ਅਹਿਮੀਅਤ

Credit:Unknown
ਅਹਿਮੀਅਤ

ਇੱਕ Couple ਵਿਆਹ ਤੋਂ ਪਹਿਲਾਂ ਅਾਪਸ 'ਚ ਕਾਫ਼ੀ ਹਾਸਾ-ਮਜ਼ਾਕ ਕਰਦਾ ਹੁੰਦਾ ਸੀ। ਪਰ ਵਿਆਹ ਤੋਂ ਬਾਅਦ'ਚ ਉਹਨਾਂ ਦਾ ਛੋਟੀ-ਛੋਟੀ ਗੱਲ ਤੋਂ ਝਗੜਾ ਹੋਣਾ ਸ਼ੁਰੂ ਹੋ ਗਿਆ, ਲੜਾਈਆਂ ਵੱਧ ਗਈਆਂ।
ਇੱਕ ਦਿਨ ਉਹਨਾਂ ਦੀ Marriage-Aniversary ਸੀ। ਪਤਨੀ ਨੇ ਕੁੱਝ ਨਹੀਂ ਕਿਹਾ, ਨਾ ਹੀ Wish ਕੀਤਾ। ਉਹ ਆਪਣੇ Husband ਦਾ Response ਦੇਖਣਾ ਚਹੁੰਦੀ ਸੀ। ਪਰ ਸਵੇਰੇ ਉਸਦਾ ਪਤੀ ਛੇਤੀ ਉੱਠਿਆ 'ਤੇ ਘਰ ਤੋਂ ਬਾਹਰ ਨਿਕਲ਼ ਗਿਆ। ਉਸਦੀ ਪਤਨੀ ਉਦਾਸ ਹੋ ਗਈ।
ਦੋ ਘੰਟੇ ਬਾਅਦ Doorbell ਵੱਜੀ। ਉਹ ਦੌੜੀ ਹੋਈ ਗਈ 'ਤੇ ਦਰਵਾਜ਼ਾ ਖੋਲਿਆ। ਉੱਥੇ ਉਸਦਾ ਪਤੀ ਕੇਕ ਤੇ Gift ਲੈਕੇ ਖੜਾ ਸੀ । ਉਸਨੇ ਆਪਣੀ ਪਤਨੀ ਨੂੰ Wish ਕੀਤਾ 'ਤੇ ਅੰਦਰ ਚਲਾ ਗਿਆ।
ਉਸੇ ਵਕਤ ਅਚਾਨਕ ਪਤਨੀ ਨੂੰ Police ਦਾ ਫੋਨ ਆਇਆ ਕਿ "ਤੁਹਾਡੇ ਪਤੀ ਦੀ ਐਕਸੀਡੈਂਟ 'ਚ ਮੌਤ ਹੋ ਚੁੱਕੀ ਹੈ। ਉਸਦੀ ਜੇਬ ਵਿੱਚ ਪਏ ਪਰਸ ਤੋਂ ਤੁਹਾਡਾ ਫੋਨ ਨੰਬਰ ਲੱਭ ਕੇ ਕਾਲ ਕੀਤੀ। ਉਹ ਸੋਚਣ ਲੱਗੀ ਕਿ ਉਸਦਾ Husband ਤਾਂ ਹੁਣੇ Wish ਕਰ ਕੇ ਗਿਆ।
ਪਰ ਉਸਨੇ ਕਿਤੋਂ ਗੱਲ ਸੁਣੀ ਸੀ ਕਿ ਮਰੇ ਹੋਏ ਇਨਸਾਨ ਦੀ ਆਤਮਾ ਆਵਦੀ ਆਖਰੀ ਇੱਛਾ ਪੂਰਾ ਕਰਨ ਲਈ ਜ਼ਰੂਰ ਆਉਂਦੀ।
ਉਹ ਉੱਚੀ-ਉੱਚੀ ਰੋਣ ਲੱਗ ਪਈ। ਉਸਨੂੰ ਆਪਣਾ ਸਾਰਾ ਲੜਨਾ ਝਗੜਨਾ, ਹਾਸਾ-ਮਜ਼ਾਕ ਯਾਦ ਆਉਣ ਲੱਗਿਆ। ਆਪਣੇ ਆਪ ਨੂੰ ਕੋਸਿਆ ਕਿ ਆਖਰੀ ਵਕਤ ਵੀ ਬਹੁਤ ਕੁੱਝ ਅਧੂਰਾ ਰਹਿ ਗਿਆ ਉਹ ਆਪਣੇ ਪਤੀ ਲਈ ਕੁੱਝ ਨਾ ਕਰ ਸਕੀ ।
ਜਦੋਂ ਕਮਰੇ ਵਿੱਚ ਗਈ ਤਾਂ ਉਸਦਾ ਪਤੀ ਸੱਚਮੁਚ ਉੱਥੇ ਨਹੀਂ ਸੀ।
ਉਹ ਹੋਰ ਜ਼ੋਰ ਨਾਲ ਰੋਣ ਲੱਗ ਪਈ। "Please Come Back ! ਅੱਜ ਤੋਂ ਬਾਅਦ ਨਹੀਂ ਲੜਾਂਗੀਂ, Please! Please!!
ਉਸੇ ਵਕਤ Bathroom 'ਚੋਂ ਨਿਕਲ ਕੇ ਕਿਸੇ ਨੇ ਉਸਦੇ ਮੋਢੇ ਤੇ ਹੱਥ ਰੱਖਿਆ। ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਉਸਦਾ ਪਤੀ ਸੀ। ਉਸਨੇ ਰੋਂਦੀ ਨੇ ਉਸਨੂੰ ਘੁੱਟ ਕੇ ਜੱਫੀ ਪਾਈ 'ਤੇ ਸਾਰੀ ਗੱਲ ਦੱਸੀ। ਤਾਂ ਉਸਦੇ ਪਤੀ ਨੇ ਦੱਸਿਆ ਕਿ ਉਸਦਾ ਪਰਸ ਚੋਰੀ ਹੋ ਗਿਆ ਸੀ ਇਸਦਾ ਮੱਤਲਬ ਜਿਸ ਚੋਰ ਨੇ ਪਰਸ ਚੋਰੀ ਕੀਤਾ ਸੀ ਉਸਦਾ ਐਕਸੀਡੈਂਟ ਹੋ ਗਿਆ। ਮੈਂ ਤਾਂ ਪੈਸੇ ਕਿਸੇ Friend ਤੋਂ ਉਧਾਰ ਲੈ ਕੇ Gift ਲੈ ਕੇ ਆਇਆ।

