ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,
ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…
ਤੇਰੇ ਪਿਆਰ ਦੇ ਸਹਾਰੇ ਦਿਨ ਕਟੀ ਜਾਂਦੇ ਆਂ,
ਜੇ ਤੂੰ ਭੁੱਲ ਗਿਆ ਸਾਨੂੰ, ਅਸੀ ਵੀ ਪਿੱਛੇ ਹੱਟੀ ਜਾਂਦੇ ਆਂ,
ਦੱਸ ਹੋਇਆ ਕੀ ਕਸੂਰ, ਜੋ ਤੂੰ ਹੋ ਗਿਆ ਦੂਰ,
ਸਾਡੇ ਜਿੰਦਗੀ ਦੇ ਸੂਪਨਿਆਂ ਨੂੰ, ਤੂੰ ਕੀਤਾ ਚੂਰ-ਚੂਰ ।
ਟੁੱਟਿਆਂ ਹਾਂ, ਮੁੱਕਿਆ ਨਹੀਂ
ਜਾਨ ਹਾਲੇ ਬਾਕੀ ਹੈ…
ਜਿੰਦਗੀ ਜਿਉਣ ਦਾ
ਅਰਮਾਣ ਹਾਲੇ ਬਾਕੀ ਹੈ
ਹਰ ਵਾਰ ਇਕਰਾਰ ਹੋਵੇਗਾ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਅਾਂ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿਥੇ ਮਰਜੀ ਅਾ ਕੇ ਦੇਖ ਲਵੀਂ
ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ
ਸਾਹਾਂ ਵਰਗਿਆ ਸੱਜਣਾ ਵੇ
ਕਦੇ ਅੱਖੀਆਂ ਤੋ ਨਾ ਦੂਰ ਹੋਵੀ
ਜਿੰਨਾ ਮਰਜੀ ਹੋਵੇ ਦੁੱਖ ਭਾਵੇਂ
ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ
ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ,
ਮੇਰੇ ਨਾਲੋ ਵਧ ਕੋਈ ਤੇੈਨੂੰ ਚਾਹ ਨਹੀ ਸਕਦਾ,
ਜੇ ਤੂੰ h2 ਦੀ ਨਹੀ ਹੋਈ ਤਾਂ,
ਕੋਈ ਹੋਰ ਵੀ ਤੇੈਨੂੰ ਪਾ ਨਹੀ ਸਕਦਾ !
ਨਬਜ਼ ਮੇਰੀ ਦੇਖੀ ਤੇ ਬਿਮਾਰ ਲਿਖ ਦਿੱਤਾ
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿੱਤਾ
ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਤੇਰੇ ਬਿਨਾਂ ਜੀਨਾ ਬੜਾ ਔਖਾ ਸੱਜਣਾ ਕਿਊਂਕਿ
ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ
ਜੇ ਤੂੰ ਥੌੜਾ ਜੇਹਾ ਵੀ ਸੋਚਿਆ ਮੇਰੇ ਵਾਸਤੇ
ਮੈ ਜਿੰਦ ਜਾਨ ਵਾਰ ਦਿਆਂ ਤੇਰੇ ਵਾਸਤੇ
ਜੇ ਤੇਰੀ ਜ਼ਿੰਦਗੀ ਚ ਆ ਜਾਵੇ ਹਨੇਰਾ
ਤਾਂ ਖੁਦ ਨੂੰ ਜਲਾ ਦਿਆਂ ਤੇਰੇ ਵਾਸਤੇ
ਤੂੰ ਕੀ ਜਾਨੇ ਤੇੈਨੂੰ ਕਿੰਨਾ ਪਿਆਰ ਕਰੀਏ ,
ਯਾਰਾਂ ਤੇੈਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾਂ ਸਾਡੇ ਇਸ਼ਕੇ ਦਾ ਰੱਬ ਹੋ ਗਿਆ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋਂ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਨ ਮੰਗਦੇ ਹਾਂ ॥
ਇਹਨਾਂ ਅੱਖੀਆਂ ਵਿੱਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ!
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ,
ਦੂਜਾ ਤੇਰੇ ਨਾਲ ਕਰ ਲਈ,
ਤੀਜਾ ਬੇ-ਹਿਸਾਬ ਕਰ ਲਈ…
ਤੇਰੀ ਯਾਦ ਨੂੰ ਬੁਰਾ ਕਿਉਂ ਕਹੀਏ ?
ਜਿਹੜੀ ਹਰ ਪਲ ਸਾਥ ਨਿਭਾਉਂਦੀ ਏ ,
ਤੇਰੇ ਨਾਲੋ ਤਾਂ ਤੇਰੀ ਯਾਦ ਹੀ ਚੰਗੀ,
ਜਿਹੜੀ ਹਾਲੇ ਵੀ ਸਾਨੂੰ ਮਿਲਣ ਆਉਂਦੀ ਏ,
ਤੇਰੇ ਆਉਣ ਦੀ ਉਡੀਕ ਅਸੀਂ ਲਾਈ ਬੈਠੇ ਹਾ,
ਕਰ ਤੂੰ ਯਕੀਨ ਸਾਨੂੰ ਭੁਲ ਜਾਣ ਵਾਲਿਆ,
ਅਸੀ ਤੇਰੇ ਪਿੱਛੇ ਦੁਨੀਆ ਭੁਲਾਈ ਬੈਠੇ ਹਾਂ ॥
ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋ ,
ਤੂੰ ਕੀ ਪਾਇਆ ਆਪਣੀ ਤਕ਼ਦੀਰ ਤੋ ,
ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ,
ਤੇ ਕਿਹਾ ਅਜਿਹਾ ਪਿਆਰ ਪਾਇਆ ਤਕ਼ਦੀਰ ਤੋ!!
ਦੋ ਪਲ ਦਾ ਹੈ ਸਾਥ ਪਤਾ ਨਹੀ ਕਦੋ ਵਿਛੜ ਜਾਣਾ
ਰਿਸ਼ਤਿਆਂ ਦਾ ਕੀ ਪਤਾ ਕਦੋ ਟੁੱਟ ਜਾਣਾ
ਪੁੱਛ ਲਿਆ ਕਰੋ ਕਦੇ ਹਾਲ-ਚਾਲ ਸਾਡੇ ਦਿਲ ਦਾ
ਜਿੰਦਗੀ ਦਾ ਕੀ ਪਤਾ ਅਸੀਂ ਕਦੋ ਮੁੱਕ ਜਾਣਾ
ਮੈਂ ਕਹਿੰਦਾ ਰਿਹਾ ਓਹਨੂੰ ਆਪਣੇ ਦਿਲ ਦੀਆਂ
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ,
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ!!
ਮੈਂ ਕਹ ਦਿੱਤਾ ,‘ਤੇਰੇ ਬਿਨਾ ਮੈਂ ਮਰ ਚਲਿਆ ’
ਓਹ ਹੱਸ ਕੇ ਕਹਿੰਦੀ, ‘ਕੀ ਕਿਹਾ ?? ਮੈਨੂੰ ਸੁਨਿਆ ਨਹੀ!!
ਨਸੀਬਾ ਦੇ ਲੇਖ ਕੋਈ ਮੋੜ ਨਹੀ ਸਕਦਾ
ਹੋਵੇ ਰੱਬ ਤੇ ਐਤਬਾਰ ਕੋਈ ਤੋੜ ਨਹੀ ਸਕਦਾ
ਸੱਚਾ ਪਿਆਰ ਤਾ ਮਿਲਦਾ ਹੈ ਨਸੀਬਾਂ ਦੇ ਨਾਲ
ਲੱਖ ਚਾਹ ਕੇ ਵੀ ਕਿਸੇ ਨਾਲ ਰਿਸ਼ਤਾ ਕੋਈ ਜੋੜ ਨਹੀ ਸਕਦਾ!
ਓਹਨਾ ਦੇ ਸੁਪਨੇ ਦੇ ਵਿਚ ਆਵਾਂਗੇ ,
ਕੰਮ ਇੱਦਾਂ ਦਾ ਕਰ ਜਾਵਾਂਗੇ ,
ਦਿਨ ਤਾ ਸਭਨਾਂ ਤੇ ਆਉਂਦੇ ਹੀਰੇ ,
ਆਪਾਂ ਰਾਤਾਂ ਵੀ ਲਿਆਵਾਂਗੇ …
ਆਪਾਂ ਰਾਤਾਂ ਵੀ ਲਿਆਵਾਂਗੇ
ਕਲਮ ਚੁੱਕ ਕੇ ਓਹਦੇ ਤੇ ਕੁਛ ਲਿਖਣ ਲੱਗਾ ,
ਦਸ ਓਹਦਾ ਭੋਲਾਪਨ ਲਿਖਾਂ ਯਾ ਚਤੁਰਾਈ ਲਿਖਾਂ!
