Are you looking for best Punjabi Long messages and Punjabi Stories status? We have 26+ status about Punjabi Long messages and Punjabi Stories for you. Feel free to download, share, comment and discuss every status,quote,message or wallpaper you like.



Check all wallpapers in Punjabi Long messages and Punjabi Stories category.

Sort by

Oldest Status 1 - 26 of 26 Total

ਵਿੰਗੇ ਟੇਡੇ ਮੌੜ ਅਾਓਣਗੇ, ਪੈਰਾਂ ਥੱਲੇ ਰੋੜ ਅਾਓਣਗੇ। ਧੁਪਾਂ ਵੇਖ਼ ਕੇ ਡਰ ਨਾ ਜਾਵੀਂ,ਅੱਗੇ ਜਾਕੇ ਬੋਹੜ ਅਾਓਣਗੇ। ਹਰ ਕੋੲੀ ਤੇ ਹਮਰਾਜ਼ ਨੀ ਬਣਦਾ, ਰਾਹ ਵਿੱਚ ਲੋਕ ਕਰੋੜ ਅਾਓਣਗੇ। ਕੁਝ ਦੁੱਖ਼ਾਂ ਵਿੱਚ ਨਾਲ ਖੜਨਗੇ, ਕੁਝ ਪੈ ਗੲੀ ਜਦ ਲੋੜ ਅਾਓਣਗੇ। ਕਰਮ ਕਰੀ ਚੱਲ ਤੂੰ ਅਾਪਣਾ, ਪੈ ਜਾੳੂ ਵਕਤ ਨਿਚੋੜ ਅਾਓਣਗੇ।।🌿🍁 ✍✍

ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ? ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...

ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ.. ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ.. ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ.. ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ...

ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..
ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..
ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..
ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..
ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ.

ਨਵੇਂ ਜਮਾਨੇ ਦੇ ਸੰਸਕਾਰ 🙏
➡👨‍🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴

ਧੰਨਵਾਦ

ਮਤਲਬ ਦੇ ਰਿਸ਼ਤੇ ਨੇ, ਮਤਲਬ ਦੀ ਯਾਰੀ ਹੈ। ਕੋਈ ਦਿਲ ਨੂੰ ਪੁੱਛਦਾ ਨਈ, ਦੌਲਤ ਹੀ ਪਿਆਰੀ ਹੈ। ਜੋ ਆਪਣਾ ਲੱਗਦਾ ਹੈ। ਓਹੀ ਤਾਂ ਠੱਗਦਾ ਹੈ। ਮੇਰਾ ਇਹੀਓ ਕਹਿਣਾ ਏ। ਬਚ ਬਚ ਕੇ ਰਹਿਣਾ ਏ।

🐕ਇਕ ਕੁੱਤਾ ਕਿਤੇ ਰਾਹ ਭੁੱਲ ਗਿਆ।
. ਸਾਹਮਣੇ ਜੰਗਲ🌳🌾'ਚੋਂ ਸ਼ੇਰ🐅ਆਉਂਦੇ ਵੇਖਿਆ ਤੇ ਸੋਚਿਆ ਕਿ ਅੱਜ ਤਾਂ ਗਏ ਹੁਣ।
. ਅਚਾਨਕ🐕ਉਸਨੂੰ ਸਾਹਮਣੇ ਕੁੱਝ ਸੁੱਕੀਆਂ ਹੋਈਆਂ ਹੱਡੀਆਂ☠ਪਈਆਂ ਦਿਸੀਆਂ।
ਉਸਦੇ🐕ਦਿਮਾਗ 'ਚ ਇਕ ਤਰਕੀਬ ਆਈ

