।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
ਹੇ ਨਾਨਕ ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫ਼ਲ ਹੁੰਦੇ ਰਹਿਣਗੇ।
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਣਾ।
ਤੁਧੁ ਬਿਨੁ ਰੋਗੁ ਰਜਾਇਯਾ ਦਾ ਓਢਣੁ ਨਾਗੁ ਨਿਵਾਸਾ ਦਾ ਰਹਿਣਾ।
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
The Lord is the purest of the pure; only through doubt could there be another.
ਇੱਕ ਕੋਟੀ ਬੁਣਦੇ ਹਾਣਦੀਏ ਮਿੱਤਰਾ ਨੂੰ ਠੰਡ ਲੱਗਦੀ 😂😜
ਪੱਤਿਆਂ ਦਾ ਝੜਣਾ ਹੀ, ਅਸਲ ਵਿੱਚ ਬਹਾਰ ਹੈ।
ਆਲ ਦੁਆਲੇ ਘੁੱਪ ਹਨੇਰਾ.. ਕੱਲਾ ਮੈਂ
ਲੱਖਾਂ ਸੱਪਾਂ ਵਿਚ ਸਪੇਰਾ..ਕੱਲਾ ਮੈਂ
ਬਾਬਾ ਨਜ਼ਮੀ
“ਜੇ ਤੁਹਾਡੇ ਕੋਲ ਬਹੁਤ ਹੈ ਤਾਂ ਆਪਣੀ ਦੌਲਤ ਦੇ ਦਿਓ ਜੇ ਤੁਹਾਡੇ ਕੋਲ ਥੋੜ੍ਹਾ ਹੈ ਤਾਂ ਆਪਣਾ ਦਿਲ ਦੇ ਦਿਓ ...
ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਏ,
ਕੋਲ ਬਿਠਾ ਕੇ ਤੈਨੂੰ ਤੱਕਣਾ ਜਰੂਰ ਏ,
ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ,
ਇਹ ਸ਼ੱਕ ਦਿਲ ਵਿੱਚੋ ਕੱਢਣਾ ਜਰੂਰ ਏ...।
ਕੋਈ ਅੱਖਰ ਜੁੜਿਆ ਨਹੀਂ
ਸੋਹਣਾ ਤੇਰੇ ਨਾਂ ਵਰਗਾ
ਬੰਦੇ ਦੀ ਸੋਚ ਤੇ ਕਿਰਦਾਰ ਸੋਹਣਾ ਹੋਣਾ ਚਾਹੀਦਾ
ਸ਼ਕਲ ਤਾਂ ਬੇ-ਅਕਲਾਂ ਦੀ ਵੀ ਸੋਹਣੀ ਹੁੰਦੀ ਐ!!
ਅੱਗ ਬਲਦੀ ਸੇਕ ਲਵੋ, ਜੇ ਅੱਸੀ ਸੋਹਣੇ ਨਹੀਂ ਲਗਦੇ,
ਸੋਹਣਾ ਹੋਰ ਕੋਈ ਵੇਖ ਲਵੋ।
ਜੋ ਹੱਸ ਕੇ ਲੰਘ ਜਾਵੇ ਉਹੀਓ ਦਿਨ ਸੋਹਣਾ ਏ,
ਫਿਕਰਾਂ 'ਚ ਨਾ ਪਿਆ ਕਰੋ, ਜੋ ਹੋਣਾ ਸੋ ਹੋਣਾ ਏ।
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ....!!!
ਜਿੰਦਗੀ ਚ ਥੋੜ੍ਹਾ ਜਿਹਾ ਚਾਨਣ ਕਰਨ ਨੂੰ ਕਿਹਾ ਸੀ ,ਉਹਨਾ ਨੇ ਤਾਂ ਅੱਗ ਈ ਲਾ ਦਿੱਤੀ।
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ
ਪੰਜਾਬ
ਅੱਜ ਦਾ ਵਿਚਾਰ
•••••••••••••••••
ਸਬਰ ਕਰਕੇ ਇਨਸਾਨ ਥੱਕ ਜ਼ਰੂਰ ਜਾਂਦਾ ਹੈ, ਪਰ ਪਰਮਾਤਮਾ ਜਦੋਂ ਸਬਰ ਦਾ ਫ਼ਲ ਦਿੰਦਾ ਹੈ ਤਾਂ ਥਕਾਵਟ ਤੋਂ ਕਿਤੇ ਜ਼ਿਆਦਾ ਸਕੂਨ ਮਿਲਦਾ ਹੈ।
👉ਇੱਕ ਵਾਰ ਇੱਕ ਆਦਮੀਂ ਕਿਸੇ ਲਾਲੇ ਦੀ ਦੁਕਾਨ ਤੇ ਜਾਕੇ ਖ਼ਲ ਵਾਲੀ ਬੋਰੀ ਤੇ ਬੈਠ ਗਿਆ,
👉ਲਾਗੇ ਪਏ ਸ਼ਹਿਦ ਵਾਲੇ ਪੀਪੇ ਚੋਂ ਉਂਗਲ ਲਬੇੜ ਕੇ ਕੰਧ ਨਾਲ ਲਾ ਕੇ ਕਹਿੰਦਾ..
ਲਾਲਾ ਆਹ ਕੀ ਰਖਿਆ ਈ..?
👉ਥੋੜੀ ਦੇਰ ਨੂ ਸ਼ਹਿਦ ਤੇ ਮੱਖ਼ੀਆਂ ਬੈਠਣ਼ ਲੱਗ ਪਈਆ,
👉 ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਆ ਗਈ,
👉ਕਿਰਲੀ ਨੂ ਵੇਖ਼ਕੇ ਇੱਕ ਚੂਹਾ ਝਪਟ ਪਿਆ,
👉ਲਾਲੇ ਨੇ ਇੱਕ ਬਿੱਲੀ ਰੱਖ਼ੀ ਸੀ ਓਹ ਚੂਹੇ ਨੂ ਫੜਨ ਲਈ ਝਪਟ ਪਈ,
👉ਐਨੇ ਨੂੰ ਇੱਕ ਗਾਹਕ ਸਾਉਦਾ ਲੈਣ ਲਈ ਆ ਗਿਆ,
ਓਹਦੇ ਕੋਲ ਇੱਕ ਕੁੱਤਾ ਸੀ..
ਓਹ ਕੁੱਤਾ ਬਿੱਲੀ ਨੂੰ ਮਾਰਨ ਲਈ ਦੁਕਾਨ ਅੰਦਰ ਝਪਟ ਪਿਆ,
👉ਲਾਲੇ ਕੋਲ ਡਾਂਗ ਪਈ ਸੀ ਓਹਨੇ ਕੁੱਤੇ ਦੇ ਸਿਰ ਚ' ਮਾਰਕੇ ਕੁੱਤਾ ਮਾਰਤਾ,
👉ਕੁੱਤੇ ਦੇ ਮਾਲਿਕ ਨੇ ਲਾਗੇ ਪਈ ਇੱਟ ਚੁਕੀ ਤੇ ਲਾਲੇ ਦੇ ਸਿਰ ਚ ਮਾਰ ਦਿਤੀ,
ਰੌਲਾ ਪੈ ਗਿਆ .....
👉ਤੇ ਉਂਗਲ ਲੌਣ ਵਾਲਾ ਹੱਥ ਜੋੜਕੇ ਸਹਿਜੇ ਜਿਹੇ ਕਹਿੰਦੇ ਹੋਏ ਖਿਸਕ ਗਿਆ ਕਿ,
ਚੰਗਾ ਲਾਲਾ ਜੀ ਤੁਹਾਡਾ ਤਾਂ ਕੰਮ ਵਾਹਵਾ ਵਿਗੜ ਗਿਆ ਮੈਂ ਚੱਲਦਾਂ ਕਿਤੇ ਫ਼ੇਰ ਆਊਂ..
ਸੋ..
.. ਊੰਗਲ ਲਾਓਣ ਵਾਲਿਆਂ ਤੋਂ ਬਚਕੇ....🙏
😂😝😝😝😝😝😝😂
ਤੈਂ ਕੀ ਲੈਣਾ?
ਮੈਂ ਕੀ ਲੈਣਾ?
ਅਸੀਂ ਕੀ ਲੈਣਾ?
ਚਲੋ ਛੱਡੋ?
ਇਹ ਸਾਰੇ ਹੀ ਚੋਰ ਨੇ!
ਇਥੇ ਕੁਝ ਨਹੀਂ ਹੋਣਾ!
ਪੰਜਾਬ ਨੂੰ ਅੰਨ੍ਹੀ ਗੁਫਾ ਵਿਚ ਸੁੱਟਣ ਲਈ ਬੋਲੇ ਜਾਣ ਵਾਲੇ ਇਹੀ ਡਾਇਲਾਗ ਜ਼ਿੰਮੇਵਾਰ ਹਨ
ਮਸਾਁ ਮੈ ਐਨੇ ਕੁ ਪਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਚੰਗੀਆਂ ਆਦਤਾਂ ਵੀ ਬੁਰੀਆਂ ਆਦਤਾਂ ਦੀ ਤਰਾਂ ਹੀ ਜਲਦੀ ਲੱਗ ਜਾਂਦੀਆਂ ਹਨ ਪਰ ਚੰਗੀਆਂ ਆਦਤਾਂ ਬਹੁਤ ਕੁਝ ਦੇ ਕੇ ਜਾਂਦੀਆਂ ਹਨ
ਆਪਣੀ ਸਿਹਤ ਦਾ ਉਸ ਸਮੇ ਵੀ ਬਹੁਤ ਧਿਆਨ ਰੱਖੋ ਜਦੋਂ ਤੁਸੀਂ ਚੰਗੀ ਸਿਹਤ ਵਿਚ ਹੋ..
