ਇਕ ਚੰਗੀ ਪੁਸਤਕ ਮਨ ਦੀ ਕੈਦ ਵਿਚੌਂ ਹਜ਼ਾਰਾਂ ਪਰਿੰਦਿਆਂ ਨੂੰ ਅਜ਼ਾਦ ਕਰ ਦਿੰਦੀ ਹੈ।
ਜਦੋਂ ਤੱਕ ਪੁੱਤਰ ਆਪਣਾ ਹੱਥ ਪਿਤਾ ਦੀ ਜੇਬ ਵਿੱਚੋਂ ਨਹੀਂ ਕੱਢਦਾ, ਉਸ ਨੂੰ ਕਿਸੇ ਇਸਤਰੀ ਦਾ ਹੱਥ ਨਹੀਂ ਫੜਨਾ ਚਾਹੀਦਾ।
ਜਿਉਂਦੇ ਰਹਿਣ ਲਈ ਸਬਰ, ਸੰਤੋਖ ਅਤੇ ਹੌਸਲਾ ਜ਼ਰੂਰੀ ਹਨ ਪਰ ਇਨ੍ਹਾਂ ਦੀ ਪ੍ਰਾਪਤੀ ਦੁੱਖ ਤੋਂ ਬਿਨਾ ਸੰਭਵ ਨਹੀਂ |
ਦੁੱਖ ਵਿਚੋਂ ਵਿਰਲਾਪ ਉਪਜਦਾ ਹੈ। ਵਿਰਲਾਪ ਨਾਲ ਸਾਡਾ ਮਨ ਝੁਕਦਾ ਹੈ। ਝੁਕਣ ਨਾਲ ਸਾਡੇ ਵਿਚੋਂ ਹਊਮੈ ਅਤੇ ਆਕਡ਼ ਮਿਟਦੀ ਹੈ।
ਜੇ ਅਸੀਂ ਗਲਤੀਆਂ ਮੰਨਦੇ ਜਾਈਏ ਤਾਂ ਸਾਡੇ ਵਿਚ ਵਿਕਾਸ ਵਾਪਰਦਾ ਹੈ |
ਜੇ ਘਰ ਵਿਚ ਧੀ ਨਾ ਹੋਵੇ ਤਾਂ ਪੁਰਸ਼ ਵਿਚ ਪਿਤਾ ਵਾਲੇ ਗੁਣ ਹੀ ਨਹੀਂ ਉਪਜਦੇ |
ਬੁਢਾਪੇ ਵਿਚ ਬਹੁਤੀਆਂ ਚੀਜ਼ਾਂ ਦੀ ਲੋੜ ਨਹੀਂ ਪੈਦੀ ਪਰ ਜਿਨ੍ਹਾਂ ਦੀ ਪੈਂਦੀ ਹੈ , ਉਨ੍ਹਾਂ ਦੀ ਬਹੁਤ ਪੈਂਦੀ ਹੈ ।
ਲੋਕ ਸਾਡੀਆਂ ਆਸਾਂ ਤੇ ਪੂਰੇ ਨਹੀਂ ਉੱਤਰਦੇ , ਕਿਉਂਕਿ ਅਸੀਂ ਵੀ ਉਨ੍ਹਾਂ ਦੀਆਂ ਆਸਾਂ ਤੇ ਪੂਰੇ ਨਹੀਂ ਉਤਰਦੇ |
ਸਾਨੂੰ ਇਹੀ ਜਨਮ ਮਿਲਿਆ ਹੈ , ਜੋ ਕਰਨਾ ਹੈ , ਉਹ ਇਸੇ ਜਨਮ ਵਿਚ ਕਰੋ , ਹੋਰ ਕੋਈ ਜਨਮ ਨਹੀਂ ਮਿਲਣਾ ।
ਲਾਪਰਵਾਹੀ ਤਿਆਗੋ ਅਤੇ ਸੁਚੇਤ ਹੋ ਕੇ , ਜਿੰਮੇਵਾਰੀ ਨਾਲ ਜੀਵੋ ।
