ਫ਼ਸਲਾਂ ਦੀ ਮੁੱਕ ਗਈ ਰਾਖੀ..
ਓ ਜੱਟਾ ਆਈ ਵਿਸਾਖੀ ..
ਆਪ ਸਭ ਨੂੰ ਵੈਸਾਖੀ 🌾 ਦੀ ਲੱਖ-ਲੱਖ ਵਧਾਈ..!!
ਆਓ ਰਲ ਮਿਲ ਭੰਗੜੇ ਪਾਈਏ..🎤 ਜਸ਼ਨ ਵੈਸਾਖੀ ਦਾ ਮਨਾਈਏ..🌾
ਜਿੱਥੇ ਰੁੱਤ ਵਿਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ..🌾 ਪਾ ਭੰਗੜੇ ਨੱਚਦੇ ਨੇ ਥਾਂ-ਥਾਂ ਗੱਬਰੂ ਮੁਟਿਆਰਾਂ..💃 🕺
ਪੀਂਘ ਦੇ ਝੂਟੇ ਨਾਲ ਨਗਾੜੇ ਤੇ ਢੋਲ.. ਆਜਾ ਵੇ ਮਿੱਤਰਾਂ ਗਲ ਲੱਗ ਕੇ.. ਹੈਪ੍ਪੀ ਵਿਸਾਖੀ ਬੋਲ..🌾👬
ਤੂੜੀ ਤਾੜੀ ਹਾੜੀ 🌾 ਸਭ ਵੇਚ ਵੱਟ ਕੇ ਮਾਰਦਾ ਦਮਾਮੇ ਜੱਟ ਮੇਲੇ ਆ ਗਿਆ..🕺
👳 ਸਿੰਘ ਸੂਰਮੇਂ ਗੋਬਿੰਦ ਦੇ ਪਿਆਰੇ ਸਿੱਖੀ ਦੇ ਸਿਤਾਰੇ ਖਾਲਸੇ ਦੀ ਧੰਨ ਜ਼ਿੰਦਗੀ ਜਿਨ੍ਹਾਂ ਸ਼ੀਸ਼ ਵੀ ਧਰਮ ਉਤੋਂ ਵਾਰੀ ਖਾਲਸੇ ਦੀ ਧੰਨ ਜ਼ਿੰਦਗੀ..ਹੈਪ੍ਪੀ ਵਿਸਾਖੀ ਹੁਣ ਖਾਲਸਿਆਂ ਦੇ ਨਾਮ.. 🙏
ਵਿਸਾਖੀ ਦੇ ਇਸ ਪਾਵਨ ਪਰਵ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ...
ਚਮ ਚਮ ਕਰਦੀ 🌝 ਚਾਂਦਨੀ,
ਟਿਮ ਟਿਮ ✨ ਕਰਦੇ ਤਾਰੇ,
ਕੋੲੀ msg 😔 ਨੀ ਕਰਦਾ,
ਲੱਗਦਾ 🌾ਕਣਕ ਵੱਢਦੇ ਸਾਰੇ...😜😜
ਸੰਮਾਂ ਵਾਲੀ ਡਾਂਗ ਨਾਂ ਸਿਰਾ ਤੇ ਸ਼ਮਲੇ,
ਰੁਲ ਗਏ ਸਮੈਕਾ ਵਿੱਚ ਜੱਟ ਯਮਲੇ,
ਨਾਂ ਪੈਰੀ ਜੁੱਤੀ ਨਾਂ ਗਲਾਂ ਚ ਗਾਨੀਆਂ,
ਮੇਲੇ ਦੀਆਂ ਗੁੰਮ ਹੋ ਗਈਆਂ ਨਿਸ਼ਾਨੀਆਂ
ਡਿੱਗੀ ਪਈ ਵੱਢਣੀ ਕਣਕ ਬਾਕੀ ਐ,
ਫੇਰ ਵੀ ਮੁਬਾਰਕ ਸਭ ਨੂੰ ਵਿਸਾਖੀ ਐ.
ਜਿਥੇ ਰੁੱਤ ਵਿਸਾਖੀ ਦੀ ਲੈ ਕੇ ਆਉਂਦੀ ਮਸਤ ਬਹਾਰਾਂ,
ਪਾ ਭੰਗੜੇ ਤੇ ਨੱਚਦੇ ਨੇ ਥਾਂ ਥਾਂ ਗੱਭਰੂ ਤੇ ਮੁਟਿਆਰਾਂ..
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾ ਨਵਾਂ ਸਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ,
ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ...
ਯਾਦ ਰੱਖਦਾ ਵਿਸਾਖੀ ਓਹਨੇ ਦੇਖਿਆ ਹੁੰਦਾ ਜੇ
ਰੰਗ ਕਣਕ ਦਾ ਹਰੇ ਤੋਂ ਸੁਨਹਿਰੀ ਹੋ ਗਿਆ...
