ਬਾਪੂ ਕੋਲੋਂ ਮਿਲੀ ਸਰਦਾਰੀ ਮਿਤਰੋ ਰੱਖੀ ਆਪਾਂ ਨੇ ਵੀ ਜਾਨ ਤੋਂ ਪਿਆਰੀ ਮਿਤਰੋ....
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ ਪੁੱਤ..
ਤੇਰੇ ਨੇ ਵੀ ਅੱਤ ਹੀ ਕਰਾਉਣੀ ਆ..!!
ਹੁੰਦੀ ਹੈ ਪਹਿਚਾਣ ਬਾਪੂ ਦੇ ਨਾਮ ਕਰਕੇ..
ਸਵਰਗਾਂ ਤੋਂ ਸੋਹਣਾ ਘਰ ਲੱਗਦਾ ਏ ਮਾਂ ਕਰਕੇ..
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..
ਬਾਪੂ 👨❤️👨 ਕੋਲੋਂ ਹੌੰਸਲਾ ਮਿਲਿਆਂ ਮਾਂ ਕੋਲੋਂ ਅਣਮੁੱਲਾ ਪਿਆਰ.. 💏
ਮੇਹਰ ਪੂਰੀ ਸੱਚੇ ਪਾਤਿਸ਼ਾਹ 🙏 ਦੀ ਮਿਲੇ ਸੋਨੇ ਵਰਗੇ ਯਾਰ..👬
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ..
ਮਾਂ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ.
ਪਿਤਾ ਹਰ ਧੀ ਦਾ ਪਹਿਲਾ ਪਿਆਰ ਹੁੰਦਾ ਹੈ..
ਬਾਪੂ ਵੀ ਕਰੂਗਾ ਮਾਣ ਪੁੱਤ ਤੇ ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ..!
ਬਾਪੂ ਦਾ ਵਿਹਲਾ 😉 ਬੇਬੇ ਦਾ D.C 🚔 ਪੁੱਤ.. 😆
ਬਸ ਰੋਟੀ ਪਾਣੀ ਚੱਲਦਾ,
ਫਿਰ ਗੁੱਸਾ ਕਿਹੜੀ ਗੱਲ ਦਾ...
ਜਿਉਂਦਾ ਰਹੇ ਬਾਪੂ ਮੇਰਾ,
ਜੀਹਦੇ ਖਰਚੇ ਤੇ ਸਾਰਾ ਘਰ ਚੱਲਦਾ..
ਜੀਂਉਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
ਅੱਜ ਤੇਰੇ ਕੋਲ ਵਕ਼ਤ ਨਹੀਂ ਘੁੱਟਣ ਲਈ ਬਾਪੂ ਦੇ ਗੋਡੇ,
ਕਦੇ ਦੁਨੀਆਂ ਵੇਖੀ ਸੀ ਚੜਕੇ ਤੂੰ ਬਾਪੂ ਦੇ ਮੋਢੇ !
"ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ,
ਇੱਕ ਉਹ ਜਿਸ ਨੇ ਤੁਹਾਡੀ ਜਿੱਤ ਲਈ ਸਭ ਕੁਝ ਹਾਰਿਆ ਹੋਵੇ....."ਬਾਪੂ"
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ....."ਮਾਂ"
ਉੱਠ ਤੜ੍ਹਕੇ ਨੂੰ ਬਾਪੂ ਸਾਡਾ ਪੱਗ ਬੰਨਦਾ
ਟੌਹਰ ਅੱਤ ਦੀ ਸੌਕੀਨੀ ਨਿੱਤ ਲਾਈ ਹੁੰਦੀ ਏ
ਰਹੇ ਚੜ੍ਹਦੀ ਕਲਾ ਚ ਮੇਰਾ ਬਾਪੂ ਦਾਤਿਆ
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ....
ਲੋਕਾਂ ਲਈ STAR ਕਲਾਕਾਰ ਹੋਣਗੇ ..
ਮੇਰੇ ਲਈ STAR ਮੇਰਾ ਬਾਪੂ ਆ ।।
ਬਾਪੂ ਦੀ ਮੌਜੂਦਗੀ ਸੂਰਜ ਦੀ ਤਰਾਂ ਹੈ ਸੂਰਜ ਗਰਮ ਜਰੂਰ ਹੁੰਦਾ ਹੈ.
ਪਰ ਜੇ ਨਾ ਹੋਵੇ ਤਾਂ ਹਨੇਰਾ ਹੋ ਜਾਂਦਾ ਹੈ....
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ,
ਹੋਇਆ ਕਰਜਾਈ ਰੀਝਾਂ ਪਾਲਦਾ ਓੁਹ ਮੇਰੀਆਂ
ਜਿੳੁਦਾ ਰਹੇ 👉ਬਾਪੂ👈ਜੋ ਪੁਗਾੳੁਦਾ ਹਿੰਢ ਨੂੰ., ਭੋਰਾ ਨਾ Fíਕਰ ੲਿਥੇ ਨਿਕੀ ਜਿੰਦ ਨੂੰ... 😇😇
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ,
ਘਿਓ ਬਾਜ ਨਾ ਕੁਟੀਦੀਆ ਚੂਰੀਆਂ ਨੇ,
ਮਾਂ ਬਾਜ ਨਾ ਹੁੰਦੇ ਲਾਡ ਪੂਰੇ,
ਪਿਓ ਬਾਜ ਨਾ ਪੈਦੀਆ ਪੂਰੀਆ ।
ਬਾਪੂ ਤੇਰੇ ਕਰਕੇ ਕਮਾਉਣ ਜੋਗੇ ਹੋ ਗਏ ਆਂ ..
ਟੌਹਰ ਨਾਲ ਜਿੰਦਗੀ ਜਿਉਣ ਜੋਗੇ ਹੋ ਗਏ ਆਂ ..
ਜੋ ਕੀਤੇ ਬਾਪੂ ਮੇਰੇ ਤੇ,
ਮੈ ਅਹਿਸਾਨ ਮੋੜ ਨਈਂ ਸਕਦਾ,
ਮੇਰਾ ਬਾਪੂ ਰੱਬ ਵਰਗਾ,
ਜੋ ਕੀਤਾ ਉਹ ਕਰ ਕੋਈ ਹੋਰ ਨਹੀਂ ਸਕਦਾ ।
ਕਰਾਂ ਅਰਦਾਸ ਬਾਪੂ ਰੱਬ ਅੱਗੇ ਹਰ ਜਨਮ ਤੇਰਾ ਪੁੱਤ ਬਣ ਕੇ ਆਵਾਂ...
ਜੰਮਿਆ ਸੀ ਜਦੋਂ ਮੈਂ ਪੰਘੂੜੇ ਵਿਚ ਪਿਆ ਸੀ,
ਰੋਂਦੇ ਦੇਖ ਬਾਪੂ ਜੀ ਨੇ ਹੱਥਾਂ ਵਿਚ ਚੱਕ ਲਿਆ ਸੀ..
Happy Father's DAY..
ਬਾਪੂ ਕੋਲੋ ਹੌਸਲਾ ਤੇ ਮਾਂ ਕੋਲੋ ਪਿਆਰ
ਮਿਹਰ ਰਹੀ ਰੱਬ ਦੀ ਮਿਲੂ ਸੋਨੇ ਵਰਗੀ ਨਾਰ
"ਕਿਸਮਤ ਲੈਣੀ ਐ ਗੁਲਾਮ ਕਰ ਮੈ
"ਮਾੜ੍ਹਾ ਟਾਈਮ⌚ਫਿਰ ਦੂਰੋ ਦੂਰੋ ਝਾਕੂ ਉਏ"
"ਸਾਰਾ ਜੱਗਜਿੱਤ ਲੈਣਾ ਐ ਮੈ ਵੇਖ ਲਈ
"ਫਿਰ👣ਕਦਮਾਂ ਚ ਰੱਖੂ ਬੇਬੇ ਬਾਪੂ ਦੇ"
ਅੱਕ ਗਿਆ ਬਾਪੂ ਸਾਨੂੰ ਕੰਮ ਦੱਸ ਦੱਸ ਕੇ
ਸਿਰੇ ਦੇ ਆਂ ਢੀਠ ਬਸ ਸਾਰ ਦਈਏ ਹੱਸ ਕੇ .
ਤੇਰੀ ਛਾਂ ਬੜੀ ਨਿੱਘੀ ਏ _ਬਾਪੂ
ਇਹਦੇ ਹੇਠ ਨੀਂਦ ਬੜੀ ਮਿੱਠੀ ਏ _ਬਾਪੂ
ਦੁਨੀਆਂ ਤੋਂ ਬੜਾ ਬਚਾਅ ਏ _ਬਾਪੂ
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਬਾਪੂ
ਗੱਲ-ਗੱਲ ਤੇ ਕਿਸੇ ਦਾ ਮਜਾਕ ਨਹੀ ਬਣਾਈਦਾ..
ਮਾਂ-ਬਾਪ ਹੁੰਦੇ ਨੇ ਰੱਬ ਦਾ ਰੂਪ...ਕੌੜਾ ਬੋਲ ਉਹਨਾਂ ਦਾ ਦਿਲ ਨਹੀ ਦੁਖਾਈਦਾ
ਬੜੇ ਬੇਫਿਕਰ, ਪ੍ਰਵਾਹ ਤੇ ਦੁਨੀਆ ਤੋਂ ਬੇਖੌਫ ਹੋਕੇ ਚਲਦੇ ਨੇ,
ਬੱਚੇ ਜਦੋਂ ਪਿਤਾ ਦੀ ਉਂਗਲੀ ਫੜ੍ਹ ਕੇ ਚਲਦੇ ਨੇ..
Happy FATHER 'S DAY
ਫੁੱਲ ਕਦੇ ਦੁਬਾਰਾ ਨਹੀ ਖਿਲਦੇ,ਜਨਮ ਕਦੇ ਦੁਬਾਰਾ ਨਹੀ ਮਿਲਦੇ
ਮਿਲਦੇ ਨੇ ਲੋਕ ਹਜ਼ਾਰਾਂ,ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ...
Happy Father's Day
ਪਾਣੀ ਤੋ ਕੋਈ ਸੁੱਚਾ ਨਹੀ,
ਮਾਂ-ਬਾਪ ਤੋ ਕੋਈ ਉਚਾ ਨਹੀ ♥
Happy Father's Day
ਮਾਂ ਬਾਪ ਦੀ ਸੇਵਾ ਹੀ ਸਭ ਤੋਂ ਵੱਡਾ ਮੇਵਾ।।
ਧਰਤੀ ਤੋ ਰੁੱਖ ਜੇ ਪੱਟਤੇ, ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ, ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੇ ਕਦੇ ਵੀ ਉੱਚਾ ਨਈ ਬੋਲੀਦਾ….
ਉਹ ਮੌਜਾਂ ਭੁੱਲਣੀਆਂ ਨਈਂ ਜੋ ਬਾਪੂ ਦੇ ਸਿਰ ਤੇ ਕਰੀਆਂ..
ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ
ਬਾਪੂ ਤੇਰਾ ਕਰਕੇ ਮੈਂ ਪੈਰਾਂ ਤੇ ਖਲੋ ਗਿਆ
ਤੂੰ ਸੈਕਲਾਂ ਤੇ ਕੱਟੀ ਮੈਂ ਗੱਡੀ ਜੋਗਾ ਹੋ ਗਿਆ
ਬੋਹੜ ਦੀ ਛਾਂ ਵਰਗੇ ਬਾਪੂ
Happy FATHER's DAY
ਸ਼ੌਂਕ ਤਾਂ ਬਾਪੂ ਦੇ ਸਿਰ ਤੇ ਹੀ ਪੂਰੇ ਹੁੰਦੇ
ਆਪਣੇ ਸਿਰ ਤੇ ਤਾਂ ਬੱਸ ਗੁਜਾਰਾ ਈ ਹੁੰਦਾ...
Dear DAD ,
ਨਾ ਤਾਂ ਕੋਈ ਤੁਹਾਡੇ ਵਰਗਾ ਹੈ ਨਾ ਕੋਈ ਹੋਵੇਗਾ..
ਹਰ ਮੁਸ਼ਕਿਲ ਆਸਾਨ ਹੁੰਦੀ ਜਦ ਬਾਪੂ ਨਾਲ ਹੋਵੇ,,
ਬਾਪੂ ਤੇਰੀਆਂ ਕਹੀਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਨੇ..
ਬਾਪੂ ਬਿਨਾ ਕਰਦਾ ਨੀ ਕੋਈ ਰੀਝਾਂ ਪੂਰੀਆਂ..
ਕਾਸ਼ ਸਾਡਾ ਬਾਪੂ ਵੀ ਨਾਲ ਹੁੰਦਾ ਤੇ ਹੱਲਾਸ਼ੇਰੀ ਦੇ ਕੇ ਕਹਿੰਦਾ ਤੂੰ ਡਰ ਨਾ ਪੁੱਤਰਾ ਮੈਂ ਤੇਰੇ ਨਾਲ ਆਂ..
ਅਸਲੀ ਸੰਤਾ ਤਾਂ ਸਾਡਾ ਬਾਪੂ ਆ ਜਿਹੜਾ ਕਿਸੇ ਗੱਲ ਦੀ ਕਮੀ ਨੀ ਆਉਣ ਦਿੰਦਾ..
ਮੰਨਿਆ ਮਾਂ ਵਰਗਾ ਕੋਈ ਰਿਸ਼ਤਾ ਨਹੀਂ
ਪਰ ਬਾਪ ਦੀ ਜਗਾ ਵੀ ਕੋਈ ਨਹੀਂ ਲੈ ਸਕਦਾ..
ਪਿਓ ਉਹ ਇਨਸਾਨ ਹੈ ਜਿਸਦੇ ਸਾਏ ਵਿਚ ਇਕ ਧੀ ਰਾਜ ਕਰਦੀ ਹੈ..
ਹਰ ਕੁੜੀ ਆਪਣੇ ਘਰਵਾਲੇ ਲਈ ਰਾਣੀ ਹੋਵੇ ਨਾ ਹੋਵੇ ਪਰ ਆਪਣੇ ਪਿਤਾ ਲਈ ਰਾਜਕੁਮਾਰੀ ਹੁੰਦੀ ਹੈ..
ਰੱਬਾ ਉਮਰ ਵਧਾ ਦੇ ਮੇਰੇ ਬੇਬੇ ਬਾਪੂ ਦੀ
ਵਾਧਾ ਘਾਟਾ ਕਰਲਾਗੇ ਮੇਰੇ ਆਲੀ ਚੋ......
ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ ਹੁੰਦੀ ਹੈ ਰਾਹ ਸਵਰਗਾਂ ਦੀ..
ਇਕਲੌਤੀ ਧੀ ਸੀ ਉਹ ਆਪਣੇ ਮਾਂ ਬਾਪ ਦੀ
ਤੇ ਉਸਦੇ ਸਹੁਰੇ ਕਹਿੰਦੇ ਦਿੱਤਾ ਹੀ ਕੀ ਹੈ ਤੇਰੇ ਮਾਂ ਬਾਪ ਨੇ..