ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀਂ !!!🙏🙏
ਇਹ ਚੰਦਰਾ ਪਿਆਰ ਵੀ ਬਸ calls ਤੇ sms ਤੱਕ ਹੀ ਰਹਿ ਗਿਆ ਹੈ।
ਧੁੰਦ ਤਾਂ ਸਵੇਰੇ ਅੱਜ ਅੈਵੇ ਪਈ ਸੀ ਜਿਵੇਂ ਅੰਡਰਟੇਕਰ ਨੇ ਆਉਣਾ ਹੁੰਦਾ..!
ਤੇਰੇ ਪਿਆਰ ਦਾ ਪਤਾਂ ਨੀ ਕਿਹੜਾ ਵਾਇਰਸ ਸੀ…
ਮੇਰੇ ਦਿਲ ਦੀਆ ਫਾਈਲਾਂ ਕਰਪਟ ਕਰ ਗਿਆ..!
ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ.
ਜੇ ਮੇਰੇ ਕੋਲ ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ 😂
4 ਕਣੀਆਂ ਕੀ ਪੈ ਜਾਂਦੀਆਂ, ਜਨਤਾਂ ਪੋਸਟ ਪਾ-ਪਾ ਕੇ ਫੇਸਬੁੱਕ ਤੇ ਚਿੱਕੜ ਕਰ ਦਿੰਦੀ..!
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ..!
ਪਤਨੀ : ਮੈਂ ਚੱਲੀ ਘਰ ਛੱਡ ਕੇ
ਪਤੀ : ਮੈਂ ਚਲਿਆਂ ਨਿਰਮਲ ਬਾਬਾ ਕੋਲ
ਪਤਨੀ : ਹਾਏ !! ਮੈਨੂੰ ਮੰਗਣ ਲਈ
ਪਤੀ : ਨਹੀਂ। .. ਇਹ ਦੱਸਣ ਕਿ ਕਿਰਪਾ ਸ਼ੁਰੂ ਹੋ ਗਈ...!
ਚੰਨ ਤੇ ਲਿਖ ਦੇਵਾਂ ਨਾਮ ਤੇਰਾ ਇਹ ਮੇਰਾ ਦਿਲ ਚਾਹੁੰਦਾ ਏ..
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ
ਤੇ ਦੂਜਾ ਇਹ ਖਿਆਲ ਦੁਪਹਿਰ ਨੂੰ ਆਉਂਦਾ ਏ..!!
ਬੰਬ ਚਲਾਣੇ ਕੁੱਕੜ ਵਾਲੇ ਤੇ ਨਖਰੇ ਲਾਦੇਨ ਵਾਲੇ.!
ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ..!
Husband ਤੇ Wife ਲੜਾਈ ਕਰ ਰਹੇ ਸੀ
Husband :- ਸਾਲੀ ਕੁੱਤੀ
wife :- ਸਾਲਾ ਕੁੱਤਾ
bacha :- ਹੇਹੇਹੇ ਮੈਂ ਸਾਲਾ ਕਤੂਰਾ 😀..
ਸਾਲਾ ਮੇਰੇ ਵਹਟਸੱਪ ਤੇ ਇੱਕ ਬੰਦਾ ਇੰਨੀ ਉਦਾਸ ਸ਼ਾਇਰੀ ਕਰਦਾ ਹੈ
ਕਿ ਹੁਣ ਤਾਂ ਮੈਂ ਵੀ ਉਸਦੀ ਸਹੇਲੀ ਨੂੰ ਮਿਸ ਕਰਨ ਲੱਗ ਪਿਆ ਹਾਂ..!
ਤੂੰ ਇਹ ਨਾ ਸੋਚ ਕਿ ਛੱਡ ਦਏਂਗੀ ਤਾਂ ਟੁੱਟ ਜਾਊਂਗਾ
ਕਮੀਨਾਂ ਆਂ ਤੇਰੇ ਤੋ ਵੀ ਚੰਗੀ ਫਸਾਉਂਗਾਂ।
ਜਰੂਰੀ ਨਹੀਂ ਕਿ ਕੁੜੀ ਇਗਨੋਰ ਕਰ ਰਹੀ ਹੋਵੇ ਕੀ ਪਤਾ ਉਸਦਾ ਨੈਟ ਖਰਾਬ ਹੋਵੇ 😀..!
ਪੰਜਾਬ ਵਿਚ ਕੁੱਕੜੀ ਤੇ ਫੁੱਕਰੀ ਸੱਭ ਤੋਂ ਵੱਧ ਮਾਰੀ ਜਾਂਦੀ ਹੈ ॥
ਵੇ ਮੇੈਂਥੋਂ ਵੱਧ ਤੇੈਨੂੰ ਕਿਹੜੀ ਚਾਅ ਲਉਗੀ..ਜਿਹੜੀ ਚਾਅ ਲਉਗੀ ਸਿਰ ਪੜਵਾ ਲਉਗੀ।
ਬੜੇ ਦਿਨਾਂ ਬਾਅਦ ਅੱਜ ਫੋਨ ਤੇ ਉਸਦੀ ਅਵਾਜ਼ ਸੁਣੀ
ਤਾਂ ਦਿਲ ਨੇ ਧੜਕਦੇ ਹੋਏ ਕਿਹਾ,
ਜਲਦੀ ਯਾਦ ਕਰ ਕੰਜਰਾ ਆਹ ਕਿਹੜੀ ਆ..!!
ਭੁੱਖੇ ਨੂੰ ਰੋਟੀ ਤੇ ਸਮਾਰਟਫੋਨ ਵਾਲੇ ਨੂੰ ਚਾਰਜਰ ਦੇਣਾ ਪੁੰਨ ਦਾ ਕੰਮ ਹੈ…
ਸ਼ਾਸਤਰਾਂ ਚ ਲਿਖਣਾ ਰਹਿ ਗਿਆ ਸੀ।
ਲਿਖਿਆਂ ਨੰਬਰ ਯਾਰੋ ਨੈਪਕਿਨ ਤੇ ਹੀ ਰਹਿ ਗਿਆ,
ਤੇਰੇ ਤੋਂ ਕੁੜੀ ਸੈੱਟ ਨਈ ਹੋਣੀ ਸਾਲਾ ਵੇਟਰ ਵੀ ਇਹ ਗੱਲ ਕਹਿ ਗਿਆ..!
ਭੇਡਾਂ ਕਪਾਹ ਚ ਤੇ ਕੁੜੀਆਂ ਵਿਆਹ ਚ ਚਾਂਬਲੀਆਂ ਫਿਰਦੀਆਂ।
ਅੱਜ ਹਾਈਕੋਰਟ ਨੇ ਸ਼ਪੱਸ਼ਟ ਕਰ ਦਿੱਤਾ ਕਿ ਜੇ ਪਤੀ ਪਰਮੇਸਵਰ ਤਾਂ..
Boy friend ਵੀ ਕੋਈ ਛੋਟਾ ਮੋਟਾ ਦੇਵਤਾ ਮੰਨਿਆਂ ਜਾਵੇਗਾ.!
ਵਾਹ ਨੀ ਤਕਦੀਰੇ ਬੀਜੀਆਂ ਸੀ ਭਿੰਡੀਆਂ ਉੱਗ ਪਏ ਖੀਰੇ..!
ਕਹਿੰਦੀ ਤੂੰ ਤਾਂ ਸਾਰਾ ਦਿਨ Temple Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ ਟੁੱਟੂ..
ਮੈਂ ਕਿਹਾ ਚੁੱਪ ਕਰ ਜਾ ਜੇ ਬੰਦਾ ਮਰ ਗਿਆ ਤਾਂ ਭੂੰਜੇ ਪਾ ਕੇ ਕੁੱਟੂ…
ਨੀ ਤੂੰ ਮੇਰੇ ਲਈ ਓੁਨੀ ਹੀ ਜਰੂਰੀ ਆਂ ਜਿੰਨੀ
ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ..!
ਮੇਰੀ ਜਾਨ ਕਹਿੰਦੀ ਆ ਖੜਕੇ- ਦੜਕੇ ਵਾਲੇ ਸਟੇਟਸ ਜਹੇ ਨਾ ਪਾਇਆ ਕਰੋ …
ਮੇਰੇ ਵੀਰ ਡਰਦੇ FB ਓਪਨ ਨੀ ਕਰਦੇ..!
ਸਾਲੀ ਇੱਕ ਗੱਲ ਦੀ ਅਜੇ ਤੱਕ ਨਹੀਂ ਸਮਝ ਆਈ, .
ਆਹ ਅੰਗ੍ਰੇਜ਼ੀ ਆਲੀਆਂ ਮੈਡਮਾਂ ਐਨੀਆਂ ਸੋਹਣੀਆਂ ਕਿਉਂ ਹੁੰਦੀਆਂ ?
ਸਹੇਲੀ ਕਹਿੰਦੀ:- ਅੱਜ ਤੱਕ ਤੂੰ ਮੈਨੂੰ ਦਿੱਤਾ ਕੀ ?
ਮੈਂ ਕਿਹਾ ਲੈ ਲਾ ਫਿਰ
ਨੀਤਾਂ ਨਾਲ ਮੁਰਾਦਾਂ Free ਤੇ ਬੂਟਾਂ ਨਾਲ ਜੁਰਾਬਾਂ ਫ੍ਰੀ..!
ਮੰਮੀ ਕਹਿੰਦੇ ਜਿਹੜੀ ਸਟਾਰ ਪਲੱਸ ਤੇ “ਦੀਆ ਔਰ ਬਾਤੀ” ‘ ਚ ਸੰਧਿਆ ਆਉਂਦੀ ਆ, ਓਹਦੇ ਅਰਗੀ “ਬਹੂ” ਲੈਣੀ ਆ..!
ਅੱਜ ਦਾ ਗਿਆਨ ! ਸੱਤ ਜਨਮਾਂ ਤੱਕ ਸਾਥ ਨਿਭਾੳੁਣ ਦਾ ਵਾਅਦਾ ਕਰਨ ਵਾਲੇ
ਰੋਮਿੰਗ ਚ ਜਾਂਦੇ ਹੀ ਮੋਬਾਇਲ ਚੁੱਕਣਾ ਬੰਦ ਕਰ ਦਿੰਦੇ ਆ..!
i20 ਵਿਚ ਬਹਿ ਕੇ ਕਹਿੰਦੀ i20 ਵਾਲਾ ਯਾਰ ਆ
ENDeAvouR ਵਿਚ ਬਹਿ ਕੇ ਕਹਿੰਦੀ i20 ਵੀ ਕੋਈ car ਆ..!
ਕਹਿੰਦੀ ਚੱਕ ਦਾ ਨੀ ਫੋਨ ਹੁਣ ਦੱਸ ਜੱਟਾ ਕੀ Reason ਆ . .
ਤੈਨੂੰ ਨੀ ਪਤਾ ਚੰਡੀਗੜ੍ਹ ਵਾਲੀਏ ਹੁਣ ਹਾੜੀ ਦਾ Season ਆ..!!
ਇਤਿਹਾਸ ਗਵਾਹ ਹੈ…। ਜਦੋਂ ਵੀ ਕੋਈ ਕੁੜੀ Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ.! ਉਦੋਂ.?
ਕੁਮੈਂਟ ਕਰਨ ਵਾਲੇ ਹਰ ਮੁੰਡੇ ਵਿੱਚ ਡਾਕਟਰ ਦੀ ਆਤਮਾ ਆ ਜਾਂਦੀ ਆ.!!