🐕ਹੱਥ ਵਿਚ ਹੱਡੀ☠ਫੜ ਕੇ ਸ਼ੇਰ🐅ਦੇ ਵੱਲ ਪਿੱਠ ਕਰਕੇ ਬੈਠ ਗਿਆ ਤੇ ਉਚੀ ਉਚੀ ਬੋਲਣ ਲਗ ਪਿਆ 'ਬਈ ਅੱਜ ਤਾਂ ਨਜ਼ਾਰਾ ਆ ਗਿਆ ਸ਼ੇਰ🐅ਖਾ ਕੇ, ਜੇ ਇਕ ਹੋਰ ਸ਼ੇਰ🐆ਮਿਲ ਜਾਂਦਾ ਤਾਂ ਪੂਰਾ ਢਿੱਡ ਭਰ ਜਾਣਾ ਸੀ।'
. ਸ਼ੇਰ🐅ਇਹ ਵੇਖ ਕੇ ਡਰ ਗਿਆ ਤੇ ਸੋਚਿਆ ਕਿ ਇਹ ਆਮ🐕ਕੁੱਤਾ🐩ਨਹੀਂ, ਸੋ ਭੱਜਣਾ ਹੀ ਠੀਕ ਆ।
ਇਹ ਸੱਭ ਕੁੱਝ ਇਕ ਦਰਖਤ ਤੇ ਬੈਠਾ ਬਾਂਦਰ🐒ਵੇਖ ਰਿਹਾ ਸੀ।
ਸ਼ੇਰ🐅ਦੀ ਦੋਸਤੀ ਹਾਸਲ ਕਰਨ ਲਈ ਬਾਂਦਰ🐒ਵੀ ਸ਼ੇਰ🐅ਵੱਲ ਸੱਚ ਦੱਸਣ ਭੱਜਿਆ।
ਕੁੱਤੇ🐕ਨੇ ਬਾਂਦਰ🐒ਨੂੰ ਜਾਂਦੇ ਹੋਏ ਵੇਖ ਲਿਆ।
ਬਾਂਦਰ🐒ਨੇ ਸ਼ੇਰ🐅ਨੂੰ ਸਭ ਕਹਾਣੀ ਦੱਸ ਦਿੱਤੀ।
ਸ਼ੇਰ🐅ਨੂੰ ਸੁਣ ਕੇ ਗੁੱਸਾ ਆਇਆ ਤੇ ਬਾਂਦਰ🐒ਨੂੰ ਕਿਹਾ ” ਚੱਲ ਮੇਰੇ ਨਾਲ ਅੱਜ ਕੁੱਤੇ🐕ਦੀ ਕਹਾਣੀ ਮੁੱਕਾ ਦਿਨੇ ਆਂ।
(ਕੀ ਤੁਸੀ ਕੁੱਤੇ🐕ਦੇ ਇਨੀ ਜਲਦੀ ਕਿਤੇ ਹੋਏਇੰਤਜ਼ਾਮ ਬਾਰੇ ਸੋਚ ਸਕਦੇ ਹੋ ?)
ਉਸਨੇ🐕ਸ਼ੇਰ ਨੂੰ🐅ਆਪਣੇ ਵੱਲ ਆਉਂਦੇ ਵੇਖਿਆ ਤੇ ਇਕ ਵਾਰ ਫਿਰ ਸ਼ੇਰ ਵੱਲ ਪਿੱਠ ਕਰਕੇ ਉੱਚੀ ਉੱਚੀ ਬੋਲਣ ਲੱਗ ਪਿਆ
”ਆਹ ਸਾਲੇ ਬਾਂਦਰ🐒ਨੂੰ ਇਕ ਸ਼ੇਰ🐅ਲਿਆਉਣ ਭੇਜਿਆ ਤੇ ਕੰਜਰ ਆਇਆ 'ਨੀ ਹਾਲੇ ਤੱਕ।'
ਸ਼ੇਰ🐅ਫਿਰ ਭੱਜ ਗਿਆ😂😂😂
MORAL - ਹਮੇਸ਼ਾ ਤਾਕਤ ਈ ਕੰਮ ਨੀ ਆੳਦੀ ਦਿਮਾਗ ਵੀ ਬੜੀ ਕੁੱਤੀ ਚੀਜ਼ ਆ।

ਵਾਲ ਕੱਟਣ ਨਾਲ ਪੁਰਾ ਦੇਸ਼ ਡਰਿਆ ਪਿਆ ।
ਧੰਨ ਨੇ ਉਹ ਫੋਜੀ ਜਿਨਾ ਦੇ ਸਿਰ ਕੱਟ ਦਿੱਤੇ ਜਾਂਦੇ ਆ ।
ਉਹ ਫਿਰ ਵੀ ਨਿਡਰ ਹੋ ਕੇ ਡਿਊਟੀ ਕਰਦੇ ਆ ।
ਵਾਹ ਮੇਰੇ ਦੇਸ਼ ਦੇ ਲੋਕੋ ਸਲਾਮ ਆ ਤੁਹਾਡੇ ਪਖੰਡ ਨੂੰ
MUST SHARE

ਧੁੰਦ ਵਿਚ ਕੀ ਕਰੀਏ
👇👇👇👇👇
👉 ਲਾਈਟਾਂ Yellow ਕਰੋ।
👉 ਜਰੂਰਤ ਪੈਣ ਤੇ ਹੀ ਸੜਕ ਤੇ ਆਓ।
👉 ਸੜਕ ਵਿਚ ਗੱਡੀ ਰੋਕ ਕੇ ਫੋਨ ਨ ਵਰਤੋ।
👉 Train ਦੀ ਵਰਤੋਂ ਕਰੋ।
👉 ਸਵੇਰ ਸਮੇ ਬਚਿਆ ਨੂੰ ਲੇ ਕੇ ਸੜਕ ਉੱਤੇ ਨ ਖੜੋ । Road ਤੋ ਦੂਰ ਹੋ ਕੇ ਖੜੋ।
👉 parking Light On ਰਖੋ।
👉 ਗਡੀ ਹੋਲੀ ਚਲਾਓ।
👉 ਕਿਸੇ ਹਾਲਤ ਵਿੱਚ ਗੱਡੀ ਸੜਕ ਤੇ ਰੁੱਕ ਜਾਵੇ ਤਾ ਗੱਡੀ ਵਿਚੋਂ ਬਾਹਰ ਨਿਕਲ ਆਓ। ਪਿਛੋ 50 ਮੀਟਰ ਦੂਰ ਜਾਕੇ ਹੀ ਗਡੀਆ Slow ਕਰਵਾਓ।
👉 ਸਫਰ ਜਰੂਰੀ ਹੈ ਤਾਂ *ਸਵੇਰ 9 ਵਜੇ ਤੋ ਸ਼ਾਮ 6 ਵਜੇ ਵਿਚ ਸਫਰ ਕਰੌ।
👉 ਪੜ ਕੇ ਅਗੇ ਭੇਜੋ।

ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ •••••••
ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।।
DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""

ਅਸੀਂ ਸਾਲ ਦੇ ਆਖ਼ਰੀ ਮਹੀਨੇ ਦੇ ਅਖ਼ੀਰਲੇ ਦਿਨਾਂ ਵਿੱਚੋਂ ਗੁਜ਼ਰ ਰਹੇ ਹਾਂ।
ਮੈਂ ਮਹਿਸੂਸ ਕੀਤਾ ਹੈ ਕਿ ਉਹਨਾਂ ਸਾਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਸ਼ੁਕਰਾਨਾ ਅਦਾ ਕਰਾਂ ਜਿਹਨਾਂ ਕਾਰਨ ਇਸ ਸਾਲ ਮੈਨੂੰ ਖੁਸ਼ ਹੋਣ ਅਤੇ ਮੁਸਕਰਾਉਣ ਦਾ ਮੌਕਾ ਮਿਲਿਆ।
ਤੁਸੀਂ ਉਹਨਾਂ ਵਿੱਚੋਂ ਇੱਕ ਹੋ।
#2018# ਤੁਹਾਡੇ ਲਈ ਤਰੱਕੀ ਵਾਲਾ ਹੋਵੇ🌺🌹🎁👍
🎊🔮🎈🎋ਮੈ ਵਾਹਿਗੁਰੂ ਅੱਗੇ ਅਰਦਾਸੇ ਕਰਦਾ ਹਾ ਕਿ ਸਾਲ ਦੇ ਸਾਰੇ ਮਹੀਨੇ ਤੁਹਾਡੇ ਲਈ ਹਰ ਪਲ ਖੁਸ਼ੀਆ ਲੈ ਕੇ ਆਉਣ🎋🎈🔮✈️🎊
Happy new year in Advance

👗 ਕੱਪੜੇ ਹੋਗੇ ਛੋਟੇ
🙈 ਸ਼ਰਮ ਕਿਥੋ ਆਵੇ
🍞 ਰੋਟੀ ਹੋ ਗੲੀ ਬਰੈਡ
💪 ਤਾਕਤ ਕਿੱਥੋ ਆਵੇ
🌺 ਫੁੱਲ ਹੋ ਗੲੇ ਪਲਾਸਟਿਕ ਦੇ
♨ ਖੁਸ਼ਬੂ ਕਿੱਥੋ ਅਾਵੇ
👸 ਚਿਹਰਾ ਹੋ ਗਿਆ ਸ਼ਿੰਗਾਰ ਦਾ
👸🏿 ਰੂਪ ਕਿੱਥੋ ਆਵੇ
😃 ਮਾਸਟਰ ਹੋ ਗੲੇ ਟਿਊਸ਼ਨ ਵਾਲੇ
📚 ਪੜ੍ਹਾੲੀ ਕਿੱਥੋ ਆਵੇ
🍱 ਰੋਟੀ ਹੋ ਗੲੀ ਹੋਟਲਾ ਤੇ
✊ ਤਾਕਤ ਕਿੱਥੋ ਆਵੇ
📺 ਪ੍ਰੋਗਰਾਮ ਹੋ ਗੲੇ ਕੇਬਲ ਦੇ
🙏 ਸੰਸਕਾਰ ਕਿੱਥੋ ਅਾਵੇ
💵 ਅਾਦਮੀ ਹੋ ਗੲੇ ਪੈਸੇ ਦੇ
🙉 ਦਇਆ ਕਿੱਥੋ ਆਵੇ
🏭 ਧੰਦੇ ਹੋ ਗੲੇ ੳੁੱਚੇ
🎄 ਬਰਕਤ ਕਿੱਥੋ ਆਵੇ
🔐 ਤਾਲੇ ਹੋ ਗੲੇ ਪਾਸਵਰਡ
🎁 ਸੇਫਟੀ ਕਿੱਥੋ ਆਵੇ
👳 ਭਗਤ ਹੋ ਗੲੇ ਸਵਾਰਥੀ
👤 ਭਗਵਾਨ ਕਿੱਥੋ ਆਵੇ
👫 ਰਿਸ਼ਤੇਦਾਰ ਹੋ ਗੲੇ what's App ਤੇ
💃🏃 ਮਿਲਣ ਕਿੱਥੋ ਕੋਈ ਆਵੇ....???
😂😳😏😔🙏