ਸਿਹਤ ਨੂੰ ਵੀ ਧੰਨ ਦੌਲਤ ਦੀ ਤਰਾਂ ਹੀ ਦੇਖਣਾ ਚਾਹੀਦਾ ਹੈ ਕਿਉਂਕਿ ਇਕ ਵਾਰ ਗਈ ਤਾਂ ਜਲਦੀ ਵਾਪਿਸ ਨਹੀਂ ਆਉਂਦੀ
ਸਭ ਖੁਸ਼ੀਆਂ ਚੰਗੀ ਸਿਹਤ ਤੋਂ ਬਾਅਦ ਹੀ ਆਉਂਦੀਆਂ ਹਨ.
ਤੁਸੀਂ ਕੁਝ ਵੀ ਚੰਗੀ ਤਰਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਸਿਹਤਮੰਦ ਨਹੀਂ ਹੋ. ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ
ਆਪਣੇ ਅੰਦਰ ਝਾਕਣ ਲਈ ਜਿਗਰਾ ਚਾਹੀਦਾ ਹੈ,
ਦੂਜਿਆਂ ਦੀ ਸ਼ਨਾਖ਼ਤ ਕਰਨ ਵਿੱਚ ਤਾਂ ਹਰ ਕੋਈ ਮਾਹਰ ਹੈ..||
ਇਹ ਸਿਹਤ ਹੀ ਹੈ ਜੋ ਅਸਲ ਦੌਲਤ ਹੈ ਨਾ ਕਿ ਸੋਨੇ ਅਤੇ ਚਾਂਦੀ ਦੇ ਟੁਕੜੇ.
ਮਹਾਤਮਾ ਗਾਂਧੀ
ਮੇਰਾ ਮੰਨਣਾ ਹੈ ਕਿ ਜੋ ਸਭ ਤੋਂ ਵੱਡਾ ਤੋਹਫਾ ਤੁਸੀਂ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਦੇ ਸਕਦੇ ਹੋ ਉਹ ਹੈ ਤੁਹਾਡੀ ਆਪਣੀ ਮਾਨਸਿਕ ਤੇ ਸਰੀਰਕ ਤੰਦਰੁਸਤੀ !!!
ਸਰੀਰਕ ਤੰਦਰੁਸਤੀ ਖੁਸ਼ਹਾਲੀ ਦੀ ਪਹਿਲੀ ਲੋੜ ਹੈ.
“ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ: ਹਲਕਾ ਖਾਓ, ਡੂੰਘੇ ਸਾਹ ਲਓ, ਸੰਜਮ ਨਾਲ ਜੀਓ, ਖੁਸ਼ਹਾਲੀ ਬਣਾ ਕੇ ਰੱਖੋ , ਅਤੇ ਜ਼ਿੰਦਗੀ ਵਿਚ ਦਿਲਚਸਪੀ ਬਣਾਈ ਰੱਖੋ.”
ਸਿਹਤ ਸਭ ਤੋ ਵੱਡੀ ਦੌਲਤ ਹੈ !!!
ਚਾਹੇ ਕਿੰਨੇ ਹੀ ਮਜਬੂਤ ਹੋਣ... ਦਿਲ ਸ਼ੀਸ਼ਾ ਤੇ ਵਾਅਦੇ ਟੁੱਟ ਹੀ ਜਾਂਦੇ ਨੇ
ਉਮਰਾ ਦੇ ਵਾਅਦੇ ਕਰ ਹੱਥ ਨਹੀਂ ਛੱਡੀਦਾ ਹੁੰਦਾ!!
ਮੇਰੇ ਲਫਜਾ ਨਾਲ ਨਾ ਕਰ ,ਮੇਰੇ ਕਿਰਦਾਰ ਦਾ ਫੈਸਲਾ ,
ਤੇਰਾ ਵਜੂਦ ਮਿਟ ਜਾਉਗਾ ,ਮੇਰੀ ਹਕੀਕਤ ਲੱਭਦੇ ਲੱਭਦੇ
ਤੇਰੀ ਸਾਦਗੀ ਨੇ ਮਨ ਮੋਹ ਲਿਆ
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।
ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ ਸਾਦਗੀ ਵੀ ਕਮਾਲ ਆ
ਅਸੀਂ ਸ਼ਰਾਰਤੀ ਵੀ ਸਿਰੇ ਦੇ,,
ਤੇ ਸਾਡੀ ਚੁੱਪ ਵੀ ਬੇਮਿਸਾਲ ਆ
ਸਾਦਗੀ ਆ ਕੇਹਰ ਦੀ ਖੌਰੇ ਕਿਹੜੇ ਸ਼ਹਿਰ ਦੀ
ਸਾਰਿਆ ਨੂੰ ਛੱਡ ਅੱਖ ਓਦੋ ਤੇ ਹੀ ਠਹਰਦੀ
ਸਾਦਗੀ ਤੇ ਸਚਾਈ ਸਾਡੇ ਵਿਰਸੇ ਦੇ ਬੜੇ ਅਮੀਰ ਗੁਣ ਨੇ
ਏਨਾ ਨੂੰ ਵਿਸਾਰੋ ਨਾ।