ਨਾ ਖਿੱਦੋ ਖੁੰਢੀ,
ਨਾ BAT ਬੱਲਾ,
ਸਾਡੀ ਖੇਡ ਕੱਲੇ ਨੂੰ ਕੱਲਾ..
ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ
ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ,
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ,
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ,
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ.
ਮਾਰ ਸੋਹਣਿਆਂ ਕੈਂਚੀ RAIDER ਸੁੱਕਾ ਜਾਵੇ ਨਾ..
ਬੜਾ ਔਖਾ ਹੁੰਦਾ ਏ ਅਖਾੜੇ ਵਿੱਚ ਗੱਜਣਾ,
ਜਾਫੀਆਂ ਨੂੰ ਨੀ ਸੌਖਾ ਹੁੰਦਾ ਹੱਥ ਲਾ ਕੇ ਭੱਜਣਾ.
ਯਾਰੋ ਫੜਨੇ ਔਖੇ ਨੇ
ਉਡਣੇ ਸੱਪ , ਸ਼ੇਰ ਦੀ ਲੱਤ , ਮਿਰਗ ਦਾ ਲੱਕ, ਕਬੂਤਰ ਚੀਨੇ
ਵਿਚ ਮੈਦਾਨੇ ਭਿੜਨਾ ਹੁੰਦਾ ਕਾਮ ਦਲੇਰਾਂ ਦਾ
ਖੇਡ ਕਬੱਡੀ ਖੇਡਣਾ ਸ਼ੋਂਕ ਪੰਜਾਬੀ ਸ਼ੇਰਾਂ ਦਾ
ਵੇਖਣ ਹੋ ਹੋ ਲੋਕੀ ਪੱਬਾਂ ਭਾਰ ਕਬੱਡੀ ਨੂੰ
ਜੁਗਾਂ ਜੁਗਾਂ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ
ਖਾਦੀਆਂ ਖੁਰਾਕਾਂ ਦਾ ਉਦੋਂ ਪਤਾ ਲੱਗਦਾ ਜਦੋਂ ਸੂਰਮਾ ਆ ਕੇ ਕੋਈ ਹਿਕ ਵਿਚ ਵੱਜਦਾ
ਜਿਵੇਂ ਤਲਵਾਰ ਨੂੰ ਰੋਕਣ ਲਈ ਢਾਲ ਚਾਹੀਦੀ ਸ਼ੌਂਕ ਨੂੰ ਜੇ ਖੇਡਣਾ ਤਾਂ ਖੇਡਾਂ ਬੜੀਆਂ
ਪਰ ਮਿੱਤਰੋ ਕਬੱਡੀ ਲਈ ਜਾਨ ਚਾਹੀਦੀ
ਪੱਟਾਂ ਵਿਚ ਜਾਨ ਸਾਨੂੰ ਡੌਲਿਆਂ ਤੇ ਮਾਨ ਦੇਖ ਪੈਂਦੀ ਰੇਡ ਬੀਬਾ ਸਵਾ ਸਵਾ ਲੱਖ ਦੀ
ਜਿਹੜਾ ਮੇਰੀ ਮਾਂ ਨੇ ਲੱਭਿਆ ਮੇਰੇ ਮੇਲ ਦਾ ਕੁੜੀਓ ਪੰਜਾਬ 'ਚ ਕਬੱਡੀ ਮੁੰਡਾ ਖੇਡਦਾ
ਜਿਹੜਾ ਮੇਰੀ ਮਾਂ ਨੇ ਲੱਭਿਆ ਮੇਰੇ ਮੇਲ ਦਾ
ਕੁੜੀਓ ਪੰਜਾਬ 'ਚ ਕਬੱਡੀ ਮੁੰਡਾ ਖੇਡਦਾ
ਕੌਡੀ ਤੋਂ ਹੀਰਾ ਬਣ ਜਾਂਦਾ ਜਿਹਨੂੰ ਲੱਗਜੇ ਸ਼ੋਂਕ ਕਬੱਡੀ ਦਾ
ਪੁੱਤ ਬੇਗਾਨਾ ਲੈ ਜਾਂਦਾ ਏ ਖਿੱਚ ਕੇ ਪਾਲੇ ਦੇ
ਜਦੋਂ ਪਾਈਏ ਰੇਡ ਅਸੀ ਮੱਥਾ ਟੇਕ ਬੱਲੀਏ
ਨੀ ਤੂੰ ਕੌਡੀ ਪਾਉਂਦੇ ਗਬਰੂ ਨੂੰ ਦੇਖ ਦੇਖ ਬੱਲੀਏ