ਮਹਿਕਮੇਂ ਨੇਂ ਇੱਕ ਗਸ਼ਤੀ ਪੱਤਰ ਰਾਹੀਂ ਆਪਣੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਕਿ ਇਸ ਸਾਲ ਤੋਂ ਫਰਵਰੀ ਦੇ ਮਹੀਨੇ ' ਚ ਫ਼ਰੀ ਮੈਡੀਕਲ ਚੈਕ ਕਰਵਾਇਆ ਜਾਏਗਾ ।
ਕੁਝ ਮੁਲਾਜ਼ਮ ਬੜਾ ਈ ਖੁਸ਼ ਬਈ ਅਗਲੇ ਸਾਲ ਤੋਂ ਦੱਬ ਕੇ ਮੈਡੀਕਲ ਬਿੱਲ ਬਣਵਾਇਆ ਕਰਾਂ ਗੇ । ਕੁਝ ਹੋਰ ਇਸ ਗੱਲੋਂ ਖੁਸ਼ ਕਿ ਮਹਿਕਮਾ ਸ਼ਾਇਦ ਫਿੱਟ ਬੰਦੇ ਵੇਖ ਕੇ ਤਰੱਕੀਆਂ ਦੇ ਦੇਵੇ।
ਫਰਵਰੀ ਚ ਮਾਹਿਰ ਡਾਕਟਰਾਂ ਦੀ ਇੱਕ ਟੀਮ ਆ ਗਈ । ਚੈਕ ਅਪ ਸ਼ੁਰੂ ਹੋ ਗਿਆ । ਵਣ ਵਣ ਦੀਆਂ ਬਿਮਾਰੀਆਂ ਸਾਹਮਣੇ ਆਉਣ ਲੱਗਿਆਂ ।
ਕਿਸੇ ਨੂੰ ਸ਼ੂਗਰ , ਕਿਸੇ ਨੂੰ ਬੀ ਪੀ, ਕਿਸੇ ਨੂੰ ਦਿਲ ਦੀ ਬਿਮਾਰੀ , ਕਿਸੇ ਨੂੰ ਸਾਹ ਚੜਦਾ , ਕਿਸੇ ਦੇ ਗੋਡੇ ਨਹੀਂ ਕੰਮ ਕਰਦੇ ਕਿਸੇ ਦੇ ਮੋਢੇ....
ਲੈ ਦੇ ਕੇ ਦੋ ਕੁ ਹੀ ਬਚੇ । ਕੈਲਾ ਤੇ ਜੈਲਾ ( ਕਰਨੈਲ ਤੇ ਜਰਨੈਲ ) । ਪੂਰੇ ਨੌਂ ਬਰ ਨੌਂ । ਕਿਸੇ ਨੂੰ ਖੰਘ ਜ਼ੁਕਾਮ ਵੀ ਨਹੀਂ । ਕੈਲਾ ਜੈਲਾ ਦੋਵੇਂ ਖੁਸ਼ । ਸ਼ੈਦ ਐਤਕੀਂ ਤਰੱਕੀ ਹੀ ਮਿਲ ਜਾਏ ।
ਮਹਿਕਮੇ ਚ ਮੈਡੀਕਲ ਚੈਕ ਅੱਪ ਦੇ ਨਤੀਜੇ ਪਰਖਣ ਅਤੇ ਬਣਦੀ ਜ਼ਰੂਰੀ ਕਾਰਵਾਈ ਦਾ ਫੈਸਲਾ ਲੈਣ ਲਈ ਫਾਈਲ ਚੱਲ ਪਈ।
ਮਾਰਚ ਦੇ ਅਖੀਰਲੇ ਦਿਨਾਂ ਚ ਇੱਕ ਦਿਨ ਬਸ ਕੈਲੇ ਤੇ ਜੈਲੇ ਨੂੰ ਹੀ ਇੱਕ ਇੱਕ ਚਿੱਠੀ ਮਿਲੀ । ਖੋਹਲ ਕੇ ਵੇਖਿਆ ।
ਕਾਰਣ ਦੱਸੋ ਨੋਟਿਸ ਸੀ । ਲਿਖਿਆ ਸੀ ," ਫਰਵਰੀ ਚ ਕਰਵਾਏ ਗਏ ਮੈਡੀਕਲ ਚੈਕ ਦੌਰਾਨ ਪਾਇਆ ਗਿਆ ਹੈ ਕਿ ਜਦੋ ਮਹਿਕਮੇ ਚ ਕੰਮ ਕਰਦੇ ਬਾਕੀ ਸਾਰੀਆਂ ਮੁਲਾਜ਼ਮਾਂ ਨੂੰ ਕੋਈ ਨਾਂ ਕੋਈ ਬਿਮਾਰੀ ਹੈ , ਇੱਕ ਤੁਸੀਂ ਹੀ ਹੋ ਜਿਨ੍ਹਾਂ ਨੂੰ ਕੋਈ ਆਮ ਬਿਮਾਰੀ ਜਿਵੇ ਕਿ ਬੀ ਪੀ ਤੇ ਦਿਮਾਗੀ ਤਣਾਅ ਵੀ ਨਹੀਂ । ਲੱਗਦੈ ਜਿਵੇ ਤੁਸੀਂ ਆਪਣੇ ਕੰਮ ਕਾਰ ਪ੍ਰਤੀ ਸੰਜੀਦਾ ਨਹੀਂ । ਕਿਉਂ ਨਾਂ ਤੁਹਾਡੇ ਖਿਲਾਫ ਬਣਦੀ ਜ਼ਰੂਰੀ ਕਾਰਵਾਈ ਕੀਤੀ ਜਾਏ ? "

1. ਹਰ ਰੋਜ਼ 10 ਤੋਂ 30 ਮਿੰਟ ਸੈਰ ਕਰਨ ਦੀ ਅਾਦਤ ਪਾਓ ਅਤੇ ਸੈਰ ਕਰਦੇ ਸਮੇਂ ਚਿਹਰੇ ਤੇ ਮੁਸਕਰਾਹਟ ਲਿਆੳਣ ਦੀ ਆਦਤ ਪਾਓ।
2. ਹਰ ਰੋਜ਼ ਘੱਟੋ-ਘੱਟ 10 ਮਿੰਟ ਚੁੱਪ ਕਰਕੇ ਬੈਠਣ ਦੀ ਅਾਦਤ ਬਣਾਓ।
3. ਚੰਗੀਆਂ ਕਿਤਾਬਾਂ ਖਰੀਦਣ ਅਤੇ ਪੜ੍ਹਨ ਦੀ ਆਦਤ ਪਾਓ।
4. 70 ਸਾਲ ਤੋਂ ਵੱਧ ਦੀ ੳੁਮਰ ਬਜ਼ੁਰਗਾਂ ਅਤੇ 6 ਸਾਲ ਤੋਂ ਘੱਟ ਬੱਚਿਆਂ ਨਾਲ ਹਰ ਰੋਜ਼ ਕੁਝ ਨਾ ਕੁਝ ਸਮਾਂ ਜ਼ਰੂਰ ਗੁਜ਼ਾਰੋ।
5. ਹਰ ਰੋਜ਼ ਰੱਜ ਕੇ ਪਾਣੀ ਪੀਓ।
6. ਹਰ ਰੋਜ਼ ਘੱਟੋ-ਘੱਟ ਤਿੰਨ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ।
7. ਫਾਲਤੂ ਗੱਲਾਂ ਵਿਚ ਅਪਣਾ ਕੀਮਤੀ ਵਕਤ ਖਰਾਬ ਨਾ ਕਰੋ।
8. ਬੀਤੇ ਹੋਏ ਸਮੇਂ ਨੂੰ ਭੁੱਲ ਜਾਓ, ਬੀਤੇ ਮਾੜੇ ਵਕਤ ਦੀ ਯਾਦ ਅਪਣੇ ਜੀਵਨ ਸਾਥੀ ਨੂੰ ਨਾ ਯਾਦ ਕਰਵਾਓ।
9. ਇਹ ਸੋਚ ਕਿ ਜੀਵਨ ਗੁਜ਼ਾਰੋ ਕਿ ਤੁਸੀਂ ਇਥੇ ਕੁਝ ਸਿੱਖਣ ਲਈ ਆਏ ਹੋ।
10. ਸਵੇਰ ਦਾ ਭੋਜਨ ਇਕ ਰਾਜੇ ਵਾਂਗ ਕਰੋ, ਦੁਪਹਿਰ ਦੀ ਰੋਟੀ ਵੰਡ ਕੇ ਖਾਓ ਅਤੇ ਰਾਤ ਦਾ ਭੋਜਨ ਦੁਸ਼ਮਣਾ ਲਈ ਭੇਜ ਦਿਓ।
11. ਕਿਸੇ ਨਾਲ ਨਫਰਤ ਨਾ ਕਰੋ ਕਿਉਂਕਿ ਇਹ ਜੀਵਨ ਤਾਂ ਪਿਆਰ ਕਰਨ ਲਈ ਵੀ ਬਹੁਤ ਛੋਟਾ ਹੈ।
12. ਤੁਹਾਨੂੰ ਹਰ ਬਹਿਸ ਤੇ ਜਿੱਤਣ ਦੀ ਲੋੜ ਨਹੀਂ ਕਿਸੇ ਅਸਹਿਮਤੀ ਤੇ ਸਹਿਮਤ ਵੀ ਹੋਣਾ ਚਾਹੀਦਾ ਹੈ।
13. ਅਪਣੇ ਜੀਵਨ ਦੀ ਬਰਾਬਰੀ ਦੂਜਿਆਂ ਨਾਲ ਨਾ ਕਰੋ।
14. ਗਲਤੀ ਕਰਨ ਵਾਲੇ ਨੂੰ ਮਾਫ ਕਰਨਾ ਸਿਖੋ।
16. ਸਮਾਂ ਸਾਰੇ ਜ਼ਖ਼ਮ ਭਰ ਦਿੰਦਾ ਹੈ।
17. ਈਰਖਾ ਕਰਨਾ ਵਕਤ ਦੀ ਬਰਬਾਦੀ ਹੈ। ਜ਼ਰੂਰਤਾਂ ਪੂਰੀਆਂ ਕਰਨ ਜੋਗਾ ਤੁਹਾਡੇ ਕੋਲ ਬਹੁਤ ਕੁਝ ਹੈ।
18. ਕਿਸੇ ਦਾ ਭਲਾ ਨਹੀਂ ਕਰ ਸਕਦੇ ਤਾਂ ਕਿਸੇ ਦਾ ਬੁਰਾ ਵੀ ਨਾ ਕਰੋ।
19. ਜਦੋਂ ਸਵੇਰੇ ਉਠੋ ਤਾਂ ਅਪਣੇ ਮਾਤਾ ਪਿਤਾ ਦਾ ਧੰਨਵਾਦ ਕਰੋ ਜਿਨ੍ਹਾਂ ਦੇ ਪਿਆਰ ਅਤੇ ਪਾਲਣ ਪੋਸ਼ਣ ਕਰਕੇ ਆਪ ਇਸ ਦੁਨੀਆਂ ਵਿਚ ਵਿਚਰ ਰਹੇ ਹੋ।
20. ਹਰ ਉਸ ਵਿਅਕਤੀ ਨੂੰ ਇਹ ਸੰਦੇਸ਼ ਭੇਜੋ ਜਿਸ ਨੂੰ ਤੁਸੀਂ ਪਿਆਰ, ਸਤਿਕਾਰ ਕਰਦੇ ਹੋ।

ਇੱਕ ਫਕੀਰ ਨਦੀ ਦੇ ਕਿਨਾਰੇ ਬੈਠਿਆ ਸੀ । ਕਿਸੇ ਨੇ ਪੁੱਛਿਆ, " ਬਾਬਾ ਕੀ ਕਰ ਰਹੇ ਓਂ ?"
ਫਕੀਰ ਨੇ ਕਿਹਾ : " ਇੰਤਜ਼ਾਰ ਕਰ ਰਿਹਾ ਹਾਂ ਕੀ ਪੂਰੀ ਨਦੀ ਵਹਿ ਜਾਏ ਤਾਂ ਫਿਰ ਪਾਰ ਕਰਾਂ "
ਵਿਅਕਤੀ ਨੇ ਕਿਹਾ, "ਕਿਵੇਂ ਦੀ ਗੱਲ ਕਰ ਰਹੇ ਓਂ ਬਾਬਾ, ਪੂਰੀ ਨਦੀ ਵਹਿਣ ਦੇ ਚੱਕਰ ਚ ਤੁਸੀਂ ਕਦੇ ਵੀ ਨਦੀ ਪਾਰ ਨਹੀਂ ਕਰ ਪਾਓਗੇ।"
ਫਕੀਰ ਨੇ ਕਿਹਾ, " ਕਿ ਇਹੀ ਗੱਲ ਤਾਂ ਮੈਂ ਤੁਹਾਨੂੰ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਕਿ ਤੁਸੀਂ ਲੋਕ ਜੋ ਸਦਾ ਕਹਿੰਦੇ ਰਹਿੰਦੇ ਓ ਕਿ ਇੱਕ ਵਾਰ ਕੁਝ ਬਣ ਜਾਵਾਂ, ਜਿੰਮੇਵਾਰੀਆਂ ਖਤਮ ਹੋ ਜਾਣ ਤਾਂ ਫਿਰ ਸਾਰੀ ਉਮਰ ਮੌਜ ਕਰਾਗਾਂ, ਰੱਬ ਨੂੰ ਯਾਦ ਕਰਾਂਗਾ, ਘੁੰਮਾ ਫਿਰਾਂਗਾ, ਸਭ ਨੂੰ ਮਿਲੂ ਤੇ ਸੇਵਾ ਕਰੂੰ । ਨਦੀ ਦਾ ਪਾਣੀ ਕਦੇ ਖਤਮ ਨਹੀਂ ਹੋਣਾ ਤੇ ਅਸੀਂ ਇਸ ਪਾਣੀ ਦੇ ਉਪਰੋਂ ਹੀ ਨਦੀ ਪਾਰ ਕਰਨੀ ਹੈ, ਇਸੇ ਤਰ੍ਹਾਂ ਜਿੰਦਗੀ ਇੱਕ ਦਿਨ ਮੁੱਕ ਜਾਣੀ ਪਰ ਨਦੀ ਦੇ ਵਹਿਣ ਵਾਂਗ ਕੰਮ ਕਦੇ ਨਹੀਂ ਮੁੱਕਣੇ।
ਇਸ ਲਈ ਅੱਜ ਤੋਂ ਹੀ ਜੀਓ ਜ਼ਿੰਦਗੀ।...
🌹ਸੁਭ ਸਵੇਰ 🌹

ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !

ਜਾਮਣ ਦੇ ਟਾਹਣੇ ਤੇ ਨੀ ਪੀਂਘ ਪਾਈਦੀ
ਤੇ ਹਾਈਵੇ ਕਦੇ ਨਹੀਂਓ ਰੇਸ ਲਾਈਦੀ
ਮੋੜ ਉੱਤੇ ਲਾ ਕੇ ਨਾ ਜੀ ਕਾਰ ਠੱਲ੍ਹੀਏ
ਤੇ ਕੁੜੀ ਨਾਲ ਦੀ ਨਾ ਕਦੇ ਸੀਟ ਮੱਲੀਏ
ਇੱਜਤਾਂ ਤੇ ਅਣਖਾਂ ਦੀ ਸਾਰ ਜਾਣੀਏ
ਮਿੱਟੀ ‘ਚ ਮਿਲ਼ਾਈਏ ਨਾ
ਵਿੱਤੋਂ ਵੱਧ ਕਰਕੇ ਜੀ ਖ਼ਰਚੇ
ਮਾਪਿਆਂ ਨੂੰ ਫਾਹੇ ਲਾਈਏ ਨਾਂ