ਜ਼ਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀਂ ਕਰਦੇ
ਕਿਸੇ ਹੋਰ ਤੇ ਇਤਬਾਰ ਅਸੀਂ ਤੇਰੇ ਤੋ ਜਿਆਦਾ ਨਹੀਂ ਕਰਦੇ!
ਤੂੰ ਜੀ ਸਕੇ ਮੇਰੇ ਬਿਨ ਇਹ ਤਾ ਚੰਗੀ ਗੱਲ ਹੈ ਸੱਜਣਾ
ਪਰ ਅਸੀ ਜੀ ਲਵਾਂਗੇ ਤੇਰੇ ਬਿਨ ਇਹ ਵਾਦਾ ਨਹੀਂ ਕਰਦੇ !
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ , ਤੇ ਦਿਲ ਚ ਤੇਰੇ ਲਈ ਪਿਆਰ ਬੜਾ!
ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀ ਕੱਖ ਦੇ ਨਹੀਂ!
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿੱਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
ਅੱਖਾਂ ਵਿੱਚ ਹੰਜੂ ਵੀ ਨਹੀ
ਤੇ ਦਿਲੋ ਅਸੀ ਖੁਸ਼ ਵੀ ਨਹੀ…..
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀ ਹੁਣ ਤੇਰੇ ਕੁਛ ਵੀ ਨਹੀ …
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ…
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ , ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
ਭੁੱਲ ਕੇ ਵੀ ਨਾਂ ਸਾਨੂੰ ਕਿਤੇ ਭੁੱਲ ਜਾਵੀਂ ,
ਕਿਉਂਕਿ ਯਾਰ ਗੁਵਾਚੇ ਫੇਰ ਕਦੇ ਵੀ ਲੱਭਦੇ ਨਾਂ ॥
ਨਿਬਾਓ ਉਹਨਾਂ ਨਾਲ ਜਿਹੜੇ ਕਦਰ ਦੇਣ ਜਜਬਾਤਾਂ ਨੂੰ
ਪਰਵਾਹ ਛੱਡ ਦਿਉ ਉਹਣਾ ਦੀ ਜੌ ਵੇਖਦੇ ਹੌਣ ਅੋਕਾਤਾਂ ਨੂੰ...
ਮੇਰੇ ਟੁੱਟੇ ਹੋਏ ਦਿਲ ਦਾ ਇਲਾਜ਼ ਤੂੰ ਆ
ਮੇਰੇ ਬੁੱਲਾਂ ਤੇ ਏਕੋ ਹੀ ਅਲਫਾਜ਼ ਤੂੰ ਆ
ਮੈਂ ਜੇ ਸੰਗੀਤ ਤੇ ਮੇਰਾ ਰਿਆਜ਼ ਤੂੰ ਆ!
ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…
ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ!
ਹੁਣ ਤਾਂ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
ਕਾਸ਼ ! ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ…
ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ
ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
ਗੱਲ ਇਹ ਨਹੀ ਕਿ ਤੂੰ ਬੇ-ਵਫਾਈ ਕੀਤੀ
ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ
ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ,
ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…..
ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ…
ਲੂਣ ਦੀਆਂ ਸੜਕਾਂ ਤੇ ਤੁਰ ਪਏਂ…
ਲੈ ਕੇ ਜਖਮੀਂ ਪੈਰਾਂ ਨੂੰ..
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ
ਨਾ ਬਚਿਆ ਕੁੱਝ ਲੁਟਾਉਣ ਲਈ
ਬੱਸ ਸਾਹ ਨੇ ਬਾਕੀ ਉਹ ਨਾ ਮੰਗੀ ,
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ!
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ
ਕਿਉਂਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,
ਕਿ ਤੇਰਾਂ ਯਾਰ ਬੇਵਫਾ ਨਿਕਲੇ ਗਾ!!
ਜੀਅ ਵੇ ਸੋਹਣਿਆ ਜੀਅ, ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ, ਕਦੇ ਤਾਂ ਹੁੰਦਾ ਸੀ!!
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ,
ਕਿਉਂ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿੱਚ ਨਸੀਬ ਕੁੜੇ!!
ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ …
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ!
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ
ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ਰੋ-ਰੋ ਸੁਣਾਇਆ
ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
ਚਿੱਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ
ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ ।