ਮਾਂ ਹੁੰਦੀ ਐ ਮਾਂ ਓ ਦੁਨੀਆਂ ਵਾਲਿਓ..
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਈ ਦਿਲ ਕਰਦਾ !!
ਮਾਵਾਂ ਮਾਵਾਂ ਮਾਵਾਂ ਮਾਂ ਜੰਨਤ ਦਾ ਪਰਛਾਵਾਂ !!!
ਮਾਂਏ ਤੇਰੇ ਵੇਹੜੇ ਵਿਚ ਰੱਬ ਵਸਦਾ
ਤੈਥੋਂ ਪਲ ਵੀ ਦੂਰ ਨਾ ਜਾਵਾਂ !!
ਮਾਂ ਵਰਗਾ ਮੀਤ ਨਾ ਕੋਈ !
ਮਾਂ ਵਰਗੀ ਅਸੀਸ ਨਾ ਕੋਈ ...
ਇਸ ਦੁਨੀਆਂ ਵਿਚ ਜਿੰਨੇ ਰਿਸ਼ਤੇ,
ਸਬ ਝੂਠੇ ਤੇ ਬੇਰੂਪ,
ਮਾਂ ਦਾ ਰਿਸ਼ਤਾ ਸਭ ਤੋਂ ਸੱਚਾ,
ਮਾਂ ਹੈ ਰੱਬ ਦਾ ਰੂਪ
... ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ....
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ..
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ..
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!
ਔਖੇ ਵੇਲੇ ਦੁਨੀਆਂ ਤਾਂ ਬੱਸ ਪਿੱਠ ਵਿਖਾਉਦੀ ਏ,
.
ਜਿਉਂਦੀ ਰਹੇ "ਮਾਂ" ਮੇਰੀ ਜੋ ਚੁੰਨੀ,
ਪਾੜ ਕੇ ਮੱਲਮ ਲਾਉਂਦੀ ਏ...!!
ਬੱਚਿਆ ਦਾ ਦੁਖ ਮਾਂ ਹੈ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ..
ਸਾਨੂੰ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਉ..
ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ….!!
ਮਾਂ ਦੇ ਲਈ ਸੱਭ ਨੂੰ ਛੱਡ ਦਿੳ...
ਪਰ ਸੱਭ ਦੇ ਲਈ ਕਦੇ ਮਾਂ ਨੂੰ ਨਾ ਛੱਡਿੳ_♥..!
ਦੁਨੀਆਂ ਵਿੱਚ ਕਿਸੇ ਹੋਰ ਨਾਲੋਂ,
ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ..!!
ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ...!!
ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ
ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ ... ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ...
✍ਹਰ ਕੋਸ਼ਿਸ਼ ☁ ਕਰੁਗਾ ਕੇ 👻 ਮੁੱਲ ਮੋੜਾਂ💕 ਤੇਰੀ🌹 #ਕੁਖ ਦਾ,😫 .💛 ਹਜੇ ਚੱਲਦਾ⛄ ੲੇ ਮਾੜਾ☕ #Tímê🌊 🎍 ) # ਮਾਂ😠 ਤੇਰੇ ਪੁੱਤ📀 ਦਾ😖 👈....
ਰੋਟੀ 🍪 ਖਾਦੀ ਕੇ ਨਹੀਂ ਇੱਕਲੀ ਮਾਂ ਪੁੱਛਦੀ..!! ਕਿੰਨੇ ਡਾਲਰ 💸 ਕਮਾਉਣਾ ਬਾਕੀ ਸਾਰੇ ਪੁੱਛ ਦੇ..!!
ਮਾਂ ਦੇ ਪਿਆਰ ਦਾ ਕੋਈ ਮੁੱਲ ਨਹੀਂ ਮੋੜ ਸਕਦਾ !!! ਮਾਂ ਤਾਂ ਰੱਬ ਦਾ ਦੂਜਾ ਨਾਮ ਹੈ !!