👉ਦੋਸਤੋ "ਜਿੰਦਗੀ ਵਿੱਚ ਕਿਸੇ ਦੀ ਅਹਿਮੀਅਤ ਉਦੋਂ ਪਤਾ ਲੱਗਦੀ ਜਦੋਂ ਉਹ ਨਹੀ ਹੁੰਦਾ “ ਅਸੀਂ ਆਪਣੇ Friends, Family-Members, Relatives ਨਾਲ ਹਾਸਾ-ਮਜ਼ਾਕ ਵੀ ਕਰਦੇ ਅਤੇ ਲੜਦੇ ਵੀ। ਪਰ ਜ਼ਿੰਦਗੀ ਦੀਆਂ ਕਰਵਟਾਂ ਕਦੇ-ਕਦੇ ਭੁੱਲ ਨੂੰ ਸੁਧਾਰਨ ਦਾ ਮੌਕਾ ਨਹੀਂ ਦਿੰਦੀਆਂ। ਇਸ ਲਈ ਹੱਸੀ-ਖੁਸ਼ੀ ਨਾਲ ਜ਼ਿੰਦਗੀ ਬਿਤਾਓ, 'ਤੇ ਆਪਣੀ ਨਾਰਾਜ਼ਗੀ ਜ਼ਿਆਦਾ ਦੇਰ ਤੱਕ ਨਾ ਰੱਖੋ। 🍅


Views: 737