ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ..
ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ !!
ਨੂਰੀ ਚਿਹਰੇ ਨੂਰੀ ਹਾਸੇ ਧੀਆਂ ਦੇ ਕਸਤੂਰੀ ਹਾਸੇ
ਉਸ ਘਰ ਬਰਕਤ ਠੰਡੀਆਂ ਛਾਵਾਂ ਜਿਸ ਘਰ ਧੀਆਂ ਜਣੀਆਂ ਹੁੰਦੀਆਂ
ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ
ਜ਼ੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ...
ਜਰੂਰੀ ਨਹੀਂ ਕਿ ਰੋਸ਼ਨੀ ਦੀਵੇ 💡 ਨਾਲ ਹੀ ਹੋਵੇ..
ਧੀਆਂ ਵੀ ਘਰ ਨੂੰ ਰੁਸ਼ਨਾਉਂਦੀਆਂ 🎇 ਹਨ..
ਮੇਰੇ ਵਿਹੜੇ ਰੌਣਕਾਂ ਤੂੰ ਲਾਈਆਂ,
ਧੀਏ ਮੇਰੇ ਤੇ ਅਹਿਸਾਨ ਤੇਰਾ..🎇 🎉🌹
ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ,
ਪੇਕੇ ਸੌਹੁਰੇ ਕੇਹਨ ਬੇਗਾਨੀ ਆਪਣਾ ਕਿਸ ਨੂੰ ਆਖੇ..😕
ਧੀਆਂ ਹਰ ਇਕ ਦੀ ਕਿਸਮਤ ਵਿਚ ਕਿਥੇ ਹੁੰਦੀਆਂ ਨੇ,
ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਓਥੇ ਹੁੰਦੀਆਂ ਨੇ..
ਹਰ ਕੁੜੀ ਆਪਣੇ ਘਰਵਾਲੇ ਦੀ ਰਾਣੀ 👑 ਹੋਵੇ,
ਜਾਂ ਨਾ
ਹੋਵੇ ਪਰ ਆਪਣੇ ਪਿਤਾ ਦੀ ਰਾਜਕੁਮਾਰੀ 👒 ਜਰੂਰ ਹੁੰਦੀ ਹੈ..
ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ,
ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ..
ਕੁੜੀ ਹੋਣਾ ਅਸਾਂ ਗੱਲ ਨਹੀਂ ਹੁੰਦੀ,
ਅੱਧੇ ਖਵਾਬ ਦਿਲ ਵਿਚ ਦਫਨਾਉਣੇ ਪੈਂਦੇ ਹਨ..
ਐਨਾ ਲਾਡ ਲਡਾ ਨਾ ਮਾਏਂ, ਇਕ ਦਿਨ ਔਖੀ ਹੋਵੇਂਗੀ..
ਇਕ ਧੀ ਤੇ ਦੂਜਾ ਰੁੱਖ, ਘਰ ਵਿਚ ਹੋਣੇ ਬਹੁਤ ਜ਼ਰੂਰੀ ਹਨ..
ਕਿਉਂਕਿ..
ਰੁੱਖ ਧੁੱਪ ਵਿਚ ਅਤੇ ਧੀ ਦੁੱਖ ਵਿਚ ਬੰਦੇ ਦਾ ਦੁੱਖ ਵੰਡਾਉਂਦੇ ਹਨ..
ਮੇਰੀ ਦੁਨੀਆ ਮੇਂ ਇਤਨੀ ਜੋ ਸ਼ੋਹਰਤ ਹੈ,
ਮੇਰੇ ਪਿਤਾ ਕੀ ਬਦੌਲਤ ਹੈ..
ਸੂਰਜ ਤਾਂ ਸਿਰਫ ਦਿਨ ਵਿਚ ਰੋਸ਼ਨੀ ਦਿੰਦਾ ਹੈ,
ਪਾਰ ਧੀਆਂ ਸਾਰੀ ਉਮਰ ਘਰ ਨੂੰ ਰੋਸ਼ਨੀ ਨਾਲ ਭਰ ਦਿੰਦੀਆਂ ਨੇ..
ਨੂੰਹ ਨੂੰ ਵੀ ਧੀ ਕਹਿ ਕੇ ਬੁਲਾਓ..
ਉਹ ਵੀ ਹੱਸਣਾ ਜਾਣਦੀ ਹੈ..
👭 ਧੀਆਂ ਅਤੇ 🌳 ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ..
ਪੇਕੇ ਹੁੰਦੇ ਸੋਹਰੇ ਹੁੰਦੇ ਪਰ 🏫 ਘਰ ਨਹੀਂ ਹੁੰਦੇ ਧੀਆਂ ਦੇ...👭
👬 ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ 👭 ਧੀਆਂ ਖੁਸ਼ਕਿਸਮਤੀ ਨਾਲ..