ਜਦੋਂ ਕੋਈ ਉਦੇਸ਼ ਮਿੱਥ ਲਈਏ
ਤਾਂ ਅਸੀਂ ਅਤੀਤ ਵਿਚ ਜਿਊਣਾ ਬੰਦ ਕਰ ਦਿੰਦੇ ਹਾਂ ।
ਸਮੇਂ ਪ੍ਰਤੀ ਸਾਡੀ ਲਾਪ੍ਰਵਾਹੀ ਸਾਡੇ ਵਿਹਾਰ ਦਾ ਸਭ ਤੋ ਵੱਡਾ ਔਗੁਣ ਹੈ,
ਜਿਸ ਵਿਚੋਂ ਝੂਠ ਬੋਲਣ , ਬਹਾਨੇ ਲਾਉਣ ਅਤੇ ਸੁਸਤ ਹੋਣ ਦੇ ਲੱਛਣ ਉਪਜਦੇ ਹਨ।
ਹੁਣ ਇਕ ਮਿਹਨਤ ਕਰਦਾ ਹੈ ਅਤੇ ਸੈਂਕੜੇ ਸੁਪਨੇ ਵੇਖਦੇ ਹਨ।
ਇਕ ਚਾਹੁੰਦਾ ਹੈ ਕਿ ਮੈਂ ਮਿਹਨਤ ਨਾਲ ਕਰੋੜਪਤੀ ਬਣਾਂ
ਪਰ ਪੰਜਾਹ ਚਾਹੁਣਗੇ ਕਿ ਕਿਧਰੋਂ ਕਰੋੜ ਰੁਪਏ ਹੀ ਲੱਭ ਪੈਣ।
ਬੁਢਾਪੇ ਦੀ ਇਕੱਲਤਾ ਵਿਚ ਪਤੀ - ਪਤਨੀ ਦੋਹਾਂ ਲਈ , ਇੱਕ - ਦੂਜੇ ਦੀ ਹਾਜ਼ਰੀ ਬੜੀ ਜ਼ਰੂਰੀ ਹੁੰਦੀ ਹੈ |
ਮੁਆਫ਼ੀ ਮੰਗਣ ਅਤੇ ਮੁਆਫ਼ ਕਰਨ ਨਾਲ ਸੁੱਖ ਮਿਲਦਾ ਹੈ |
ਲੋੜ ਨਾਲੋੰ ਵੱਧ ਮਦਦ ਕਰਨ ਨਾਲ , ਮਦਦ ਲੈਣ ਵਾਲਾ ਕਮਜ਼ੋਰ ਹੰੁਦਾ ਹੈ |
ਕੰਮ ਕੋਈ ਹੋਵੇ , ਪੈਸਾ ਅਤੇ ਸਮਾੰ ਅਨੁਮਾਨ ਨਾਲੋੰ ਵਧੇਰੇ ਲਗਣਗੇ |
ਆਪਣੀਆੰ ਘਾਟਾੰ ਤੋੰ ਜਾਣੂ ਹੋਵੋਗੇ , ਹੋਰਾੰ ਦੀਆੰ ਘਾਟਾੰ ਨੂੰ ਬਰਦਾਸ਼ਤ ਕਰਨ ਦੇ ਯੋਗ ਹੋ ਜਾਓਗੇ |
ਇਸਤਰੀ - ਪੁਰਸ ਦੇ ਰਿਸ਼ਤੇ ਵਿਚ ਤੀਜਾ ਬੰਦਾ ਕਦੇ ਗ਼ਲਤਫ਼ਹਿਮੀ ਨਹੀੰ ਉਪਜਾਉੰਦਾ , ਗ਼ਲਤਫ਼ਹਿਮੀ ਤੀਜਾ ਬੰਦਾ ਉਪਜਾਉੰਦੀ ਹੈ |
ਜੇ ਤੁਸੀੰ ਆਪਣੀ ਉਦਾਸੀ ਦਾ ਕਾਰਨ , ਪੈਸੇ ਦੀ ਘਾਟ ਸਮਝਦੇ ਹੋ ਤਾੰ ਸੋਚ ਦੇ ਪੱਖੋੰ , ਤੁਸੀੰ ਬੜੇ ਗ਼ਰੀਬ ਹੋ |