ਕੌਡੀ ਕੌਡੀ ਹਰ ਕੋਈ ਕਹਿੰਦਾ ਕੌਡੀ ਖੇਡ ਨਿਆਰੀ
ਕੌਡੀ ਜਿਨ੍ਹਾਂ ਦੇ ਹੱਥੀਂ ਚੜ ਗਈ ਮਾਰਨ ਮੱਲਾਂ ਹਰ ਵਾਰੀ
ਸਦਕੇ ਮੈਂ ਜਾਵਾਂ ਓਹਨਾ ਮਾਵਾਂ ਦੇ ਜਿਨ੍ਹਾਂ ਦੇ ਪੁੱਤ ਫੜੇ ਨਾ ਜਾਨ ਇਕ ਵਾਰੀ
ਡੋਲਿਆਂ ਉੱਤੇ ਖੰਡੇ ਛਾਤੀ ਤੇ ਬਾਜ਼ ਬਣਾਏ ਆ
ਇਹ ਸ਼ੇਰ ਪੰਜਾਬੀ ਗੱਬਰੂ ਕਬੱਡੀ ਖੇਡਣ ਆਏ ਆ
ਜਿਹਦੇ ਡੋਲਿਆਂ 'ਚ ਦਮ ਤੇ ਪੱਟਾਂ ਵਿਚ ਜਾਨ
ਜਿਹਨੇ ਖਾਦੀਆਂ ਖੁਰਾਕਾਂ ਤੇ ਜਵਾਨੀ ਉੱਤੇ ਮਾਨ
ਮਾਰੀ ਜਿਨ੍ਹਾਂ ਮਿਹਨਤ ਏ ਵੱਡੀ ਮਿੱਤਰੋ
ਖੇਡਦੇ ਉਹ ਗੱਬਰੂ ਉਹ ਕਬੱਡੀ ਮਿੱਤਰੋ
ਪੈਂਦੀਆਂ ਨੇ ਰੇਡਾਂ ਮੁੰਡੇ ਖੇਡਦੇ ਕਬੱਡੀ
ਮਾਰ ਦੇ ਨੇ ਬਾਜ਼ੀ ਜਿਵੇਂ ਗੱਡੀ ਉੱਤੇ ਗੱਡੀ
ਮਾਪਿਆਂ ਨੇ ਖਵਾਈਆਂ ਖੁਰਾਕਾਂ
ਚੁੰਗੀਆਂ ਨੇਂ ਬੂਰੀਆਂ
ਮੁੱਲ ਮੋੜਿਆ ਏ ਇਹਨਾਂ ਮਾਂ ਦੀਆਂ ਚੂਰੀਆਂ
ਪੈਂਦੀਆਂ ਕਬੱਡੀਆਂ ਆ ਨੇ ਚੜ ਚੜ ਕੇ ਵੇਖਦਾ ਜ਼ਮਾਨਾ ਸਾਰਾ ਖੜ ਖੜ ਕੇ
ਅੱਜ ਸਾਹਨਾਂ ਦੇ ਪਿੜਾਂ ਦੇ ਵਿੱਚ ਮੇਲ ਹੋਣੇ ਆ ਤੇ ਸ਼ੇਰਾਂ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ
ਦੁੱਧ ਮੱਖਣਾਂ ਨਾਲ ਪਾਲੀ ਜਵਾਨੀ ਤੇ ਚੁੰਘ ਚੁੰਘ ਮੱਝਾਂ ਬੂਰੀਆਂ
ਆ ਗਈ ਏ ਡੋਲਿਆਂ ਪੱਟਾਂ ਵਿੱਚ ਜਾਨ ਮਿੱਤਰੋ ਤੇ ਅੱਜ ਕਿਹੜਾ ਜਿਤੁਗਾ ਕਬੱਡੀ ਦਾ ਮੈਦਾਨ ਮਿੱਤਰੋ
ਮਾਰਕੇ ਥਾਪੀ ਵਿੱਚ ਕਬੱਡੀ ਜਦੋਂ ਕੋਈ ਰੇਡਾਂ ਪਾਉਂਦਾ
ਬਾਜੇਖਾਨੇ ਦਾ ਇੱਕ ਗੱਬਰੂ ਮੁੜ ਮੁੜ ਚੇਤੇ ਆਉਂਦਾ
ਦੂਜੇ ਪਾਸੇ ਜਾਫੀ ਦੇਖ ਫੰਨ ਚੱਕਦਾ ਅੱਖ ਨਾਲ ਮਾਪ ਦਾ ਏ ਨਾਪ ਲੱਕ ਦਾ
ਕੈਂਚੀ ਮਾਰਦਾ flying ਪੈਂਦੀ ਲਹਿਰ ਨੀ ਹਾਏ ਮੈਂ ਕਿਹਾ ਸੁਣ ਸਰਕਾਰੇ
ਹੱਥ ਮਾਰਕੇ ਪੱਟਾਂ ਤੇ ਪੈਂਦੀ ਰੇਡ ਨੀ ਹਾਏ ਨੀ ਗੱਲ ਸੁਣ ਮੁਟਿਆਰੇ
ਦੋਵੇਂ ਹੱਥ ਜੋੜ ਕੇ ਧਿਆਵਾਂ ਰੱਬ ਨੂੰ ਬਾਜ਼ ਵਾਲੀ ਅੱਖ ਨਾਲ ਦੇਖਾ ਸਭ ਨੂੰ
ਡੋਲਿਆਂ ਉੱਤੇ ਖੰਡੇ ਛਾਤੀ ਤੇ ਬਾਜ ਬਣਾਏ ਆ,
ਏਹ ਸ਼ੇਰ ਪੰਜਾਬੀ ਗੱਭਰੂ ਕਬੱਡੀ ਖੇਡਣ ਆਏ ਆ ।
ਤੂਫ਼ਾਨ ਜਿਗਰਾ ਨਾ ਮੰਨਦਾ ਏ ਹਾਰ ਗੱਬਰੂ
ਮਾਝੇ ਦੀ ਕਬੱਡੀ ਦਾ ਸਟਾਰ ਗੱਬਰੂ