ਜੀਵਨ ਵਿਚ ਜਦੋ ਵੀ ਅਸੀਂ
ਬੁਰੇ ਦੌਰ ਵਿਚੋਂ ਗੁਜਰ ਰਹੇ ਹੁੰਦੇ ਹਾਂ
ਤਾਂ ਮਨ ਵਿਚ ਇਹ ਵਿਚਾਰ ਜਰੁਰ ਆਉਂਦਾ ਹੈ
ਕਿ ਪ੍ਰਮਾਤਮਾ ਮੇਰੀ ਪ੍ਰੇਸ਼ਾਨੀ ਦੇਖਦਾ ਕਿਉਂ ਨਹੀਂ
ਮੇਰੇ ਦੁੱਖ ਘੱਟ ਕਿਉਂ ਨਹੀਂ ਕਰਦਾ
ਪਰ ਯਾਦ ਰੱਖਣਾ
ਜਦੋ ਪ੍ਰੀਖਿਆ ਚੱਲ ਰਹੀ ਹੁੰਦੀ ਹੈ
ਤਾਂ ਟੀਚਰ ਵੀ ਚੁੱਪ ਰਹਿੰਦੇ ਨੇ

*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

ਸੱਚੀ ਘਟਨਾ: ਇਕ ਵਾਰ ਅਮਰੀਕਾ ਵਿਚ ਸ਼ੇਰ ਦੀ ਰੇਸ ਕੁੱਤਿਆਂ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ.. ਕੁੱਤਿਆਂ ਨੇ ਕਾਫੀ ਰੌਲਾ ਪਾਇਆ, ਭੋਂਕੇ ਪਰ ਸ਼ੇਰ ਚੁੱਪ ਚਾਪ ਬੈਠਾ ਰਿਹਾ | ਰੇਸ ਸ਼ੁਰੂ ਹੋ ਗਈ . ਕੁੱਤੇ ਪੂਰਾ ਜ਼ੋਰ ਲੈ ਕੇ ਭੱਜੇ ਪਰ ਸ਼ੇਰ ਆਪਣੀ ਜਗਾ ਤੋਂ ਨਾ ਹਿੱਲਿਆ | ਸ਼ੇਰ ਦੀ ਮਾਨਸਿਕ ਵਿਰਤੀ ਦੀ ਸਟੱਡੀ ਕੀਤੀ ਗਈ ਅਤੇ ਇਕ ਸਾਰ ਕੱਢਿਆ | ਸ਼ੇਰ ਦੀ ਸੋਚ ਸੀ ਕਿ ਮੇਰੀ ਔਕਾਤ ਮੈਨੂੰ ਪਤਾ ਮੈਨੂੰ ਕੁੱਤਿਆਂ ਨਾਲ ਭੱਜ ਕੇ ਕੁਝ ਸਾਬਿਤ ਕਰਨ ਦੀ ਲੋੜ ਨਹੀਂ.. ਸਿੱਟਾ: ਕਿਸੇ ਨਾਲ ਜਿੱਦੋ ਨਾ ਬਹਿਸੋ ਨਾ . ਜੇ ਤੁਸੀਂ ਕਾਬਿਲ ਹੋ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ . ਕਿਸੇ ਨਾਲ ਮੁਕਬਲਾ ਕਰ ਕੇ ਉਸ ਦਾ ਕੱਦ ਬਿਨਾ ਗੱਲੋਂ ਉਚਾ ਨਾ ਕਰੋ. ਤੁਹਾਡੀ ਖਾਮੋਸ਼ੀ ਤੁਹਾਡੀ ਚੁੱਪ ਤੁਹਾਡੀ ਮੁਸਕੁਰਾਹਟ ਅਗਲੇ ਲਈ ਜਲਾਲਤ ਭਰਿਆ ਜਵਾਬ ਬਣ ਜਾਂਦੀ ਹੈ ਪਰ ਉਹਨਾਂ ਲਈ ਜੋ ਸ਼ਰਮ ਮਹਿਸੂਸ ਕਰੇ ਜੋ ਬੇਸ਼ਰਮ ਹੋਣ ਉਹਨਾਂ ਲਈ ਨਹੀਂ ..

ਲ੍ਹ ਨੂੰ ਫੇਰ ਜਿੰਦਗੀ ਸ਼ੁਰੂ ਹੋਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਭੀੜ ਚ ਉਸ ਨੂੰ ਲੱਭਾਗਾ
ਕੱਲ੍ਹ ਫੇਰ ਉਹ ਗੁੰਮ ਹੋ ਜਾਵੇਗੀ
ਕੱਲ੍ਹ ਫੇਰ ਕੋਈ ਨਵਾਂ ਖਵਾਬ ਆਵੇਗਾ
ਕੱਲ੍ਹ ਫੇਰ ਕਈ ਅਜਨਬੀ ਮਿਲਣਗੇ
ਕੱਲ੍ਹ ਫੇਰ ਚਿਹਰੀਆਂ ਚ ਨਜ਼ਰ ਆਵੇਗੀ
ਕੱਲ੍ਹ ਫੇਰ ਇਕ ਸ਼ਾਮ ਆਵੇਗੀ
ਕੱਲ੍ਹ ਫੇਰ ਹਵਾਂ ਨੂੰ ਸੁਣਿਆ ਜਾਵੇਗਾ
ਕੱਲ੍ਹ ਫੇਰ ਆਸਮਾਨ ਮੇਰੇ ਵੱਲ ਵੇਖੇਗਾ
ਮੈਨੂੰ ਦੁਬਾਰਾ ਕੋਈ ਆਵਾਜ਼ ਆਵੇਗੀ
ਕੱਲ੍ਹ ਫੇਰ ਇਕ ਰਾਤ ਆਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਇਕ ਹੁਣ ਆਵੇਗੀ
ਕੱਲ੍ਹ ਫੇਰ ਨਵੀਂ ਬਾਤ ਆਵੇਗੀ

