ਪਿਆਰ ਤੇ ਵਿਸ਼ਵਾਸ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ

Credit:
Information about raksha bandhan in punjabi

ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ-ਰੱਖ+ੜੀ। ਰੱਖ ਤੋਂ ਭਾਵ ਹੈ ਸੁਰੱਖਿਆ ਅਤੇ ੜੀ ਤੋਂ ਭਾਵ ਹੈ ਕਰਨ ਵਾਲਾ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਹੈ-ਸੁਰੱਖਿਆ ਕਰਨ ਵਾਲਾ।ਰੱਖੜੀ ਦਾ ਤਿਉਹਾਰ ਹਿੰਦੂਆਂ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ. ਇਹ ਤਿਉਹਾਰ ਭੈਣਾਂ-ਭਰਾਵਾਂ ਦਾ ਹੈ, ਜਿਸ ਵਿਚ ਭੈਣ ਰਾਖੀ ਨੂੰ ਸੂਤਰ ਦੇ ਰੂਪ ਵਿਚ ਆਪਣੇ ਸਾਰੇ ਭਰਾਵਾਂ ਨਾਲ ਬੰਨਦੀ ਹੈ. ਭੈਣ ਆਪਣੇ ਭਰਾ ਤੋਂ ਸੁਰੱਖਿਆ ਦਾ ਪ੍ਰਣ ਲੈਂਦੀ ਹੈ, ਅਤੇ ਨਾਲ ਹੀ ਉਸ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀ ਹੈ.

ਇਤਿਹਾਸਕ ਪਿਛੋਕੜ

ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰ ਹੁੰਦੀ ਹੈ। ਰੱਖੜੀ ਦੇ ਤਿਉਹਾਰ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਜੁੜੀ ਹੋਈ ਹੈ। ਕਰਮਵਤੀ ਨੇ ਬਹਾਦਰ ਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗ਼ਲ ਬਾਦਸ਼ਾਹ ਹਮਾਯੂੰ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹਮਾਯੂੰ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਸ ਰੱਖੜੀ ਦੀ ਲਾਜ ਰੱਖੀ। ਮੁਗ਼ਲ ਬਾਦਸ਼ਾਹ ਹਮਾਯੂੰ ਨੇ ਬਹਾਦਰ ਸ਼ਾਹ ਵਿਰੁੱਧ ਯੁੱਧ ਕਰ ਕੇ ਰਾਣੀ ਕਰਮਵਤੀ ਅਤੇ ਉਸ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ 'ਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ। ਸ੍ਰੀ ਕ੍ਰਿਸ਼ਨ ਜੀ ਦੁਆਰਾ ਸ਼ਿਸ਼ੂਪਾਲ ਦੇ ਵਧ ਦੌਰਾਨ ਜਦੋਂ ਸੁਦਰਸ਼ਨ ਚੱਕਰ ਦੁਆਰਾ ਸ੍ਰੀ ਕ੍ਰਿਸ਼ਨ ਜੀ ਦੀ ਉਂਗਲੀ ਕੱਟ ਗਈ ਸੀ ਤਾਂ ਦਰੋਪਦੀ ਨੇ ਆਪਣੀ ਸਾੜੀ ਨਾਲੋਂ ਕੱਪੜਾ ਪਾੜ ਕੇ ਉਸ ਉਂਗਲੀ 'ਤੇ ਲਪੇਟਿਆ ਸੀ। ਇਸ ਬਦਲੇ ਸ੍ਰੀ ਕ੍ਰਿਸ਼ਨ ਜੀ ਨੇ ਚੀਰਹਰਨ ਸਮੇਂ ਦਰੋਪਦੀ ਦੀ ਸਾੜੀ ਵਧਾ ਕੇ ਉਸ ਦੀ ਰੱਖਿਆ ਕੀਤੀ ਸੀ। ਇਸ ਪ੍ਰਕਾਰ ਰੱਖੜੀ ਦਾ ਸਬੰਧ ਇਕ ਔਰਤ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਜਿਸ 'ਚ ਉਹ ਆਪਣੇ ਹਰ ਔਖੇ ਸਮੇਂ 'ਚ ਆਪਣੇ ਭਰਾ ਤੋਂ ਆਪਣੀ ਸੁਰੱਖਿਆ ਦੀ ਉਮੀਦ ਰੱਖਦੀ ਹੈ।

ਰੱਖੜੀ 2020

3 ਅਗਸਤ 2020 ਨੂੰ ਰਕਸ਼ਾ ਬੰਧਨ ਦਾ ਤਿਉਹਾਰ ਕਦੋਂ ਹੈ?

ਪਿਛਲੇ ਮਾਨਸੂਨ

ਸਵੇਰੇ 9: 27 ਵਜੇ ਤੋਂ 9: 11 ਵਜੇ ਤੱਕ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ

ਕੁੱਲ ਅੰਤਰਾਲ 11 ਘੰਟੇ 43 ਮਿੰਟ

ਰਕਸ਼ਾ ਬੰਧਨ ਮੁਹਰਤ ਦੁਪਹਿਰ 1:45 ਤੋਂ 5:23 ਤੱਕ

ਰਕਸ਼ਾ ਬੰਧਨ ਪ੍ਰਦੋਸ਼ ਮੁਹਰਤਾ 7:01 ਤੋਂ 21:11 ਤੱਕ

ਰੱਖੜੀ ਕਦੋਂ ਆਉਂਦੀ ਹੈ -

ਰੱਖੜੀ ਦਾ ਤਿਉਹਾਰ ਸਾਵਣ ਦੇ ਮਹੀਨੇ ਦੇ ਅਖੀਰ ਵਿਚ ਆਉਂਦਾ ਹੈ, ਜ਼ਿਆਦਾਤਰ ਅਗਸਤ ਵਿਚ. ਇਹ ਤਿਉਹਾਰ ਸਾਵਨ ਦੇ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ. ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਰਕਸ਼ਾ ਬੰਧਨ ਵਿਚ ਭੈਣ-ਭਰਾ ਇਕ-ਦੂਜੇ ਨਾਲ ਬੰਨ੍ਹ ਕੇ ਆਪਣੀ ਰੱਖਿਆ ਕਰਨ ਦਾ ਪ੍ਰਣ ਲੈਂਦੇ ਹਨ। ਦੇਸ਼ ਦੇ ਸਾਰੇ ਧਰਮਾਂ ਦੇ ਲੋਕ ਇਹ ਤਿਉਹਾਰ ਮਨਾਉਂਦੇ ਹਨ, ਆਪਣੀ ਭੈਣ ਨੂੰ ਰੱਖੜੀ ਬੰਨਦੇ ਹਨ ਅਤੇ ਉਨ੍ਹਾਂ ਨੂੰ ਲੰਬੀ ਉਮਰ ਦੀ ਕਾਮਨਾ ਕਰਦੇ ਹਨ।

ਦੇਸ਼ ਵਿਚ ਰਕਸ਼ਾ ਬੰਧਨ ਕਿਵੇਂ ਮਨਾਇਆ ਜਾਂਦਾ ਹੈ -

ਇਹ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ, ਅਤੇ ਹਰ ਕਿਸੇ ਨੂੰ ਮਨਾਉਣ ਦਾ ਢੰਗ ਵੀ ਵੱਖਰਾ ਹੈ.

ਅਸੀਂ ਤੁਹਾਡੇ ਲਈ ਰੱਖੜੀ ਤੇ ਕੁਝ ਵਧੀਆ ਮੈਸਜ ਆਪਣੀ ਵੈਬਸਾਈਟ ਦੁਆਰਾ SHARE ਕਰ ਰਹੇ ਹਾਂ। .