ਵਿਉੰਤ ਬਣਾ ਕੇ ਪਿਆਰ ਨਹੀੰ , ਵਪਾਰ ਹੀ ਕੀਤਾ ਜਾ ਸਕਦਾ ਹੈ |
ਘਰੇਲੂ ਝਗੜੇ , ਬਾਹਰ ਨਹੀ ਡੁੱਲ੍ਹਣੇ ਚਾਹੀਦੇ |
ਪ੍ਰਸਿੱਧ ਹੋਣ ਤੱਕ ਪ੍ਰਵਾਹ ਕਰਨ ਦੀ ਲੋੜ ਨਹੀਂ
ਕਿ ਦੂਜੇ ਸਾਡੇ ਬਾਰੇ ਕੀ ਸੋਚਦੇ ਹਨ ।
ਜਦੋ ਤੁਹਾਡੀ ਮਿਹਨਤ ਬੋਲ ਰਹੀ ਹੋਵੇ
ਤਾਂ ਤੁਸੀ ਆਪ ਚੁਪ ਰਹੋ ।
ਮਿਹਨਤ ਤੋਂ ਬਿਨ੍ਹਾ ਅਮੀਰ ਹੋਣ ਦੀ ਇੱਛਾ ਭ੍ਰਿਸ਼ਟਚਾਰ ਅਖਵਾਉਂਦੀ ਹੈ ।
ਬਾਹਰ ਬਹੁਤ ਸਿਆਣਾ ਸਮਝਿਆ ਜਾਣ ਵਾਲਾ ਲਗਭਗ ਹਰ ਪੁਰਸ਼,
ਘਰ ਵੜਦਿਆਂ ਹੀ ਮੂਰਖਾਂ ਵਾਂਗ ਵਿਹਾਰ ਕਰਨ ਲਗ ਪੈਂਦਾ ਹੈ ।
ਗੁੱਸੇ ਅਤੇ ਵਿਰੋਧ ਨੂੰ ਤਿਆਗ ਕੇ ਆਪਣੀਆਂ ਪ੍ਰੇਸ਼ਾਨੀਆਂ ਦਾ ਇਲਾਜ ਮਨੁੱਖ ਆਪ ਹੀ ਕਰ ਸਕਦਾ ਹੈ ।
ਬੋਲਣ ਵਾਲਾ ਅਕਸਰ ਆਪਣੇ ਆਪ ਨੂੰ ਖਾਲੀ ਕਰੀ ਜਾਂਦਾ ਹੈ ਅਤੇ ਸੁਣਨ ਵਾਲੇ ਨੂੰ ਭਰੀ ਜਾਂਦਾ ਹੈ
ਦੁਖੀਆੰ ਲਈ ਵਕਤ ਹੌਲੀ ਹੈ , ਸੁਖੀਆੰ ਲਈ ਤੇਜ਼ ਹੈ |
ਅਫ਼ਸਰ , ਚਿੰਤਕ , ਸੰਤ ਅਤੇ ਜੱਜ ਦੀ ਚੁੱਪ , ਉਨ੍ਹਾੰ ਦੇ ਪ੍ਰਭਾਵ ਨੂੰ ਵਧਾਉੰਦੀ ਹੈ |
“ਮਹਾਨ ਅਧਿਆਪਕ ਦੇ ਚਰਨਾਂ ਵਿਚ ਗੁਜ਼ਾਰਿਆ ਇਕ ਦਿਨ ਪੋਥੀਆਂ ਪੜ੍ਹਨ ਵਿਚ ਗੁਜ਼ਾਰੇ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਬਿਹਤਰ ਹੈ।”