ਮਾਂ ਵਰਗਾ ਮੀਤ ਨਾ ਕੋਈ.. 👪 ਮਾਂ ਵਰਗੀ ਅਸ਼ੀਸ਼ ਨਾ ਕੋਈ..👫
ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
ਦੁਨੀਆ ਦੇ ਸਾਰੇ ਬੱਚਿਆਂ ਦੀ ਜ਼ੁਬਾਨ ਤੋਂ ਸਭ ਤੋਂ ਪਹਿਲਾ ਸ਼ਬਦ ਮਾਂ ਹੀ ਹੁੰਦਾ ਹੈ...
ਮੈ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ,
ਦੁਨੀਆ ਵਿਚ ਇਸਦਾ ਨਹੀਂ ਬਜ਼ਾਰ ਹੁੰਦਾ,
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਏਨਾ ਵਫ਼ਾਦਾਰ ਹੁੰਦਾ..
ਸੰਘਰਸ਼ ਕਰਨਾ ਪਿਓ ਤੋਂ ਸਿੱਖੋ
ਤੇ
ਸੰਸਕਾਰ ਮਾਂ ਤੋਂ
ਬਾਕੀ ਸਭ ਦੁਨੀਆ ਸਿਖਾ ਦਿੰਦੀ ਹੈ..
ਮਾਂ ਦੀ ਅਸੀਸ ਤੇ ਗੁਰੂ ਦੀ ਕਿਰਪਾ ਇਨਸ਼ਾਨ ਦਾ ਜੀਵਨ ਸੁਵਾਰ ਦਿੰਦੀ ਹੈ..🙏
ਜਿਵੇ ਸਵਰਗਾ ਨੂੰ ਜਾਂਦੇ ਰਾਹ ਵਰਗਾ ਕੋਈ ਨੀ,
ਉਵੇ ਲੱਖਾਂ ਰਿਸ਼ਤਿਆਂ ਵਿੱਚੋ ਮਾਂ ਬਾਪ ਵਰਗਾ ਕੋਈ ਨੀ.!!
ਕਾਮਯਾਬੀਅਾ ਧਾਗਿਅਾ ਤਵੀਤਾਂ ਨਾਲ ਨਹੀ,
ਸਖਤ ਮਿਹਨਤਾ ਅਤੇ ਮਾਂ ਦੀਆ ਅਸੀਸਾਂ ਨਾਲ ਮਿਲਦੀਅਾ ਹਨ..!
ਜੋ ਖੁਸ਼ੀਆਂ ਨਾਲ ਲਿਆਉਂਦੀ ਹੈ, ਤੇਰੇ ਲਈ ਮੈਂ ਉਹ ਰੁੱਤ ਹੋਵਾਂ,
ਹਰ ਜਨਮ ਬਣੇ ਤੂੰ ਮਾਂ ਮੇਰੀ, ਹਰ ਜਨਮ ਮੈਂ ਤੇਰਾ ਪੁੱਤ ਹੋਵਾਂ..!
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ,
ਕਰਤਾਰ ੴ
ਮੇਰੀ 🤗ਮਾਂ ਨੂੰ 💝ਪੁੱਛ ਮੁੱਲ ਪੁੱਤ☝🏻 ਦਾ ਅੱਜ 🕌ਤੱਕ ਲਾਹੁੰਦੀ 🙏🏼ਜਿਹੜੀ ਸੁੱਖਣਾਂ 🚺
ਸਦਾ ਸਲਾਮਤ ਰਹਿਣ ਉਹ "ਮਾਪੇ" ਜਿਨ੍ਹਾਂ ਦੇ ਸਿਰ 'ਤੇ ਸਾਨੂੰ ਫ਼ਿਕਰ ਨਾ ਫ਼ਾਕੇ...
ਹਰ ਕੋਸ਼ਿਸ ਕਰੁਗਾ ਕੇ ਮੁੱਲ ਮੋੜਾਂ ਤੇਰੀ ਕੁਖ ਦਾ, .… ਅਜੇ ਚੱਲਦਾ ੲੇ ਮਾੜਾ ਟਾਇਮ ਮਾਂ ਤੇਰੇ ਪੁੱਤ ਦਾ. 😌😔😔😔
ਟੁੱਟਾ 💐 ਫੁੱਲ ਕੋੲੀ 🌴 ਟਾਹਣੀ ਨਾਲ 🍃 ਜੋੜ ਨਹੀ ਸਕਦਾ, ਮਾਂ ਦਾ ਕਰਜਾ ਤੇ 👳 ਬਾਪੂ ਦਾ ਖਰਚਾ ਕੋੲੀ ਮੋੜ 👆 ਨਹੀ ਸਕਦਾ 😊..
ਲੋਕਾਂ ਨੂੰ ਕਹਿ ਦਿਓ ਸਾਡੀ ਤਕਦੀਰ ਤੋ ਸੜਨਾਂ ਛੱਡ ਦੇਣ,
ਅਸੀ ਘਰੋਂ ਦੋਲਤਾਂ ਨੀ ਮਾਂ ਦੀਅਾ ਦੁਅਾਵਾਂ ਲੈਕੇ ਨਿਕਲਦੇ ਅਾਂ।
ਮਾਂ ਨੂੰ ਮੈਂ ਦੇਖਿਆਂ ਫਰਿਸ਼ਤਾ ਨੀ ਵੇਖਿਆ,
ਮਾਂ ਤੋਂ ਵੱਡਾ ਕੋਈ ਰਿਸ਼ਤਾ ਨੀ ਵੇਖਿਆ
ਜਦੋਂ ਮੂੰਹੋਂ ਕਿਸੇ ਦਾ ਮੈਂ ਨਾਂ ਲੈਣਾ ਸਿੱਖਿਆ,
ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ।
ਕਹਿੰਦੇ ਨੇ ਪਹਿਲਾ ਪਿਆਰ ਕਦੇ ਭੁਲਾਇਆਂ ਨਹੀਂ ਜਾਂਦਾ,
ਫੇਰ ਪਤਾ ਨਹੀਂ ਲੋਕ ਆਪਣੇ ਮਾਂ ਬਾਪ ਨੂੰ ਕਿੱਦਾਂ ਭੁੱਲ ਜਾਂਦੇ ਹਨ..
ਹਰ ਰਿਸ਼ਤੇ ਚ ਮਿਲਾਵਟ ਦੇਖੀ,
ਬਨਾਉਟੀ ਰੰਗਾਂ ਦੀ ਸਜਾਵਟ ਦੇਖੀ,
ਪਰ ਸਾਲੋ ਸਾਲ ਦੇਖਿਆ ਆਪਣੀ ਮਾਂ ਨੂੰ..
ਨਾ ਕਦੇ ਥਕਾਵਟ ਦੇਖੀ,
ਤੇ ਨਾ ਮਮਤਾ ਵਿਚ ਮਿਲਾਵਟ ਦੇਖੀ..
ਕੰਧਾ ਉੱਤੇ ਲੀਕਾ ਉਹ ਉਲੀਕ ਦੀ ਹੋਣੀ,
ਇੱਕ ਮੈਥੋ ਹੀ ਵਾਪਸ ਮੁੜਿਆ ਨਹੀ ਜਾਂਦਾ,
ਮੇਰੀ ਮਾਂ ਤਾਂ ਮੈਨੂੰ ਰੋਜ਼ ਉਡੀਕ ਦੀ ਹੋਣੀ ।
ਮਾਂ ਨੂੰ ਰੱਬ ਤੋਂ ਵੱਡਾ ਔਦਾ ਇਸ ਕਰਕੇ ਪ੍ਰਾਪਤ ਹੈ ...
ਕਿਉਂਂਕਿ ਰੱਬ ਤੌਂ ਵੀ ਹਰ ਚੀਜ ਅਰਦਾਸਾਂ ਕਰਕੇ ਮਿਲਦੀ ਹੈ
ਪਰ ਇਕ ਮਾਂ ਹੀ ਹੈ ਜੋ ਪਹਿਲੇ ਬੋਲ ਤੇ ਹਰ ਮੰਗ ਪੁਗਾਹ ਦਿੰਦੀ ਹੈ.....😘😘
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ....
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ...
《《#Love_u_Mom_Dad》》
ਅੈ ਮੁਸੀਬਤ ਜਰਾ ਸੋਚ ਕੇ ਆ ਮੇਰੇ ਕਰੀਬ,
ਕਿਤੇ ਮੇਰੀ ਮਾਂ ਦੀ ਦੁਆ ਤੇਰੇ ਲਈ ਮੁਸੀਬਤ ਨਾ ਬਣ ਜਾਵੇ..!
