ਕਿਸੇ ਦੀ ਨਜ਼ਰ ਵਿੱਚ ਮੈਂ ਚੰਗਾ ਹਾਂ,
ਕਿਸੇ ਦੀ ਨਜ਼ਰ ਵਿੱਚ ਮਾੜਾ,
ਅਸਲੀਅਤ ਤਾਂ ਇਹ ਹੈ,
ਕਿ ਜੋ ਜਿਸ ਤਰਾਂ ਦਾ ਹੈ,
ਉਸ ਦੀ ਨਜ਼ਰ ਵਿਚ ਉਸੇ ਤਰਾਂ ਦਾ ਹਾਂ ।
ਰੱਬ ਤੁਹਾਨੂੰ ਉਹ ਦਿੰਦਾ ਹੈ,
ਜੋ ਤੁਹਾਡੇ ਲਈ ਚੰਗਾ ਹੁੰਦਾ ਹੈ,
ਉਹ ਨਹੀਂ ਜੋ ਤੁਹਾਨੂੰ ਚੰਗਾ ਲੱਗਦਾ ਹੈ !
"ਹਲਕੀ-ਫੁਲਕੀ ਹੁੰਦੀ ਹੈ ਜ਼ਿੰਦਗੀ, ਬੋਝ ਤਾਂ ਖਵਾਹਿਸ਼ਾਂ ਦਾ ਹੁੰਦਾ ਹੈ"
"ਨਜ਼ਰ ਦੀ ਖਰਾਬੀ ਤਾਂ ਐਨਕ ਦੂਰ ਕਰ ਦਿੰਦੀ ਹੈ, ਪਰ ਨਜ਼ਰੀਏ ਦੀ ਖਰਾਬੀ ਕੌਣ ਦੂਰ ਕਰੇਗਾ ?"
ਹਮੇਸ਼ਾ ਸਮੇ ਦੀ ਕਮੀ ਨਹੀਂ ਹੁੰਦੀ,
ਸਮੇ ਦੀ ਕਮੀ ਇਸ ਲਈ ਲੱਗਦੀ ਹੈ ਕਿਓੁਂਕਿ ਸਮੇ ਦੀ ਸਹੀ ਵਰਤੋਂ ਨਹੀਂ ਹੁੰਦੀ..
ਹਰ ਰਿਸ਼ਤੇ ਨੂੰ ਬਣਦਾ ਸਮਾਂ ਦਿਓ,
ਕੀ ਪਤਾ ਕੱਲ ਨੂੰ ਸਾਡੇ ਕੋਲ ਸਮਾਂ ਹੋਵੇ ਪਰ ਕੋਈ ਰਿਸ਼ਤਾ ਨਾ ਹੋਵੇ..
ਜ਼ਿੰਦਗੀ ਵਿਚ ਸਕੂਨ ਲੱਭਣ ਦੀ ਕੋਸ਼ਿਸ਼ ਕਰੋ,
ਖਵਾਹਿਸ਼ਾਂ ਤਾਂ ਉਮਰ ਭਰ ਖਤਮ ਹੀ ਨਹੀਂ ਹੁੰਦੀਆਂ !
ਇਨਸਾਨ ਦੀ ਕਦਰ ਤਾਂ ਲੋੜ ਪੈਣ ਤੇ ਹੀ ਹੁੰਦੀ ਹੈ,
ਬਿਨਾਂ ਲੋੜ ਦੇ ਤਾਂ ਹੀਰੇ ਵੀ ਤਿਜੌਰੀ ਵਿਚ ਪਏ ਰਹਿੰਦੇ ਹਨ |
ਖੁਸ਼ ਰਹਿਣ ਦਾ simple ਤਰੀਕਾ ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਨਾ ਕਰੋ ਬਲਕਿ ਹਰੇਕ ਨੂੰ ਜਿੱਤਣ ਦੀ ਕੋਸ਼ਿਸ਼ ਕਰੋ... ਕਿਸੇ ਤੇ ਨਾ ਹੱਸੋ ਬਲਕਿ ਹਰੇਕ ਨਾਲ ਹੱਸੋ...