ਅਜੋਕਾ ਮਨੁੱਖ ਇਸ ਲਈ ਦੁਖੀ ਹੈ,
ਕਿਉਂਕਿ ਉਹ ਕਰਦਾ ਕੁੱਝ ਹੈ ,
ਸੋਚਦਾ ਕੁੱਝ ਹੋਰ ਹੈ
ਅਤੇ ਦੱਸਦਾ ਬਿਲਕੁਲ ਕੁੱਝ ਹੋਰ ਹੀ ਹੈ ।
ਰਾਜਨੀਤੀ ਵਿਚ ਜਨਤਾ ਦੀ ਸੇਵਾ ਕਰਨ ਦੀ ਇੱਛਾ
ਅਸਲ ਵਿਚ ਉਹਨਾਂ ਤੇ ਹਕੂਮਤ ਕਰਨ ਦਾ ਬਹਾਨਾ ਹੁੰਦੀ ਹੈ ।
ਮੁਕੱਦਮਾ,
ਮਿਸਤਰੀ,
ਨਸ਼ਾ,
ਬਿਮਾਰੀ ਅਤੇ ਕਰਜ਼ਾ ,
ਜੇ ਘਰ ਵਿਚ ਵੜ ਜਾਣ ਤਾਂ ਇਹ ਜਲਦੀ- ਜਲਦੀ ਨਹੀਂ ਨਿਕਲਦੇ ॥
ਜਿਹੜਾ ਗਿਆਨ ਸਾਨੂੰ ਬਦਲਦਾ ਨਹੀਂ
ਉਹ ਗਿਆਨ ਨਹੀਂ ਹੁੰਦਾ
ਗਿਆਨ ਦਾ ਭੁਲੇਖਾ ਹੁੰਦਾ ਹੈ ।
ਕਈ ਲੋਕਾਂ ਨੇ ਕਈ ਕਈ ਕੁੱਤੇ ਪਾਲ਼ੇ ਹੁੰਦੇ ਹਨ ਪਰ ਕਿਸੇ ਦਾ ਅਪਮਾਨ ਕਰਨ ਲਈ ਭੌਂਕਦੇ ਉਹ ਆਪ ਹੀ ਹਨ ।
ਜਿਹੜਾ ਝੱਟ ਬੇਇੱਜਤੀ ਹੋ ਗਈ ਮਹਿਸੂਸ ਕਰਦਾ ਹੈ
ਉਹ ਕੋਈ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦਾ ।
ਇਹ ਚਿੱਕੜ ਦਾ ਸੁਭਾਅ ਹੈ
ਕਿ ਇੱਕ ਤੇ ਉਛਾਲੋਗੇ ,
ਇਹ ਤੁਹਾਡੇ ਸਮੇਤ ਕਈਆਂ ਤੇ ਪਏਗਾ ।
ਗੁਣ ਭਾਵੇਂ ਦੁਸਮਣ ਦੇ ਵੀ ਹੋਣ, ਅਪਣਾ ਲਓ ;
ਔਗੁਣ ਭਾਵੇਂ ਗੁਰੂ ਦੇ ਵੀ ਹੋਣ , ਤਿਆਗ ਦਿਓ ।
ਯਾਰ ਨੂੰ ਦਿਲ ਦਾ ਹਾਲ ਕੀ ਲਿਖਾਂ
ਦਿਲ ਤੋਂ ਹੱਥ ਹੱਟਦਾ ਹੀ ਨਹੀਂ ।
ਪੰਛੀ ਅਤੇ ਜਾਨਵਰ ਕੁਝ ਵੀ ਕੁਦਰਤ ਵਿਰੁੱਧ ਨਹੀਂ ਕਰਦੇ,
ਇਸੇ ਕਰਕੇ ਨਾ ਉਨ੍ਹਾਂ ਨੂੰ ਧਰਮ ਦੀ ਲੋੜ ਹੈ
ਨਾ ਹੀ ਕੁਝ ਕਰਕੇ ਪਛਤਾਉਣ ਦੀ।
ਜੇ ਬਹਾਨੇ ਹੀ ਲਾਓਂਗੇ ਤਾਂ ਲੋਕਾਂ ਧਿਆਨ ਤੁਹਾਡੀਅਾਂ ਗਲਤੀਅਾਂ ਵੱਲ ਹੀ ਜਾੲੇਗਾ ;
ਗੁਣਾਂ ਵੱਲ ਧਿਆਨ ਤਾਂ ਹੀ ਜਾੲੇਗਾ ਜੇ ਮਿਹਨਤ ਕਰੋਂਗੇ।
ਬਹੁਤਿਆਂ ਵਿਚ ਉਪਦੇਸ਼ ਦੇਣ ਵਾਲੀ ਬਿਰਤੀ ਤਾਂ ਹੁੰਦੀ ਹੈ,ਪਰ, ਕੁੱਝ ਪੁੱਛਣ-ਜਾਨਣ-ਦੱਸਣ ਵਾਲਾ ਗਿਆਨ ਨਹੀਂ ਹੁੰਦਾ।
ਬਹਾਨੇ ਤਿਆਗ ਦਿਓ
ਆਪਣੀ ਅਸਫ਼ਲਤਾ ਦਾ ਦੋਸ਼ ਹੋਰਾਂ ਨੂੰ ਦੇਣਾ ਬੰਦ ਕਰੋ
ਅਤੇ, ਆਪਣੇ ਵਿਚ ਪਰਿਵਰਤਨ ਵਾਪਰਦਾ ਦੇਖੋ।
ਸਾੜਾ ਕਰਨ ਵਾਲੇ ਨੂੰ ਏਨਾ ਨਿਤਾਣਾ ਕਰ ਦਿੰਦਾ ਹੈ
ਕਿ ਉਸ ਵਿਚ ਕੋਈ ਗੁਣ ਉਪਜਦਾ ਹੀ ਨਹੀਂ।
ਅਕਲ ਵੇਖਦੀ ਹੈ
ਗਿਆਨ ਬੋਲਦਾ ਹੈ
ਸਿਆਣਪ ਸੁਣਦੀ ਹੈ।
ਜ਼ਿੰਦਗੀ ਕੁਝ ਕਰਨ ਦੀ ਇਕ ਮੁਹਲਤ ਹੈ,
ਇਸ ਵਿੱਚ ਰੌਣਕ ਅਤੇ ਬਰਕਤ ਅਸੀਂ ਆਪ ਭਰਨੀ ਹੈ।
ਜਿਹੜੇ ਮੁਸ਼ਕਿਲ ਸਮੱਸਿਆਵਾਂ ਨੂੰ ਪਹਿਲਾਂ ਨਜਿਠਦੇ ਹਨ,
ਉਨ੍ਹਾਂ ਦੀਆਂ ਬਾਕੀ ਸਮੱਸਿਆਵਾਂ ਆਪੇ ਹੱਲ ਹੋ ਜਾਂਦੀਆਂ ਹਨ।
ਗਰਮ ਦਿਮਾਗਾਂ ਅਤੇ ਠੰਡੇ ਦਿਲਾਂ ਨੇ ਅਜੇ ਤਕ ਕੋਈ ਸਮੱਸਿਆ ਹੱਲ ਨਹੀਂ ਕੀਤੀ।
ਚੰਗਾ ਵਿਹਾਰ ਮਨੁੱਖ ਨੂੰ ਉੱਥੇ ਲੈ ਜਾੰਦਾ ਹੈ , ਜਿੱਥੇ ਪੈਸਾ ਨਹੀਂ ਲੈ ਜਾ ਸਕਦਾ |
ਜੇ ਮੋਢੇ ਮਜ਼ਬੂਤ ਹੋਣ ਤਾੰ ਜ਼ਿਮੇਵਾਰੀ ਵੀ ਮਨੋਰੰਜਨ ਬਣ ਜਾੰਦੀ ਹੈ |