ਜੱਟਾ ਆਈ ਵਿਸਾਖੀ...
ਪੱਕ ਗੲੀਅਾਂ ਕਣਕਾਂ, ਲੁਕਾਠ ਰੱਸਿਅਾ,
ਬੂਰ ਪਿਅਾ ਅੰਬਾਂ ਨੂੰ, ਗੁਲਾਬ ਹੱਸਿਅਾ।
ਬਾਗਾਂ ੳੁੱਤੇ ਰੰਗ ਫੇਰਿਅਾ ਬਹਾਰ ਨੇ, ਬੇਰੀਅਾਂ ਲਿਫਾੲੀਅਾਂ ਟਾਹਣੀਅਾਂ ਦੇ ਭਾਰ ਨੇ।
ਪੁੰਗਰੀਅਾਂ ਵੇਲਾਂ, ਵੇਲਾਂ ਰੁੱਖੀਂ ਚੜ੍ਹੀਅਾਂ,
ਫੁੱਲਾਂ ਹੇਠੋ ਫਲਾਂ ਨੇ ਪਰੋੲੀਅਾਂ ਲੜੀਅਾਂ।
ਸਾੲੀਂ ਦੀ ਨਿਗਾਹ ਜੱਗ ਤੇ ਸਵੱਲੀ ੲੇ,
ਚੱਲ ਨੀ ਪਰੇਮੀੲੇਂ! ਵਿਸਾਖੀ ਚੱਲੀੲੇ।
ਆਓ ਰਲ ਮਿਲ ਭੰਗੜੇ ਪਾਈਏ
ਜਸ਼ਨ ਵਿਸਾਖੀ ਦਾ ਮਨਾਈਏ..
ਨੀ ਲੋਕਾਂ ਦੇਖਣਾ ਵਿਸਾਖੀ ਵਾਲਾ ਮੇਲਾ ਤੇ.....
ਅਸਾਂ ਤੇਰੀ ਤੋਰ ਦੇਖਣੀ ...
ਆਈ ਵਿਸਾਖੀ, ਖਿੰਡਿਆਂ ਸੋਨਾ
ਸੁਨਿਹਰੀ ਧਰਤੀ,ਲੱਗੇ ਸੋਹਣੀ।
ਸੁਨਹਿਰੀ ਰੁੱਤ ਲਈ ਸਭ ਨੂੰ ਸ਼ੁਭਕਾਮਨਾਵਾਂ ...
ਇਕੱਠੇ ਹੋ ਕੇ ਜਿਵੇਂ ਅਸੀਂ ਇਸ ਮੁਸ਼ਕਿਲ ਸਮੇ ਦਾ ਸਾਹਮਣਾ ਕਰ ਰਹੇ ਹਾਂ, ਆਓ ਆਪਣੇ ਕਿਸਾਨਾਂ ਦਾ ਧੰਨਵਾਦ ਕਰਨਾ ਨਾ ਭੁੱਲੀਏ. ਸਾਰਿਆਂ ਨੂੰ ਵਿਸਾਖੀ ਮੁਬਾਰਕ। ਸਾਰੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ।
ਆਪ ਸਭ ਨੂੰ "ਖਾਲਸਾ ਸਾਜਨਾ ਦਿਵਸ" ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ।
ਤੂੜ੍ਹੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆੜ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਚੂਹੜਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਸਾਰਿਆ ਨੂੰ ਵਿਸਾਖੀ ਦੀਆਂ ਮੁਬਾਰਕਾ
ਰਲ ਮਿਲ ਕੇ ਮਨਾਵਾਂਗੇ ਹੈ ਤਿਉਹਾਰ ਵਿਸਾਖੀ ਦਾ।
ਸੱਚੀਂ ਨੱਚਾਂ ਗਾਵਾਂਗੇ ਹੈ ਤਿਉਹਾਰ ਵਿਸਾਖੀ ਦਾ।
ਆਪ ਸਭ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ. ਪ੍ਰਮਾਤਮਾ ਸਾਨੂੰ ਇਹਨਾਂ ਚੁਣੌਤੀਪੂਰਨ ਸਮਿਆਂ ਦਾ ਸਾਹਮਣਾ ਕਰਨ ਦਾ ਬਲ ਬਖਸ਼ੇ ।
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
#ਵਿਸਾਖੀਘਰੇਮਨਾਓ
ਇਹ ਵਿਸਾਖੀ, ਭਵਿੱਖ ਦੀਆਂ ਵਿਸਾਖੀਆਂ ਲਈ ਮਨਾਈਏ .