ਉਸ ਇਨਸਾਨ ਨਾਲ ਦੋਸਤੀ ਨਾ ਕਰੋ, ਜੋ ਆਪਣੀ ਮਾਂ ਨਾਲ ਉੱਚੀ ਆਵਾਜ਼ ਵਿਚ ਗੱਲ ਕਰਦਾ ਹੈ... ਕਿਓੁਂਕਿ ਜੋ ਆਪਣੀ ਮਾਂ ਦੀ ਇਜ਼ੱਤ ਨਹੀਂ ਕਰਦਾ ਉਹ ਤੁਹਾਡੀ ਇਜ਼ੱਤ ਕਦੇ ਨਹੀਂ ਕਰ ਸਕਦਾ...
ਸਾਰੀ ਰਾਤ ਮੈਂ ਆਪਣੇ ਸੁਪਨੇ ਦੇ ਵਿੱਚ ਸਵਰਗ ਦੀ ਸੈਰ ਕੀਤੀ,
ਜਦੋਂ ਸਵੇਰੇ ਅੱਖ ਖੁੱਲੀ ਤਾਂ ਮੇਰਾ ਸਿਰ ਮਾਂ ਦੇ ਪੈਰਾਂ ਵਿੱਚ ਸੀ..!
ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ
ਮਾਂ ਕਹਿੰਦੀ ਆ
ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ
ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK
👧👧👧 I LOVE YOU MOM 👧👧👧
ਸਾਰੀ ਦੁਨੀਆਂ ਛੋਟੀ ਪੈ ਜਾਂਦੀ ਹੈ,
ਪਰ ਬੰਦੇ ਲਈ ਮਾਂ ਦਾ ਆਂਚਲ ਕਦੇ ਛੋਟਾ ਨਹੀਂ ਪੈਂਦਾ ।
ੲਿੱਕ ਮੈਡਲ👑 ਮਾਂ ਨੂੰ ਵੀ ਮਿਲਣਾ ਚਾਹੀਦਾ ੲੇ..
ਜਿਸਦੀ ਜਿੰਦਗੀ ਚ ਕਦੇ ਕੋੲੀ ਛੁੱਟੀ ਨੀ ਅਾੳੁਂਦੀ...
ਮੰਜ਼ਿਲ ਦੂਰ ਤੇ ਸਫਰ ਬਹੁਤ ਹੈ ਛੋਟੀ ਜਿਹੀ ਜ਼ਿੰਦਗੀ ਫਿਕਰ ਬਹੁਤ ਹੈ,
ਮਾਰ ਦਿੰਦੀ ਕਦੋਂ ਦੀ ਸਾਨੂੰ ਇਹ ਦੁਨੀਆਂ ਪਰ ਮਾਂ ਦੀਆਂ ਦੁਆਵਾਂ ਦਾ ਅਸਰ ਬਹੁਤ ਹੈ।
ਮਾਵਾਂ ਨੂੰ ਪਿਆਰ ਕਰਨ ਲਈ ਕਿਸੇ ਖਾਸ ਦਿਨ ਦੀ ਲੋੜ ਨਹੀਂ ਹੁੰਦੀ..
ਮਾਂ-ਪਿਉ ਰੱਬ ਦਾ ਦਿੱਤਾ ਅਨਮੋਲ ਤੋਹਫਾ ਏ ਜੋ ਆਪਣੇ ਬਾਰੇ ਕਦੇ ਨਹੀ ਸੋਚਦੇ..
ਸਦਾ ਅਾਪਣੇ ਬੱਚਿਆਂ ਬਾਰੇ ਸੋਚਦੇ ਤੇ ਉਹਨਾਂ ਦੀਆਂ ਜਰੂਰਤਾਂ ਪੂਰੀਆਂ ਕਰਦਾ ਏ
ਰੱਬ ਹਰ ਜਗਾ ਨਹੀਂ ਹੋ ਸਕਦਾ ਇਸ ਲਈ ਉਸਨੇ ਮਾਵਾਂ ਬਣਾਈਆਂ..