ਕਾਮਯਾਬ ਲੋਕਾਂ ਕੋਲ ਹਮੇਸ਼ਾ ਸਭ ਤੋਂ ਵਧੀਆ ਨਹੀਂ ਹੁੰਦਾ
ਪਰ ਉਹ ਹਰ ਚੀਜ ਦਾ ਸਭ ਤੋਂ ਵਧੀਆ ਤਰੀਕੇ ਨਾਲ Use ਕਰਦੇ ਹਨ...
ਜਾਗਦੀਆਂ ਅੱਖਾਂ ਵਾਲੇ ਸੁਪਨੇ ਅਕਸਰ ਬੰਦੇ ਨੂੰ ਸੌਣ ਨਹੀਂ ਦਿੰਦੇ ।
ਕਿਸੇ ਦੀ ਨਜ਼ਰ ਵਿੱਚ ਮੈਂ ਚੰਗਾ ਹਾਂ, ਕਿਸੇ ਨਜ਼ਰ ਵਿੱਚ ਬੁਰਾ ਹਾਂ, ਅਸਲੀਅਤ ਤਾਂ ਇਹ ਹੈ,
ਜੋ ਜਿਸ ਤਰ੍ਹਾਂ ਦਾ ਹੈ, ਉਸ ਦੀ ਨਜ਼ਰ ਵਿੱਚ ਉਸੇ ਤਰ੍ਹਾਂ ਦਾ ਹਾਂ ।
ਲੱਤਾਂ ਦੀ ਵਰਤੋਂ ਅੱਗੇ ਵੱਧਣ ਲਈ ਕਰੋ,
ਨਾ ਕਿ
ਦੂਜਿਆਂ ਦੇ ਮਾਮਲਿਆਂ 'ਚੋ ਅੜਾਉਣ ਲਈ ।
ਬੁਰਾਈਆਂ ਕਦੇ ਖ਼ਤਮ ਨਹੀਂ ਹੁੰਦੀਆਂ,
ਸਿਰਫ ਆਪਣਾ ਰੂਪ ਬਦਲ ਲੈਂਦੀਆਂ ਹਨ ।
ਕੱਚੇ ਚਾਹੇ ਪੱਕੇ ਆਖਿਰ ਖੁਰ ਜਾਣਾ ਨੀਵੇ ਹੀ ਠੀਕ ਆ,
ਉਚਿਆਂ ਨੇ ਵੀ ਤੁਰ ਜਾਣਾ ।
ਦੇਣ ਲਈ ਦਾਨ, ਲੈਣ ਲਈ ਗਿਆਨ
ਅਤੇ
ਛੱਡਣ ਲਈ ਹੰਕਾਰ, ਸਭ ਤੋਂ ਵਧੀਆਂ ਹਨ ।
ਕਈ ਵਾਰ ਜ਼ਿੰਦਗੀ 'ਚੋ ਵੱਡੀ ਜਿੱਤ ਹਾਸਿਲ ਕਰਨ ਲਈ ਛੋਟੀ-ਮੋਟੀ ਹਾਰ ਜ਼ਰੂਰੀ ਹੁੰਦੀ ਹੈ ।
ਕਾਮਯਾਬ ਲੋਕ ਆਪਣੇ ਫੈਸਲਿਆਂ ਨਾਲ ਦੁਨੀਆਂ ਬਦਲ ਦਿੰਦੇ ਹਨ
ਅਤੇ
ਨਾਕਾਮਯਾਬ ਲੋਕ ਦੁਨੀਆਂ ਦੇ ਡਰ ਨਾਲ ਆਪਣੇ ਫੈਸਲੇ ਬਦਲ ਲੈਂਦੇ ਹਨ ।
ਤੁਸੀ ਕੀ ਹੋ ? ਇਹ ਤੁਸੀ ਹੀ ਜਾਣਦੇ ਹੋ ।
ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਵਿੱਚ ਨਾ ਡਿੱਗਣ ਦਿਉ ।