ਜੇ ਕੁੜੀਆਂ ਨੂੰ ਦਿਮਾਗ ਪੜਨਾ ਆਉਂਦਾ ਤਾਂ ??
ਹਰ ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ..!!
ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ give me loan and then leave me alone..!!
ਪਿਛਲੇ 2 ਦਿਨ ਤੋਂ ਚੱਲ ਰਹੇ ਲਾਈਟ ਕੱਟ ਤੋਂ ਬਾਅਦ,
ਸਾਨੂੰ ਹੁਣ ਪਤਾ ਲਗਿਆ ੲੇ ਰਾਤਾਂ ਲੰਮੀਆ ਹੀ ਬੜੀਆਂ ਨੇ..!!
ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ…
ਅਸੀ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ..!!
ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ..!!
ਲੋਕੀ ਕਹਿੰਦੇ ਸੜ ਨਾ ਰੀਸ Kar..
But ਆਪਾ ਕਹੀਦਾ ਸੜੀ ਜਾ..
ਰੀਸ ਤਾਂ ਤੇਥੋਂ ਹੋਣੀ ਨੀ….!!
ਜਦੋ ਮੈ ਜੰਮਿਆ ਸੀ , ਮੈਨੂੰ ਜਨਮ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ..!
ਕਮਲੀ ਮੈਨੂੰ ਕਹਿੰਦੀ ਮੈ ਤੁਹਾਨੂੰ ਦਿਲ ਵਿਚ ਨਹੀਂ ਰੱਖ ਸਕਦੀ !!!
ਮੈਂ ਕਿਹਾ ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…!!
ਜੇ ਕਿਸਮਤ ਹੋਵੇ ਫੁੱਦੂ ਫੇਰ ਕੀ ਕਰੁ Bournvita ਵਾਲਾ ਦੁੱਧੁ..!!
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..!!
ਦੁਨੀਆ ਦੀ ਸਭ ਤੋ ਛੋਟੀ ‘LOVE STORY’
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆 THE END
ਸਾਡੇ ਤੋਂ ਚੰਗੇ ਤਾਂ ਗਲੀ ਦੇ ਕੁੱਤੇ ਨੇ, ਕੁੜੀ ਮੁੜ ਮੁੜ ਕੇ ਤਾਂ ਵੇਖਦੀ ਹੈ ਕੇ ਪਿੱਛੇ ਆ ਰਿਹਾ ਕੇ ਨਹੀ…!!
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
ਜਿਹੜੇ ਰਿਸ਼ਤੇਦਾਰ ਮੇੈਨੂੰ ਜਨਮ-ਦਿਨ ਤੇ ਫੋਨ 📞 ਨੀ ਕਰਦੇ,
ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ ਕੋਈ ਹੱਕ ✋ਨੀ ..!!
ਜਿੰਨੀ ਸੋਹਣੀ ਨਾਗੀਨ ਟੀਵੀ ਤੇ ਕਲਰਸ ਚੈਨਲ ਵਾਲੇ ਦਿਖਾਉਂਦੇ ਨੇ
ਉਸ ਹਿਸਾਬ ਨਾਲ ਮੇੈਨੂੰ ਕੁੜੀ ਨਹੀਂ ਨਾਗੀਨ ਹੀ ਚਾਹੀਦੀ ਹੈ।
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ …
ਹਰ ਕੋਈ ਭਰਥਾ ਬਣਾਉਣ ਨੂੰ ਫਿਰਦਾ।
ਭਾਜੜਾ ਈ ਪੈ ਜਾਂਦੀਆਂ ਨੇ ਜਦੋ ਸਵੇਰੇ ਉਠੀਏ ਤਾਂ ਸਰਾਣੇ ਥੱਲੇ ਮੋਬਾਇਲ ਨਾ ਹੋਵੇ..!!😂