ਮੈਂ ਬਹੁਤ ਸਾਰੇ ਇਨਸਾਨ ਦੇਖੇ ਨੇਂ
ਜਿਹਨਾਂ ਦੇ ਜਿਸਮ ਤੇ ਲਿਬਾਸ ਨਹੀਂ ਹੁੰਦਾ
ਮੈਂ ਬਹੁਤ ਸਾਰੇ ਲਿਬਾਸ ਦੇਖੇ ਨੇਂ
ਜਿਹਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਕੋਈ ਹਾਲਾਤ ਨਹੀਂ ਸਮਝਦਾ
ਕੋਈ ਜਜਬਾਤ ਨਹੀਂ ਸਮਝਦਾ
ਇਹ ਤਾਂ ਆਪਣੀ ਆਪਣੀ ਸਮਝ ਹੈ
ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ
ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ

ਰੱਜ ਕੇ ਵੀ ਨਾ ਰੱਜਦੀ ਪਈ ਏ
ਸੱਚ ਤੋ ਦੁਨੀਆ ਭੱਜਦੀ ਪਈ ਏ
ਧੀ ਉਛਾਲੇ ਚੁੰਨੀ ਵੱਲ ਅਸਮਾਨਾ ਦੇ
ਮਾਂ ਜੱਗ ਤੋ ਪਲਾ ਕੱਝਦੀ ਪਈ ਏ
ਕੋਈ ਅਣਹੋਣੀ ਹੋ ਰਹੀ ਹੋਣੀ
ਜੋ ਇੱਦਾ ਬਿਜਲੀ ਗੱਜਦੀ ਪਈ ਏ
ਨਾ ਨਾਲ ਜੀਹਦੇ ਕੋਈ ਵਾਹ ਵਾਸਤਾ
ਸ਼ਹਿ ਬਿਨਾ ਗੱਲੋ ਵਿੱਚ ਵੱਜਦੀ ਪਈ ਏ
ਦੇਖਣ ਵਾਲੇ ਤੁਰਗੇ ਛੱਡ ਕੇ
ਹੁਣ ਕੀਹਦੀ ਖਾਤਿਰ ਸੱਜਦੀ ਪਈ ਏ

ਦਾਦਾ ਪੋਤੇ ਨੂੰ ਖਿਡਾ ਰਿਹਾ ਸੀ
ਪੋਤਾ ਡਿੱਗ ਪਿਆ ਥੱਲੇ
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ
ਕਹਿੰਦੀ ਕੱਲ ਨਾ ਇਧਰ ਆਵੀਂ
ਨਾ ਮੇਰੇ ਪੁੱਤਰ ਨੂੰ ਹੱਥ ਲਾਵੀਂ
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ
ਤੂੰ ਸੋਂਹ ਮੇਰੇ ਸਾਹਮਣੇ ਖਾਵੀਂ
ਮੈਂ ਤੇਰੇ ਪੁੱਤਰ ਨੂੰ ਹੱਥ ਨਹੀਂ ਲਾਉਂਦਾ
ਤੂੰ ਮੇਰੇ ਪੁੱਤ ਨੂੰ ਨਾਂ ਹੱਥ ਲਾਵੀਂ

ਅੱਜ ਵੀ ਚੇਤੇ ਆਂਦੇ ਨੇ ਓਹ ਦਿਨ ਪੁਰਾਣੇ
ਓਹ ਗਲੀ ਵਿਚ ਰੇਹੜੀ ਵਾਲੇ ਦੇ ਮੱਕੀ ਦੇ ਦਾਣੇ
ਓਹ ਲੁਕਣ ਮਿੱਟੀ ਦਿਯਾਂ ਖੇਡਾਂ ਅੰਤਾਕਸ਼ਰੀ ਦੇ ਗਾਣੇ
ਸ਼ਾਮ ਨੂੰ ਜਾਣਾ ਖੇਤਾਂ ਵਿਚ ਤੇ ਗੰਨੇ ਖਾਣੇ
ਓਹ ਬਾਪੂ ਦਿਯਾਂ ਗਾਲਾਂ ਤੇ ਮਾਂ ਦੇ ਲਾਡ ਲੜਾਨੇ
ਕਿੰਨਾ ਚੰਗਾ ਸੀ ਓਹ ਸਮਾਂ ਜਦੋਂ ਹੁੰਦੇ ਸੀ ਨਿਆਣੇ
ਹੁਣ ਲਗਦਾ ਹੈ ਪਤਾ ਕੇ ਓਹ ਦਿਨ ਹੁਣ ਮੁੜਕੇ ਨੀ ਆਣੇ

ਪੈਸੋਂ ਵੱਲੋਂ ਤੰਗੀ ਹੋਜੇ ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ ਭਾਈਆਂ ਵਿੱਚ ਕੰਧ ਹੋਜੇ
ਜੇ ਕਿਸਾਨ ਜਥੇਬੰਦ ਹੋਜੇ ਸਰਕਾਰ ਕਦੇ ਰੋਲੇ ਨਾ

PUNJABI LONG MESSAGES AND PUNJABI STORIES Page 1