  1. ਭੈਣ ਭਰਾ ਦੇ ਰਿਸ਼ਤੇ ਦਾ ਮਤਲਬ ਹਰ ਚੰਗੇ ਮਾੜੇ time ਵਿੱਚ ਇਕ ਦੂਜੇ ਦਾ ਸਾਥ ਦੇਣਾ ਹੁੰਦਾ ਹੈ...
  2. ਰੱਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ
    ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ.
  3. ਹਰ ਭੈਣ ਨੂੰ ਇੰਤਜ਼ਾਰ ਹੈ
    ਕੀ ਭਾਈ ਦਾ ਤੋਹਫ਼ਾ ਤਿਆਰ ਹੈ??
    ਕੁੱਝ ਹੀ ਦਿਨਾਂ ਵਿੱਚ ਆਉਣਾ ਵਾਲਾ
    ਰੱਖੜੀ ਦਾ ਤਿਉਹਾਰ ਹੈ
  4. ਭਾਈ ਭੈਣ ਦੇ ਅਨਮੋਲ ਰਿਸ਼ਤਿਆਂ ਦਾ ਇਹ ਤਿਉਹਾਰ ਹੈ
    ਰੱਖੜੀ ਦਾ ਤਿਉਹਾਰ ਦਿਲ ਤੋਂ ਮੁਬਾਰਕ ਹੋਵੇ
  5. ਰੱਖੜੀ ਦਾ ਤਿਉਹਾਰ ਹੈ
    ਚਾਰੇ ਪਾਸੇ ਖੁਸ਼ੀਆਂ ਦੀ ਲੈਅ ਹੈ
    ਬੰਨਿਆ ਇਕ ਧਾਗੇ ਵਿੱਚ
    ਇਹ ਭਾਈ ਭੈਣ ਦਾ ਪਿਆਰ ਹੈ
  6. ਬਣਿਆ ਰਹੇ ਪਿਆਰ ਸਦਾ
    ਰਿਸ਼ਤਿਆਂ ਦਾ ਅਹਿਸਾਸ ਸਦਾ
    ਕਦੇ ਨਾ ਆਏ ਇਸ ਵਿੱਚ ਦੂਰੀ
    ਰੱਖੜੀ ਲਿਆਵੇ ਖੁਸ਼ੀਆਂ ਪੂਰੀ
  7. ਖੂਬਸੂਰਤ ਤੇਰਾ ਤੇ ਮੇਰਾ ਰਿਸ਼ਤਾ
    ਜਿਸ ਦੇ ਉੱਤੇ ਖੁਸ਼ੀਆਂ ਦਾ ਪਹਿਰਾ ਹੈ
    ਨਜ਼ਰ ਨਾ ਲੱਗੇ ਕਦੇ ਇਸ ਰਿਸ਼ਤੇ ਨੂੰ
    ਕਿਉਂਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਪਿਆਰਾ ਮੇਰਾ ਭਾਈ ਆ
    HAPPY RAKSHA BANDHAN
  8. ਨੇੜੇ ਜਾਂ ਦੂਰ
    ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ
    ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ
  9. ਨਾਲ ਹੀ ਖੇਡੇ ਆ ਤੇ ਨਾਲ ਹੀ ਵੱਡੇ ਹੋਏ ਆ
    ਬਹੁਤ ਪਿਆਰ ਦਿੱਤਾ ਇਕ ਦੂੱਜੇ ਨੂੰ ਬਚਪਨ ਵਿੱਚ
    ਪਿਆਰ ਭਾਈ ਭੈਣ ਦਾ ਵਧਾਉਣ ਲਈ ਆਇਆ
    ਰੱਖੜੀ ਦਾ ਤਿਉਹਾਰ
  10. ਜੁੱਗ ਜੁੱਗ ਜੀ ਵੀਰਾਂ
    ਮੇਰੀ ਉਮਰ ਵੀ ਤੈਨੂੰ ਲੱਗ ਜਾਵੇ

ਜੇਕਰ ਤੁਸੀਂ ਰੱਖੜੀ ਦੇ ਹੋਰ ਮੈਸਜ ਪੜ੍ਹਨਾ ਚਾਹੁੰਦੇ ਹੋ ਤਾਂ ਭੈਣ ਭਰਾਵਾਂ ਲਈ ਪੰਜਾਬੀ ਰੱਖੜੀ ਦੇ ਮੈਸਜ..

ਇਸ ਤੋਂ ਇਲਾਵਾ ਅਸੀਂ ਤੁਹਾਡੇ ਲਈ ਬੋਹਤ ਸਾਰੇ ਵੱਲਪਾਪਰਸ ਵੀ ਬਣਾਏ ਹਨ ਜੋ ਤੁਸੀਂ ਭੇਜ ਸਕਦੇ ਹੋ 

Punjabi Rakhri Wallpapers

ਰੱਖੜੀ ਦੇ ਤਿਉਹਾਰ 'ਤੇ ਬੱਚੇ ਆਪਣੇ ਲਈ ਖ਼ੁਸ਼ੀ ਤੇ ਮਸਤੀ ਦੀ ਭਾਲ ਕਰ ਹੀ ਲੈਂਦੇ ਹਨ। ਰੱਖੜੀ ਦੇ ਦਿਨਾਂ 'ਚ ਬਾਜ਼ਾਰਾਂ ਵਿਚ ਬੱਚਿਆਂ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਰੱਖੜੀਆਂ ਮੌਜੂਦ ਹੁੰਦੀਆਂ ਹਨ। ਬੱਚਿਆਂ ਨੂੰ ਜ਼ਿਆਦਾਤਰ ਉਨ੍ਹਾਂ ਦੇ ਪਸੰਦੀਦਾ ਕਾਰਟੂਨ ਕਿਰਦਾਰ, ਜਿਵੇਂ- ਡੋਰੇਮੋਨ, ਪੋਕੇਮੋਨ, ਛੋਟਾ ਭੀਮ, ਮੋਟੂ-ਪਤਲੂ, ਬੈਟਮੈਨ, ਹੈਰੀ ਪਾਟਰ, ਸਪਾਈਡਰਮੈਨ ਆਦਿ ਵਾਲੀਆਂ ਰੱਖੜੀਆਂ ਵਧੇਰੇ ਪਸੰਦ ਆਉਂਦੀਆਂ ਹਨ। ਇਨ੍ਹਾਂ ਰੱਖੜੀਆਂ 'ਚ ਲੱਗੀਆਂ ਲਾਈਟਾਂ ਬੱਚਿਆਂ ਦੀ ਖਿੱਚ ਦਾ ਕੇਂਦਰ ਬਣਦੀਆਂ ਹਨ। ਰੱਖੜੀ ਦੇ ਦਿਨਾਂ 'ਚ ਤੋਹਫ਼ਿਆਂ 'ਚ ਚਾਕਲੇਟ ਮਿਲ ਜਾਣ 'ਤੇ ਵੱਡੇ ਹੋਣ ਜਾਂ ਛੋਟੇ, ਸਭ ਖ਼ੁਸ਼ੀ ਨਾਲ ਭਰ ਜਾਂਦੇ ਹਨ। ਇਸ ਤਰ੍ਹਾਂ ਰੱਖੜੀ ਦਾ ਤਿਉਹਾਰ ਸਮਾਜ 'ਚ ਆਪਸੀ ਪਿਆਰ ਦਾ ਪ੍ਰਤੀਕ ਹੈ।

ਜੇਕਰ ਤੁਹਾਨੂੰ ਇਹ ਲੇਖ ਪਸੰਦ ਆਇਆ  ਤਾਂ SHARE ਅਤੇ ਕੰਮੈਂਟ ਜਰੂਰ ਕਰਕੇ ਦੱਸੋ।. ਧੰਨਵਾਦ 

 


Views: 632