ਜ਼ਰੂਰੀ ਨਹੀਂ ਰੋਸ਼ਨੀ ਦੀਵੇ ਨਾਲ ਹੁੰਦੀ ਹੈ ਧੀਆਂ ਵੀ ਘਰ ਰੋਸ਼ਨਾਂਉਦੀਆਂ ਨੇ..👭
ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਵੇ ਸਾਡਾ ਕਾਹਦਾ ਜ਼ੋਰ ਬਾਬਲਾ, ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ..
ਧੀਆਂ ਨੂੰ ਚੁਗਣਾ ਪੈਂਦਾ ਜਿੱਥੇ ਰੱਬ ਚੋਗ ਰਲਾਈ..🤷
ਇਕ ਧੀ ਤੇ ਦੂਜਾ ਰੁੱਖ ਘਰ ਵਿਚ ਹੁਣ ਬਹੁਤ ਜ਼ਰੂਰੀ ਹੈ, ਕਿਉਕਿ ਧੀ ਦੁੱਖ ਵਿਚ ਤੇ ਰੁੱਖ ਧੁੱਪ ਵਿਚ ਬੰਦੇ ਦਾ ਦੁੱਖ ਵੰਡਾਉਂਦੇ ਹਨ..
ਧੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ,
ਕਿਉਕਿ ਅਸੀਂ ਧੀਆਂ ਨੂੰ ਪੁੱਤ ਕਹਿ ਕੇ ਬੁਲਾ ਸਕਦੇ,
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਨਹੀਂ ਬੁਲਾ ਸਕਦੇ..
ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ, ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..
ਲੋਕੋ ਨਾ ਇਹ ਕਹਿਰ ਗੁਜਾਰੋ ਧੀਆਂ ਕੁੱਖ ਦੇ ਵਿਚ ਨਾ ਮਾਰੋ..🙏
ਰੱਬ ਹਰ ਇੱਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ ਪੇਕੇ ਸੁਹਾਰੇ ਕਹਿਣ ਬੇਗਾਨੀ, ਆਪਣਾ ਕਿਸਨੂੰ ਆਖੇ..?
ਧੀਆਂ ਬਚਾਓ, ਰੁੱਖ ਲਗਾਉ, ਪਾਣੀ ਦਾ ਸਤਿਕਾਰ ਕਰੋ..🙏
ਅੱਜ ਕੱਲ੍ਹ ਦੌਰ ਮਸ਼ੀਨਾਂ ਦਾ ਵਾਲਾ ਚੰਦਰਾਂ ਆਇਆ ਹੈ, ਮਾਂ ਦੀ ਕੁੱਖ ਦੇ ਅੰਦਰ ਹੀ ਧੀ ਨੂੰ ਮਾਰ ਮੁਕਾਇਆ ਹੈ..
ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ, ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਉੱਥੇ ਹੀ ਹੁੰਦੀਆਂ ਨੇ..👭
ਜੰਮੀ ਸੀ ਮੈਂ ਚਾਅਵਾ, ਨਾਲ ਕਿਉ ਪਿਆਰ ਇਨ੍ਹਾਂ ਪਾ ਜਾਂਦਾ ਮਾਵਾਂ ਨਾਲ, ਦੁੱਖ ਬੜਾ ਲੱਗਦਾ ਜਦ ਕੋਈ ਲੈ ਜਾਂਦਾ ਲੈਕੇ ਚਾਰ ਲਾਵਾ ਨਾਲ..
ਅੱਜ ਇੱਕ ਘਰੋਂ ਕੱਢੀ ਮਾਂ ਖੜੀ ਚੋਰਾਹੇ ਤੇ ਸੋਚ ਦੀ ਹੈ,
ਕਾਸ਼ ਦਿਖਾਵੇ ਦੇ ਮਹਿੰਗੇ ਪੁੱਤਾਂ ਤੋਂ ਇੱਕ ਸਸਤੀ ਧੀ ਜੰਮ ਲੈਂਦੀ ।
ਸਦਾ ਰਹਿਣ ਵੱਸਦੀਆਂ ਰੱਬਾਂ ਵੇ, ਇਹ ਮੁਲਕ ਦੀਆਂ ਕੁੜੀਆਂ, ਮੇਰੇ ਇਹ ਪੰਜਾਬ ਦੀਆਂ ਕੁੜੀਆਂ ।
ਐਨਾ ਲਾਡ ਲਡਾ ਨਾ ਮਾਏਂ ਇੱਕ ਔਖੀ ਹੋਵੇ ਗਈ..🤦
ਜੋ ਕੁੱਖ ਵਿੱਚ ਕਤਲ ਕਰਵਾਉਂਣ ਧੀਆਂ ਉਹ ਮਾਪੇ ਨਹੀਂ ਹੁੰਦੇ..👭
ਧੀਆਂ ਕਿਹੜਾ ਮੁੰਡਿਆ ਨਾਲੋਂ ਵੱਧ ਖਾਂਦੀਆਂ ਨੇ ਦੁੱਖ ਵਿੱਚ ਹੁਣ ਮਾਪੇ ਤਾ ਉਹ ਮਾਰ-ਮਾਰ ਜਾਂਦੀਆਂ ਨੇ..👪
ਆਖਿਰ ਵਿਦਾ ਹੀ ਕਰਨੀਆਂ ਪੈਂਦੀਆਂ ਨੇ ਹੱਥੀ ਪਾਲੀਆਂ ਧੀਆਂ..👭
ਮੇਰੇ ਦੇਸ਼ ਦੇ ਲੋਕੋਂ ਕੁੱਝ ਤਾ ਹੋਸ਼ ਕਰੋ ਦੇਸ਼ ਦੀਆਂ ਧੀਆਂ ਨੂੰ ਬੱਸਾਂ ਦਾ ਦਰਜ਼ਾ ਦੇਣ ਵਾਲਿਓ ਉੱਚੀ ਆਪਣੀ ਸੋਚ ਕਰੋ..👭 🙏
ਕਿਹੜੇ ਘਰ ਦੀ ਆਖਾਂ ਤੈਨੂੰ, ਕੀ ਸਤਿਕਾਰ ਦਿਆਂ,
ਆਪਣੇ ਹਿੱਸੇ ਦੀ ਦੁਨੀਆਂ ਮੈਂ ਤੈਥੋਂ ਵਾਰ ਦਿਆਂ..👭
ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ,
ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ..
ਦੋ ਚੀਜਾਂ ਬਿਨਾਂ ਘਰ ਨਹੀਂ ਬਣਦੇ,
"ਨੀਹਾਂ" ਅਤੇ "ਧੀਆਂ"..!
ਜੇ ਵਿਆਹ ਤੋਂ ਬਾਅਦ ਧੀਆਂ ਨੂੰ ਮਾਂ ਬਾਪ ਕੋਲ ਰੱਖਣ ਦਾ ਹੱਕ ਹੁੰਦਾ ਤਾਂ ਦੁਨੀਆ ਵਿਚ ਕੋਈ ਬਿਰਧ ਆਸ਼ਰਮ ਨਾ ਹੁੰਦਾ..
ਪਿਉ ਤੇ ਧੀ ਦੀ ਇਕ ਗਲ SAME ਹੁੰਦੀ ਹੈ ... ਦੋਹਾਂ ਨੂੰ ਆਪਣੀ DOLL ਬਹੁਤ ਪਿਆਰੀ ਹੁੰਦੀ ਹੈ
ਮੰਨੋ ਨਾ ਮੰਨੋ ਧੀਆਂ ਹਰ ਘਰ ਦੀ ਜਰੂਰਤ ਹੁੰਦੀਆਂ ਨੇ..
ਭੈਣਾਂ ਜਿੰਦਗੀ ਦੇ ਬਾਗ਼ ਵਿਚ ਫ਼ੁੱਲ ਦੀ ਤਰਾਂ ਹੁੰਦੀਆਂ ਹਨ..
ਖੁਸ਼ਕਿਸਮਤ ਨੇ ਉਹ ਮਾਪੇ ਜਿੰਨ੍ਹਾ ਦੀ ਪਹਿਲੀ ਔਲਾਦ ਧੀ ਹੁੰਦੀ ਹੈ..
ਹਿੱਸਾ ਲੈ ਕੇ ਪੁੱਤ ਜਦੋਂ ਵੱਖ ਹੋ ਗਿਆ
ਚੇਤੇ ਆਈਆਂ ਧੀਆਂ ਕੁੱਖ ਵਿਚ ਮਾਰੀ
ਸਭ ਨੇ ਪੁੱਛਿਆ ਨੂੰਹ ਦਹੇਜ਼ ਚ ਕੀ ਕੀ ਲੈ ਕੇ ਆਈ...
ਕਿਸੇ ਨੇ ਨਾ ਪੁੱਛਿਆ ਧੀਏ ਪਿੱਛੇ ਕੀ ਕੀ ਛੱਡ ਕੇ ਆਈ ...
ਬਹੁਤ ਵੱਡਾ ਦਿਲ ਹੁੰਦਾ ਮਾਪਿਆਂ ਦਾ,
ਧੀ ਦੀ ਖੁਸ਼ੀ ਲਈ ਜੋ ਆਪਣੀ ਧੀ ਨੂੰ ਬੇਗ਼ਾਨੇ ਹੱਥ ਤੌਰ ਦਿੰਦੇ ਨੇ.
ਤੇਰਾ ਕਰ ਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ.