ਗੰਨੇ ਦੇ ਰਸ ਤੋਂ ਬਣੀ ਚੀਨੀ ਦੀ ਬੋਰੀ,
ਉਸਤੋਂ ਬਣੀ ਮਿੱਠੀ ਮਿੱਠੀ ਰਿਓੜੀ ,
ਰਲ ਮਿਲ ਸਾਰੇ ਖਾਈਏ ਤਿਲ ਦੇ ਨਾਲ,
ਤੇ ਮਨਾਈਏ ਅਸੀਂ ਖੁਸ਼ੀਆਂ ਭਰੀ ਲੋਹੜੀ...
ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ..
ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ,
ਸ਼ੇਰ ਸ਼ੱਕਰ ਪਾਈ, ਕੁੜੀ ਦਾ ਲਾਲ ਪਟਾਕਾ
ਕੁੜੀ ਦਾ ਸਾਲੂ ਪਾਟਾ, ਸਾਲੂ ਕੌਣ ਸਮੇਟੇ
ਚਾਚੇ ਚੂਰੀ ਕੁੱਟੀ, ਜਿਮੀਦਾਰਾਂ ਲੁੱਟੀ..
ਜ਼ਿਮੀਦਾਰ ਸੁਧਾਏ, ਗਿਣ ਗਿਣ ਭੋਲੇ ਆਏ
ਇਕ ਭੋਲਾ ਰਹਿ ਗਿਆ ਸਿਪਾਹੀ ਫੜ ਕੇ ਲੈ ਗਿਆ..
ਸਿਪਾਹੀ ਨੇ ਮਾਰੀ ਇੱਟ ਭਾਵਾਂ ਰੋ ਤੇ ਭਾਵਾਂ ਪਿੱਟ..
ਲੋਹੜੀ ਹੈ...........
ਭੰਗੜਾ ਗਿੱਧਾ ਪਾਉਣ ਦੀ ਵਾਰੀ ਏ,
ਸਭ ਨੇ ਖਿੱਚੀ ਲੋਹੜੀ ਮਨਾਉਣ ਦੀ ਤਿਆਰੀ ਏ...
ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਮੁਬਾਰਕਾਂ!
ਦੱਸੋਂ ਲੋਹੜੀ ਦਾ ਕੀ ਉਪਹਾਰ ਦਿਆਂ,
ਦੋਂਸਤੀ ਚਾਹੀਦੀ ਜਾ ਜਾਨ ਵਾਰ ਦਿਆਂ,
ਸਕੂਟਰ, ਲੈਪਟਾਪ, ਜਾ ਫਰਾਰੀ ਕਾਰ ਦਿਆਂ,
ਇੰਨਾ ਠੀਕ ਹੈ ਜਾਂ ਫਿਰ ਦੋ ਚਾਰ ਗੱਪਾਂ ਹੋਰ ਵੀ ਮਾਰ ਦਿਆਂ
ਹੈਪੀ ਲੋਹੜੀ ਟਰੱਕ ਭਰਕੇ ਇਨ ਅਡਵਾਂਸ
ਰੱਬਾ ਐਸਾ ਦਿਨ ਵੀ ਆਵੇ, ਹਰ ਕੋਈ ਧੀ ਦੀ ਲੋਹੜੀ ਮਨਾਵੇ..
ਰਾਜੇ ਯੋਧੇ ਜੰਮਣੇ ਵਾਲੀ, ਜੰਮਣੋ ਪਹਿਲਾਂ ਨਾ ਮਰ ਜਾਏ
ਲੋਹੜੀ ਦੀਆਂ ਮੁਬਾਰਕਾਂ...
ਦੇਖੀ ਫੇਰ ਸਾਡੀ ਯਾਰੀ
ਸਵੇਰੇ ਸਵੇਰੇ ਹੀ ਵਿਸ਼ ਮਾਰੀ
ਇਹਨੂੰ ਕਹਿੰਦੇ ਨੇ ਹੁਸ਼ਿਆਰੀ
ਹੁਣ ਵਿਸ਼ ਕਰਨ ਦੀ ਤੁਹਾਡੀ ਹੈ ਵਾਰੀ
ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ,
ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ,
ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਓਹਾਰ !
ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,
ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,
ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,
ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,
ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,
ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,
ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ !
ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ !
ਸੁੰਦਰ ਮੁੰਦਰੀਏ.....ਹੋ
ਤੇਰਾ ਕੌਣ ਵਿਚਾਰਾ.....ਹੋ
ਦੁੱਲਾ ਭੱਟੀ ਵਾਲਾ.....ਹੋ
ਦੁੱਲੇ ਧੀ ਵਿਆਹੀ.....ਹੋ
|| ਲੋਹੜੀ ਦੀਆਂ ਲੱਖ-ਲੱਖ ਵਧਾਈਆਂ ||
ਜਦੋ ਇਹ ਆਉਂਦੀ ਏ ਲੋਹੜੀ, ਬੜਾ ਜੀਅ ਲਾਉਂਦੀ ਏ ਲੋਹੜੀ,
ਇਹ ਲਾਡ ਮਲਾਰਾਂ ਦੀ ਲੋਹੜੀ, ਮੁਹੱਬਤ ਪਿਆਰਾਂ ਦੀ ਲੋਹੜੀ,
!!! ਹੈਪੀ ਲੋਹੜੀ !!!
ਹੈਪ੍ਪੀ ਲੋਹੜੀ ਟਰੱਕ ਭਰਕੇ...
ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ 🔥ਲੋਹੜੀ🔥 ਦੀਆਂ ਲੱਖ-ਲੱਖ ਮੁਬਾਰਕਾਂ ਜੀ।ੴ ਪਰਮਾਤਮਾ ਸਭ ਨੂੰ ਤੰਦਰੁਸਤੀ ਤੇ ਖੁਸ਼ੀਆਂ ਬਖਸ਼ੇ
🔥 ਲੋਹੜੀ ਦੀਆਂ ਮੁਬਾਰਕਾਂ 🔥
ਆਇਆ ਲੋਹੜੀ ਦਾ ਤਿਉਹਾਰ
ਲੈ ਕੇ ਖੁਸ਼ੀਆਂ ਬੇਸ਼ੁਮਾਰ
ਲੋਹੜੀ ਦੋ ਜੀ ਲੋਹੜੀ, ਜੀਵੇ ਤੁਹਾਡੀ ਜੋੜੀ