ਉਹ ਲੋਕ ਜਿਹੜੇ ਸਿਰਫ ਆਪਣੇ ਆਪ ਲਈ ਜਿਊਂਦੇ ਹਨ,
ਸਿਰਫ ਆਪਣੇ ਆਪ ਜੋਗੇ ਹੀ ਰਹਿ ਜਾਂਦੇ ਹਨ ।
"ਅਸੰਭਵ" ਸ਼ਬਦ ਦੀ ਵਰਤੋਂ ਸਿਰਫ ਕਾਇਰ ਕਰਦੇ ਹਨ,
ਬਹਾਦਰ ਅਤੇ ਬੁੱਧੀਮਾਨ ਵਿਅਕਤੀ ਆਪਣਾ ਮਾਰਗ ਖੁਦ ਤਿਆਰ ਕਰਦੇ ਹਨ ।
ਲੱਖ ਗੁਲਾਬ ਲਗਾ ਲਓ,
ਤੁਸੀ ਆਪਣੇ ਵੇਹੜੇ 'ਚ ਜੀਵਨ 'ਚੋ,
ਖੁਸ਼ਬੂ ਤਾਂ ਬੇਟੀ ਦੇ ਆਉਣ ਨਾਲ ਹੀ ਹੋਵੇਗੀ ।
ਜਿਸ ਘਰ 'ਚੋ ਮਾਂ ਦੀ ਕਦਰ ਨਹੀਂ ਹੁੰਦੀ,
ਉਸ ਘਰ 'ਚੋ ਕਦੇ ਬਰਕਤ ਨਹੀਂ ਹੁੰਦੀ ।
ਕਿਸਮਤ ਉਹਨਾਂ ਦਾ ਸਾਥ ਦਿੰਦੀ ਹੈ,
ਜੋ ਹਰ ਸੰਕਟ ਦਾ ਸਾਹਮਣਾ ਕਰਕੇ ਵੀ
ਆਪਣੇ ਟੀਚੇ ਪ੍ਰਤੀ ਦਿਰੜ ਰਹਿੰਦੇ ਹਨ ।
ਇੱਕ ਵਧੀਆਂ ਇਨਸਾਨ ਆਪਣੀ ਜ਼ੁਬਾਨ ਤੋਂ ਪਛਾਣਿਆਂ ਜਾਂਦਾ ਹੈ,
ਨਹੀਂ ਤਾਂ ਵਧੀਆਂ ਗੱਲਾਂ ਤਾਂ ਕੰਧਾਂ 'ਤੇ ਵੀ ਲਿਖੀਆਂ ਹੁੰਦੀਆਂ ਹਨ ।
ਵਕਤ ਨਾਲ ਲੜ ਕੇ ਜੋ ਨਸੀਬ ਬਦਲ ਦੇਵੇ,
ਇਨਸਾਨ ਉਹੀ ਜੋ ਆਪਣੀ ਤਕਦੀਰ ਬਦਲ ਦੇਵੇ ।
2 ਹੱਥਾਂ ਨਾਲ ਅਸੀਂ 50 ਲੋਕਾਂ ਨੂੰ ਨਹੀਂ ਮਾਰ ਸਕਦੇ,
ਪਰ 2 ਹੱਥ ਜੋੜਕੇ ਅਸੀਂ ਕਰੋੜਾਂ ਲੋਕਾਂ ਦਾ ਦਿਲ ਜਿੱਤ ਸਕਦੇ ਹਾਂ ।
ਰਿਸ਼ਤੇ ਉਹ ਵੱਡੇ ਨਹੀਂ ਹੁੰਦੇ, ਜੋ ਜਨਮ ਤੋਂ ਜੋੜੇ ਹੁੰਦੇ ਨੇ !
ਰਿਸ਼ਤੇ ਉਹ ਵੱਡੇ ਹੁੰਦੇ ਨੇ, ਜੋ ਦਿਲ ਤੋਂ ਜੋੜੇ ਹੁੰਦੇ ਨੇ !!
ਅਜਿਹਾ ਹਿਰਦਾ ਰੱਖੋ,
ਜਿਹੜਾ ਕਦੇ ਕਠੋਰ ਨਹੀਂ ਹੁੰਦਾ ।
ਦੁਨੀਆਂ ਤੁਹਾਨੂੰ ਉਸ ਸਮੇ ਤੱਕ ਨਹੀਂ ਹਰਾ ਸਕਦੀ,
ਜਦੋਂ ਤੱਕ ਤੁਸੀਂ ਖੁਦ ਤੋਂ ਨਾ ਹਾਰ ਜਾਓ ।
ਕਦੇ ਉਹ ਦਿਨ ਨਾ ਦਿਸੇ, ਜਦੋਂ ਆਪਣੇ-ਆਪ ਤੇ ਹੱਦੋਂ ਵੱਧ ਗਰੂਰ ਹੋ ਜਾਵੇ ।
ਇੰਨੇਂ ਨੀਵੇਂ ਬਣਾ ਕੇ ਰੱਖੀ ਰੱਬਾਂ ਕਿ ਹਰ ਦਿਲ ਦੁਆ ਦੇਣ ਮਜ਼ਬੂਰ ਹੋ ਜਾਵੇ ।
ਖੂਬਸੂਰਤ ਲੋਕ ਹਮੇਸ਼ਾਂ ਵਧੀਆਂ ਨਹੀ ਹੁੰਦੇ,
ਵਧੀਆਂ ਲੋਕ ਹਮੇਸ਼ਾਂ ਖੂਬਸੂਰਤ ਹੁੰਦੇ ਹਨ ।
ਪੁੱਤ ਦੌਲਤ ਵੰਡਦੇ ਹਨ ਅਤੇ ਧੀਆਂ ਦੁੱਖ-ਸੁੱਖ ।
ਪ੍ਰਮਾਤਮਾ ਉਸਦੀ ਮਦਦ ਕਰਦਾ ਹੈ,
ਜੋ ਖੁਦ ਆਪਣੀ ਮਦਦ ਕਰਦਾ ਹੈ ।
ਆਪਣੇ ਆਪ ਨੂੰ ਚੰਗਾ ਬਣਾ ਲਓ,
ਦੁਨੀਆਂ ਤੋਂ ਇੱਕ ਬੁਰਾ ਇਨਸਾਨ ਘੱਟ ਹੋ ਜਾਵੇਗਾ ।
ਚਿਤਾ ਸਾੜੇ ਮੁਰਦੇ ਨੂੰ,
ਚਿੰਤਾਂ ਸਾੜੇ ਜ਼ਿੰਦਾ ਨੂੰ ।
ਆਪਣੇ ਵਿਕਾਸ ਵਿੱਚ ਇੰਨ੍ਹਾਂ ਸਮਾਂ ਲਗਾ ਦਿਓ,
ਕਿ ਕਿਸੇ ਹੋਰ ਦੀ ਨਿੰਦਾ ਕਰਨ ਦਾ ਸਮਾਂ ਹੀ ਨਾ ਹੋਵੇ ।
ਜਿਸ ਕੋਲ ਉਮੀਦ ਹੈ, ਉਹ ਲੱਖ ਵਾਰ ਹਾਰ ਕੇ ਵੀ ਨਹੀਂ ਹਾਰਦਾ ।
ਮੂਰਖ ਦੂਜਿਆਂ 'ਤੇ ਹੱਸਦੇ ਹਨ,
ਬੁੱਧੀਮਾਨ ਖੁਦ 'ਤੇ ।
ਮਿੱਠੀ ਜ਼ੁਬਾਨ, ਵਧੀਆਂ ਆਦਤਾਂ, ਚੰਗਾ ਵਿਵਹਾਰ
ਅਤੇ
ਵਧੀਆਂ ਲੋਕ ਹਮੇਸ਼ਾਂ ਸਨਮਾਨਤ ਹੁੰਦੇ ਹਨ ।
ਸੜਨ ਵਾਲਿਆਂ ਦੀ ਦੁਆ ਨਾਲ ਹੀ ਸਾਰੀ ਬਰਕਤ ਹੈ,
ਓੁਹਦਾਂ ਆਪਣੇ ਕਹਿਣ ਵਾਲੇ ਲੋਕ ਤਾਂ ਯਾਦ ਵੀ ਨਹੀਂ ਕਰਦੇ ।
ਜੀਵਨ ਵਿੱਚ ਇੱਕ ਵਾਰ ਜੋ ਫੈਸਲਾ ਕਰ
ਲਿਆ ਤਾਂ ਫਿਰ ਪਿੱਛੇ ਮੁੜਕੇ ਨਾ ਦੇਖੋ,
ਕਿਉਂਕਿ ਪਲਟ-ਪਲਟ ਕੇ ਦੇਖਣ
ਵਾਲੇ ਇਤਿਹਾਸ ਨਹੀਂ ਬਣਾਉਂਦੇ ।
ਜੇ ਜ਼ਿੰਦਗੀ ਬੇਰੰਗ ਹੈ ਤਾਂ ਮਿਹਨਤ ਕਰੋ,
ਕਿਉਂਕਿ ਮਿਹਨਤ ਹਮੇਸ਼ਾਂ ਰੰਗ ਲਿਆਉਂਦੀ ਹੈ ।
ਆਪਣੀ ਤਕਦੀਰ ਦਾ ਲਿਖਿਆਂ ਤਾਂ ਮੈਂ ਨਹੀਂ ਜਾਣ ਸਕਦਾ,
ਪਰ ਜਦੋਂ ਆਪਣੀ "ਮਾਂ" ਨੂੰ ਮੁਸਕਰਾਉਂਦੇ ਹੋਏ ਦੇਖਦਾ ਹੈ,
ਤਾਂ ਯਕੀਨ ਹੋ ਜਾਂਦਾ ਹੈ, ਕਿ ਮੇਰੀ ਤਕਦੀਰ ਬੁਲੰਦ ਹੈ ।
ਵੱਡਾ ਆਦਮੀ ਉਹ ਕਹਿਲਾਉਂਦਾ ਹੈ,
ਜਿਸ ਮਿਲਣ ਤੋਂ ਬਾਅਦ ਕੋਈ ਖੁਦ ਨੂੰ ਛੋਟਾ ਮਹਿਸੂਸ ਨਾ ਕਰੇ ।
ਆਪਣੇ ਅੰਦਰੋ ਹੰਕਾਰ ਨੂੰ ਕੱਢ ਕੇ ਹਲਕਾ ਕਰੋ,
ਕਿਉਂਕਿ ਉੱਚਾ ਉਹੀ ਉੱਠਦਾ ਹੈ,
ਜੋ ਹਲਕਾ ਹੁੰਦਾ ਹੈ ।
ਅੱਜ-ਕੱਲ੍ ਦੇ ਸਮੇ 'ਚ ਦੁਨੀਆਂ 'ਤੇ ਭਰੋਸਾ ਕਰਨ ਨਾਲੋਂ ਵਾਹਿਗੁਰੂ 'ਤੇ ਭਰੋਸਾ ਰੱਖੋ ।
ਸੁਖੀ ਰਹੋਗੇ ।
ਖੋਹ ਕੇ ਖਾਣ ਵਾਲੇ ਦਾ ਕਦੇ ਪੇਟ ਨਹੀਂ ਭਰਦਾ,
ਵੰਡ ਕੇ ਖਾਣ ਵਾਲਾ ਕਦੇ ਭੁੱਖਾ ਨਹੀਂ ਰਹਿੰਦਾ ।
ਕਿਸੇ ਦੀ ਪਿੱਠ ਪਿੱਛੇ ਸਿਰਫ ਇੱਕ ਕੰਮ ਕਰਨਾ ਸਹੀ ਹੈ ।
" ਉਸਦੇ ਲਈ ਦੁਆ "
ਨਿਆਂ ਕਦੇ-ਕਦੇ ਸੌਂ ਜਾਂਦਾ ਹੈ,
ਮਰਦਾ ਕਦੇ ਨਹੀਂ ।